ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ / ਉਜਾਗਰ ਸਿੰਘ (ਲੇਖ )
  •    ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ / ਉਜਾਗਰ ਸਿੰਘ (ਲੇਖ )
  •    ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ / ਉਜਾਗਰ ਸਿੰਘ (ਲੇਖ )
  •    ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤਾਂ ਦਾ ਵਣਜ਼ਾਰਾ : ਗਿੱਲ ਸੁਰਜੀਤ / ਉਜਾਗਰ ਸਿੰਘ (ਲੇਖ )
  •    ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ / ਉਜਾਗਰ ਸਿੰਘ (ਲੇਖ )
  •    ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ-‘‘ਚੰਨ ਅਜੇ ਦੂਰ ਹੈ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੂੀਸ਼ਮ ਪਿਤਾਮਾ : ਹਰਦੇਵ ਦਿਲਗੀਰ / ਉਜਾਗਰ ਸਿੰਘ (ਲੇਖ )
  •    ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ / ਉਜਾਗਰ ਸਿੰਘ (ਲੇਖ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਕਿਤੇ ਉਹ ਨਾ ਹੋਵੇ’ - ਅਹਿਸਾਸਾਂ ਦਾ ਪੁਲੰਦਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਮੇਘਾ ਸਿੰਘ ਦੀ ‘ਸਮਕਾਲੀ ਦਿ੍ਰਸ਼ਟੀਕੋਣ-2012’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ / ਉਜਾਗਰ ਸਿੰਘ (ਲੇਖ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਤਨਾਮ ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ ਕੱਚਾ ਚਿੱਠਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਿਰੀ ਰਾਮ ਅਰਸ਼ ਦਾ ਗ਼ਜ਼ਲ ਸੰਗ੍ਰਹਿ ਇਹਸਾਸ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ. ਸਤਿੰਦਰ ਪਾਲ ਸਿੰਘ ਦੀ ‘ਸਫਲ ਗ੍ਰਿਹਸਥ ਲਈ ਗੁਰਮਤਿ’ ਬਿਹਤਰੀਨ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਚੰਡਿਹੋਕ ਦਾ ‘ਤਾਂਘ ਮੁਹੱਬਤ ਦੀ’ ਗ਼ਜ਼ਲ ਸੰਗ੍ਰਿਹਿ ਸਮਾਜਿਕਤਾ ਤੇ ਮੁਹੱਬਤ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਵਿਦਰੋਹੀ ਬੋਲ’ ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  • ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ (ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬ ਦੇਸ ਭਗਤਾਂ ਪੀਰ ਪੈਗੰਬਰਾਂ ਕਲਾਕਾਰਾਂ ਅਜ਼ਾਦੀ ਸੰਗਰਾਮੀਆਂ ਗਦਰੀਆਂ ਅਤੇ ਇਸ਼ਕ ਮੁਸ਼ਕ ਵਿਚ ਪਰੁਚੇ ਪਿਆਰ ਦੇ ਪਰਵਾਨਿਆਂ ਹੀਰ ਰਾਂਝੇ ਸੱਸੀ ਪੰਨੂੰ ਲੈਲਾ ਮਜਨੂੰ ਅਤੇ ਹੀਰ ਵਾਰਿਸ ਵਰਗੇ ਕਵੀਆਂ ਦੀ ਧਰਤੀ ਹੈ ਜਿਨਾਂ ਨੇ ਪੰਜਾਬ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ ਪੰਜਾਬੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨਾਂ ਮਹਾਨ ਵਿਅਕਤੀਆਂ ਦੀ ਵੱਖ ਵੱਖ ਤਰਾਂ ਦੀ ਫੁਲਵਾੜੀ ਪੰਜਾਬ ਵਿਚ ਪਰਫੁਲਤ ਹੋਈ ਹੈ ਉਹ ਹਰ ਤਰਾਂ ਦੀਆਂ ਖ਼ੁਸਬੋਆਂ ਖਿਲਾਰਦੀ ਹੋਈ ਪੰਜਾਬੀਆਂ ਦੇ ਦਿਲਾਂ ਨੂੰ ਸਰਸਾਰ ਕਰਦੀ ਰਹਿੰਦੀ ਹੈ। ਪੰਜਾਬ ਦੇ ਵਿਦਵਾਨਾ ਅਤੇ ਲਿਖਾਰੀਆਂ ਨੇ ਆਪੋ ਆਪਣੇ ਖੇਤਰ ਵਿਚ ਮਾਅਰਕੇ ਮਾਰੇ ਹਨ। ਜੇ ਭਗਤੀ ਅਤੇ ਸ਼ਕਤੀ ਦੀ ਗੱਲ ਕਰੀਏ ਤਾਂ ਗੁਰੂਆਂ ਅਤੇ ਪੀਰਾਂ ਨੇ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ ਮਾਨਵਤਾ ਨੂੰ ਸਚਾਈ ਇਨਸਾਨੀਅਤ ਸਰਬਤ ਦਾ ਭਲਾ ਅਤੇ ਪੰਗਤ ਤੇ ਸੰਗਤ ਦੀ ਵਿਚਾਰਧਾਰਾ ਦੇ ਕੇ ਸੱਚ ਦੇ ਮਾਰਗ ਤੇ ਚਲਣ ਦੀ ਪਰੇਰਨਾ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਨੇ ਸ਼ਕਤੀ ਦਾ ਮਾਰਗ ਚੁਣਕੇ ਜਦੋਂ ਅਤਿਆਚਾਰਾਂ ਵਿਚ ਵਾਧਾ ਹੋ ਜਾਵੇ ਤੇ ਹੋਰ ਕੋਈ ਹੀਲਾ ਨਾ ਰਹੇ ਤਾਂ ਗ਼ਰੀਬਾਂ ਤੇ ਮਜ਼ਲੂਮਾਂ ਦੇ ਬਚਾਓ ਲਈ ਤਲਵਾਰ ਚੁੱਕ ਕੇ ਸ਼ਕਤੀ ਦਾ ਪਰਯੋਗ ਕਰਨ ਨੂੰ ਤਰਜੀਹ ਦੇ ਕੇ ਅਗਵਾਈ ਕੀਤੀ ਹੈ। ਜੇਕਰ ਕਿੱਸਾਕਾਰਾਂ ਦੀ ਗੱਲ ਕਰੀਏ ਤਾਂ ਪਿਆਰ ਦੇ ਇਸ ਮੁਸ਼ਕਲ ਭਰੇ ਪੰਧ ਨੂੰ ਦੁੱਖਾਂ ਅਤੇ ਦਰਦਾਂ ਭਰਿਆ ਦੱਸਕੇ ਇਸ ਰਸਤੇ ਨੂੰ ਤਲਵਾਰ ਦੀ ਨੋਕ ਤੇ ਚਲਣ ਵਰਗਾ ਕਿਹਾ ਹੈ। ਇਸੇ ਤਰਾਂ ਜੇਕਰ ਦੇਸ ਦੀ ਅਜਾਦੀ  ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਦਾ ਮੁਲਾਂਕਣ ਕਰੀਏ ਤਾਂ ਪੰਜਾਬੀਆਂ ਨੇ ਦੇਸ਼ ਦੀ ਦੋ ਫੀ ਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਮਹੱਤਵਪੂਰਨ ਯੋਗਦਾਨ ਪਾ ਕੇ ਦੇਸ ਦੀ ਅਗਵਾਈ ਕੀਤੀ ਹੈ। ਗ਼ਦਰੀ ਬਾਬਿਆਂ ਨੇ ਪਰਵਾਸ ਵਿਚ ਰਹਿੰਦਿਆਂ ਮਹਿਸੂਸ ਕੀਤਾ ਕਿ ਨਸਲੀ ਵਿਤਕਰੇ ਦਾ ਮੁਕਾਬਲਾ ਕਰਨ ਲਈ ਕਲਮ ਅਤੇ ਤਲਵਾਰ ਚੁੱਕਣਾ ਕੋਈ ਔਖਾ ਕੰਮ ਨਹੀਂ ਕਿਉਂਕਿ ਪੰਜਾਬੀ ਅਣਖ਼- ਹਨ ਜੇਕਰ ਉਨਾਂ ਦੀ ਅਣਖ ਨੂੰ ਕੋਈ ਵੰਗਾਰਦਾ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤੱਤਪਰ ਰਹਿੰਦੇ ਹਨ।  ਦੇਸ ਅਤੇ ਕੌਮ ਦੀ ਅਣਖ ਲਈ ਕੁਰਬਾਨੀ ਦੇਣਾ ਅਤਿਅੰਤ ਜਰੂਰੀ ਸਮਝਦੇ ਹਨ। ਗ਼ਦਰੀ ਬਾਬਿਆਂ ਨੇ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪਰਵਾਸ ਵਿਚ ਆਪਣੇ ਅਖ਼ਬਾਰ ਕੱਢਕੇ ਉਨਾਂ ਵਿਚ ਦੇਸ ਭਗਤੀ ਦੀਆਂ ਕਵਿਤਾਵਾਂ ਪਰਕਾਸ਼ਤ ਕੀਤੀਆਂ।
                      ਇਸ ਖੇਤਰ ਵਿਚ ਸੁਖਪਾਲ ਸਿੰਘ ਪਰਮਾਰ ਪੰਜਾਬੀ ਵਿਚ ਬੋਲੀਆਂ ਟੱਪੇ ਅਤੇ ਗੀਤ ਲਿਖਣ ਵਾਲਾ ਅਜਿਹਾ ਗੀਤਕਾਰ ਹੈ ਜਿਹੜਾ ਭਰ ਜਵਾਨੀ ਵਿਚ ਉਨੀ ਸਾਲ ਦੀ ਉਮਰ ਵਿਚ ਰੋਜ਼ਗਾਰ ਦੀ ਤਲਾਸ ਵਿਚ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਰਵਾਸ ਕਰ ਗਿਆ ਪਰੰਤੂ ਆਪਣੀ ਮਾਤ ਭੂਮੀ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਗੀਤਾਂ ਰਾਹੀਂ ਲਿਖਕੇ  ਜੁੜਿਆ ਰਿਹਾ । ਭਾਵੇਂ ਉਸਨੇ ਦੋ ਹਜ਼ਾਰ ਨੌਂ ਵਿਚ ਬੋਲੀਆਂ ਅਤੇ ਟੱਪਿਆਂ ਦੀ ਇੱਕ ਪੁਸਤਕ- ਰੂਪ ਪੰਜਾਬਣ ਦਾ-ਪਰਕਾਸ਼ਤ ਕਰਵਾਕੇ  ਸਾਹਿਤਕ ਖੇਤਰ ਵਿਚ ਪਰਵੇਸ ਕੀਤਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਰਕਾਸ਼ਤ ਕੀਤੀ ਪੁਸਤਕ -ਆਸ ਦੀਆਂ ਕਿਰਨਾ-ਵਿਚ ਵੀ ਉਸਦੇ ਗੀਤ ਸ਼ਾਮਲ ਕੀਤੇ ਗਏ ਹਨ। ਪਰੰਤੂ ਉਸਦੀ ਪਛਾਣ ਦੋ ਹਜ਼ਾਰ ਸੋਲਾਂ ਵਿਚ ਉਦੋਂ ਹੋਈ ਜਦੋਂ ਕੈਨੇਡਾ ਦੇ ਨੌਜਵਾਨ ਪਰਧਾਨ ਮੰਤਰੀ  ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਕਾਮਾਗਾਟਾ ਮਾਰੂ ਜਹਾਜ ਵਿਚ ਨਿਹੱਥੇ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਤੋਂ ਵਰਜਣ ਅਤੇ ਭੁੱਖੇ ਭਾਣੇ ਦੋ ਮਹੀਨੇ ਤੱਕ ਜਹਾਜ ਵਿਚ ਰੱਖਣ ਅਤੇ ਅਖ਼ੀਰ ਵਿਚ ਉਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਵਾਪਸ ਮੋੜਨ ਕਰਕੇ ਉਸ ਸਮੇਂ ਦੀ ਸਰਕਾਰ ਦੀ ਕੀਤੀ ਗਈ ਬੇਇਨਸਾਫੀ ਦੀ ਮੁਆਫ਼ੀ ਕੈਨੇਡਾ ਦੀ ਸੰਸਦ ਵਿਚ ਮੰਗਣ ਸਮਂੇ-ਕਾਮਾਗਾਟਾ ਮਾਫ਼ੀਨਾਮਾ-ਨਾਮ ਦਾ ਗੀਤ ਲਿਖਿਆ ਜਿਸਨੂੰ ਦਰਸਨ ਖੇਲਾ ਨੇ ਗਾਇਆ। ਇਹ ਗੀਤ ਐਨ ਉਸ ਮੌਕੇ ਤੇ ਲਿਖਿਆ ਗਿਆ ਜਦੋਂ ਕੈਨੇਡਾ ਦੀ ਸੰਸਦ ਵਿਚ ਜਸਟਿਨ ਟਰੂਡੋ ਪਰਧਾਨ ਮੰਤਰੀ ਨੇ ਮਾਫ਼ੀ ਮੰਗੀ । ਇਸ ਕਰਕੇ ਹੀ ਇਹ ਗੀਤ ਪਰਵਾਸੀ ਪੰਜਾਬੀਆਂ ਵਿਚ ਬਹੁਤ ਹੀ ਹਰਮਨ ਪਿਆਰਾ ਹੋਇਆ। ਜਿਸਨੂੰ ਸ਼ੋਸਲ ਮੀਡੀਆ ਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਸੁਣਿਆਂ ਅਤੇ ਪਸੰਦ ਕੀਤਾ। ਭਾਵੇਂ ਉਸਨੇ ਹੋਰ ਬਹੁਤ ਸਾਰੇ ਗੀਤ ਲਿਖੇ ਹਨ ਪਰੰਤੂ ਇਸ ਗੀਤ ਨਾਲ ਸੁਖਪਾਲ ਪਰਮਾਰ ਆਪਣੀ ਪਛਾਣ ਸਮਾਜਿਕ ਸਰੋਕਾਰਾਂ ਦਾ ਗਾਇਕ ਬਣਨ ਲਈ ਬਣਾਉਣ ਵਿਚ ਸਫਲ ਹੋਇਆ ਹੈ। ਇਸ ਗੀਤ ਦੇ ਬੋਲ ਹਨ-
    ਉੱਨੀ ਸੌ ਚੌਦਾਂ ਨੂੰ ਧੱਕਾ ਨਾਲ ਭਾਰਤੀਆਂ ਹੋਇਆ
    ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ।
    ਸਭਨਾ ਨੂੰ ਦੱਸ ਦਿੱਤਾ ਜਿਹੜੀ ਹੋਈ ਸੀ ਬੇਇਨਸਾਫੀ
    ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ਚੋਂ ਮਾਫ਼ੀ।
    ਖੁਲ•ਦਿਲੀ ਵਿਖਾ ਦਿੱਤੀ ਸਭ ਤੋਂ ਮੰਗ ਕੇ ਮਾਫ਼ੀਨਾਮਾ
    ਆਗੂ ਨਹੀਂ ਟਰੂਡੋ ਜਿਹਾ ਜੰਮਣਾ ਵਿਚ ਕੈਨੇਡਾ ਮਾਵਾਂ
    ਕਿਸੇ ਦੇਸ ਦੇ ਪੀ ਐਮ ਦਾ ਕਹਿ ਦੇਣਾ ਏਨਾ ਹੀ ਕਾਫੀ
    ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ਚੋਂ ਮਾਫ਼ੀ।

        ਵੈਸੇ ਸੁਖਪਾਲ ਪਰਮਾਰ ਨੇ ਪੰਜਾਹ ਕੁ ਗੀਤ ਲਿਖੇ ਹਨ। ਉਸਦੇ ਸਾਰੇ ਦੇ ਸਾਰੇ ਗੀਤ ਸਮਾਜਿਕ ਹੀ ਹਨ। ਸੁਖਪਾਲ ਦੀ ਵਿਲੱਖਣਤਾ ਇਸੇ ਵਿਚ ਹੈ ਕਿ ਉਸਨੇ ਆਪਣੇ ਗੀਤਾਂ ਵਿਚ ਰੋਮਾਂਟਿਕ ਗੱਲਾਂ ਨਹੀਂ ਕੀਤੀਆਂ ਜਦੋਂ ਕਿ ਬਹੁਤੇ ਗੀਤਕਾਰ ਫੋਕੀ ਸ਼ਾਹਬਾ ਵਾਹਵਾ ਖੱਟਣ ਲਈ ਅਜਿਹੇ ਗੀਤ ਲਿਖਦੇ ਹਨ ਜਿਨਾਂ ਨਾਲ ਨੌਜਵਾਨੀ ਕੁਰਾਹੇ ਪੈ ਜਾਂਦੀ ਹੈ ਅਤੇ ਉਨਾਂ ਗੀਤਾਂ ਦੇ ਅਰਥ ਵੀ ਸਾਰਥਿਕ ਨਹੀਂ ਹੁੰਦੇ।  ਪਰਿਵਾਰਾਂ ਵਿਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ। ਸੁਖਪਾਲ ਨੇ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਪਰਵਾਸ ਦੀ ਜ਼ਿੰਦਗ ਦੇ ਖੱਟੇ ਮਿੱਠੇ ਤਜਰਬਿਆਂ ਦਾ ਜ਼ਿਕਰ ਵੀ ਕੀਤਾ ਹੈ। ਪਰਵਾਸ ਵਿਚ ਆ ਕੇ ਪੰਜਾਬੀ ਆਪਣੇ ਵਿਰਸੇ ਨਾਲੋਂ ਕਿਵੇਂ ਟੁੱਟਦੇ ਅਤੇ ਜੁੜਦੇ ਵੀ ਵਿਖਾਏ ਗਏ ਹਨ। ਉਦਾਹਰਣ ਲਈ ਪਰਵਾਸ ਵਿਚ ਲੋਕ ਆਪਣੇ ਪੰਜਾਬੀ ਨਾਮ ਵੀ ਵਿਗਾੜ ਲੈਂਦੇ ਹਨ ਜਿਵੇਂ ਸੁਰਿੰਦਰ ਨੂੰ ਸੈਂਡੀ ਅਤੇ ਗੁਰਿੰਦਰ ਨੂੰ ਗੈਰੀ ਆਦਿ ਲਿਖਣ ਲੱਗ ਜਾਂਦੇ ਹਨ। ਉਹ ਪਰਵਾਸ  ਵਿਚ ਆ ਕੇ ਆਪਣੀ ਪਛਾਣ ਨੂੰ ਵੀ ਦਾਅ ਤੇ ਲਾਅ ਦਿੰਦੇ ਹਨ। ਉਸ ਦੇ ਗੀਤਾਂ ਵਿਚ ਕੈਨੇਡਾ ਵਿਚ ਪੰਜਾਬੀਆਂ ਵੱਲੋਂ    ਮਾਰੀਆਂ ਗਈਆਂ ਮੱਲਾਂ ਦਾ ਵਿਸਸ਼ੇ ਤੌਰ ਤੇ ਜ਼ਿਕਰ ਹੈ। ਖਾਸ ਤੌਰ ਤੇ ਕੈਨੇਡਾ ਦੀ ਸੰਸਦ ਵਿਚ ਸਤਾਰਾਂ ਲੋਕ ਸਭਾ ਦੇ ਮੈਂਬਰਾਂ ਦਾ ਜਿੱਤਣਾ ਅਤੇ  ਹਰਜੀਤ ਸਿੰਘ ਸਾਜਨ ਦਾ ਦੇਸ ਦਾ ਰੱਖਿਆ ਮੰਤਰੀ ਬਣਨਾ। ਸੁਖਪਾਲ ਲਿਖਦਾ ਹੈ।
    ਹਰ ਪਾਸੇ ਖੜਕੀਆਂ ਤਾਰਾਂ-ਮੰਨਣ ਸਮੇਂ ਦੀਆਂ ਸਰਕਾਰਾਂ।
    ਜਦ ਚੁੱਣ ਕੇ ਭੇਜੇ ਸਤਾਰਾਂ-ਘਰ ਘਰ ਮੈਂ ਤੱਕਿਆ ਸਭ ਦੇ।
    ਪੰਜਾਬੀ ਰੇਡੀਓ ਟੀ ਵੀ ਵੱਜਦੇ-ਮੇਲੇ ਵਿਚ ਗਰਾਊਂਡਾਂ ਲੱਗਦੇ। 
    ਅਸੀਂ ਸਾਂਝ ਪਿਆਰ ਦੀ ਪਾਈ ਜੀ ਵਿਚ ਕੈਨੇਡਾ।
       ਸੁਖਪਾਲ ਪਰਮਾਰ ਨੇ ਪੰਜਾਬੀਆਂ ਦੀ ਹਰ ਖੇਤਰ ਜਿਵੇਂ ਡਾਕਟਰ-ਇੰਜਨੀਅਰ-ਪਾਇਲਟ-ਵਿਓਪਾਰ-ਖੇਡਾਂ-ਟੈਕਸੀਆਂ-ਖੇਤੀ ਆਦਿ ਦੀਆਂ ਪਰਾਪਤੀਆਂ ਦੇ ਸੋਹਲੇ ਗਾਏ ਹਨ। ਉਸ ਦੇ ਗੀਤਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬੀਆਂ ਨੇ ਬੜੀ ਮਿਹਨਤ ਕਰਕੇ ਪਰਾਪਤੀਆਂ ਕੀਤੀਆਂ ਹਨ ਅਤੇ ਨਗਰ ਕੀਰਤਨਾਂ ਅਤੇ ਲੰਗਰ ਪਰਥਾ ਨਾਲ ਵੀ ਕੁਦਰਤੀ ਕਰੋਪੀਆਂ ਦੇ ਪਰਭਾਵਤ ਲੋਕਾਂ ਨੂੰ ਖਾਣਾ ਦੇ ਕੇ ਨਾਮਣਾ ਖੱਟਿਆ ਹੈ। ਉਸ ਅਨੁਸਾਰ ਪੰਜਾਬ ਕੈਨੇਡਾ ਵਿਚ ਵਸਦਾ ਹੈ। ਉਸਦੇ ਗੀਤ ਇਹ ਵੀ ਕਹਿੰਦੇ ਹਨ ਕਿ ਡਾਲਰ ਦਰਖਤਾਂ ਨੂੰ ਨਹੀਂ ਲੱਗਦੇ ਸਖਤ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਅੰਦਰ ਰਹਿੰਦਿਆਂ ਆਪਣੀ ਵਿਰਾਸਤ ਤੇ ਵੀ ਪਹਿਰਾ ਦਿੱਤਾ ਹੈ। ਇਸੇ ਕਰਕੇ ਜਿਸ ਪਲਾਟੂਨ ਨੇ ਕਾਮਾਗਾਟਾਮਾਰੂ ਜਹਾਜ ਨੂੰ ਕੈਨੇਡਾ ਵਿਚ ਵੜਨ ਨਹੀਂ ਦਿੱਤਾ ਸੀ ਉਸੇ ਪਲਾਟੂਨ ਦਾ ਮੁਖੀ ਹਰਜੀਤ ਸਿੰਘ ਸਾਜਨ ਨੂੰ ਬਣਨ ਦਾ ਮਾਣ ਮਿਲਿਆ ਹੈ। ਇਹ ਕੋਈ ਛੋਟੀ ਪਰਾਪਤੀ ਨਹੀਂ ਹੈ।
       ਸੁਖਪਾਲ ਸਿੰਘ ਪਰਮਾਰ ਦਾ ਜਨਮ ਪਿਤਾ ਜੋਗਿੰਦਰ ਸਿੰਘ ਪਰਮਾਰ ਅਤੇ ਮਾਤਾ ਅਮਰ ਕੌਰ ਪਰਮਾਰ ਦੇ ਘਰ ਪੰਜ ਜੂਨ ਉਨੀ ਸੌ ਸਤਾਹਟ ਨੂੰ ਹੁਸ਼ਿਆਰਪੁਰ ਜਿਲ•ੇ ਦੇ ਪਿੰਡ ਬਿੰਜੋ ਵਿਖੇ ਹੋਇਆ। ਉਹ ਦੋ ਭਰਾ ਅਤੇ ਇੱਕ ਭੈਣ ਹੈ। ਉਸਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਅਤੇ ਉਸਦੇ ਦੋ ਲੜਕੇ ਅਤੇ ਇੱਕ ਲੜਕੀ ਹੈ। ਜਦੋਂ ਉਹ ਬੀ ਏ ਪਾਰਟ ਫਸਟ ਵਿਚ ਪੜ•ਦਾ ਸੀ ਤਾਂ ਉਸਨੂੰ ਉਸਦੇ ਵੱਡੇ ਭਰਾ ਨੇ ਉਨਂ ਸੌ ਛਿਆਸੀ ਵਿਚ ਕੈਨੇਡਾ ਬੁਲਾ ਲਿਆ। ਕੈਨੇਡਾ ਵਿਚ ਸੈਟਲ ਹੋਣ ਲਈ ਉਸਨੂੰ ਕਈ ਵੇਲਣ ਵੇਲਣੇ ਪਏ। ਪਹਿਲਾਂ ਫੈਕਟਰੀਆਂ ਵਿਚ ਕੰਮ ਕੀਤਾ ਫਿਰ ਟੈਕਸੀ ਚਲਾਈ ਅਤੇ ਹੁਣ ਉਹ  ਸਰਕਾਰੀ ਬਸ ਚਲਾਉਂਦਾ ਹੈ। ਉਸਦੇ ਤਿੰਨੋ ਬੱਚੇ ਪੜ•ੇ ਲਿਖੇ ਹਨ। ਸਕੂਲ ਦੇ ਸਮੇਂ ਤੋਂ ਹੀ ਸੁਖਪਾਲ ਨੇ ਗੀਤ ਲਿਖਣੇ ਤੇ ਗਾਉਣੇ ਸ਼ੁਰੂ ਕਰ ਦਿੱਤੇ ਸਨ। ਸਾਹਿਤਕ ਮਸ ਉਸਨੂੰ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਪਰੇਰਦਾ ਰਿਹਾ। ਪੁਸਤਕਾਂ-ਰਸਾਲੇ-ਅਖਖ਼ਬਾਰ ਪੜ•ਨਾ ਉਸਦਾ ਸੌਕ ਹੈ। ਖੇਡਾਂ ਵਿਚ ਵਿਸਸ਼ੇ ਦਿਲਚਸਪੀ ਲੈਂਦਾ ਹੈ ਅਤੇ  ਬੈਡਮਿੰਟਨ ਦਾ ਉਹ ਖਿਡਾਰੀ ਹੈ। ਵਿਹਲੇ  ਸਮੇਂ ਵਿਚ ਲਾਇਬਰੇਰੀ ਜਾ ਕੇ ਸਾਹਿਤ ਦੀਆਂ ਪੁਸਤਕਾਂ ਪੜ•ਨ ਨੂੰ ਤਰਜੀਹ ਦਿੰਦਾ ਹੈ।