ਸਭਾ ਵਿੱਚ ਚਲਿਆ ਕਵਿਤਾਵਾਂ ਅਤੇ ਵਿਚਾਰਾਂ ਦਾ ਦੌਰ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਸਾਹਿਬ  ਕੰਪਿਊਟਰ ਸੈਂਟਰ ਸੰਦੌੜ ਵਿਖੇ ਹੋਈ। ਸਭਾ ਦੀ ਸ਼ੁਰਆਤ ਹਰਮਿੰਦਰ ਸਿੰਘ ਭੱਟ ਨੇ ਆਪਣੀ ਕਵਿਤਾ " ਬਲਾਤਕਾਰ" ਨਾਲ ਕੀਤੀ। ਦਰਸ਼ਨ ਸਿੰਘ ਦਰਦੀ ਨੇ ਗ਼ਜਲ ਅਤੇ ਬੱਬੂ ਸੰਦੌੜ ਨੇ ਤਿੰਨ ਕਵਿਤਾਵਾਂ " ਦੁਆਂਵਾਂ", "ਕੁੱਖ" ਅਤੇ "ਪਰਵਾਜ਼" ਸੁਣਾਈਆ।ਅੰਮ੍ਰਿਤਪਾਲ ਸਿੰਘ ਬਈਏਵਾਲ ਨੇ ਆਪਣੀ ਕਵਿਤਾ ਪੰਜਾਬੀ ਵਿਰਸਾ ਅਤੇ ਮਾਸਟਰ ਮੱਘਰ ਸਿੰਘ ਭੂਦਨ ਨੇ ਬਲ਼ੂ ਸਟਾਰ ਤੇ ਕਵੀਸ਼ਰੀ ਰਾਹੀ ਖੂਬ ਰੰਗ ਬੰਨਿਆ। ਬਲਵੰਤ ਫਰਵਾਲੀ ਨੇ ਆਪਣੀ ਕਵਿਤਾ " ਮਾਪਿਆਂ ਦੀ ਰੀਂਝ" ਰਾਹੀ ਆਪਣੀ ਹਾਜ਼ਰੀ ਲਵਾਈ।ਗੋਬਿੰਦ ਸੰਦੌੜਵੀਂ ਨੇ ਕਵਿਤਾ ਦਰੱਖਤ ਅਤੇ ਮਿੰਨੀ ਕਹਾਣੀ " ਭਟਕਦੀਆਂ ਰ੍ਹੂਹਾਂ" ਨਾਲ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਸਭਾ ਦੇ ਸਰਪ੍ਰਸਤ ਪ੍ਰੋ ਗੁਰਦੇਵ ਸਿੰਘ ਚੁੰਬਰ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਪੰਜਾਬੀ ਕਵਿਤਾ ਦੇ ਉੱਪਰ ਖੂਬ ਵਿਚਾਰ ਵਿਟਾਂਦਰਾਂ ਕੀਤਾ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਜਸਵੀਰ ਸਿੰਘ ਕੰਗਣਵਾਲ ਨੇ ਕਵਿਤਾ ਵਿੱਚ ਸਮਾਜਿਕ ਬੁਰਾਈਆਂ ਦਾ ਵਿਰੋਧ ਕਰਨ ਦੀ ਗੱਲ ਆਖੀ। ਅੰਤ ਵਿੱਚ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਕਵਿਤਾ " ਉਹੀ ਬੰਦਾ ਅਖਵਾਉਦਾ" ਸੁਣਾ ਕੇ ਖੂਬ ਵਾਹ-ਵਾਹ ਖੱਟੀ ਅਤੇ ਸਾਰੇ ਮੈਂਬਰਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਭਾ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕਿ ਇਹ ਸਭਾ ਸਾਹਿਤ ਦੇ ਨਾਲ ਨਾਲ ਸਮਾਜਿਕ ਕੰਮਾਂ ਅਤੇ ਵਿਦਿਆ ਦੇ ਖੇਤਰ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਹੋਰ ਉਪਰਾਲੇ ਕਰਕੇ ਵੱਧ ਤੋਂ ਵੱਧ ਯੋਗਦਾਨ ਪਾਵੇਗੀ।ਇਸ ਸਮੇਂ ਉੱਘੇ ਪੱਤਰਕਾਰ ਅਜੀਤ ਦੇ ਗੁਰਪ੍ਰੀਤ ਸਿੰਘ ਚੀਮਾ ਜੀ ਦੇ ਪਿਛਲੇ ਦਿਨੀਂ ਸਹੁਰਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਟੇਜ ਦੀ ਭੂਮਿਕਾ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ।