ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਪਿੱਪਲਾਂ ਦੀ ਛਾਂਵੇ (ਕਵਿਤਾ)

  ਸਤੀਸ਼ ਠੁਕਰਾਲ ਸੋਨੀ   

  Email: thukral.satish@yahoo.in
  Phone: +91 1682 270599
  Cell: +91 94173 58393
  Address: ਮਖੂ
  ਫਿਰੋਜ਼ਪੁਰ India
  ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਿੱਪਲਾਂ ਦੀ ਛਾਂਵੇ  ਬੈਠੇ ਤਪਦੇ  ਰਹਿੰਦੇ  ਹਾਂ 
  ਆਪਣੇ ਹੀ ਅੰਦਰ  ਦੀ ਅੱਗ  "ਚ " ਮਚਦੇ ਰਹਿੰਦੇ ਹਾਂ ।

  ਰੇਤਾ ਉੱਤੇ  ਪੈੜਾਂ  ਵਾਂਗਰ  ਹਸਤੀ ਹੋ ਗਈ 
  ਪਲ ਦੋ ਪਲ ਦੀ ਹੌਦ ਪਿਛੋਂ  ਮਿਟਦੇ ਰਹਿੰਦੇ ਹਾਂ ।

  ਬੰਦ  ਲਿਫਾਫੇ ਵਿਚ  ਮੋਹੱਬਤ ਦਾ ਪੈਗਾਮ ਹਾਂ 
  ਖੋਲੇਗਾ  ਕੋਈ ਆਣ ਕੇ ਇਹ  ਤਕਦੇ ਰਹਿੰਦੇ ਹਾਂ ।

  ਮੰਡੀ  ਦੇ ਵਿਚ ਰਹੇ ਚਲਦਾ ਨਾਮ  ਸਾਡਾ ਵੀ 
  ਪੱਲਿਓਂ  ਦਮੜੀ  ਦੇ ਕੇ ਵੀ ਅਸੀਂ  ਵਿਕਦੇ ਰਹਿੰਦੇ ਹਾਂ ।

  ਪੁੱਛ ਵੀ ਲੈ  ਬੇਸ਼ੱਕ  ਤੂ  ਵਗਦੀ  "ਵਾ ਨੂੰ ਰੋਕ  ਕੇ 
  ਤੇਰੇ ਆਵਣ ਦੀ ਖਬਰ  ਅਸੀਂ ਪੁਛਦੇ ਰਹਿੰਦੇ ਹਾਂ ।

  ਇਸ  ਤਰਾਂ  ਤੂ ਰਮ ਗਿਆਂ ਵਿਚ ਮੇਰੇ ਸਾਹਿਬਾ 
  ਜ਼ਰਰੇ ਜ਼ਰਰੇ  :ਚੋਂ" ਤੈਨੂੰ  ਹੁਣ ਤਕਦੇ ਰਹਿੰਦੇ ਹਾਂ ।

  ਮੁਕ ਨਾ ਜਾਵਣ ਤੇਰੀਆਂ ਇਹ  ਬਾਤਾਂ  ਐ  "ਸੋਨੀ "
  ਸੰਝ ਸਵੇਰੇ ਅੱਲਾ  ਮੁਹਰੇ  ਸੁਖਦੇ  ਰਹਿੰਦੇ ਹਾਂ ।

  ਪਿੱਪਲਾਂ ਦੀ ਛਾਂਵੇ  ਬੈਠੇ ਤਪਦੇ  ਰਹਿੰਦੇ  ਹਾਂ 
  ਆਪਣੇ ਹੀ ਅੰਦਰ  ਦੀ ਅੱਗ  "ਚ " ਮਚਦੇ ਰਹਿੰਦੇ ਹਾਂ ।