ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਕਬਜ਼ ਕੁਸ਼ਤਾ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਉਏ, ਸੁਣਾ ਵਈ ਨਰੈਣ ਸਿੰਹਾ, ਪਤੰਦਰਾ ਹੁਣ ਕਿਤੇ ਸਾਡੇ ਕੋਲ ਖੜਨ-ਬੈਠਣ ਦਾ ਟਾਈਮ ਹੀ ਨਹੀਂ ਕੱਢਦਾ, ਅੱਗੇ ਤਾਂ ਚਾਰ-ਚਾਰ ਘੰਟੇ ਸਾਡੇ ਕੋਲ ਹੀ ਬਿਤਾ ਜਾਂਦਾ ਸੈਂ, ਨਾਲੇ ਹਰੇਕ ਕੋਲ ਕਬਜ਼ੀ ਦੀ ਬਿਮਾਰੀ ਤੋਂ ਰਾਹਤ ਪਾਉਣ ਬਾਰੇ ਮਿੰਟ-ਮਿੰਟ ਤੇ ਬਾਘੀਆਂ ਜਿਹੀਆਂ ਪਾਈ ਜਾਇਆ ਕਰਦੈਂ ਸੈਂ…

       ਉਏ ਹੁਣ ਇਹ ਸਾਡੀ ਭਰਜਾਈ ਨਿਹਾਲੀ ਕੋਲੋਂ ਜ਼ਿਆਦਾ ਈ ਡਰ ਲੱਗ ਪਿਐ।

  ਉਏ ਨਹੀਂ ਮਿੱਤਰੋਂ…ਹੁਣ ਇਸ ਨੇ ਆਪਣੇ ਘਰ 'ਚ ਏ.ਸੀ. ਲਗਵਾ ਲਿਆ ਹੋਣਾ ਏ, ਤੇ ਪਤੰਦਰ ਠੰਡੇ ਕਮਰੇ 'ਚ ਈ ਸਾਰਾ-ਸਾਰਾ ਦਿਨ ਪਿਆ ਰਹਿੰਦਾ ਏ, ਤਾਹੀਂ ਅੱਜ ੧੦-੧੫ ਦਿਨਾਂ ਬਾਅਦ ਦਰਸ਼ਨ ਹੋਏ ਨੇ।

    ਪਿੰਡ ਦੇ ਵਿਚਕਾਰਲੇ ਫਲੇ ਕੋਲ ਪਹੁੰਚਣ ਸਮੇਂ ਨਰੈਂਣ ਸਿੰਹੁ ਉਪਰ ਫਲੇ 'ਚ ਬੈਠੇ ਉਸਦੇ ਸਾਥੀਆਂ ਦੀਆਂ ਆਵਾਜ਼ਾਂ ਦੀਆਂ ਬੁਛਾੜਾਂ ਦੁਸ਼ਮਣ ਦੀ ਮਿਜ਼ਾਇਲ ਵਾਂਗੂੰ ਇਕੱਠੀਆਂ ਹੀ ਵਰ ਗਈਆਂ…

     ਉਏਂ ਭਰਾਵੋ ਨਾ ਤਾਂ ਘਰੇ ਏ.ਸੀ. ਲਵਾਇਆ, ਨਾ ਨਿਹਾਲੀ ਕੁਝ ਕਹਿੰਦੀ ਐ, ਤੇ ਜਿਹੜੀ ਗੱਲ ਤੁਸੀਂ ਕਬਜ਼ੀ ਦੀ ਬਿਮਾਰੀ ਦੀ ਕੀਤੀ ਐ, ਸਹੋਂ ਗੁਰੂ ਦੀ ਉਸ ਪੱਖੋਂ ਜ਼ਿੱਦਣ ਦਾ ਮੇਰੇ ਪੋਤਰੇ ਬੌਬੀ ਨੇ ਘਰੇ ਕੰਪਿਊਟਰ ਜਿਹਾ ਲਵਾਇਆ, ਉਂਦੇ ਦਾ ਝਾੜਾ ਤਾਂ ਨਿਰਣੇਂ ਕਾਲਜੇ ਹੀ ਹਾਵੜਾ ਮੇਲ ਰੇਲ ਗੱਡੀ ਵਾਂਗ ਸਕਿੰਟਾਂ 'ਚ ਹੀ ਆ ਡਿਗਦੈ…

         ਪਰ ਨਰੈਂਣ ਸਿੰਹਾ… ਕਿਧਰ ਕਬਜ਼ੀ ਦੀ ਬਿਮਾਰੀ ਤੇ ਕਿਧਰ ਕੰਪਿਊਟਰ, ਪਰ ਜੇ ਤੂੰ ਠੀਕ ਆਖਦਾ ਹੈਂ ਤਾਂ ਸਾਨੂੰ ਵੀ ਦੱਸਦੇ, ਅਸੀਂ ਵੀ ਵਰਤ ਲਵਾਂਗੇ…

    ਬਈ ਭਰਾਵੋ, ਮੇਰਾ ਪੋਤਰਾ ਬੌਬੀ ਪਿਛਲੇ ਲੰਬੇ ਸਮੇਂ ਤੋਂ ਮੇਰੇ ਮਗਰ ਪਿਆ ਹੋਇਆ ਸੀ, ਬਈ ਬਾਪੂ ਮੈਨੂੰ ਕੰਪਿਊਟਰ ਲਿਆ ਕੇ ਦੇ, ਵਾਹਵਾ ਚਿਰ ਤਾਂ ਮੈਂ ਲੱਤ ਜਿਹੀ ਨਹੀਂ ਲਾਈ, ਤੇ ਹੁਣ ਜਿੱਦੇ ਦਾ ਲਿਆਂਦਾ ਮੈਨੂੰ ਕੀ, ਸਾਰੇ ਟੱਬਰ ਨੂੰ ਮੌਜਾ ਈ ਮੌਜਾ ਲੱਗੀਆ ਪਈਆਂ, ਨਾਲੇ ਮੁੰਡਾ ਖੁਸ਼, ਨਾਲੇ ਸਾਰਾ ਟੱਬਰ, ਪਹਿਲਾਂ ਕਦੇ ਤੁੰਮੇ ਦਾ ਚੂਰਨ ਲੈ, ਕਦੇ ਤ੍ਰਿਫਲਾ ਖਾ, ਕਦੇ ਸੌਂਫ-ਸਰਨਾਂਅ ਰਗੜ ਕੇ ਫੱਕੀ ਲੈ, ਹੁਣ ਮੇਰੀ ਤਾਂ ਕੀ, ਸਾਰੇ ਪ੍ਰੀਵਾਰ ਦੀ ਹੀ ਕਬਜ਼ੀ ਬਗੈਰ ਕੁਝ ਖਾਧੇ-ਪੀਤੇ ਕਬਜ਼ੀ ਰਹਿੰਦੀ ਐ… ਪੈਸੇ ਤਾਂ ਜਿਹੜੇ ਲੱਗਣ ਵਾਲੇ ਸੀ ਲੱਗ ਗਏ, ਖਾਣ ਖੜੇ ਹੋ ਕੇ ਖਸਮਾਂ ਨੂੰ, ਪਰ ਨਾਲ ਜਿਹੜਾ ਮੁਫਤੋ-ਮੁਫਤੀ ਕਬਜ਼ ਕੁਸ਼ਤਾ ਲੱਭ ਗਿਆ ਐ, ਉਹਦਾ ਕੋਈ ਮੁੱਲ ਨਹੀਂ ਐ…

    ਲਗਦੈ… ਬਈ ਹੁਣ ਨਰੈਂਣ ਸਿੰਹੁ ਤੇ ਇਹਦਾ ਪੋਤਰਾ  ਕੰਪਿਊਟਰ ਤੇ ਇਕੱਠੇ ਫਿਲਮਾਂ-ਸ਼ਿਲਮਾਂ ਦੇਖ ਦੇ ਐ, ਤਾਹੀਂ ਤਾਂ ਪਤੰਦਰ ਅੱਜ ਕਈ ਦਿਨਾਂ ਬਾਅਦ ਆਪਣੇ ਕੋਲ ਆਇਆ ਐ… ਬਚਿੰਤੇ ਬੁੜੇ ਨੇ ਆਪਣੀ ਸ਼ੁਰਲੀ ਛੱਡ ਦਿਆਂ ਕਿਹਾ

  ਉਏ ਭਰਾਵੋ, ਫਿਲਮਾਂ-ਸ਼ਿਲਮਾਂ ਕਿੱਥੇ, ਅੱਜ ਦੇ ਮਹਿੰਗਾਈ ਯੁੱਗ ਨੇ ਤਾਂ ਸਾਡੀ ਮੱਤ ਹੀ ਮਾਰ ਕੇ ਰੱਖ ਦਿੱਤੀ ਐ, ਤੁਸੀਂ ਵੀ ਮੇਰੇ ਵਾਲਾ ਨੁਸਖਾ ਅਜ਼ਮਾ ਲੋ…ਨਾਲੇ ਥੋਡੀ ਕਬਜ਼ੀ ਖੁੱਲ ਜਾਊ, ਨਾਲੇ ਡਾਕਟਰਾਂ ਦੇ ਬਿੱਲਾਂ ਤੋਂ ਬੱਚਤ ਹੋਊ…… ਕਿ ਬਈ ਥੋਨੂੰ ਪਤਾ ਹੈ ਕਿ ਸਾਡਾ ਘਰ ਪਿੰਡ ਤੋਂ ਢਾਈ ਤਿੰਨ ਮੀਲ ਬਾਹਰ ਖੇਤਾਂ 'ਚ ਹੋਣ ਕਰਕੇ ਅਖਬਾਰ ਵੰਡਣ ਵਾਲਾ ਪਤੰਦਰ ਗਿਆਰਾਂ-ਬਾਰਾਂ ਵਜੇ ਪਹੁੰਚਦਾ ਹੈ  ਮੇਰਾ ਪੋਤਰਾ ਭਰਾਵੋ, ਸਵੇਰੇ-ਸਵੇਰੇ ੪-੫ ਵਜੇ ਕੰਪਿਊਟਰ ਰਾਹੀਂ, ਇੰਟਰਨੈੱਟ ਤੇ ਅਖਬਾਰਾਂ ਚੋਂ ਖਬਰਾਂ ਪੜ੍ਹ-ਪੜ੍ਹ ਜਿਉਂ ਜਿਉਂ ਹੀ ਦੱਸਦੈ ਐ, ਬਈ ਅੱਜ ਦੇ ਜੰਗਲ ਰਾਜ ਦੀ ਕਾਮਯਾਬੀ ਵਿੱਚ ਅੱਗੇ ਨਾਲੋਂ ਕਈ ਫੀਸਦੀ ਵਾਧਾ, ਆਟਾ, ਦਾਲਾਂ, ਖੰਡ, ਗੈਸ, ਪੈਟਰੋਲ, ਬਿਜਲੀ ਤੇ ਹੋਰ ਘਰੇਲੂ ਚੀਜ਼ਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ, ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ, ਠੱਗੀ, ਬੇਈਮਾਨੀ, ਕਿਸਾਨੀ ਮੋਟਰਾਂ ਤੋਂ ਟਰਾਂਸਫਾਰਮਰ ਚੋਰੀਆਂ 'ਚ ਬੇਸ਼ੁਮਾਰ ਵਾਧਾ, ਨਸ਼ੀਲੀਆਂ ਵਸਤੂਆਂ ਖਾਣ ਅਤੇ ਭੰਡਾਰ ਵਰਤਾਉਣ ਵਾਲਿਆਂ ਦੀ ਚਾਂਦੀ, ਨਬਾਲਿਗ, ਬਾਲਗ ਬਾਲੜੀਆਂ ਦੇ ਸ਼ਰੀਰਕ ਸ਼ੋਸ਼ਣ…, ਬਦਤਮੀਜ਼ੀ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ, ਸੱਚ ਨੂੰ ਫਾਂਸੀ, ਫਰੇਬ ਨੂੰ ਬੜਾਵਾ… ਵਿਰੋਧ ਕਰਨ ਵਾਲਿਆਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਆਦਿ…ਆਦਿ…

       ਭਰਾਵੋ, ਜਿਵੇਂ-ਜਿਵੇਂ ਅਸੀਂ ਖਬਰਾਂ ਸੁਣਦੇ ਐ, ਉਵੇਂ-ਉਵੇਂ ਵਾਰੋ-ਵਾਰੀ ਲੱਕ ਨੂੰ ਹੱਥ ਪਾ ਕੇ ਵਾਹਣਾਂ ਵੱਲ ਨੂੰ ਭੱਜੇ ਜਾਨੈਂ ਐ…

  ਤੇ ਬਾਕੀ ਰਹਿੰਦੀ-ਖੂੰਹਦੀ ਕਸਰ ਜਦੋਂ ਫਿਰ ਅਖਬਾਰ ਪਹੁੰਚਣ ਤੇ ਫੋਟੋ ਤੇ ਖਬਰਾਂ ਦੇਖ-ਪੜ੍ਹ ਨਿਕਲ ਜਾਂਦੀ ਐ……।

     ਜਿਉਂ ਹੀ ਨਿੱਤ ਵਿਹਲੇ ਬੈਠ ਕੇ ਤਾਸ਼ਾ ਖੇਡਣ ਵਾਲਿਆਂ ਦੇ ਨਰੈਂਣੇ ਦਾ ਨੁਸਖਾ ਕੰਨੀਂ ਪਿਆ ਤਾਂ ਉਹ ਦੁਪਹਿਰ ਦੇ ਟਾਈਮ ਹੀ ਲੱਕ ਤੇ ਹੱਥ ਰੱਖ ਆਪੋ-ਆਪਣੇ ਘਰਾਂ 'ਚ ਬਣੇ ਪਖਾਨਿਆਂ ਦੇ ਕੁੰਡੇ ਖੜਕਾਉਣ ਲੱਗ ਪਏ।


  samsun escort canakkale escort erzurum escort Isparta escort cesme escort duzce escort kusadasi escort osmaniye escort