ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ (ਖ਼ਬਰਸਾਰ)


  abortuspil kit

  koop abortuspil jensen.azurewebsites.net abortuspil online
  ਸਰੀ -- ਪੰਜਾਬੀ ਦੇ ਉਘੇ ਨਾਵਲਕਾਰ ਤੇ ਜਾਣੇ ਪਛਾਣੇ ਸਾਹਿਤਕਾਰ ਸ ਜਰਨੈਲ ਸਿੰਘ ਸੇਖਾ ਨੂੰ ਯੁਨਿਵਰਸਿਟੀ ਆਫ ਬਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ।ਯੁਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅੱਠਵੇਂ ਸਾਲਾਨਾ ਜਸ਼ਨ ਮਨਾਉਣ ਵੇਲੇ ਹਰਜੀਤ ਕੌਰ ਸਿਧੂ ਯਾਦਗਾਰੀ  ਸਮਾਗਮ ਵਿਚ ਪ੍ਰਦਾਨ ਕੀਤਾ ਗਿਆ। ਸਨਮਾਨ ਵਿਚ  ੧੦੦੦ ਡਾਲਰ ਤੇ ਸਨਮਾਨ ਪਤਰ ਸ਼ਾਮਲ ਸੀ। ਪੰਜਾਬੀ ਸਾਹਿਤਕਾਰਾਂ, ਬੁਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਇਹ ਸਨਮਾਨ ਦਿਤਾ ਗਿਆ। ਇਸ ਮੌਕੇ ਬੋਲਦਿਆਂ ਸ. ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਉਹ  ਮੋਗੇ ਨੇੜੇ ਪਛੜੇ ਇਲਾਕੇ ਦੇ ਛੋਟੇ ਜਿਹੇ ਪਿੰਡ ਸੇਖਾ ਵਿਚ ਪੈਦਾ ਹੋਏ ਤੇ ਸਾਰੀ ਉਮਰ ਸੰਘਰਸ਼ ਭਰਿਆ ਜੀਵਨ ਬਿਤਾਇਆ ਤੇ ਉਹਨਾਂ ਦੀ ਸਾਰੀ ਰਚਨਾ ਇਸ ਸੰਘਰਸ਼ ਦਾ ਹੀ ਸਦਕਾ ਹੈ।ਉਹਨਾਂ ਹਰਜੀਤ ਕੌਰ ਸਿਧੂ ਦੇ ਪਰਿਵਾਰ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਪੰਜਾਬੀ ਬੋਲੀ ਦੇ ਪਸਾਰ ਤੇ ਵਾਧੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ।ਵਰਨਣ ਯੋਗ ਹੈ ਕਿ ਸ  ਜਰਨੈਲ ਸਿੰਘ ਸੇਖਾ ਨੂੰ ਇਸ ਤੋਂ ਪਹਿਲਾਂ ਵੀ ਸਾਹਿਤਕ ਖੇਤਰ  ਵਿਚ ਅਨੇਕਾਂ ਮਾਨ ਸਨਮਾਨ ਮਿਲ ਚੁਕੇ ਹਨ ਜਿਹਨਾਂ ਵਿਚ ਬਾਵਾ ਬਲਵੰਤ ਸਾਹਿਤ ਟਰਸਟ ਢੁਡੀਕੇ  ਵਲੋਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ, ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਤੇ ਰਾਈਟਰਜ਼ ਇੰਟਰਨੈਸ਼ਨਲ ਨੈਟਵਰਕ ਵਲੋਂ ਲਾਈਫ ਟਾeਮਿ ਅਚੀਵਮੈਂਟ ਸਨਮਾਨ ਸ਼ਾਮਲ ਹਨ।ਉਹਨਾਂ ਸਾਹਿਤ ਦੀਆਂ ਵਖ ਵਖ ਵਿਧਾਵਾਂ, ਜਿਵੇਂ ਕਹਾਣੀ, ਕਵਿਤਾ, ਨਾਵਲ ਤੇ ਸਫਰਨਾਮੇ ਵਿਚ ਰਚਨਾਤਮਕ ਯੋਗਦਾਨ ਪਾਇਆ। ਉਹਨਾਂ ਦੀ ਰਚਨਾ ਤੇ ਨਾਵਲ ਨਿਗਾਰੀ ਵਿਚ ਕੈਨੇਡੀਅਨ ਜੀਵਨ ਦੀਆਂ ਵਖ ਵਖ ਪਰਤਾਂ ਦੀਆਂ ਝਲਕੀਆਂ ਮਿਲਦੀਆਂ ਹਨ । ਉਹਨਾਂ ਦੇ ਪਿਛਲੇ ਨਾਵਲ 'ਵਿਗੋਚਾ' ਅਤੇ 'ਬੇਗਾਨ'ੇ ਇਸ ਕਾਰਨ ਚਰਚਾ ਵਿਚ ਰਹੇ।ਉਹ ਲੰਮੇ ਸਮੇਂ ਤੋਂ ਕੈਨੇਡਾ ਵਿਚ ਪੰਜਾਬੀ ਲੇਖਕਾਂ ਦੀ ਸਭ ਤੋਂ ਪੁਰਾਣੀ ਸੰਸਥਾ ਪੰਜਾਬੀ ਲੇਖਕ ਮੰਚ ਨਾਲ ਜੁੜੇ ਹਨ ਤੇ ਕਈ ਵਾਰ ਇਸ ਦੇ ਕੋਆਰਡੀਨੇਟਰ ਵੀ ਰਹਿ ਚੁਕੇ ਹਨ ਤੇ ਸਥਾਨਕ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿਸਾ ਲੈਂਦੇ ਹਨ।ਇਸ ਮੌਕੇ ਸ਼ਿਕਾਗੋ ਯੁਨੀਵਰਸਿਟੀ ਤੋਂ ਆਏ ਸੁਨੀਤ ਸਿੰਘ ਨੇ ਬੀ. ਸ਼ੀ. ਵਿਚ ਪੰਜਾਬੀਆਂ ਦੇ ਪ੍ਰਵਾਸ ਸੰਬੰਧੀ ਇਕ ਪੇਪਰ ਪੜਿਆ ਜਿਸ ਤੇ ਵਿਚਾਰ ਚਰਚਾ ਵਿਚ ਅਜਮੇਰ ਰੋਡੇ, ਬਲਵੰਤ ਸੰਘੇੜਾ ਨੇ ਹਿਸਾ ਲਿਆ। ਇਸ ਤੋਂ ਬਾਦ ਪੰਜਾਬੀ ਲੇਖ ਮੁਕਾਬਲੇ ਵਿਚ ਇਨਾਮ ਜਿਤਣ ਵਾਲਿਆਂ ਵਿਦਿਆਰਥੀਆਂ ਨੂੰ ਵੀ ਇਨਾਮ ਵੰਡੇ ਗਏ।ਵਿਦਿਆਰਥੀਆਂ ਨੇ ਸਕਿਟਾਂ ਵੀ ਪੇਸ਼ ਕੀਤੀਆਂ ਜਿਨਾਂ ਵਿਚ ਪ੍ਰਭਜੋਤ ਸੇਖਾ, ਗੁਰਲੀਨ ਤੇ ਹੋਰ ਵਿਦਿਆਂਰਥੀਆਂ ਨੇ ਭਾਗ ਲਿਆ। ਸਮੁਚੇ ਤੌਰ ਤੇ ਯੂ ਬੀ ਸੀ ਵਿਚ ਪੰਜਾਬੀ ਜਸ਼ਨ ਦੀ ਇਹ ਸ਼ਾਨਦਾਰ ਸ਼ਾਮ ਬਹੁਤ ਸਫਲ ਤੇ ਯਾਦਗਾਰੀ ਬਣੀ।


  samsun escort canakkale escort erzurum escort Isparta escort cesme escort duzce escort kusadasi escort osmaniye escort