ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਅਭੁੱਲ ਯਾਦ

''ਮੁੜ ਮੁੜ ਯਾਦ ਸਤਾਵੇ, ਪਿੰਡ ਦੀਆਂ ਗਲੀਆਂ ਦੀ'' ਮਹਾਨ ਗਾਇਕ ਗੁਰਦਾਸ ਮਾਨ ਦੀਆਂ ਇਹ ਪੰਕਤੀਆਂ ਸੱਚ ਹੋ ਨਿੱਬੜੀਆਂ, ਜਦੋਂ ਪਿੰਡ ਦੱਦਾਹੂਰ (ਮੋਗਾ) ਦੀ ਯੂਥ ਵੈਲਫੇਅਰ ਕਲੱਬ ਰਜਿ: ਦੇ ਨੌਜਵਾਨਾਂ ਨੇ ਵੱਡਾ ਹੌਂਸਲਾ ਵਿਖਾਉਂਦਿਆਂ ਦਾਸ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਉਚੇਚੇ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ। 
ਮੇਰਾ ਜਨਮ ਇਸੇ ਹੀ ਪਿੰਡ ਵਿੱਚ ਸੰਨ 1954 ਵਿੱਚ ਹੋਇਆ। ਪਿੰਡ ਦੇ ਸਕੂਲ ਤੋਂ ਪੰਜਵੀਂ ਅਤੇ ਗੌ: ਮਿਡਲ ਸਕੂਲ ਮਨਾਵਾਂ (ਫ਼ਿਰੋਜਪੁਰ) ਤੋਂ ਅੱਠਵੀਂ ਜਮਾਤ ਪਾਸ ਕਰਕੇ ਵਿੱਦਿਆ ਹਾਸਲ ਕੀਤੀ। ਥੋੜ•ਾ ਚਿਰ ਪਿੰਡ ਰਹੇ, ਇੱਥੇ ਹੀ ਮਾਤਾ-ਪਿਤਾ ਨੇ ਵਿਆਹ ਦੇ ਬੰਧਨ ਵਿੱਚ ਬੰਨਿ•ਆ। ਦੋ ਬੇਟੇ ਅਤੇ ਇਕ ਬੇਟੀ (ਜੋ ਕਿ ਇਸ ਵਕਤ ਵਿਆਹੇ-ਵਰ•ੇ ਅਤੇ ਬਾਲ ਬੱਚੇ-ਦਾਰ ਹਨ) ਪੈਦਾ ਹੋਏ। ਸਮੇਂ ਦੇ ਦੌਰ ਨਾਲ ਰੋਜ਼ੀ ਰੋਟੀ ਦੀ ਭਾਲ ਵਿੱਚ ਮੈਂ ਸੰਨ 1988 ਵਿੱਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਆਇਆ। ਇੱਥੇ ਹੀ ਤਿੰਨਾਂ ਬੱਚਿਆਂ ਦੀ ਸ਼ਾਦੀ ਕੀਤੀ ਅਤੇ ਇਥ ਹੀ ਘਰ-ਬਾਰ ਬਣਾ ਕੇ ਰਹਿਣ ਲੱਗੇ। ਕਦੇ ਕਦਾਈਂ ਪਿੰਡ ਜਾਣ ਨੂੰ ਦਿਲ ਕਰਦਾ ਤਾਂ ਜਾ ਕਿ ਮਿਲ ਆਉਂਦੇਂ। ਮਾਤਾ-ਪਿਤਾ ਆਪਣੀ ਉਮਰ ਭੋਗ ਕੇ ਰੱਬ ਨੂੰ ਪਿਆਰੇ ਹੋ ਗਏ, 'ਤੇ ਸੰਨ 2009 ਵਿੱਚ ਘਰਵਾਲੀ ਵੀ ਪੰਜਾਬ ਵਿੱਚ ਚੱਲੇ ਕਾਲੇ-ਪੀਲੀਏ ਅਤੇ ਕੈਂਸਰ ਦੀ ਨਾ-ਮੁਰਾਦ ਬਿਮਾਰੀ ਦੀ ਸਿਰਫ਼ 51 ਸਾਲ ਦੀ ਉਮਰ ਭੇਂਟ ਚੜ• ਕੇ ਸਾਥ ਛੱਡ ਗਈ। 
ਕਿਸੇ ਦੋਸਤ ਦੇ ਦਿੱਤੇ ਹੌਂਸਲੇ ਨੇ ਹੀ ਮੈਨੂੰ ਅਗਸਤ 2011 ਵਿੱਚ ਲੇਖਕ ਬਣਾ ਦਿੱਤਾ। ਹੌਲੀ-ਹੌਲੀ ਮੇਰੀਆਂ ਲਿਖੀਆਂ ਰਚਨਾਵਾਂ ਛੋਟੇ-ਵੱਡੇ ਤਕਰੀਬਨ ਸਾਰੇ ਹੀ ਅਖ਼ਬਾਰਾਂ ਵਿੱਚ ਲੱਗਣ ਲੱਗੀਆਂ। ਕਿਸੇ ਹੋਰ ਬਹੁਤ ਹੀ ਸੁਲਝੇ ਇਨਸਾਨ ਨੇ ਇਨ•ਾਂ ਰਚਨਾਵਾਂ ਨੂੰ ਕਿਤਾਬ ਦਾ ਰੂਪ ਦੇਣ ਲਈ ਹੌਂਸਲਾ ਦਿੱਤਾ ਤੇ ਹੌਲੀ-ਹੌਲੀ ਸਾਲ 2014 ਵਿੱਚ ਮੈਂ ਦੋ ਕਿਤਾਬਾਂ 'ਵਿਰਸੇ ਦੀ ਲੋਅ' ਅਤੇ 'ਵਿਰਸੇ ਦੀ ਖੁਸ਼ਬੋ' ਜਿਸ ਵਿੱਚ ਕਿ ਪੁਰਾਤਨ ਵਿਰਸੇ ਨੂੰ ਯਾਦ ਕਰਾਉਂਦੀਆਂ ਕਾਫ਼ੀ ਸਾਰੀਆਂ ਰਚਨਾਵਾਂ ਛਪੀਆਂ ਹੋਈਆਂ ਹਨ। ਫਰਵਰੀ 2014 ਤੇ ਅਕਤੂਬਰ 2014 ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਹਰਮਨ ਪਿਆਰੀ ਸਖ਼ਸ਼ੀਅਤ ਭਾਈ ਹਰਨਿਰਪਾਲ ਸਿੰਘ ਕੁੱਕੂ (ਸਾਬਕਾ ਐਮ.ਐਲ.ਏ) ਤੋਂ ਰਿਲੀਜ਼ ਕਰਵਾ ਕੇ ਸਾਹਿਤ ਦੀ ਝੋਲੀ ਪਾਈਆਂ, ਪਹਿਲਾਂ ਪਹਿਲ ਮੈਂ ਆਪਣੀਆਂ ਰਚਨਾਵਾਂ ਦੇ ਨਾਮ ਮੁਕਤਸਰ ਲਿਖਿਆ ਕਰਦਾ ਸੀ, ਪਰ ਮੇਰੇ ਨੇੜੇ ਦੇ ਰਿਸ਼ਤੇਦਾਰ ਤੇ ਪੰਜਾਬ ਦੇ ਨਾਮੀ ਲੇਖਕ ਸਾਧੂ ਰਾਮ ਜੀ ਲੰਗੇਆਣਾ ਦੇ ਕਹਿਣ ਤੇ ਕਿ ਆਦਮੀ ਰੋਜ਼ੀ-ਰੋਟੀ ਲਈ ਦੂਰ-ਦੂਰ ਚਲਾ ਜਾਂਦਾ ਹੈ, ਇਸ ਕਰਕੇ ਆਪਣੀ ਹਰ ਲਿਖ਼ਤ ਦੇ ਨਾਲ ਆਪਣੇ ਜੱਦੀ ਪਿੰਡ ਦਾ ਨਾਮ ਰੌਸ਼ਨ ਕਰ 'ਤੇ ਉਹੀ ਨਾਮ ਰਚਨਾ ਵਿੱਚ ਪਾਇਆ ਕਰੋ। ਉਸੇ ਦਿਨ ਤੋਂ ਹੀ ਅੱਜ ਤੱਕ ਮੈਂ ਓਸ ਵੀਰ ਜੀ ਦੀ ਗੱਲ ਪੱਲੇ ਬੰਨ•ੀ ਹੋਈ ਹੈ, 'ਤੇ ਇਸੇ ਤਰਾਂ ਹੀ ਕਰ ਰਿਹਾ ਹਾਂ। 
ਸਮੇਂ-ਸਮੇਂ ਤੇ ਮੇਰੀਆਂ ਰਚਨਾਵਾਂ/ਕਵਿਤਾਵਾਂ, ਗੀਤ 'ਤੇ ਲੇਖ, ਅਜੀਤ, ਜੱਗਬਾਣੀ, ਚੜ•ਦੀਕਲਾ, ਸਪੋਕਸਮੈਨ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਅੱਜ ਦੀ ਆਵਾਜ਼, ਸੱਚ ਕਹੂੰ, ਪੰਜਾਬੀ ਸਪੈਕਟ੍ਰਮ, ਆਸ਼ਿਆਨਾ, ਵੀਕਲੀ ਸਮਰਾਟ, ਦ ਟਾਈਮਜ਼ ਆੱਫ ਪੰਜਾਬ, ਰੁਪਾਣਾ ਸਮਾਚਾਰ 'ਤੇ ਹੋਰ ਕਈ ਅੰਤਰਰਾਸ਼ਟਰੀ ਮੈਗਜ਼ੀਨਾਂ/ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ। ਇਕ ਗੀਤ ਵੀ ਰਿਕਾਰਡ ਹੋ ਚੁੱਕਿਆ ਹੈ 'ਤੇ ਦੋ ਹੋਰ ਜਲਦੀ ਆ ਰਹੇ ਹਨ। 
ਮੇਰਾ ਪਿੰਡ 'ਦੱਦਾਹੂਰ' ਲੰਗੇਆਣਾ ਕਲਾਂ ਦੇ ਵਿੱਚੋਂ ਬੱਝਿਆ ਹੋਇਆ ਪਿੰਡ ਹੈ। ਤਕਰੀਬਨ 225 ਸਾਲ ਪਹਿਲਾਂ ਇਹ ਪਿੰਡ ਬੱਝਾ ਸੀ। ਸਮੇਂ ਦੀਆਂ ਸਰਕਾਰਾਂ ਨੇ ਪਿੰਡ ਦੇ ਵਿਕਾਸ ਵਾਲੇ ਪਾਸੇ ਕੋਈ ਖ਼ਾਸ ਤਵੱਜੋਂ ਨਹੀ ਦਿੱਤੀ। ਕੋਈ 2 ਕੁ ਸਾਲ ਪਹਿਲਾਂ ਇਥੇ ਨੌਜਵਾਨ ਮੁੰਡਿਆਂ ਨੇ ਰਲ ਕੇ ਯੂਥ ਵੈਲਫੇਅਰ ਕਲੱਬ ਰਜਿ: 30 ਬਣਾਈ ਹੋਈ ਜਿਸ ਅਧੀਨ ਪਿੰਡ ਵਿੱਚ ਬੂਟੇ ਲਾਉਣੇ, ਬੰਦ ਪਈ ਬੱਸ ਸੇਵਾ ਚਾਲੂ ਕਰਵਾਈ, ਕੂੜੇਦਾਨ, ਫਲੈਕਸ ਬੋਰਡ ਲਗਵਾਏ, ਬੱਸ ਅੱਡੇ ਤੇ ਬਜ਼ੁਰਗਾਂ ਦੇ ਬੈਠਣ ਲਈ ਜਗ•ਾ ਬਣਵਾਈ, ਨਸ਼ਿਆਂ ਵੱਲੋਂ ਮੂੰਹ ਮੋੜ ਕੇ ਨੌਜਵਾਨਾਂ ਨੂੰ 'ਦਸਤਾਰ ਕੈਂਪ' ਲਗਾ ਕੇ ਗੁਰਸਿੱਖੀ ਨਾਲ ਜੋੜਨਾ, ਬਲੱਡ ਕੈਂਪ ਲਗਾ ਵਧੀਆ ਉਪਰਾਲਾ ਕੀਤਾ ਹੈ। ਹਾਲੇ ਵੀ ਪਿੰਡ ਦੇ ਕਾਫੀ ਵਿਕਾਸ ਦੀ ਲੋੜ ਹੈ। ਇਸ ਯੂਥ ਕਲੱਬ ਦਾ ਪ੍ਰਧਾਨ ਕਾਕਾ ਰਮਨਪ੍ਰੀਤ ਸਿੰਘ ਬਰਾੜ ਤੇ ਇਸ ਨਾਲ ਸਾਥੀ ਅਰਸ਼ਦੀਪ, ਤਰਲੋਕ, ਕੱਤਰ, ਬਲਪ੍ਰੀਤ, ਗੁਰਪ੍ਰੀਤ, ਹਰਜੀਤ, ਮਨਵੀਰ, ਹਰਪ੍ਰੀਤ, ਗੁਰਮਿਲਾਪ, ਰਾਜਿੰਦਰ, ਲਵਜੀਤ, ਤਰਸੇਮ, ਹਰਸਿਮਰਨਜੀਤ, ਸੰਦੀਪ, ਸੁਖਵੀਰ, ਕੁਲਵਿੰਦਰ, ਤੇ ਹੈਪੀ ਸ਼ਰਮਾ ਮੋਢੇ ਨਾਲ ਮੋਢਾ ਲਾ ਕੇ ਪਿੰਡ ਦੀ ਭਲਾਈ ਲਈ ਯਤਨਸ਼ੀਲ ਹਨ। ਮੈਨੂੰ ਤਾਂ ਤਕਰੀਬਨ 27 ਸਾਲ ਹੋ ਗਏ ਹਨ ਮੁਕਤਸਰ ਰਹਿੰਦਿਆਂ। ਜਿਹੜੇ ਨੌਜਵਾਨ 25/26 ਸਾਲ ਦੇ ਯੂਥ ਕਲੱਬ 'ਚ ਕੰਮ ਕਰ ਰਹੇ ਹਨ ਉਨ•ਾਂ ਨੂੰ ਮੇਰੀ ਬਾਬਤ ਕੋਈ ਪਤਾ ਨਹੀ ਸੀ। ਉਹਨਾਂ ਨੇ ਬਹੁਤ ਵੱਡਾ ਉੱਦਮ ਕਰਕੇ ਮੈਨੂੰ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ, 'ਤੇ ਇਸ ਉਪਰਾਲੇ ਨੂੰ ਉਨ•ਾਂ ਮਿਤੀ 9 ਅਪ੍ਰੈਲ, 2016 ਦਿਨ ਸ਼ਨੀਵਾਰ ਨੂੰ ਬਹੁਤ ਸਾਰੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਨੇਪਰੇ ਚਾੜਿ•ਆ। ਮੇਰੇ ਨਾਲ ਹੀ ਉਨ•ਾਂ ਨੇ ਸਾਧੂ ਰਾਮ ਲੰਗੇਆਣਾ 'ਤੇ ਅਮਜਦ ਖਾਂ (ਪੱਤਰਕਾਰ ਮੋਗਾ) ਨੂੰ ਵੀ ਮਾਨ ਬਖ਼ਸ਼ਿਆ। 
''ਜਿੱਤ ਲਿਆ ਦਿਲ ਮੇਰਾ ਪਿੰਡ ਦਿਆਂ ਸਾਥੀਆਂ ਨੇ, ਸੱਥ ਵਿੱਚ ਕਰ ਸਨਮਾਨ।
ਵਧੇ ਫੁੱਲੇ ਪਿੰਡ ਮੇਰਾ ਕਰਾਂ ਮੈਂ ਦੁਆਵਾਂ, ਇਹਦੀ ਉੱਚੀ ਹੋਵੇ ਆਨ ਬਾਨ ਸ਼ਾਨ£''
ਜਦੋਂ ਮੈਨੂੰ ਪਿੰਡ ਦੇ ਇਹ ਨੌਜਵਾਨ ਸਨਮਾਨਿਤ ਕਰ ਰਹੇ ਸਨ ਤਾਂ ਮੈਂ ਖੁਸ਼ੀ ਦੇ ਹੰਝੂਆਂ ਨੂੰ ਰੋਕ ਨਹੀ ਸਕਿਆ। ਮੇਰੇ ਲਈ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੋ ਨਿੱਬੜੀ। ਜੇਕਰ ਮੈਂ ਕਹਿ ਲਵਾਂ ਕਿ ਇਹ ਸੁਭਾਗਾ ਦਿਨ ਮੇਰੀ ਜ਼ਿੰਦਗੀ ਦਾ ਅਹਿਮ ਦਿਨ ਸੀ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀ ਹੋਵੇਗੀ। ਓਸੇ ਸਮੇਂ ਮੈਂ ਉਨ•ਾਂ ਬੱਚਿਆਂ ਨੂੰ ਆਪਣੀ ਪਹਿਚਾਨ ਵੀ ਦੱਸੀ, ਕਿ ''ਮੈਂ ਛੋਟਾ ਹੁੰਦਾ ਏਸੇ ਗਲੀਆਂ ਵਿੱਚ ਹੀ ਪ੍ਰਵਾਨ ਚੜਿਆ ਹਾਂ।'' ਮੈਂ ਇਹ ਕਹਿੰਦਾ ਵੀ ਫਖ਼ਰ ਮਹਿਸੂਸ ਕਰ ਰਿਹਾ ਹਾਂ ਕਿ 225 ਸਾਲ ਪਿੰਡ ਬੱਝੇ ਨੂੰ ਹੋ ਗਏ ਹਨ, ਉਦੋਂ ਤੋਂ ਲੈ ਕੇ ਅੱਜ ਤੱਕ ਜੇਕਰ ਇੱਥੇ ਕਿਸੇ ਲੇਖਕ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਉਹ ਦਾਸ ਹੀ ਭਾਗਾਂ ਵਾਲਾ ਹੈ। ਬੇਸ਼ੱਕ ਪਹਿਲਾਂ ਵੀ ਰਾਜ ਕੁਮਾਰ (ਰਾਜੂ) ''ਆਵੀਂ ਬਾਬਾ ਨਾਨਕਾ'' ਗੀਤਾ ਦਾ ਰਚੈਤਾ ਵੀ ਮੇਰੇ ਚਾਚੇ ਦਾ ਬੇਟਾ ਸੀ, ਪਰ ਉਸਨੂੰ ਮੌਤ ਨਿਮਾਣੀ ਸਾਥੋਂ ਸਦਾ ਲਈ ਖੋਹ ਕੇ ਲੈ ਗਈ, 'ਤੇ ਪਵਨ ਦੱਦਾਹੂਰ (ਭੇਟਾਂ ਦਾ ਗਾਇਕ) ਵੀ ਮੇਰੇ ਚਾਚੇ ਦਾ ਬੇਟਾ ਹੀ ਹੈ। ਜੋ ਕਿ ਆਪਣੀ ਬੁਲੰਦ ਅਵਾਜ਼ ਨਾਲ ਗਾਇਕੀ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਇਸ ਸਮੇਂ ਤੇ ਮੇਰੇ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਕਾਫੀ ਸਾਰੀਆਂ ਸੰਸਥਾਵਾਂ ਨਾਲ ਜੁੜੇ ਪ੍ਰਸਿੱਧ ਸਮਾਜਸੇਵੀ ਨਿਰੰਜਨ ਸਿੰਘ ਰੱਖੜਾ, ਬੀਰਬਾਲਾ ਸੱਦੀ (ਅਲੋਚਕਾ), ਅਵਤਾਰ ਮੁਕਤਸਰੀ, ਸੁਰਿੰਦਰ ਮਾਣੂਕੇ (ਲੇਖਕ), ਬੂਟਾ ਗੁਲਾਮੀ ਵਾਲਾ, ਗੁਰਦੀਪ ਸਿੰਘ ਚੀਮਾ, ਇਕਬਾਲ ਸਿੰਘ ਮਨਾਵਾਂ (ਬਚਪਨ ਦਾ ਦੋਸਤ) 'ਤੇ ਇਕਬਾਲ ਸਿੰਘ ਸੰਘਾ ਸਾਰਿਆਂ ਨੇ ਮੇਰਾ ਨਿੱਕਾ ਜਿਹਾ ਸੁਨੇਹਾ ਪ੍ਰਵਾਨ ਕਰਕੇ ਮੇਰੇ ਨਾਲ ਸਨਮਾਨ ਸਮਾਰੋਹ ਵਿੱਚ ਪਹੁੰਚੇ ਸਨ। ਗੇਜਾ ਲੰਗੇਆਣਾ, ਦੇਬੀ ਲੰਗੇਆਣਾ, ਅਮ੍ਰਿਤ ਭੇਖਾ, ਧਰਮ ਜੈਮਲਵਾਲਾ ਨੇ ਜਿੱਥੇ ਇਸ ਸਨਮਾਨ ਸਮਾਰੋਹ ਵਿੱਚ ਹਾਜ਼ਰੀ ਭਰੀ, ਉੱਥੇ ਪਿੰਡ ਦੇ ਪਤਵੰਤੇ 'ਤੇ ਮੈਂਬਰ ਪੰਚਾਇਤ ਲਵਪ੍ਰੀਤ ਵੀ ਹਾਜ਼ਰ ਸਨ। ਮੈਂ ਸਮੁੱਚੇ ਕਲੱਬ ਅਤੇ ਪਿੰਡ ਦੇ ਪਤਵੰਤਿਆਂ ਦਾ ਸਦਾ ਇਸ ਮਾਣ ਲਈ ਰਿਣੀ ਰਹਾਂਗਾ। ਜਿੱਥੇ ਇਹ ਸਨਮਾਨ ਸਮਾਰੋਹ ਇੱਕ ਅਭੁੱਲ ਯਾਦ ਬਣ ਗਿਆ, ਉੱਥੇ ਮੈਨੂੰ ਆਪਦੇ ਪਿੰਡ ਦੇ ਅਤੀਤ ਨਾਲ ਜੁੜ ਕੇ ਰਹਿਣ ਦਾ ਸੁਨੇਹਾ ਵੀ ਦੇ ਗਿਆ।