ਸਿੰਗਲ ਟੀਚਰ (ਮਿੰਨੀ ਕਹਾਣੀ)

ਵਰਗਿਸ ਸਲਾਮਤ   

Email: wargisalamat@gmail.com
Cell: +91 98782 61522
Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹੁਤ ਹੀ ਥੁੱੜਾਂ, ਸੰਘਰਸ਼ ਅਤੇ ਗੁਰਬਤ ਦੇ ਆਲਮ 'ਚ ਈ. ਟੀ.ਟੀ ਪਾਸ ਕਰਕੇ ਰਾਕੇਸ਼  ਟੈਟ ਦਾ ਔਖਾ ਟੈਸਟ ਵੀ ਪਾਸ ਕਰਕੇ , ਛੇਤੀ ਹੀ  ਬੇਰੋਜ਼ਗਾਰੀ ਦੀ ਭੀੜ 'ਚੋ ਨਿਕਲ ਕੇ ਅਧਿਆਪਕਾਂ ਦੀ ਵੇਟਿੰਗ ਲਾਈਨ ਲੱਗ ਗਿਆ।ਉਸਦੀ ਖੁਸ਼ਕਿਸਮਤ ਕੇ ਵੋਟਾਂ ਨਜਦੀਕ ਹੋਣ ਕਰਕੇ ਉਸਨੂੰ ਛੇਤੀ ਨਿਯੁਕਤੀ ਦੇ ਆਰਡਰ ਮਿਲ ਗਏ ਅਤੇ ਮਿਲਿਆ ਵੀ ਘਰ ਦੇ ਅੱਠ ਕੁ ਕਿਲੋਮੀਟਰ ਦੁਰ ਦਾ ਪੋਸਟਿੰਗ ਸਟੇਸ਼ਨ।ਹੁਣ ਉਹ ਬਹੁਤ ਖੁਸ਼ ਸੀ ਕਿ ਛੇਤੀ ਹੀ ਉਹ ਆਪਣੇ ਮਾਤਾ ਪਿਤਾ ਦੀਆਂ ਥੁੱੜਾਂ ਆਦਿ ਪੂਰੀਆਂ ਕਰੇਗਾ ਅਤੇ ਨਾਲ ਹੀ ਉਸਦਾ ਪੜਾਉਣ ਪ੍ਰਤੀ ਬਣਾਇਆ ਵਿਜ਼ਨ ਪੁਰਾ ਹੁੰਦਾ ਵਿੱਖ ਰਿਹਾ ਸੀ।ਉਤਸਾਹ ,ਲਗਨ ਅਤੇ ਸ਼ਿੱਦਤ ਦੇ ਸਦਕਾ ਹੀ ਉਹ ਨੇਸ਼ਨ ਬਿਲਡਰ ਭਾਵ ਅਧਿਆਪਕ ਬਣਿਆ ਅਤੇ ਜਿਨਾਂ ਵਿਦਿਆਰਥੀਆਂ ਸਦਕਾ ਉਸਨੂੰ ਰੋਜ਼ੀ ਰੋਟੀ ਮਿਲ ਰਹੀ ਸੀ, ਉਹਨਾਂ ਨੂੰ ਉਹ ਉਸੇ ਉਤਸਾਹ ,ਲਗਨ ਅਤੇ ਸ਼ਿੱਦਤ ਨਾਲ ਪੜਾਉਂਦਾ।ਬਾਕਿ ਅਧਿਆਪਕ ਦੇ ਸਹਿਯੋਗ ਤੋਂ ਉਹ ਖੁਸ਼ ਸੀ ਪਰ ਅਧਿਆਕਾਂ ਦੀਆਂ  ਕੈਟਗਰਾਈਜ਼ ਪੋਸਟਾਂ ਜਿਵੇਂ ਸਹਿਯੋਗੀ ਅਧਿਆਪਕ, ਵਲੰਟੀਅਰ ਟੀਚਰ, ਈ.ਜੀ. ਐਸ. ਅਤੇ ਆਦਿ ਵੇਖ ਕੇ ਸਰਕਾਰੀ ਕੁਟਨੀਤੀਆਂ 'ਤੇ ਰੋਸ ਆਉਂਦਾ ਕਿ ਇਕੋ ਸਕੂਲ 'ਚ, ਬਰਾਬਰ ਦੇ ਕੰਮ, ਸਕੂਲ 'ਚ ਬਰਾਬਰ ਸਮਾਂ ਅਤੇ ਬਰਾਬਰ ਪੜਾਈ ਪਰ ਤਨਖਾਹਾਂ 'ਚ ਜ਼ਮੀਨ-ਅਸਮਾਨ ਦਾ ਫਰਕ ਸਰਕਾਰਾਂ ਦੀ ਨਾਬਰਾਬਰੀ ਦੀ ਨੀਤੀ ਦੀ ਪੋਲ ਖੋਲਦੀ ਹੈ………ਸੋਚਾਂ ਦੇ ਦਰਿਆ 'ਚ ਇਹ ਸਵਾਲ ਹਰ ਵੇਲੇ ਤੈਰਦੇ ਜਾਂਦੇ। ਨਵੀਂ ਨਵੀਂ ਇਨੰਚਾਰਸ਼ਿਪ ਅਤੇ ਰੋਜ਼ ਤਿੰਨਾਂ ਅਧਿਆਪਕਾਂ 'ਚੋ ਦੋ ਅਧਿਆਪਕਾਂ ਦੀ ਐਡਜਸਟਮੈਂਟ ਲਾਗਲੇ ਪਿੰਡ ਦੇ ਸਕੂਲਾਂ 'ਚ ਲਗਾ ਦਿੱਤੀ ਜਾਂਦੀ। ਇਕ ਅਧਿਆਪਕ ਪੰਜ ਕਲਾਸਾਂ ਨਾਂ ਬੱਚਿਆਂ ਲਈ ਇਨੰਸਾਫ ਅਤੇ ਨਾ ਹੀ ਅਧਿਆਪਕਾਂ ਲਈ। ਰਾਕੇਸ਼  ਦੇ ਆਲੇ-ਦੁਆਲੇ ਸਬ ਕੁੱਝ ਸਿੰਗਲ ਸਿੰਗਲ……ਸਿੰਗਲ ਟੀਚਰ , ਸਿੰਗਲ ਪਿੰਡ, ਸਿੰਗਲ ਐਸ. ਐਮ. ਸੀ., ਸਿੰਗਲ ਸਰਕਾਰ, ਅਤੇ ਸਿੰਗਲ ਸਿੰਗਲ ਵਿਦਿਆਰਥੀ ਮਿਸ ਮੇਨੇਜ਼ਮੈਂਟ ਅਤੇ ਸਰਕਾਰਾਂ ਦੇ ਡੰਗਟਪਾਊ ਕੁਨੀਤੀ ਦੇ ਕਾਲ ਚੱਕਰ 'ਚ ਘੁੰਮਦੇ ਨਜ਼ਰ ਆ ਰਹੇ ਸਨ…