ਫ਼ਰਿਆਦ (ਕਵਿਤਾ)

ਬਲਜੀਤ ਸਿੰਘ 'ਭੰਗਚੜਹੀ'   

Cell: +91 98765 66712
Address:
ਸ੍ਰੀ ਮੁਕਤਸਰ ਸਾਹਿਬ India
ਬਲਜੀਤ ਸਿੰਘ 'ਭੰਗਚੜਹੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੀ ਰਹਿਮਤ ਦੀ ਮੈਂ ਕਦਰ ਕਰਾਂ,
ਨਾ ਧਰਤੀ ਤੇ ਬਣਕੇ ਦਾਗ਼ ਰਹੇ।
ਮੇਰੀ ਸੋਚ ਜਦੋਂ ਵੀ ਗਲਤ ਹੋਵੇ, 
ਤੇਰੀ ਵਰਜ਼ ਸਦਾ ਮੈਨੂੰ ਯਾਦ ਰਹੇ।
ਤੇਰੀ ਮਹਿਮਾ ਕਰਦਾ ਵਿੱਚ ਦੁਨੀਆਂ,
ਗੁਰੂ ਹਸਤੀ ਸਦਾ ਆਬਾਦ ਰਹੇ। 
ਮੇਰੇ ਜਿਹਨ 'ਚੋਂ ਨਿੰਦਿਆਂ ਕੱਢ ਦੇਵੀਂ, 
ਮੇਰਾ ਮਨ ਸਦਾ ਬਾਗੋ-ਬਾਗ ਰਹੇ। 
ਤਨ-ਮਨ ਨੂੰ ਤੇਰੇ ਕਰੀਬ ਕਰਾਂ,
ਤੇਰੇ ਕਰਕੇ ਹੋਇਆ ਜ਼ਮੀਰ ਖਰ•ਾ। 
ਤਾਂ ਕਿ 'ਬਲਜੀਤ' ਤੇ ਤੈਨੂੰ ਨਾਜ਼ ਰਹੇ, 
ਕੁੱਲ ਦੁਨੀਆਂ ਤੇ ਪਿਆਰ ਦੀ ਮਿਹਰ ਕਰੀਂ। 
ਵੱਜਦਾ ਖੁਸ਼ੀਆਂ ਦਾ ਇਹ ਸਾਜ਼ ਰਹੇ, 
ਵੱਜਦਾ ਖੁਸ਼ੀਆਂ ਦਾ ਇਹ ਸਾਜ਼ ਰਹੇ।