ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਜੂਨ 84 ਦੀ ਪੱਤਰਕਾਰੀ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ ਨਾਂ ਦੀ ਪੁਸਤਕ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਉਸ ਸਮੇਂ ਦੀ ਪੱਤਰਕਾਰੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਵਿਖਾਈ ਦਿੰਦੀ ਲੱਗਦੀ ਹੈ, ਜਦੋਂ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸੀ ਅਤੇ ਉਸ ਸਮੇਂ ਦੀ ਪੱਤਰਕਾਰੀ, ਡਰ, ਭੈ, ਘਿਰਣਾ, ਫਿਰਕੇਦਾਰੀ, ਸਰਕਾਰੀ ਅਤੇ ਸਰਕਾਰੀ ਏਜੰਸੀਆਂ ਦੇ ਦਬਾਓ ਦੇ ਪ੍ਰਭਾਵ ਵਾਲੀ ਕਹੀ ਜਾ ਸਕਦੀ ਹੈ। ਖੁਲ• ਕੇ ਖ਼ਬਰਾਂ ਲਿਖਣੀਆਂ ਖ਼ਤਰੇ ਤੋਂ ਖਾਲ•ੀ ਨਹੀਂ ਸਨ। ਇਹ ਪੁਸਤਕ ਜਸਪਾਲ ਸਿੰਘ ਸਿੰਘ ਸਿੱਧੂ ਦੇ ਨਿੱਜੀ ਤਜਰਬੇ ਦਾ ਪ੍ਰਗਟਾਵਾ ਕਰਦੀ ਵਿਖਾਈ ਦਿੰਦੀ ਹੈ ਕਿਉਂਕਿ ਉਹ ਉਨ੍ਹਾਂ ਦਿਨਾ ਵਿਚ ਲੰਮਾ ਸਮਾਂ ਅੰਮ੍ਰਿਤਸਰ ਵਿਖੇ ਯੂ.ਐਨ.ਆਈ.ਦਾ ਪੱਤਰਕਾਰ ਰਿਹਾ ਹੈ ਅਤੇ ਪੱਤਰਕਾਰ ਭਾਈਚਾਰੇ ਵਿਚ ਉਸਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹਮਦਰਦ ਅਤੇ ਨਜ਼ਦੀਕੀ ਵੀ ਗਿਣਿਆਂ ਜਾਂਦਾ ਸੀ। ਉਸਦੀ ਪੁਸਤਕ ਹਕੀਕੀ ਤੌਰ ਤੇ ਤੱਥਾਂ ਤੇ ਅਧਾਰਤ ਹਰ ਹਾਲਾਤ ਅਤੇ ਮੌਕੇ ਦਾ ਹੂ-ਬ-ਹੂ ਚਿਤਰਣ ਕਰਦੀ ਹੈ। ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ ਸਾਬਤ ਹੋਵੇਗੀ ਕਿਉਂਕਿ ਇਸ ਵਿਚ ਹਰ ਘਟਨਾ ਦਾ ਤਰਤੀਬਵਾਰ ਸਮਾਂ, ਸਥਾਨ ਅਤੇ ਤਾਰੀਖ਼ ਬੜੇ ਸਲੀਕੇ ਨਾਲ ਵਰਨਣ ਕੀਤਾ ਹੋਇਆ ਹੈ। ਇਸ ਵਿਚ ਦਿੱਤੇ ਤੱਥ ਸਹੀ ਜਾਪਦੇ ਹਨ ਕਿਉਂਕਿ ਜਸਪਾਲ ਸਿੰਘ ਸਿੱਧੂ ਇੱਕ ਨਿਊਜ਼ ਏਜੰਸੀ ਦੇ ਰਿਪੋਰਟਰ ਸਨ, ਜਿਸਨੂੰ ਤੁਰੰਤ ਅਤੇ ਤੱਥਾਂ ਤੇ ਅਧਾਰਤ ਖ਼ਬਰਾਂ ਦੇਣ ਨਾਲ ਹੀ ਮਾਣਤਾ ਮਿਲਦੀ ਹੁੰਦੀ ਹੈ। ਦੂਜੀ ਵੱਡੀ ਗੱਲ ਜਿਹੜੀ ਇਸ ਪੁਸਤਕ ਨੂੰ ਪੜ•ਨ ਤੋਂ ਬਾਅਦ ਨਿਖ਼ਰਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਿਸਤਾਨ ਪੱਖੀ ਨਹੀਂ ਸਨ, ਸਗੋਂ ਉਹ ਸਾਧਾਰਨ ਧਾਰਮਿਕ ਪ੍ਰਵਿਰਤੀ ਵਾਲੇ ਨੇਕ ਇਨਸਾਨ ਸਨ ਪ੍ਰੰਤੂ ਹਾਲਾਤ ਨੇ ਉਨ੍ਹਾਂ ਨੂੰ ਵਾਦਵਿਵਾਦ ਦਾ ਵਿਸ਼ਾ ਬਣਾਇਆ ਸੀ। ਸੰਤਾਂ ਉਪਰ ਕਈ ਵਾਰੀ ਖਾਲਿਸਤਾਨ ਦੇ ਹੱਕ ਵਿਚ ਬੋਲਣ ਲਈ ਜ਼ੋਰ ਪਾਇਆ ਜਾਂਦਾ ਸੀ ਪ੍ਰੰਤੂ ਉਨ੍ਹਾਂ ਕਦੀਂ ਵੀ ਉਸਦੀ ਪ੍ਰੋੜ•ਤਾ ਨਹੀਂ ਕੀਤੀ। ਇਥੋਂ ਤੱਕ ਕਿ ਸੰਤ ਭਿੰਡਰਾਂਵਾਲੇ ਨਿਰਦੋਸ਼ ਹਿੰਦੂਆਂ ਦੇ ਕਤਲਾਂ ਦੀ ਨਿੰਦਿਆ ਕਰਦੇ ਰਹੇ। ਇਸ ਗੱਲ ਨੂੰ ਸਾਬਤ ਕਰਨ ਵਿਚ ਹੋ ਸਕਦਾ ਲੇਖਕ ਦੀ ਨਿੱਜੀ ਵਿਚਾਰਧਾਰਾ ਵੀ ਹੋਵੇ। ਤੀਜੀ ਗੱਲ ਜਿਹੜੀ ਮਹਿਸੂਸ ਹੁੰਦੀ ਹੈ ਕਿ ਉਸ ਸਮੇਂ ਸਰਕਾਰੀ ਗੁਪਤਚਰ ਏਜੰਸੀਆਂ ਨੇ ਆਪਣਾ ਅਜਿਹਾ ਤਾਣਾ ਬਾਣਾ ਬੁਣਿਆਂ ਹੋਇਆ ਸੀ ਕਿ ਸਾਰੇ ਸਿੱਖ ਸੰਗਠਨਾ ਨੂੰ ਇਕ ਮੰਚ ਤੇ ਇਕੱਠਾ ਨਹੀਂ ਹੋਣ ਦਿੱਤਾ ਤਾਂ ਜੋ ਉਹ ਦੇਸ਼ ਦੀ ਅਖਾਉਤੀ ਏਕਤਾ ਤੇ ਅਖੰਡਤਾ ਲਈ ਸਮੱਸਿਆ ਨਾ ਪੈਦਾ ਕਰ ਦੇਣ। ਖਾਸ ਤੌਰ ਤੇ ਨੌਜਵਾਨ ਜਥੇਬੰਦੀਆਂ ਜਿਹੜੀਆਂ ਤੋਂ ਸਰਕਾਰ ਬੜੀ ਹੀ ਭੈ ਭੀਤ ਸੀ, ਉਨ੍ਹਾਂ ਨੂੰ ਖ਼ੱਖ਼ਰੀਆਂ ਖ਼ੱਖ਼ਰੀਆਂ ਕਰਕੇ ਰੱਖਿਆ ਹੋਇਆ ਸੀ। ਇਹ ਪ੍ਰਭਾਵ ਨੌਜਾਵਾਨਾ ਦੇ ਇਕ ਦੂਜੇ ਪ੍ਰਤੀ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਤੋਂ ਪੈਂਦਾ ਹੈ। ਇਕ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਸਨੂੰ ਮੰਨਣ ਵਿਚ ਯਕੀਨ ਆਉਣਾ ਅਸੰਭਵ ਲੱਗਦਾ ਹੈ ਕਿ ਪਾਕਿਸਤਾਨ ਦੀਆਂ ਗੁਪਤਚਰ ਏਜੰਸੀਆਂ ਪੰਜਾਬ ਵਿਚ ਗੜਬੜ ਵਾਲੇ ਹਾਲਾਤ ਤਾਂ ਬਣਾਈ ਰੱਖਣ ਲਈ ਸਿੱਖ ਸੰਗਠਨਾ ਦੀ ਮਦਦ ਕਰਦੀਆਂ ਅਤੇ ਉਕਸਾਉਂਦੀਆਂ ਸਨ ਪ੍ਰੰਤੂ ਉਹ ਖਾਲਿਸਤਾਨ ਪੱਖੀ ਨਹੀਂ ਸਨ। ਉਹ ਪੰਜਾਬ ਵਿਚ ਅਸਾਵੇ ਂਹਾਲਾਤ ਬਣਾ ਕੇ ਰੱਖਣਾ ਚਾਹੁੰਦੀਆਂ ਸਨ। ਸਭ ਤੋਂ ਮਹੱਤਵਪੂਰਨ ਨੁਕਤਾ ਇਹ ਵੀ ਸਾਫ ਵਿਖਾਈ ਦਿੰਦਾ ਹੈ ਕਿ ਆਮ ਤੌਰ ਤੇ ਸਿੱਖ ਵਿਦਵਾਨ, ਸੰਸਥਾਵਾਂ ਅਤੇ ਧੜੇ ਕਿਸੇ ਵੀ ਮਹੱਤਵਪੂਰਨ ਵਿਸ਼ੇ ਤੇ ਸੰਬਾਦ ਕਰਨ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦੇ ਜਿਸਦਾ ਸੰਬੰਧ ਸਿੱਖ ਵਿਚਾਰਧਾਰਾ, ਦਰਸ਼ਨ, ਵਿਦਵਤਾ ਅਤੇ ਗੁੰਝਲਦਾਰ ਸਿੱਖ ਮਾਨਸਿਕਤਾ ਨਾਲ ਹੋਵੇ। ਉਹ ਤਾਂ ਫਟਾਫਟ ਗਹਿਰ ਗੰਭੀਰ ਗੱਲ ਕਰਨ ਦੀ ਥਾਂ ਤੁਰੰਤ ਬਿਨਾ ਸੋਚੇ ਸਮਝੇ ਕਿਸੇ ਵੀ ਤੇਜ ਤਰਾਰ ਵਿਚਾਰ ਪ੍ਰਗਟ ਕਰਨ ਵਾਲੇ ਦੇ ਹੱਕ ਵਿਚ ਆਪਣੀ ਪ੍ਰਤੀ ਕਿਰਿਆ ਦੇਣ ਵਿਚ ਮਿੰਟ ਵੀ ਨਹੀਂ ਲਗਾਉਂਦੇ ਸਗੋਂ ਜੈਕਾਰਾ ਛੱਡ ਕੇ ਪਰਵਾਨ ਕਰ ਲੈਂਦੇ ਹਨ ਪ੍ਰੰਤੂ ਇਸ ਪੁਸਤਕ ਵਿਚ ਬਾਬਾ ਸਿੰਧੀ ਜਿਸਦਾ ਨਾਂ ਗੁਰਦਿਆਲ ਸਿੰਘ ਸਿੰਧੀ ਹੈ ਦੀ ਕੋਠੀ ਨੂੰ ਵਿਚਾਰ ਚਰਚਾ ਕਰਨ ਦਾ ਕੇਂਦਰ ਮੰਨ ਕੇ ਸੰਬਾਦ ਹੁੰਦਾ ਵਿਖਾਇਆ ਗਿਆ ਹੈ, ਜਿਹੜਾ ਸੰਬਾਦ ਪੜ•ਨ ਤੇ ਬੜਾ ਸਾਰਥਕ ਅਤੇ ਦਲੀਲ ਭਰਪੂਰ ਲੱਗਦਾ ਹੈ। ਇਸ ਵਿਚਾਰ ਚਰਚਾ ਵਿਚ ਸਿੱਖ ਚਿੰਤਕ ਕਰਨੈਲ ਸਿੰਘ, ਪੱਤਰਕਾਰ ਦਲਬੀਰ ਸਿੰਘ ਅਤੇ ਰੰਧਾਵਾ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਦਾ ਸੰਬਾਦ ਕਦੀਂ ਵੀ ਉਲਾਰ ਨਹੀਂ ਹੁੰਦਾ ਜਿਸਨੂੰ ਉਸਾਰੂ ਵਿਚਾਰ ਚਰਚਾ ਦਾ ਨਾਂ ਦਿੱਤਾ ਜਾ ਸਕਦਾ ਹੈ। ਪੱਤਰਕਾਰੀ ਜਿਸਨੂੰ ਪਰਜਾਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਉਸਦੇ ਉਨ੍ਹਾਂ ਦਿਨਾ ਵਿਚ ਫਿਰਕੂ ਅਤੇ ਲਾਲਚੀ ਯੋਗਦਾਨ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ, ਜੋ ਕਿ ਇੱਕ ਗੰਭੀਰ ਅਤੇ ਹਿਰਦੇਵੇਦਿਕ ਗੱਲ ਹੈ, ਕਿਉਂਕਿ ਆਮ ਤੌਰ ਤੇ ਅਖ਼ਬਾਰ ਦੀ ਹਰ ਖ਼ਬਰ ਤੇ ਆਮ ਸਾਧਾਰਨ ਲੋਕ ਵਿਸ਼ਵਾਸ਼ ਕਰ ਲੈਂਦੇ ਹਨ, ਜਦੋਂ ਕਿ ਅਸਲ ਵਿਚ ਉਸ ਸਮੇਂ ਕੁਝ ਕੁ ਹੀ ਨਹੀਂ ਸਗੋਂ ਬਹੁਤੇ ਪੱਤਰਕਾਰਾਂ ਨੇ ਨਿਰਪਖ ਪੱਤਰਕਾਰੀ ਨਹੀਂ ਕੀਤੀ ਸਗੋਂ ਸਰਕਾਰ ਦਾ ਹੱਥਠੋਕਾ ਬਣਕੇ ਕੰਮ ਕਰਦੇ ਰਹੇ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਖ਼ਬਾਰਾਂ ਦੇ ਸੀਨੀਅਰ ਲੋਕ ਵੀ ਆਪਣੇ ਪੱਤਰਕਾਰਾਂ ਨੂੰ ਅਜਿਹੀਆਂ ਇਕਤਰਫਾ ਖ਼ਬਰਾਂ ਭੇਜਣ ਲਈ ਦਬਾਓ ਪਾਉਂਦੇ ਰਹੇ। ਪੱਤਰਕਾਰ ਸੰਗਠਨਾ ਦੇ ਸਲਾਹਕਾਰ ਬਣਕੇ ਵੀ ਸਲਾਹਾਂ ਦਿੰਦੇ ਰਹੇ। ਅਜਿਹੇ ਹਾਲਾਤ ਵਿਚ ਕੁਝ ਇਮਾਨਦਾਰ ਪੱਤਰਕਾਰਾਂ ਨੂੰ ਸਰਕਾਰ ਦੀ ਸਖ਼ਤੀ ਕਰਕੇ ਨਿੰਮੋਝੂਣਾ ਅਤੇ ਜਲੀਲ ਹੋਣਾ ਪਿਆ। ਇਥੋਂ ਤੱਕ ਕਿ ਸ਼ਰੋਮਣੀ ਗੁਰਦੁਆਰਾ ਪੰਬੰਧਕ ਕਮੇਟੀ ਦਾ ਪੀ ਆਰ ਓ  ਵੀ ਸਰਕਾਰ ਦੀ ਤਾਈਦ ਕਰਦਾ ਰਿਹਾ। ਫ਼ੌਜੀਆਂ ਦੇ ਵਿਵਹਾਰ ਅਤੇ ਦੋਵਾਂ ਫਿਰਕਿਆਂ ਦੀ ਕੁੜੱਤਣ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ। ਇੱਕ ਫਿਰਕੇ ਦੇ ਲੋਕਾਂ ਨੇ ਫ਼ੌਜ ਦੀ ਆਮਦ ਦਾ ਸੁਆਗਤ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਲਈ ਮਠਿਆਈਆਂ ਸਰਵ ਕੀਤੀਆਂ ਗਈਆਂ, ਇਥੇ ਹੀ ਲੇਖਕ ਲਿਖਦਾ ਹੈ ਕਿ ਫ਼ੌਜੀਆਂ ਨਾਲੋਂ ਪੰਜਾਬ ਪੁਲਿਸ ਦਾ ਵਿਵਹਾਰ ਮਾੜਾ ਸੀ। ਬਲਿਊ ਸਟਾਰ ਅਪ੍ਰੇਸ਼ਨ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਜ਼ਿੰਮੇਵਾਰ ਸਨ। ਇਸ ਸੰਬੰਧੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਬਿਆਨਾ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਇਹ ਵੀ ਲਿਖਦਾ ਹੈ ਕਿ ਅਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਵੀ ਉਤਨੀ ਹੀ ਜ਼ਿੰਮੇਵਾਰ ਸੀ, ਜਿਤਨੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸੀ। ਖਾੜਕੂ ਜਥੇਬੰਦੀਆਂ ਵਿਚੋਂ ਡਾ.ਸੋਹਣ ਸਿੰਘ ਦੇ ਯੋਗਦਾਨ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ ਹੈ। ਇਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਦੋਸ਼ੀ ਮੰਨਿਆਂ ਗਿਆ ਹੈ ਕਿÀੁਂਕਿ ਉਹ ਕੇਂਦਰ ਸਰਕਾਰ ਦੇ ਹੱਥੀਂ ਚੜ•ਕੇ ਭਿੰਡਰਾਂਵਾਲੇ ਦੀ ਕੁਰਬਾਨੀ ਦਾ ਮੁੱਲ ਵੱਟਣ ਦੀ ਕੋਸਿਸ਼ ਕਰ ਰਹੇ ਸਨ। ਲੇਖਕ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨ ਜਥੇਬੰਦੀਆਂ ਵਿਚ ਜੋਸ਼ ਤੇ ਖਰੋਸ਼ ਤਾਂ ਹੈ ਸੀ ਪ੍ਰੰਤੂ ਉਨ੍ਹਾਂ ਵਿਚ ਸਿਆਸੀ ਸੂਝ ਦੀ ਘਾਟ ਕਰਕੇ ਆਪੋ ਧਾਪੀ ਵਿਚ ਪੈ ਕੇ ਇੱਕ ਦੂਜੇ ਧੜੇ ਨਾਲ ਖ਼ਾਨਾਜੰਗੀ ਵਿਚ ਪਏ ਰਹੇ। ਕਈ ਥਾਵਾਂ ਤੇ ਕਈ ਘਟਨਾਵਾਂ ਦਾ ਦੁਹਰਾਓ ਵੀ ਰੜਕਦਾ ਹੈ। ਇਉਂ ਵੀ ਲੱਗਦਾ ਹੈ ਕਿ ਲੇਖਕ ਨੇ ਬੇਲੋੜੀ ਬਿਆਨਬਾਜੀ ਕੀਤੀ ਹੈ। ਆਪਣੇ ਨਜ਼ਦੀਕਆਂ ਨੂੰ ਵੀ ਕਈ ਥਾਵਾਂ ਤੇ ਜ਼ਿਕਰ ਕਰਕੇ ਵਿਸ਼ੇਸ਼ ਮਹੱਤਤਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦਿਨਾ ਵਿਚ ਸਹਿਯੋਗ ਦਿੱਤਾ ਸੀ।
      ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਦੇ ਕੇ ਸਾਰਥਿਕ ਸਾਬਤ ਹੋ ਗਈ ਹੈ, ਜਿਨ੍ਹਾਂ ਬਾਰੇ ਪਹਿਲਾਂ ਇਤਨੀ ਵਿਸਥਾਰ ਸਹਿਤ ਜਾਣਕਾਰੀ ਕਿਸੇ ਪੁਸਤਕ ਵਿਚ ਨਹੀਂ ਦਿੱਤੀ ਜਾ ਸਕੀ। ਘਟਨਾਵਾਂ ਦੀ ਲੜੀ ਕਿਤੇ ਵੀ ਟੁੱਟਣ ਨਹੀਂ ਦਿੱਤੀ, ਜਿਸ ਕਰਕੇ ਪੁਸਤਕ ਰੌਚਿਕ ਵੀ ਲੱਗਦੀ ਹੈ, ਪਾਠਕ ਪੁਸਤਕ ਨੂੰ ਲਗਾਤਾਰ ਪੜ•ਦਾ ਰਹਿੰਦਾ ਹੈ ਕਿਉਂਕਿ ਉਹ ਸਹੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਹਾਲਾਂ ਕਿ ਕਿਤੇ ਕਿਤੇ ਰੁੱਖਾਪਣ ਵੀ ਅਖੜਦਾ ਹੈ।