ਸੱਭਿਆਚਾਰ ਦੀ ਭੁੱਖ ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਦਲਵੀਰ ਸਿੰਘ ਲੁਧਿਆਣਵੀ ਅਤੇ ਪ੍ਰਿੰ:ਇੰਦਰਜੀਤ ਪਾਲ ਕੌਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਜਨਮੇਜਾ ਸਿੰਘ ਜੌਹਲ ਦੀ ਪੁਸਤਕ, ਸੱਭਿਆਚਾਰ ਦੀ ਭੁੱਖ, ਲੋਕ ਅਰਪਣ ਕੀਤੀ ਗਈ।  ਜਨਮੇਜਾ ਸਿੰਘ ਜੌਹਲ ਨੇ ਦੱਸਿਆ ਕਿ ਇਹ ਪੁਸਤਕ ਫੇਸਬੁੱਕ ਉੱਤੇ ਪਾਈ ਇਕ ਫੋਟੋ 'ਤੇ ਪੰਜਾਬੀਆਂ ਵੱਲੋਂ ਕੀਤੀਆਂ ਟਿੱਪਣੀਆਂ ਤੇ ਅਧਾਰਿਤ ਹੈ। ਮੰਚ ਵੱਲੋਂ ਪ੍ਰਣਾਮ ਉਨ੍ਹਾਂ ਸ਼ਹੀਦਾਂ ਨੂੰ, ਜੋ ਆਜ਼ਾਦੀ ਦੇ ਸੰਗਰਾਮ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਹੱਸ-ਹੱਸ ਜਾਨਾਂ ਵਾਰ ਗਏ ਤੇ ਇਹੋ ਜਿਹੇ ਪੂਰਨੇ ਪਾ ਗਏ, ਜਿਨ੍ਹਾਂ ਤੋਂ ਸਮਾਜ ਅੱਜ ਵੀ ਸੇਧ ਪ੍ਰਾਪਤ ਕਰ ਰਿਹਾ ਹੈ। 


ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਕੈਲੇ ਨੇ ਮਿੰਨੀ ਕਹਾਣੀ "ਗੁਰੂ ਦੀ ਲੋਅ", ਮੈਡਮ ਇੰਦਰਜੀਤ ਪਾਲ ਕੌਰ ਨੇ ਹਿੰਦੀ ਕਹਾਣੀ "ਕਰਮਾਂਵਾਲੀ", ਬਲਕੌਰ ਸਿੰਘ ਗਿੱਲ ਨੇ ਕਵਿਤਾ ਦੇ ਰੂਪ ਵਿਚ ਸਵੈ-ਜੀਵਨੀ ਪੇਸ਼ ਕੀਤੀ। ਗੁਲਜ਼ਾਰ ਸਿੰਘ ਪੰਧੇਰ ਨੇ    "ਸਹਿਜ" ਕਵਿਤਾ ਪੇਸ਼ ਕਰਦਿਆਂ ਦੱਸਿਆ ਕਿ ਕੂਕਰ ਤੇ ਅਸੀਂ ਸਹਿਜ ਤੋਰ ਗੁਆ ਬੈਠੇ ਹਾਂ। ਦਲਵੀਰ ਸਿੰਘ ਲੁਧਿਆਣਵੀ ਨੇ ਕਵਿਤਾ, ਆਜ਼ਾਦੀ ਕਾਹਦੀ ਹੈ ਭ੍ਰਿਸ਼ਟਾਚਾਰ ਦਾ ਬੋਲਬਾਲਾ, ਅਮਰਜੀਤ ਸ਼ੇਰਪੁਰੀ ਨੇ ਗੀਤ ਪ੍ਰਣਾਮ ਸ਼ਹੀਦਾਂ ਨੂੰ ਸਲੂਟ ਸ਼ਹੀਦਾਂ ਨੂੰ,  ਭੁਪਿੰਦਰ ਸਿੰਘ ਚੌਕੀਮਾਨ ਨੇ ਲੇਖ "ਕੁਦਰਤ ਬਨਾਮ ਵਹਿਮਾਂ-ਭਰਮਾਂ ਦਾ ਜੀਵਨ", ਇੰਜ: ਸੁਰਜਨ ਸਿੰਘ ਨੇ ਬੈਠੇ ਹਾਂ ਭੁੱਖੇ ਰੱਬ ਤੇਰੇ ਘਰ ਕਾਹਦਾ ਘਾਟਾ",  ਦੀਪ ਜਗਦੀਪ ਨੇ ਸਿਆਸੀ ਕਵਿਤਾ "ਕਿੰਨਾ ਸਹੋਣਾ ਘਰ!", ਜਨਮੇਜਾ ਸਿੰਘ ਜੌਹਲ ਨੇ ਬੱਚਿਆਂ ਦੀ ਕਹਾਣੀ "ਫੇਰ ਦੌੜੇ ਕੱਛੂ ਤੇ ਖ਼ਰਗੋਸ਼", ਦਲੀਪ ਅਵਧ ਨੇ ਹਿੰਦੀ ਕਵਿਤਾ "ਜੱਲ੍ਹਿਆਂਵਾਲਾ ਬਾਗ ਦਾ ਕਾਂਡ' ਪੇਸ਼ ਕਰਕੇ ਸਭ ਨੂੰ ਡੂੰਘੇ ਦੁੱਖ ਦਾ ਅਹਿਸਾਸ ਕਰਵਾਇਆ। ਇਨ੍ਹਾਂ ਦੇ ਇਲਾਵਾ ਬਾਕੀ ਸੱਜਣਾ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕਰਕੇ ਇਸ ਇਕੱਤਰਤਾ ਨੂੰ ਚਾਰ ਚੰਨ ਲਗਾ 'ਤੇ।  ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।

ਦਲਵੀਰ ਸਿੰਘ ਲੁਧਿਆਣਵੀ