ਤੁਸੀਂ ਇਕਵਾਕ ਸਿੰਘ ਪੱਟੀ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਜੰਮੀ ਤਾਂ ਲੱਖਾਂ ਦੀ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ……… ’ਤੇ ਉਹ ਵਿਛੜ ਗਏ / ਇਕਵਾਕ ਸਿੰਘ ਪੱਟੀ (ਕਹਾਣੀ)
  •    ਉਮੀਦ / ਇਕਵਾਕ ਸਿੰਘ ਪੱਟੀ (ਕਹਾਣੀ)
  •    ਗੁਲਾਬ ਤੋਂ ਤੇਜ਼ਾਬ ਤੱਕ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੁਪਨਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਮੈਡਮ ਸਾਹਿਬਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਬਾਪੂ / ਇਕਵਾਕ ਸਿੰਘ ਪੱਟੀ (ਕਹਾਣੀ)
  •    ਤਿੰਨ ਨਿੱਕੀਆਂ ਕਹਾਣੀਆਂ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਫੇਸਬੁਕ ਵਾਲੀ ਫ਼ੋਟੋ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਤੁਰਨ ਤੋਂ ਪਹਿਲਾਂ / ਇਕਵਾਕ ਸਿੰਘ ਪੱਟੀ (ਪਿਛਲ ਝਾਤ )
  •    ਟਾਈ-ਬੈਲਟ / ਇਕਵਾਕ ਸਿੰਘ ਪੱਟੀ (ਕਹਾਣੀ)
  •    ਖ਼ੂਬਸੂਰਤ ਪਲ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਈਸਕ੍ਰੀਮ ਕੌਣ? / ਇਕਵਾਕ ਸਿੰਘ ਪੱਟੀ (ਕਹਾਣੀ)
  •    ਪੁਲਿਸ ਵਾਲਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਯਹ ਸ਼ਾਮ ਮਸਤਾਨੀ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਖ਼ਰੀ ਦਿਨ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੌ ਸਾਲ / ਇਕਵਾਕ ਸਿੰਘ ਪੱਟੀ (ਕਹਾਣੀ)
  • ਸਭ ਰੰਗ

  •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
  •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
  •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
  •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
  •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
  •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ / ਇਕਵਾਕ ਸਿੰਘ ਪੱਟੀ (ਲੇਖ )
  •    ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੇ ਪੜ੍ਹਨਯੋਗ 5 ਬੇਹਤਰੀਨ ਨਾਵਲ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜ੍ਹਨਯੋਗ ਵਾਰਤਕ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ / ਇਕਵਾਕ ਸਿੰਘ ਪੱਟੀ (ਲੇਖ )
  •    ਅੰਮ੍ਰਿਤਸਰ ਸਾਹਿਤ ਉਤਸਵ ਰਿਸਦੇ ਜ਼ਖ਼ਮਾਂ ਨੂੰ ਮਲ੍ਹਮ ਲਾਉਣ ਦੀ ਕੋਸ਼ਿਸ਼ / ਇਕਵਾਕ ਸਿੰਘ ਪੱਟੀ (ਲੇਖ )
  • ਤਿੰਨ ਨਿੱਕੀਆਂ ਕਹਾਣੀਆਂ (ਮਿੰਨੀ ਕਹਾਣੀ)

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਰਵਰ ਡਾਊਨ

    ਹੁਣ ਤਾਂ ਜਰਨੈਲ ਸਿੰਹਾਂ, ਆਹ ਕੰਪਿਊਟਰ ਜਿਹੇ ਕਰਕੇ, ਸਾਰੇ ਕੰਮ ਛੇਤੀ ਹੋ ਜਾਂਦੇ ਨੇ, ਪਹਿਲਾਂ ਤਾਂ ਸਰਕਾਰੀ ਮੁਲਾਜ਼ਮ ਇਹ ਕਹਿ ਕੇ ਟਾਲ ਦਿੰਦੇ ਸੀ ਕਿ, 'ਵੱਡੇ ਸਾਹਿਬ ਨਹੀਂ ਆਏ ਅੱਜ' ਜਾਂ 'ਉਹ ਅੱਜ ਛੁੱਟੀ ਤੇ ਹਨ।' ਤਰੱਕੀ ਤੇ ਆ ਦੇਸ਼ ਆਪਣਾ.. ਉਜਾਗਰ ਸਿੰਘ ਨੇ ਖੁਸ਼ੀ ਜਿਹੀ ਜ਼ਾਹਰ ਕਰਦੇ ਕਿਹਾ..
    ਕਿੱਥੇ ਉਜਾਗਰ ਸਿੰਹਾਂ ? ਮੈਨੂੰ ੧੦ ਦਿਨ ਹੋ ਗਏ ਅੱਜ ਦਫ਼ਤਰ ਜਾਂਦਿਆਂ, ਹੁਣ ਤਾਂ ਸਾਰਾ ਸਟਾਫ ਏ.ਸੀ ਥੱਲੇ ਬੈਠਾ ਹੁੰਦਾ ਕੰਪਿਊਟਰ ਦੇ ਅੱਗੇ ਅੱਖਾਂ ਜਿਹੀਆਂ ਟੱਢ ਕੇ, ਤੇ ਵੱਡਾ ਸਾਹਬ ਵੀ ਨਾਲ ਹੀ.. ਪਰ ਕੰਮ ਤਾਹਵੀਂ ਨਹੀਂ ਕਰਦੇ, ਇਹ ਆਖ ਕੇ ਗੱਲ ਮੁਕਾ ਦਿੰਦੇ ਆ ਕਿ, 'ਭਾਈ ਪਿੱਛੋਂ ਸਰਵਰ ਡਾਊਨ ਆ, ਅਸੀਂ ਕੁੱਝ ਨਹੀਂ ਕਰ ਸਕਦੇ..' ਕੱਲ੍ਹ ਆਇਓ!


    ਠੇਕੇ ਤੇ
    ਯਾਰ ਆਹ ਭਲਾ ਅਧਿਆਪਕਾਂ ਦਾ ਕੀ ਕੰਮ ਆ ਠੇਕੇ ਤੇ? ਅਧਿਆਪਕਾਂ ਦਾ ਕੰਮ ਤਾਂ ਬੱਚਿਆਂ ਨੂੰ ਆਹ ਸ਼ਰਾਬ, ਨਸ਼ਿਆਂ ਅਤੇ ਠੇਕੇ ਤੋਂ ਦੂਰ ਰਹਿਣ ਲਈ ਸਮਝਾਉਣਾ ਅਤੇ ਤਿਆਰ ਕਰਨਾ ਹੁੰਦਾ.. ਝੰਡਾ ਅਮਲੀ ਹੈਰਾਨ ਜਿਹਾ ਹੁੰਦਾ ਹੋਇਆ, ਉਜਾਗਰ ਸਿੰਘ ਨੂੰ ਪੁੱਛਣ ਲੱਗਾ..
    ਉਜਾਗਰ ਸਿੰਘ ਨੂੰ ਪਹਿਲਾਂ ਤਾਂ ਸੁਆਲ ਹੀ ਸਮਝ ਨਾ ਆਇਆ ਪਰ ਜਦ ਵਿਸਥਾਰ ਨਾਲ ਪੁਛਿਆ ਤਾਂ ਝੰਡੇ ਨੇ ਦੱਸਿਆ ਕਿ ਕੱਲ੍ਹ ਮੈਂ ਸੁਣਿਆ ਸੀ ਕਿਸੇ ਤੋਂ ਕਿ ਸਰਕਾਰ ਨੇ ਅਧਿਆਪਕ ਹੁਣ ਠੇਕੇ ਤੇ ਰੱਖਣੇ ਸ਼ੁਰੂ ਕਰ ਦਿਤੇ ਆ..


    ਨੇਤਾ
    ਭਾਈ ਉਜਾਗਰ ਸਿੰਹਾਂ, ਮੁੰਡਾ ਤੇਰਾ ਵੱਡਾ ਹੋਈ ਜਾਂਦਾ, ਇਹਨੂੰ ਸਕੂਲ ਕਾਹਤੋਂ ਨਹੀਂ ਪਾਉਂਦਾ ਪੜ੍ਹਨੇ ਨੂੰ?
    ਨਾ ਭਾਈ ਬਿਸ਼ਨਿਆ, ਮੈਂ ਨਹੀਂ ਚਾਹੁੰਦਾ ਪੜ੍ਹ ਲਿਖ ਕੇ ਕਿਸੇ ਨਿੱਕੀ ਵੱਡੀ ਕੰਪਨੀ ਵਿੱਚ ਲੱਗ ਕੇ ਉਸ ਕੰਪਨੀ ਨੂੰ ਚਲਾਵੇ, ਮੈਂ ਤਾਂ ਚਾਹੁੰਦਾ ਇਹ ਪੂਰਾ ਦੇਸ਼ ਹੀ ਚਲਾਵੇ, ਬੱਸ ਤਾਹੀਂ ਨਹੀਂ ਪਾਇਆ ਸਕੂਲੇ।