ਜੱਟਾ ਤੇਰੀ ਮਹਿਨਤ ਤੋਂ (ਕਵਿਤਾ)

ਜਸਵੀਰ ਭਲੂਰੀਆ   

Email: shamindersm0@gmail.com
Address:
ਮੋਗਾ India
ਜਸਵੀਰ ਭਲੂਰੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੰਡੀਆਂ 'ਚ ਕਣਕ ਦੇ ਲਾਏ ਤੂੰ ਅੰਬਾਰ
ਜੱਟਾ ਤੇਰੀ ਮਹਿਨਤ ਤੋਂ ਜਾਵਾਂ ਬਲਹਾਰ
ਆਉਦੀਆਂ ਨੇ ਭਾਵੇਂ ਕਈ ਕੁਦਰਤੀ ਆਫਤਾਂ
ਮਹਿਨਤ ਕਰਨ ਦੀਆਂ ਛੱਡੇਂ ਨਾ ਤੂੰ ਆਦਤਾਂ
ਛੱਡੇਂ ਨਾ ਤੂੰ ਹੌਸਲਾ ਨਾ ਮੰਨਦਾ ਏਂ ਹਾਰ
ਜੱਟਾ ਤੇਰੀ ਮਹਿਨਤ ਤੋਂ .............

ਭੁੱਲਣ ਨਾ ਕਦੇ ਨਾ ਜਾਣ ਉਹ ਵਸਾਰੀਆਂ
ਖੇਤੀ ਦੇ ਖੇਤਰ 'ਚ ਮੱਲਾਂ ਜੋ ਤੂੰ ਮਾਰੀਆਂ
ਪੰਜਾਬ ਨੂੰ ਮਸ਼ਹੂਰ ਕੀਤਾ ਵੱਿਚ ਸੰਸਾਰ
ਜੱਟਾ ਤੇਰੀ ਮਹਿਨਤ ਤੋਂ ..............

ਧੀਆਂ-ਪੁੱਤਾਂ ਵਾਂਗ ਤੂੰ ਫਸਲਾਂ ਨੂੰ ਪਾਲਦਾ
ਛੁਪੀ ਨਹੀਂ ਦੇਸ਼ ਲਈ ਘਾਲਣਾ ਜੋ ਘਾਲਦਾ
ਵਤਨ ਦੀ ਮੱਿਟੀ ਨਾਲ ਡਾਢਾ ਤੇਰਾ ਪਆਿਰ
ਜੱਟਾ ਤੇਰੀ ਮਹਿਨਤ ਤੋਂ ................

ਅਹਸਾਨ ਨਾ ਜਤਾਵੇ ਜੋ ਮਹਿਨਤਾਂ ਤੂੰ ਕੀਤੀਆਂ
ਮਾਰੀ ਜਾਣ ਤੈਨੂੰ ਸਰਕਾਰਾਂ ਦੀਆਂ ਨੀਤੀਆਂ
ਤਾਂ ਹੀ ਵਧੀ ਜਾਵੇ ਨੱਿਤ ਕਰਜ਼ੇ ਦਾ ਭਾਰ
ਜੱਟਾ ਤੇਰੀ ਮਹਿਨਤ ਤੋਂ ...............

ਕਰੇਂ ਜਦੋਂ ਕੰਮ ਨਾ ਤੂੰ ਦੇਖੇਂ ਦਨਿ ਰਾਤ
ਭਲੂਰੀਆ ਗੀਤਾਂ ਵੱਿਚ ਪਾਵੇ ਤੇਰੀ ਬਾਤ
ਮਹਿਨਤ ਨੂੰ ਫਲ ਲੱਗੇ ਵਧੇ ਪੈਦਾਵਾਰ
ਜੱਟਾ ਤੇਰੀ ਮਹਿਨਤ ਤੋਂ .............