ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਉਹ ਤੇ ਉਸਦੀ ਘਰਆਲੀ (ਕਹਾਣੀ)

  ਰਮੇਸ਼ ਸੇਠੀ ਬਾਦਲ   

  Email: rameshsethibadal@gmail.com
  Cell: +9198766 27233
  Address: Opp. Santoshi Mata Mandir, Shah Satnam Ji Street
  Mandi Dabwali, Sirsa Haryana India 125104
  ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  lav dosis naltrexon

  lav dosis naltrexone
  “ਬਾਬੂ ਜੀ ਕੀ ਕਰੀ ਜਾਂਦੇ ਹੋ?" ਜਦੋਂ ਦੇਖੋ ਬਸ ਪੈਨ ਹੀ ਘਸਾਈ ਜਾਂਦੇ ਹੋ| ਕਦੇ ਅਰਾਮ ਵੀ ਕਰ ਲਿਆ ਕਰੋ ਜਾਂ ਫਿਰ ਫੋਨ ਤੇ ਲੱਗੇ ਪਏ ਹੁੰਦੇ ਹੋ|" ਉਸਨੇ ਗੇਟ ਵੜ੍ਹਦੇ ਹੀ ਕਈ ਸਵਾਲ ਦਾਗ ਦਿੱਤੇ | “ਹਾਂ ਤੂੰ ਦੱਸ ਕੀ ਗੱਲ ਹੈ| ਮੈਂ ਬੇਧਿਆਨੇ ਜਿਹੇ ਨੇ ਪੁੱਛਿਆ | “ ਕੀ ਦੱਸਾਂ  ਇੱਕ ਪਰਾਬਲਮ ਸੀ | ਪਰ ਮੇਰੀ ਪਰਾਬਲਮ ਸੁਨਣ ਦਾ  ਸੋਡੇ ਕੋਲੇ ਟਾਇਮ ਕਿੱਥੇ ? ਉਹ ਆਪਣੇ ਲੋਰ ਵਿੱਚ ਸੀ |“ਨਹੀਂ ਨਹੀਂ ਦੱਸ ਆਪਾਂ ਤੇਰੇ ਵਾਸਤੇ ਹੀ ਬੈਠੇ ਹਾਂ| ਮੈਂ ਸੋਚਿਆ ਦੁਖਿਆਰਾ ਜੀਵ ਹੈ ਪਹਿਲਾਂ ਇਸਦੀ ਸੁਣੀਏ | “ਬਾਬੂ ਜੀ, ਇਹ ਬੋਤਲ ਕਾਹਦੀ ਰੱਖੀ ਬੈਠੇ ਹੋ ?" ਉਸਨੇ  ਮੇ੦ ਤੇ ਪਈ ਬਿਸਲੇਰੀ ਦੀ ਪਾਣੀ ਦੀ ਬੋਤਲ ਨੂੰ ਦੇਖ ਕੇ ਪੁੱੱਛਿਆ | “ਇਹ ਪਾਣੀ ਹੈ ਪੀਣ ਵਾਲਾ ਸਾਫ ਤੇ ਸੁੱਧ| " ਮੈਂ ਉਸਨੂੰ ਦੱਸਿਆ| “ ਅੱਛਾ ਹੁਣ ਤੁਸੀ ਬੋਤਲ ਆਲਾ ਪਾਣੀ ਪੀਂਦੇ ਹੋ | ਇਹ ਬੋਤਲ ਤਾਂ ਮਹਿੰਗੀ ਹੋਵੇਗੀ| " ਉਸਨੇ ਆਖਿਆ | “ਹਾਂ ਹਾਂ ਇਹ ਪੰਦਰਾਂ ਰੁਪਏ ਦੀ ਆਉਂਦੀ ਹੈ | ਡਾਕਟਰ ਨੇ ਦੱਸਿਆ ਹੈ| ਦੂਜਾ ਪਾਣੀ ਪੀਣ ਨਾਲ ਇਨਫੈਕ੍ਹਨ ਹੋ ਜਾਂਦੀ ਹੈ| ਇਕ ਬੋਤਲ ਰੋ੦ ਲੈ ਲਈ ਦੀ ਹੈ ਪੇਟ ਖਰਾਬ ਨਹੀਂ ਹੁੰਦਾ|" ਮੈਂ ਉਸਨੂੰ ਸਮਝਾਉਣ ਦੀ ਕੋ੍ਿਹ੍ਹ ਕੀਤੀ | “ਹੁਣ ਕੂਲਰ ਦਾ ਠੰਡਾ ਪਾਣੀ ਪੀਣ ਨਾਲ ਵੀ ਤੁਹਾਨੂ ਇਨਫਿਕ੍ਹਨ ਹੁੰਦੀ ਹੈ |ਉਹ ਵੇਲੇ ਭੁੱਲ ਗਏ ਜਦੋਂ ਪਿੰਡ ਚ ਡਿੱਗੀਆਂ ਦਾ ਗੰਦਾ ਪਾਣੀ ਪੀਂਦੇ ਸੀ| ਜਾਂ ਕੱਸੀ ਜਾ ਖੂਹ ਤੋਂ ਪਾਣੀ ਲਿਆਉਂਦੇ ਸੀ ਪੀਣ ਵਾਲਾ ਤੌੜਿਆਂ ਚ|ਤੇ ਮ[ੂੰਹ ਤੇ ਪੌਣਾ ਲਾ ਕੇ ਪੀਂਦੇ ਸੀ ਜਾਂ ਤੋੜੇ ਵਿੱਚ ਫਟਕੜੀ ਘੋਲ ਕੇ ਪਾਣੀ ਨਿਤਾਰਦੇ ਸੀ | ਉਦੋ ਤਾਂ ਕਦੇ ਬੀਮਾਰ ਨਹੀਂ ਸੀ ਹੋਏ|ਹੁਣ ਤੁਹਾਨੂ ਨਖਰੇ ਆਉਂਦੇ  ਹਨ|" ਉਹ ਆਪਣੀ ਖੁੱਲੀ ਭਾ੍ਹਾ ਚ ਬੋਲਿਆ “ਤੂੰ ਪਹਿਲਾਂ ਆਪਣੀ ਪਰਾਬਲਮ ਦਾ ਰੋਣਾ ਰੋ| ਮੇਰੇ ਤੇ ਲੈਕਚਰ ਫਿਰ ਝਾੜੀਂ| " ਮੈਂ ਤਲਖੀ ਚ ਕਿਹਾ |     
                     “ਮੇਰੀ ਕਾਹਦੀ ਪਰਾਬਲਮ ਹੈ ਬਾਊ ਜੀ |ਗੱਲ ਇਹ ਹੈ ਕਿ ਮੇਰੀ ਇੱਕ ਘਰਵਾਲੀ ਹੈ| ਤੇ ਉ-ਹੀ ਨਿੱਤ ਬੀਮਾਰ ............| ਉਸਨੇ ਗੱਲ ੍ਹੁਰੂ ਕੀਤੀ | “ਉਏ ਘਰਵਾਲੀ ਤਾਂ ਸਾਰਿਆਂ ਦੀ ਇੱਕੋ ਹੀ ਹੁੰਦੀ ਹੈ| ਤੇ ਤੇਰੇ ਵੀ ਇੱਕ ਹੈਗੀ| ਮੈਂ ਤੈਨੂੰ ਪਰਾਬਲਮ ਪੁੱਛੀ ਹੈ ਤੇ ਤੂੰ ਘਰਵਾਲੀ ਦਾ ਰਾਗ ਅਲਾਪਣ ਲੱਗ ਪਿਆ ਹੈ | ਮੈਂ ਤਲਖੀ ਨਾਲ ਕਿਹਾ | “ਉਹ ਨਹੀਂ ਬਾਬੂ ਜੀ ਤੁਸੀ ਤਾਂ ਸੁਣਦੇ ਹੀ ਨਹੀਂ| ਜੇ ਤੁਸੀ ਨਹੀਂ ਸੁਣਨੀ ਤਾਂ ਨਾ ਸਹੀ| ਅਸੀਂ ਕਿਸੇ ਹੋਰ ਅੱਗੇ ਰੋ ਲਵਾਂਗੇ | ਗਰੀਬਾਂ ਨੇ ਤਾਂ ਰੋਣਾ ਹੀ ਹੈ| ਹੋਰ ਅਸੀਂ ਕਿਹੜਾ ਕੈਡਲ ਮਾਰਚ ਕੱਢ ਸਕਦੇ ਹਾਂ |  ਉਸਨੇ ਪਰਨੇ ਨਾਲ ਆਪਣਾ ਮੂੰਹ ਪੁੰਝਿਆ ਤੇ ਸਕੂਟਰ ਦੀ  ਚਾਬੀ ਨਾਲ ਕੰਨ ਖੁਰਕਣ ਲੱਗ ਪਿਆ | “ਨਹੀਂ ਨਹੀਂ ਬੋਲ|”  ਮੈਨੂੰ ਤਰਸ ਜਿਹਾ ਆ ਗਿਆ| “ਬਾਬੂ ਜੀ ਮੇਰੀ ਘਰਵਾਲੀ ਨੂੰ ਕਈ ਬਿਮਾਰੀਆਂ ਹਨ| ਕਦੇ ਗੋਡੇ ਦੁਖਦੇ ਆ ਕਦੇ ਅੱਡੀਆਂ ਦੁਖਦੀਆਂ ਹਨ| ਕਦੇ ਬਲੱਡ ਵਧ ਗਿਆ ਤੇ ਕਦੇ ਸੂ.ੁਗਰ| ਬਸ ਪੁੱਛੋ ਨਾ ਕਦੇ ਦੰਦਾਂ ਚ ਨੁਕਸ ਤੇ ਕਦੇ ਅੱਖਾਂ ਚ| ਕਦੇ ਡਾਕਟਰਾਂ ਕੋਲੇ ਤੇ ਕਦੇ ਸਿਆਣਿਆਂ ਕੋਲੇ| ਜਿੱਥੇ ਕੋਈ ਦੱਸ ਪਾ ਦੇਵੇ ਉਥੇ ਹੀ ਚਲੇ ਜਾਈਦਾ ਹੈ| ਬਥੇਰੇ ਸਿਆਣਿਆਂ ਕੋਲੋ ਪੁੱਠੇ ਸਿੱਧੇ ਹੋ ਕੇ ਟੰਗਾਂ ਖਿਚਾ ਲਈਆਂ| ਜਿਵੇਂ ਕੋਈ ਆਖਦਾ ਓਵੇਂ ਹੀ ਕਰ ਲਈਦਾ ਹੈ| ਕਦੇ ਬਿਜਲੀ ਦਾ ਸੇਕ ਲਵਾਇਆ| ਕਦੇ ਗਰਮ ਰੋਟੀ ਬੰਨ ਲਈ |ਕਦੇ ਪਾਣੀ ਚ ਨੂਣ ਪਾ ਕੇ ਟਕੋਰ ਕਰ ਲਈ| ਜਿਆਦਾ ਦਰਦ ਹੋਵੇ ਤਾਂ ਨ੍ਹੇ ਆਲੀ ਗੋਲੀ ਖਾ ਲਈ ਦੀ ਹੈ | ਮੇਰੇ ਤੇ ਕੰਨ ਪੱਕ ਗਏ ਉਸਦੀ ਕੁਰਣ ਕੁਰਣ ਸੁਣਕੇ|"  ਉਸ ਦਾ ਬੋਲਣਾ ਜਾਰੀ ਸੀ|
                      “ਉਏ ਕਿੰਨੀ ਉਮਰ ਹੋ ਗਈ ਤੇਰੀ ਜ.ਨਾਨੀ ਦੀ|"  ਮੈਂ ਉਈ ਉਸਨੂੰ ਟੋਕਣ ਦੇ   ਲਹਿਜੇ ਨਾਲ ਪੁੱਛਿਆ| “ਉਮਰ ਜੀ ਤੁਸੀਂ ਹਿਸਾਬ ਲਾ ਲਓ ਪੰਜਾਹ ਤੋ ਉ~ਤੇ ਹੀ ਹੋਵੇਗੀ ਤੇ ਸੱਠਾਂ ਤੋਂ ਘੱਟ|  ਮੇਰਾ ਅੰਦਾ੦ਾ ਹੈ ਕਿ ਪੰਜਾਹ ਤੋ ਤਿੰਨ ਸਾਲ ਜਾਂ ਚਾਰ ਸਾਲ ਉ~ਤੇ ਹੋਵੇਗੀ | ਮੇਰੇ ਜਿੰਨੀ ਹੀ ਸਮਝੋ| ਖੋਰੇ ਇੱਕ ਸਾਲ ਵੱਡੀ ਹੈ ਜਾਂ ਇੱਕ ਸਾਲ ਛੋਟੀ|" ਉਸਨੇ ਆਪਣੀ ਬੋਲੀ ਵਿੱਚ ਸਮਝਾਉਣ ਦੀ ਕੋ੍ਿਹ੍ਹ ਕੀਤੀ| “ਹੋਰ ਹੁਣ ਇਸ ਉਮਰ ਬਿਮਾਰੀਆਂ ਹੀ ਲੱਗਣੀਆਂ ਹਨ ਤੇ ਟੱਲੀ ਵਰਗੀ ਕਿਵੇਂ ਹੋਜੇ| ਅਜ ਕਲ ਕੋਈ ਕੰਮ ਨਹੀਂ ਕੋਈ ਕਾਰ ਨਹੀਂ |ਖਾਣ ਪਾਣ ਵੀ ਪੁੱਠੇ ਸਿੱਧੇ ਹਨ| ਤੇ ਨਾ ਹੀ ਪਹਿਲਾਂ ਵਾਲੀਆਂ ਖੁਰਾਕਾਂ ਹਨ | ਹੁਣ ਤਾਂ ਬੰਦਾ ਸੱਠ ਸਾਲ ਜੀ ਲਵੇ ਤਾਂ ਨਿਆਮਤ ਸਮਝੋ | ਸੱਠ ਤੋਂ ਉਪਰਲੇ ਵਰ੍ਹੇ ਤਾਂ ਬੋਨਸ ਹੀ ਸਮਝੋ | ਬਾਕੀ ਜ.ਨਾਨੀਆਂ ਨੂੰ ਤਾਂ ਏਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਹੀ ਹਨ| ਜੇ ਨਾ ਹੋਣ ਤਾਂ ਨਾਲ ਵਾਲੀਆਂ ਸਹੇਲੀਆਂ ਨੂੰ ਦੇਖ ਦੇਖ ਕੇ ਹੋ ਜਾਂਦੀਆ ਹਨ|" ਮੈਂ ਮੇਰੀ ਫਿਲਾਸਫੀ ਦਾ ਵਿਖਿਆਣ ਕੀਤਾ| 
                   “ਨਹੀਂ ਬਾਬੂ ਜੀ, ਆਹ ਗੱਲ ਤਾਂ ਨਹੀਂ, ਗੋਡੇ ਦੁਖਦੇ ਤਾਂ ਹਨ | ਰੋਂਦੀ ਝੱਲੀ ਨਹੀਂ ਜਾਂਦੀ ਪਰਲ ਪਰਲ ਹੰਝੂ ਡਿੱਗਦੇ ਹਨ| ਦੇਖਕੇ ਮੈਨੂੰ ਤਾਂ ਸਾਲੀ ਘਬਰਾਹਟ ਹੋਣ ਲੱਗ ਜਾਂਦੀ ਹੈ| ਤੇ ਮੇਰਾ ਦਿਲ ਤੇਜੀ ਨਾਲ ਧੱੜਕਣ ਲੱਗ ਜਾਂਦਾ ਹੈ| ਲੱਗਦਾ ਬਾਈ    ਇਹਨੂੰ ਤਾਂ ਕੁਝ ਨਹੀਂ ਹੋਣਾ ਤੇ ਤੇਰਾ ਘੁੱਗੂ ਵੱਜ ਜਾਣਾ ਹੈ| " ਉਸਨੇ ਦਿਲ ਦੀ ਗੱਲ ਆਖੀ| “ਯਾਰ ਤੇਰੀ ਸਮੱਸਿਆ ਕੋਈ ਹੋਰ ਨਾ ਹੋਵੇ ਕਿਤੇ? ਖਾਣ ਪੀਣ ਦੀ ਜਾਂ ਕੋਈ ਘਰ ਦਾ ਕਾਟੋ ਕਲ੍ਹੇ|ਜਾ ਕੋਈ ਹੋਰ ਗੱਲ ਤਾਂ ਨਹੀਂ ?” ਮੈਂ ਆਖਿਆ| “ਨਹੀਂ ਬਾਬੂ ਜੀ ਵਧੀਆ ਖਾਈਦਾ ਹੈ| ਦੁੱਧ, ਘਿਓ, ਪਨੀਰ ਅਤੇ ਮੱਖਣ ਸਭ ਵੇਰਕਾ ਦਾ ਖਾਈਦਾ ਹੈ | ਸਵੇਰੇ ੍ਹਾਮ ਪਰੋਠੇ | ਜਿੱਥੇ ਜਾਈਦਾ ਹੈ ਆਪਣੀ ਸਕੂਟਰੀ ਹੈਗੀ |ਮੇਰੀ ਮਾਂ ਖੂਹ ਤੋਂ ਜਾਂ ਡਿੱਗੀ ਤੋ ਵੀਹ ਵੀਹ ਘੜੇ ਪਾਣੀ ਭਰ ਕੇ ਲਿਆਉਂਦੀ ਹੁਣ ਤਾਂ ਘਰ ਚ ਥਾਂ ਥਾਂ ਤੇ ਟੂਟੀ ਲੱਗੀ ਹੈ| ਖੇਤ ਦਾ ,ਪ੍ਹੂਆਂ ਦਾ ਕਿਸੇ ਬਜੁਰਗ ਦੀ ਸੇਵਾ ਸੰਭਾਲ ਦਾ ਕੋਈ ਟੈਂਟਾ ਨਹੀ| ਗਰਮੀ ਸਰਦੀ ਦਾ ਕੋਈ ਝੰਜਟ ਨਹੀ ਪੱਖਾ, ਕੂਲਰ, ਏਸੀ ਹੀਟਰ ਰੱਬ ਦਾ ਦਿੱਤਾ ਸਭ ਕੁਝ ਹੈ ਘਰੇ|  ਪਹਿਲਾਂ ਤਾਂ ਸੁੱਕੀਆਂ ਰੋਟੀਆਂ ਖਾਂਦੇ ਸੀ|ਤੇ ਹੁਣ ਤੇ ਆਟਾ ਵੀ ਆ੍ਹੀਰਵਾਦ ਕੰਪਨੀ ਦਾ ਖਾਂਦੇ ਹਾਂ ਤੇ  ਚੌਲ ਵੀ ਮਾਰਕਫੈਡ ਜਾ ਲਾਲ ਕਿਲ੍ਹਾ ਮਾਰਕਾ ਖਾਈਦੇ ਹਨ| ਸਾਰੇ ਮਸਾਲੇ ਐਮ ਡੀ ਐਚ ਦੇ ਪਾਉਂਦੇ ਹਾਂ ਸਬਜੀ ਚ| ਪਹਿਲਾ ਚਵਾਨੀ ਕਿੱਲੋ ਦਾ ਨਮਕ ਵਰਤਦੇ ਸੀ | ਹੁਣ ਤਾਂ ਸਾਲਾ ਨਮਕ ਵੀ ਟਾਟਾ ਦਾ ਖਾਈਦਾ ਹੈ| ਅਖੇ ਇਹ ਆਇਓਡਾਇ੦ਡ ਹੈ |ਖੋਰੇ ਚੋਦਾਂ ਰੁਪਏ ਕਿਲੋ ਦਾ ਹੈ| ਪਹਿਲਾਂ ਗੰਦੀਆਂ ਕੁਲਫੀਆਂ ਖਾਂਦੇ  ਸੀ ਜੁਆਕ ਤੇ ਹੁਣ ਆਮੁਲ ਆਲੀ ਖਾਈਦੇ ਹੈ | ਇਮਲੀ ਦੀ ਖੱਟੀ ਚੱਟਨੀ ਛੱਡਕੇ ਹੁਣ ਕਿਸਾਨ ਮਾਰਕਾ ਟਮਾਟੋ ਸੋਸ  ਦੀ ਬੋਤਲ ਲਿਆਈ ਦੀ ਹੈ |ਲਿਪਟਨ ਦੀ ਚਾਹ ਪੱਤੀ ਵਰਤਦੇ ਹਾਂ| ਆਹ ਜੂਸ ਮੈਗੋ ਫਰੂਟੀ ਐਪੀ ਤੇ ਡੱਬੇ ਆਲਾ ਜੂਸ ਮੇਰਾ ਮੁੰਡਾ ਕਦੇ ਮੁੱਕਣ ਨਹੀਂ ਦਿੰਦਾ | ਫਲ ਫਰੂਟ ਸਭ ਰਿਲਾਇੰਸ ਫਰ੍ਹੈ ਤੋ ਹੀ ਖਰੀਦਦੇ ਹਾਂ|| ੇ ਮਿੱਠੀਆਂ,ਮਿਸੀਆਂ ਰੋਟੀਆਂ , ਪਕੌੜੇ ਭੁੰਨੇ ਦਾਣੇ ਮੰਰੁਡੇ ਪੁਰਾਣੀਆਂ ਗੰਦੀਆਂ ਚੀ੦ਾ ਸਭ ਛੱਡਤੀਆਂ| ਕੰਪਨੀ ਦੀਆਂ ਪੈਕਟਾਂ ਵਾਲੀਆਂ ਚੀ੦ਾਂ ਲਿਆਈ ਦੀਆਂ ਹਨ|" ਉਸਦੀ ਲੰਬੀ ਚੌੜੀ ਵਿਆਖਿਆ ਨੇ ਮੈਨੂੰ ਸੋਚਾਂ ਚ ਪਾ ਦਿੱਤਾ|
                           “ ਭਾਈ ਗੱਲ ਤੇਰੀ ਸਹੀ ਹੈ| ਤੇਰੇ ਸਾਰੇ ਕੁਝ ਨਹੀਂ |ਤੂੰ ਤਾਂ ਔਖਾ ਸੋਖਾ ਹੋ ਕੇ ਖਰਚਾ ਕਰਦਾ ਹੈ| ਇਲਾਜ ਵੀ ਕਰਵਾਉਦਾ ਹੈ| ਭੱਜ ਨੱਸ ਵੀ ਕਰਦਾ ਹੈ | ਪਰ ਗੱਲ ਕੁਈ ਹੋਰ ਹੋਣੀ ਹੈ | ਮੈਨੂੰ ਲੱਗਦਾ ਪਰਾਬਲਮ ਤੇਰੀ ਨਹੀ ਪਰਾਬਲਮ ਤੇਰੇ ਘਰਵਾਲੀ ਨੂੰ ਹੈ | ਉਹ ਕਿਸੇ ਟੇਨ੍ਹਨ ਵਿੱਚ ਹੈ |ਜਾ ਉਸ ਨੂੰ ਕੋਈ ਕੰਮ ਨਹੀ ਤੇ ਵਿਹਲੀ ਦਿਮਾਗ ਸਾਰਾ ਦਿਨ ਏਧਰ ਸੋਚਣ ਤੇ ਲਾਈ ਜਾਂਦੀ ਹੈ|  ਤੂੰ ਕਾਰਨ ਲੱਭਣ ਦੀ ਕੋ੍ਿਹ੍ਹ ਕਰ | ਤੇਰੇ ਸਹੁਰਿਆਂ ਦੀ ਟੈਨ੍ਹਨ ਹੋਊ| ਉਹ ਮਾਪਿਆਂ ਦਾ ਭੈਣ ਭਰਾਵਾਂ ਦਾ ਫਿਕਰ ਕਰਦੀ ਹੋਊ | ਊਹਨੂੰ ਕਿਸੇ ਪੁੱਤ ਧੀ ਭਤੀਜੇ ਭਤੀਜੀ ਦੇ  ਵਿਆਹ ਮੰਗਣੇ ਦਾ ਫਿਕਰ ਹੋਊ |ਕੋਈ ਗੁੱਝੀ  ਗੱਲ ਹੈ ਜੋ ਉਹ ਤੇਰੇ ਨਾਲ ਨਹੀਂ ਕਰਦੀ| ਪਰ ਗੱਲ ਕੋਈ ਜਰੂਰ ਹੈ | ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ |  ਲੋਕੀ ਨਣਾਨਾਂ, ਭਰਜਾਈਆਂ, ਦਰਾਣੀਆਂ, ਜਠਾਣੀਆਂ,  ਮਾਸੀਆਂ,ਮਾਮੀਆਂ, ਫੁਫੇਸਾ ਪਤੀਸਾਂ ਨਾਲ ਗੱਲਾਂ ਕਰਕੇ ਦਿਲ ਹੋਲਾ ਕਰ ਲੈਦੀਆਂ ਸਨ| ਪਰ ਹੁਣ ਤਾਂ ਪਹਿਲੀ ਗੱਲ ਇਹ ਰ੍ਹਿਤੇ ਹੀ ਨਹੀਂ ਰਹੇ| ਦੂਜੀ ਗੱਲ ਕਿਸੇ ਕੋਲੇ ਟਾਇਮ ਨਹੀਂ ਗੱਲਾਂ ਸੁਨਣ ਦਾ ਤੇ ਤੀਜੀ ਗੱਲ ਕੋਈ ਕਰਦਾ ਨਹੀ. ਹਰ ਇੱਕ ਦੀ ਆਪਣੀ ਜਿੰਦਗੀ ਹੈ | ਅਗਲਾ ਵਿੱਚੋ ਵਿੱਚ ਹੀ ਝੂਰੀ ਜਾਂਦਾ ਹੈ|ਹੁਣ ਤੂੰ  ਵੇਖੀ ਤੇਰੀ ਜ.ਨਾਨੀ ਨੂੰ ਵੀ  ਬਿਮਾਰੀ ਕੋਈ ਹੋਰ ਹੀ ਹੋਊ? ਪੇਕਿਆਂ ਦੀ ਜਾਂ ਧੀਆਂ ਪੁੱਤਾ ਦੀ|" ਮੈਂ ਸਮਝਾਉਣ ਦੀ ਕੋ੍ਿਹ੍ਹ ਕੀਤੀ| 
                      “ਬਾਬੂ ਜੀ, ਜੇ  ਕੋਈ ਚੰਗੇ ਡਾਕਟਰ ਦੀ ਦੱਸ ਪਾ ਸਕਦੇ ਹੋ ਤਾਂ ਦੱਸੋ| ਥੋਡੀ ਤਾਂ ਬਹੁਤ ਜਾਣ ਪਹਿਚਾਣ ਹੈ | ਆਹ ਥੋਡੀ ਫਿਲਾਸਫੀ ਮੇਰੇ ਪੱਲੇ ਨਹੀਂ ਪੈਦੀ | ਭਲਾਂ ਦੀ ਬੰਦਾ ਪੁੱਛੇ ਗੋਡਿਆਂ ਦੇ  ਦੁੱਖਣ ਦਾ ਪੇਕੇ ਸਹੁਰਿਆਂ ਦੀ ਚਿੰਤਾਂ ਨਾਲ ਕੀ ਸਬੰਧ| ਤੁਸੀ ਤਾਂ ਅਗਲੇ ਨੂੰ ਐਵੇਂ ਹੀ ਬੁੱਧੂ ਹੀ ਬਨਾਈ ਜਾਂਦੇ ਹੋ| ਹੁਣ ਮੈਂ ਮੇਰੀ ਜ.ਨਾਨੀ ਨੂੰ ਆਖਾਂ ਕਿ  ਤੇਰੇ ਗੋਡੇ ਹੁਣ ਤਾਂ ਦੁਖਦੇ ਹਨ ਕਿ ਤੈਨੂੰ ਕੋਈ ਪੇਕਿਆਂ ਦੀ ਟੈਨ੍ਹਨ ਹੈ|ਤੂੰ ਕਿਸੇ ਦੇ ਵਿਆਹ ਦੀ ਟੈਂਨ੍ਹਨ ਹੈ ਵਗੈਰਾ ਵਗੈਰਾਂ|  ਕੋਈ ਹੋਰ ਨਵਾਂ ਯੱਭ ਨਾ ਪਾTਗੂ |" ਓਹ ਐਨਾ ਕਹਿਕੇ ਬੁੜ ਬੁੜ ਕਰਦਾ ਚਲਾ ਗਿਆ ਤੇ ਮੈਂ ਉਸਦੀ ਪਰਾਬਲਮ ਤੇ ਉਸ ਦੀ ਘਰਆਲੀ ਦੀ ਬੀਮਾਰੀ ਬਾਰੇ ਸੋਚਦਾ ਰਿਹਾ|

  samsun escort canakkale escort erzurum escort Isparta escort cesme escort duzce escort kusadasi escort osmaniye escort