ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਫ਼ਿਰ ਤੀਰਥ ਜਾ ਆਇਆ ਹਾਂ |
ਰੋਂਦਾ ਕੋਈ ਹਸਾ ਆਇਆ ਹਾਂ |

ਔੜਾਂ ਮਾਰੇ ਰੁੱਖ ਦੇ  ਮੁੱਢੀਂ  ,
ਨੀਰ ਦੋ ਗੜਵੇ ਪਾ ਆਇਆ ਹਾਂ |

ਓਹ ਉਸਾਰ ਰਹੇ ਸੀ ਜਿਹੜੀ ,
ਮੈਂ ਦੀਵਾਰ ਗਿਰਾ ਆਇਆ ਹਾਂ |

ਓਹਨਾਂ ਦੇ ਰੰਗਲੇ ਖਾਬਾਂ ਦਾ ,
ਇੱਕ ਸੰਸਾਰ ਵਸਾ ਆਇਆ ਹਾਂ |

ਜੋ ਮੁਹੰ ਵੱਟ ਕੇ ਸੀ ਲੰਘ ਚਲਿਆ ,
ਹਾਕਾਂ ਮਾਰ ਬੁਲਾ ਆਇਆ ਹਾਂ |

ਸੱਚ ਦਾ ਪੰਛੀ ਸਹਿਕ ਨਾ ਜਾਵੇ ,
ਉਸ ਨੂੰ ਦੇਣ ਹਵਾ ਆਇਆ ਹਾਂ |