ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਧ੍ਰਿਤਰਾਸ਼ਟਰ - 6 (ਸਵੈ ਜੀਵਨੀ )

  ਐਸ ਤਰਸੇਮ (ਡਾ)   

  Email: starsemnazria@gmail.com
  Phone: +91 1675 258879
  Cell: +91 95015 36644
  Address: ਸੰਤ ਕਾਲੋਨੀ, ਸਟੇਡੀਅਮ ਰੋਡ
  ਮਾਲੇਰਕੋਟਲਾ India 148023
  ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਨਵੰਬਰ ਦੇ ਦੂਜੇ ਹਫਤੇ ਸਕੂਲ ਵਿਚ ਇਕ ਅਣ-ਸੁਖਾਵੀਂ ਘਟਨਾ ਵਾਪਰੀ। ਬਾਕੀ ਅਧਿਆਪਕਾਂ ਲਈ ਇਹ ਸਰਸਰੀ ਗੱਲ ਸੀ ਪਰ ਮੇਰੇ ਲਈ ਅਣ-ਸੁਖਾਵੀਂ। ਮੇਰੇ ਨਾਲੋਂ ਵੱਧ ਅਣ-ਸੁਖਾਵੀਂ ਗੱਲ ਇਹ ਪਤੰਬਰ ਦਾਸ ਲਈ ਸੀ। ਉਹ ਸੀਨੀਅਰ ਅਧਿਆਪਕਾਂ ਵਿਚੋਂ ਸੀ। ਤੀਜੇ ਨੰਬਰ 'ਤੇ ਅਧਿਆਪਕ ਮਾਇਆ ਦਾਸ ਤੋਂ ਬਾਅਦ ਉਹ ਅੰਗਰੇਜ਼ੀ ਦਾ ਸਭ ਤੋਂ ਵਧੀਆ ਅਧਿਆਪਕ ਸੀ। ਉਸ ਨੇ ਕੁਝ ਮਾਟੋ ਬਣਵਾਏ ਤੇ ਵੱਡੀਆਂ ਜਮਾਤਾਂ ਦੇ ਕਮਰਿਆਂ ਵਿਚ ਲਗਵਾ ਦਿੱਤੇ। ਇਹ ਸਭ ਮਾਟੋ ਮੈਨੂੰ ਵਿਖਾ ਕੇ ਲਗਵਾਏ ਗਏ ਸਨ। ਮੈਂ ਉਹਨੂੰ ਕਿਹਾ ਸੀ ਕਿ ਇਹ ਆਰੀਆ ਸਮਾਜੀਆਂ ਦਾ ਸਕੂਲ ਹੈ, ਆਹ ਮਾਟੋ ਨਾ ਲਗਵਾ, ਞਕ;ਜਪਜਰਅ ਜਤ ਰਬਜਚਠ ਰਿਗ ਵੀਕ ਤਰਫਜਕਵਖ। ਪਰ ਉਸ ਨੇ ਮੇਰੀ ਗੱਲ ਨੂੰ ਸ਼ਾਇਦ ਸਰਸਰੀ ਲਿਆ ਹੋਵੇ। ਗਿਆਰ੍ਹਵੀਂ ਜਮਾਤ ਵਿਚ ਉਹ ਮਾਟੋ ਲਗਵਾ ਦਿੱਤਾ ਗਿਆ। ਅਗਲੇ ਦਿਨ ਪ੍ਰਿੰਸੀਪਲ ਅਰਥ-ਸ਼ਾਸਤਰ ਦੀ ਘੰਟੀ ਵਿਚ ਜਦ ਜਮਾਤ ਵਿਚ ਗਿਆ, ਪੀਰਡ ਤਾਂ ਉਸ ਨੇ ਪੂਰਾ ਪੜ੍ਹਾਇਆ ਹੋਵੇਗਾ ਪਰ ਪੀਰਡ ਤੋਂ ਤੁਰੰਤ ਬਾਅਦ ਪਤੰਬਰ ਦਾਸ ਦੀ ਪੇਸ਼ੀ ਪੈ ਗਈ ਸੀ। ਉਸ ਨੇ ਇਸ ਮਾਟੋ ਦੇ ਲਾਉਣ ਬਾਰੇ ਖਾਹਮਖਾਹ ਮੇਰਾ ਨਾਂ ਧਰ ਦਿੱਤਾ। ਜਦ ਮੈਨੂੰ ਬੁਲਾਇਆ ਗਿਆ ਤਾਂ ਮੈਂ ਸਾਫ ਕਹਿ ਦਿੱਤਾ ਕਿ ਮੈਂ ਤਾਂ ਇਸ ਮਾਟੋ ਨੂੰ ਲਾਉਣ ਬਾਰੇ ਪਤੰਬਰ ਦਾਸ ਨੂੰ ਰੋਕਿਆ ਸੀ ਅਤੇ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਕਿ ਆਰੀਆ ਤੇ ਸਨਾਤਨ ਧਰਮ ਦੀਆਂ ਸੰਸਥਾਵਾਂ ਵਿਚ ਅਜਿਹੇ ਮਾਟੋ ਪਸੰਦ ਨਹੀਂ ਕੀਤੇ ਜਾਂਦੇ। ਉਸ ਮਾਟੋ ਬਾਰੇ ਜਿਹੜਾ ਵਿਚਾਰ-ਵਟਾਂਦਰਾ ਹੋਇਆ, ਉਸ ਨਾਲ ਪ੍ਰਿੰਸੀਪਲ ਦੇ ਦਿਲ ਵਿਚ ਮੇਰੇ ਗਿਆਨ ਸਬੰਧੀ ਜਿਹੜਾ ਵਾਧਾ ਹੋਇਆ, ਮੈਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਉਹ ਕੋਈ ਨਾਂਹ-ਵਾਚਕ ਹੋਵੇਗਾ। ਪਰ ਪਤੰਬਰ ਦਾਸ ਦੀ ਕੱਚੀ ਕਾਮਰੇਡੀ ਕਾਰਨ ਮੈਂ ਉਸ ਨਾਲ ਮੇਲ-ਜੋਲ ਬਿਲਕੁਲ ਹੀ ਘਟਾ ਦਿੱਤਾ। ਮੈਨੂੰ ਤਪਾ ਮੰਡੀ ਦੇ ਆਰੀਆ ਸਕੂਲ ਦੇ ਹੈਡ ਮਾਸਟਰ ਯਸ਼ਪਾਲ ਭਾਟੀਆ ਦੀਆਂ ਆਦਤਾਂ ਤੋਂ ਪਤਾ ਲੱਗ ਗਿਆ ਸੀ ਕਿ ਆਰੀਆ ਸਮਾਜੀ ਧਰਮ ਵਿਰੋਧੀ ਕਿਸੇ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਦੇ। ਮੇਰੀ ਇਹ ਬੁਜ਼ਦਿਲੀ ਸਮਝੋ ਜਾਂ ਸਮੇਂ ਦੇ ਗੇੜ ਨਾਲ ਆਈ ਸਮਝ ਕਿ ਮੈਂ ਪਤੰਬਰ ਦਾਸ ਦੇ ਇਸ ਕੰਮ ਦਾ ਸਮਰਥਨ ਨਹੀਂ ਸੀ ਕੀਤਾ।

  ਅਜੇ ਸਕੂਲ ਵਿਚ ਹਾਜ਼ਰ ਹੋਇਆਂ ਕੁਝ ਦਿਨ ਹੀ ਹੋਏ ਸਨ ਕਿ ਹਿਮਾਚਲ ਪ੍ਰਦੇਸ ਸਿੱਖਿਆ ਵਿਭਾਗ ਦਾ ਨਿਯੁਕਤੀ ਪੱਤਰ ਵੀ ਆ ਗਿਆ। ਭਰਾ ਨੇ ਡਾਕ ਰਾਹੀਂ ਇਹ ਨਿਯੁਕਤੀ ਪੱਤਰ ਭੇਜ ਕੇ ਲਿਖਿਆ ਸੀ ਕਿ ਜੇ ਇਹ ਸਕੂਲ ਮੰਡੀ ਦੇ ਨੇੜੇ ਹੋਵੇ ਤਾਂ ਮੈਂ ਇਸ ਪ੍ਰਾਈਵੇਟ ਸਕੂਲ ਦੀ ਨੌਕਰੀ ਛੱਡ ਕੇ ਉਥੇ ਚਲਾ ਜਾਵਾਂ। ਮੈਂ ਦੋ ਦਿਨ ਦੀ ਛੁੱਟੀ ਲੈ ਕੇ ਮੰਡੀ ਲਈ ਬਸ ਫੜ ਲਈ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਜਾਂਦੇ ਨੂੰ ਦਫਤਰ ਬੰਦ ਹੋ ਜਾਵੇਗਾ। ਰਾਤ ਮੈਨੂੰ ਇਕ ਹੋਟਲ ਵਿਚ ਕੱਟਣੀ ਪਈ। ਉਂਜ ਰਾਤ ਦੇ ਰਹਿਣ ਲਈ ਮੈਂ ਕੰਬਲ ਤੇ ਅਟੈਚੀ ਲੈ ਕੇ ਗਿਆ ਸੀ। ਮੈਨੂੰ ਪਤਾ ਸੀ ਕਿ ਅੱਜ ਵਾਪਸ ਨਹੀਂ ਮੁੜਿਆ ਜਾਣਾ।
  ਸਵੇਰੇ ਤਿਆਰ ਹੋ ਕੇ ਜ਼ਿਲ੍ਹਾ ਸਿਖਿਆ ਅਫਸਰ ਦੇ ਦਫਤਰ ਇਸ ਆਸ ਨਾਲ ਪਹੁੰਚਿਆ ਕਿ ਉਹ ਸਟੇਸ਼ਨ ਬਦਲ ਦੇਵੇਗਾ ਅਤੇ ਮੇਰੀ ਨਿਯੁਕਤੀ ਸੁੰਦਰ ਨਗਰ ਦੇ ਨੇੜੇ ਕਿਸੇ ਸਕੂਲ ਦੀ ਕਰ ਦੇਵੇਗਾ, ਕਿਉਂਕਿ ਰਾਤ ਨੂੰ ਹੋਟਲ ਦੇ ਮਾਲਕ ਨੇ ਮੈਨੂੰ ਦੱਸ ਦਿੱਤਾ ਸੀ ਕਿ ਪਾਂਗਨਾ ਏਥੋਂ ੬ਂ ਮੀਲ ਦੀ ਦੂਰੀ 'ਤੇ ਹੈ। ਬਸ ਕੋਈ ਨਹੀਂ ਜਾਂਦੀ। ਢੋਅ-ਢੁਆਈ ਲਈ ਟਰੱਕ ਜਾਂਦੇ ਹਨ। ਅੱਗੇ ਕੁਝ ਮੀਲ ਤੁਰ ਕੇ ਜਾਣਾ ਪੈਂਦਾ ਹੈ। ਇਸ ਲਈ ਮੈਂ ਰਾਤ ਨੂੰ ਹੀ ਆਪਣੇ ਮਨ ਵਿਚ ਨਿਸਚਾ ਕਰ ਲਿਆ ਸੀ ਕਿ ਪਾਂਗਨੇ ਨਹੀਂ ਜਾਣਾ। ਅਫਸਰ ਕੋਈ ਮੁਸਲਮਾਨ ਸੀ। ਸਿਰ 'ਤੇ ਚਿੱਟੀ ਟੋਪੀ ਨਾਲ ਮੈਨੂੰ ਉਹ ਕਾਂਗਰਸੀ ਪੰਡਤ ਜਾਪਿਆ ਪਰ ਬਾਹਰ ਲੱਗੀ ਨਾਉਂ ਵਾਲੀ ਤੀਂਤੀ ਤਾਂ ਝੂਠ ਨਹੀਂ ਸੀ ਬੋਲਦੀ।
  ਮੈਂ ਹੱਥ ਜੋੜ ਦਿੱਤੇ ਪਰ ਇਹ ਸਮਝ ਨਾ ਆਵੇ ਕਿ ਉਸ ਨੂੰ ਕਿਸ ਤਰ੍ਹਾਂ ਸੰਬੋਧਨ ਕਰਾਂ। ਬੁੱਲ੍ਹਾਂ ਦੀ ਫਰਕਣ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਕਹਿ ਸਕਿਆ। ਅਫਸਰ ਨੇ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਕਿਹਾ :
  **ਕਹਾਂ ਸੇ ਤਸ਼ਰੀਫ ਲਾਏ ਹੈਂ ?''
  **ਤਪਾ ਮੰਡੀ, ਜ਼ਿਲ੍ਹਾ ਸੰਗਰੂਰ, ਪੰਜਾਬ ਸੇ।'' ਨਾਲ ਹੀ ਮੈਂ ਸ਼ਿਮਲੇ ਤੋਂ ਆਇਆ ਨਿਯੁਕਤੀ ਪੱਤਰ ਸਾਹਮਣੇ ਰੱਖ ਦਿੱਤਾ ਤੇ ਬੇਨਤੀ ਕੀਤੀ ਕਿ ਮੇਰੀ ਨਿਯੁਕਤੀ ਸੁੰਦਰ ਨਗਰ ਜਾਂ ਇਸ ਦੇ ਨੇੜੇ ਤੇੜੇ ਕਰ ਦਿੱਤੀ ਜਾਵੇ।
  **ਤਪਾ ਮੰਡੀ ਫ ਯਹ ਵੋਹੀ ਤਪਾ ਮੰਡੀ ਹੈ, ਜਹਾਂ ਕੇ ਪੰਡਤ ਗੋਵਰਧਨ ਦਾਸ ਜੀ ਹੈਂ?''
  **ਜੀ ਹਾਂ।''
  **ਅੱਛਾ ਫ ਵਹਾਂ ਅਫੀਮ ੂਂਬ ਵਿਕਤੀ ਹੈ ?''
  **ਪਹਿਲੇ ਵਿਕਤੀ ਥੀ, ਅਬ ਨਹੀਂ।'' ਮੈਂ ਸੱਚ ਦੇ ਨੇੜੇ ਤੇੜੇ ਰਹਿ ਕੇ ਹੀ ਜਵਾਬ ਦਿੱਤਾ।
  ਮੈਨੂੰ ਆਸ ਸੀ ਕਿ ਤਪਾ ਮੰਡੀ ਬਾਰੇ ਏਨਾ ਕੁਝ ਜਾਣਨ ਵਾਲਾ ਅਫਸਰ ਮੇਰੀ ਬੇਨਤੀ ਜ਼ਰੂਰ ਮੰਨ ਲਵੇਗਾ ਪਰ ਉਸ ਦੀ ਸ਼ਰਤ ਸੀ ਕਿ ਪਹਿਲਾਂ ਮੈਂ ਹਿਮਾਚਲ ਪ੍ਰਦੇਸ ਸਰਕਾਰ ਦਾ ਮੁਲਾਜ਼ਮ ਬਣਾਂ ਤੇ ਫੇਰ ਬਦਲੀ ਲਈ ਚਿੱਠੀ ਪੱਤਰ ਕਰਾਂ। ਮੁਲਾਜ਼ਮ ਬਣਨ ਦਾ ਭਾਵ ਇਹ ਸੀ ਕਿ ਮੈਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਪਾਂਗਨਾ ਜਾ ਕੇ ਪਹਿਲਾਂ ਹਾਜ਼ਰ ਹੋਵਾਂ। ਜਦੋਂ ਤਿਲਾਂ ਵਿਚ ਤੇਲ ਨਾ ਦਿਸਿਆ ਤਾਂ ਮੈਂ ਬਿਨਾਂ ਕੁਝ ਕਹੇ ਆਪਣੇ ਕਾਗਜ਼ ਮੇਜ਼ ਤੋਂ ਚੁੱਕ ਕੇ ਦਫਤਰ ਤੋਂ ਬਾਹਰ ਆ ਗਿਆ। ਜਾਣ ਵੇਲੇ ਜੋਖੁਸ਼ੀ ਸੀ, ਆਉਣ ਵੇਲੇ ਉਸ ਤੋਂ ਵੱਧ ਉਦਾਸੀ। ਦੋ ਦਿਹਾੜੀਆਂ ਗੁੱਗਲ ਹੋ ਗਈਆਂ ਸਨ ਤੇ ਸੱਠ ਰੁਪਏ ਵੀ। ਭਰਾ ਨੂੰ ਪੱਤਰ ਵਿਚ ਸਭ ਕੁਝ ਲਿਖ ਦਿੱਤਾ ਅਤੇ ਉਸ ਨੂੰ ਤਸੱਲੀ ਸੀ ਕਿ ਮੈਂ ਜੋ ਕੁਝ ਕੀਤਾ ਹੈ, ਠੀਕ ਹੀ ਕੀਤਾ ਹੈ।

  ਹਰੀਸ਼ ਦੇ ਗੁਆਂਢ ਵਿਚ ਰਹਿਣ ਦਾ ਇਕ ਫਾਇਦਾ ਇਹ ਹੋਇਆ ਕਿ ਮੈਨੂੰ *ਗਾਂਧੀ ਆਈ ਹਸਪਤਾਲ ਅਲੀਗੜ੍ਹ' ਦਾ ਪਤਾ ਲੱਗ ਗਿਆ ਅਤੇ ਉਸ ਨੇ ਮੈਨੂੰ ਛੁੱਟੀਆਂ ਵਿਚ ਅਲੀਗੜ੍ਹ ਆਉਣ ਦਾ ਸੱਦਾ ਦੇ ਦਿੱਤਾ। ਮੈਂ ਉਸ ਦਾ ਪੂਰਾ ਪਤਾ ਨੋਟ ਕਰਕੇ ਛੁੱਟੀਆਂ ਵਿਚ ਅਲੀਗੜ੍ਹ ਜਾਣ ਦਾ ਫੈਸਲਾ ਕਰ ਲਿਆ।
  ਕਾਂਗੜੇ ਚਿੱਠੀ ਪੱਤਰ ਦਾ ਸਿਲਸਿਲਾ ਹਰੀਸ਼ ਤੋਂ ਬਿਨਾਂ ਮੇਰਾ ਹੋਰ ਕਿਸੇ ਨਾਲ ਨਹੀਂ ਸੀ। ਇਸ ਦਾ ਇਕ ਕਾਰਨ ਤਾਂ ਇਹ ਵੀ ਸੀ ਕਿ ਮੈਂ ਗਰਮੀ ਦੀਆਂ ਛੁੱਟੀਆਂ ਵਿਚ ਉਸ ਕੋਲ ਅਲੀਗੜ੍ਹ ਜਾਣਾ ਸੀ ਜਿਸ ਕਾਰਨ ਮੈਂ ਉਸ ਨਾਲ ਰਾਬਤਾ ਰੱਖਣਾ ਚਾਹੁੰਦਾ ਸੀ। ਪਰ ਇਸ ਨਾਲ ਮੈਨੂੰ ਜਿਹੜਾ ਇਕ ਫਾਇਦਾ ਹੋਰ ਹੋਇਆ, ਉਹ ਸੀ ਅੱਠਵੀਂ ਤੇ ਦਸਵੀਂ ਦੇ ਮੇਰੇ ਸੌ ਪ੍ਰਤਿਸ਼ਤ ਨਤੀਜਿਆਂ ਦੀ ਸੂਚਨਾ। ਉਹਨੇ ਚਿੱਠੀ ਵਿਚ ਇਹ ਵੀ ਲਿਖਿਆ ਸੀ ਕਿ ਸਕੂਲ ਵਿਚ ਹੁਣ ਵੀ ਮੇਰਾ ਨਾਮ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ ਤੇ ਜੇ ਮੈਂ ਆਉਣਾ ਚਾਹੁੰਦਾ ਹਾਂ ਤਾਂ ਹੁਣ ਵੀ ਪ੍ਰਿੰਸੀਪਲ ਬਿਨਾਂ ਕਿਸੇ ਅਰਜ਼ੀ ਤੋਂ ਮੈਨੂੰ ਨਿਯੁਕਤੀ ਪੱਤਰ ਭੇਜਣ ਨੂੰ ਤਿਆਰ ਹੈ।


  ਤਪਾ ਵਾਪਸੀ/ਮੌੜ ਮੰਡੀ

  ਜਨਵਰੀ ਦਾ ਪਿਛਲਾ ਹਫਤਾ, ਫਰਵਰੀ ਤੇ ਅੱਧਾ ਮਾਰਚ ਟਿਊਸ਼ਨਾਂ ਵਿਚ ਲੰਘ ਗਿਆ। ਇਸ ਲਈ ਇਹ ਮਹਿਸੂਸ ਹੀ ਨਾ ਹੋਇਆ ਕਿ ਮੈਂ ਬੇਰੁਜ਼ਗਾਰ ਹਾਂ। ਅਪ੍ਰੈਲ ਵਿਚ ਵਰਖਾ ਰਾਮ ਸ਼ਾਸਤਰੀ ਦਾ ਸੁਨੇਹਾ ਆ ਗਿਆ ਕਿ ਮੌੜ ਮੰਡੀ ਦੇ ਐਸ.ਡੀ.ਹਾਈ ਸਕੂਲ ਵਿਚ ਅੰਗਰੇਜ਼ੀ ਦਾ ਅਧਿਆਪਕ ਚਾਹੀਦਾ ਹੈ। ਵਰਖਾ ਰਾਮ ਤੇ ਮੈਂ ਆਰੀਆ ਸਕੂਲ ਵਿਚ ਇਕੱਠੇ ਰਹੇ ਸਾਂ। ਓਦੋਂ ਉਹਦਾ ਭਰਾ ਬਚਨਾ ਰਾਮ ਸੱਤਵੀਂ ਵਿਚ ਪੜ੍ਹਦਾ ਸੀ। ਬਚਨਾ ਰਾਮ ਮੈਥੋਂ ਇਕ ਸਾਲ ਅੰਗਰੇਜ਼ੀ ਪੜ੍ਹਿਆ ਹੋਇਆ ਸੀ। ਹੁਣ ਉਹ ਐਸ.ਡੀ.ਹਾਈ ਸਕੂਲ, ਮੌੜ ਮੰਡੀ ਤੋਂ ਮੈਟ੍ਰਿਕ ਕਰਕੇ ਫੌਜ ਵਿਚ ਭਰਤੀ ਹੋ ਗਿਆ ਸੀ ਪਰ ਮੇਰੀ ਪੜ੍ਹਾਈ ਅੰਗਰੇਜ਼ੀ ਸਬੰਧੀ ਉਸ ਨੇ ਬੜਾ ਪ੍ਰਚਾਰ ਕੀਤਾ ਹੋਇਆ ਸੀ। ਉਸ ਪ੍ਰਚਾਰ ਨੂੰ ਹੋਰ ਬਲ ਦੇਣ ਵਾਲਾ ਸੀ ਵਰਖਾ ਰਾਮ ਸ਼ਾਸਤਰੀ। ਅਪ੍ਰੈਲ ਵਿਚ ਉਹਨਾਂ ਮੈਨੂੰ ਇੰਟਰਵਿਊ ਵਾਸਤੇ ਸੱਦ ਲਿਆ। ਇੰਟਰਵਿਊ ਲੈਣ ਵਾਲਿਆਂ ਵਿਚ ਹੈਡ ਮਾਸਟਰ ਕਸ਼ਮੀਰੀ ਲਾਲ ਖੁੰਗਰ ਤਾਂ ਹੈ ਹੀ ਸੀ, ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਮੈਨੇਜਰ, ਸਕੱਤਰ ਤੇ ੀਂਜ਼ਾਨਚੀ ਵੀ ਸਨ। ਹੋਰ ਕਿਸੇ ਮਾਸਟਰ ਨੂੰ ਇੰਟਰਵਿਊ ਵਿਚ ਨਹੀਂ ਸੀ ਬਿਠਾਇਆ। ਅਸਾਮੀ ਸੀਨੀਅਰ ਇੰਗਲਿਸ਼ ਮਾਸਟਰ ਦੀ ਸੀ। ਇੰਗਲਿਸ਼ ਵਿਚ ਸਵਾਲ ਪੁੱਛਣ ਤੋਂ ਹੈਡ ਮਾਸਟਰ ਝਿਜਕਦਾ ਸੀ। ਸਕੂਲ ਦਾ ਮੈਨੇਜਰ ਮਾਰਕੀਟ ਕਮੇਟੀ, ਮੌੜ ਮੰਡੀ ਦਾ ਮੁਲਾਜ਼ਮ ਵੀ ਸੀ। ਉਸ ਨੇ ਸਵਾਲ ਕੀਤਾ :

  "Do you ready to teach english to senior classes."

  ਮੈਨੇਜਰ ਦਾ ਫਿਕਰਾ ਵਿਆਕਰਨ ਪੱਖੋਂ ਗਲਤ ਸੀ। ਇਸ ਗੱਲ ਦਾ ਅਹਿਸਾਸ ਮੈਨੂੰ ਮੁੱਖ ਅਧਿਆਪਕ ਦੇ ਚਿਹਰੇ ਤੋਂ ਵੀ ਹੋ ਗਿਆ ਸੀ।
  ਇਸ ਦੀ ਥਾਂ ਕਿ ਮੈਂ ਮੈਨੇਜਰ ਦੇ ਸਵਾਲ ਦੀ ਸੁਧਾਈ ਕਰਾਂ, ਮੈਂ ਵਿਆਕਰਨਕ ਪੱਖੋਂ ਠੀਕ ਉਤਰ ਦੇਣਾ ਹੀ ਮੁਨਾਸਿਬ ਸਮਝਿਆ :
  "Of course, I'm ready to teach English to senior classes. I am fully competent to teach english, social studies and punjabi. I can also teach mathematics."  
  **ਤੁਸੀਂ ਤਨਖਾਹ ਕਿੰਨੀ ਲਉਂਗੇ ?'' ਕਮੇਟੀ ਵਿਚੋਂ ਕਿਸੇ ਨੇ ਪੁੱਛਿਆ। ਪਿੱਛੋਂ ਪਤਾ ਲੱਗਿਆ ਕਿ ਉਹ ਸਕੂਲ ਕਮੇਟੀ ਦਾ ੀਂਜ਼ਾਨਚੀ ਹੈ।
  **ਘੱਟੋ ਘੱਟ 150 ਰੁਪਏ।'' ਮੇਰਾ ਕੋਰਾ ਕਰਾਰਾ ਜਵਾਬ ਸੀ। ਬਹੁਤਾ ਹੀ ਕਹਿਣ ਉਤੇ ਮੈਂ ੧੪ਂ ਰੁਪਏ 'ਤੇ ਸਹਿਮਤ ਹੋ ਗਿਆ, ਕਿਉਂਕਿ ਵਰਖਾ ਰਾਮ ਸ਼ਾਸਤਰੀ ਨੇ ਮੈਨੂੰ ਦੱਸ ਦਿੱਤਾ ਸੀ ਕਿ ਏਥੇ ਸਾਰੇ ਬੀ.ਏ., ਬੀ.ਐਡ. 100 ਜਾਂ 110 ਰੁਪਏ ਉਤੇ ਕੰਮ ਕਰਦੇ ਹਨ। ਸਿਰਫ ਹਿਸਾਬ ਮਾਸਟਰ ਕਰਮ ਚੰਦ 150 ਰੁਪਏ ਲੈਂਦਾ ਹੈ। ਭਾਵੇਂ ਉਹ ਮੈਟ੍ਰਿਕ ਹੈ ਪਰ ਪਿਛਲੇ ਤੀਹ ਸਾਲ ਤੋਂ ਮੈਟ੍ਰਿਕ ਤੱਕ ਹਿਸਾਬ ਪੜ੍ਹਾਉਂਦਾ ਹੈ। ਸੇਵਾ ਸ਼ਰਤਾਂ ਵਿਚ ਨੌਕਰੀ ਛੱਡਣ ਤੇ ਕੱਢਣ ਲਈ ਇਕ ਮਹੀਨੇ ਦੇ ਨੋਟਿਸ ਦੀ ਗੱਲ ਤੈਅ ਹੋਈ ਤੇ ਨਾਲ ਹੀ ਸਕੂਲ ਦੇ ਹੋਸਟਲ ਵਿਚ ਮਾਸਟਰ ਕਰਮ ਚੰਦ ਦੇ ਨਾਲ ਲਗਦੇ ਕਮਰੇ ਵਿਚ ਮੁਫਤ ਰਹਾਇਸ਼ ਦੀ ਗੱਲ। ਜਦੋਂ ਪ੍ਰਧਾਨ ਨੇ ਮੈਥੋਂ ਕੋਈ ਹੋਰ ਸ਼ਰਤ ਪੁੱਛੀ ਤਾਂ ਮੈਂ ਇਕੋ ਹੀ ਸ਼ਰਤ ਰੱਖੀ ---**ਮੈਂ ਕਮੇਟੀ ਦੇ ਮੈਂਬਰ ਤੋਂ ਲੈ ਕੇ ਪ੍ਰਧਾਨ ਤੱਕ ਪਹਿਲਾਂ ਕਿਸੇ ਨੂੰ ਨਮਸਤੇ ਨਹੀਂ ਕਰਾਂਗਾ। ਇਸ ਮੰਡੀ ਵਿਚ ਮੈਂ ਤੁਹਾਡੇ ਬੱਚਿਆਂ ਦਾ ਅਧਿਆਪਕ ਹਾਂ। ਇਸ ਲਈ ਜੇ ਅਧਿਆਪਕ ਬੱਚਿਆਂ ਦੇ ਮਾਪਿਆਂ ਵਿਚੋਂ ਕਿਸੇ ਨੂੰ ਨਮਸਤੇ ਬੁਲਾਵੇ ਤਾਂ ਇਸ ਦਾ ਅਰਥ ਇਹ ਹੈ ਕਿ ਕਮੇਟੀ ਦੇ ਮੈਂਬਰਾਂ ਦੇ ਬੱਚੇ ਅਧਿਆਪਕ ਨੂੰ ਆਪਣਾ ਨੌਕਰ ਸਮਝਣਗੇ ਅਤੇ ਅਧਿਆਪਕ ਤੋਂ ਡਰਨਗੇ ਨਹੀਂ।''
  ਮੁੱਖ ਅਧਿਆਪਕ ਸਮੇਤ ਸਾਰੀ ਕਮੇਟੀ ਨੇ ਮੇਰੀ ਇਹ ਸ਼ਰਤ ਵੀ ਮੰਨ ਲਈ। ਦਰਅਸਲ ਇਹ ਵਰਖਾ ਰਾਮ ਸ਼ਾਸਤਰੀ ਦੇ ਮੇਰੀ ਲਿਆਕਤ ਸਬੰਧੀ ਬੰਨ੍ਹੇ ਗਏ ਪੁਲਾਂ ਦਾ ਨਤੀਜਾ ਸੀ ਕਿ ਮੇਰੀਆਂ ਹੜ੍ਹ ਵਰਗੀਆਂ ਸ਼ਰਤਾਂ ਵੀ ਕਮੇਟੀ ਦੇ ਪੁਲ ਹੇਠ ਦੀ ਸਿੱਧੀਆਂ ਲੰਘ ਗਈਆਂ।
  ਮਈ ੧੯੬੪ ਵਿਚ ਮੈਂ ਐਸ.ਡੀ.ਹਾਈ ਸਕੂਲ, ਮੌੜ ਮੰਡੀ ਵਿਚ ਹਾਜ਼ਰ ਹੋ ਗਿਆ। ਹੋਸਟਲ ਵਿਚ ਕਮਰਾ ਮਿਲਣ ਨਾਲ ਇਸ ਤਰ੍ਹਾਂ ਸਮਝੋ ਕਿ ਮੈਨੂੰ ਸਰਕਾਰੀ ਸਕੂਲ ਦੇ ਮਾਸਟਰ ਬਰਾਬਰ ਤਨਖਾਹ ਮਿਲਣ ਲੱਗ ਪਈ---140+ਕਮਰਾ। ਇਹ ਕਿਸੇ ਤਰ੍ਹਾਂ ਸਰਕਾਰੀ ਸਕੂਲ ਦੇ ਬੀ.ਐ=ੱਡ. ਮਾਸਟਰ ਦੇ ੧੬੬ ਰੁਪਏ ਤੋਂ ਘੱਟ ਨਹੀਂ ਸੀ।
  ਹੋਸਟਲ ਵਿਚ ਅਸੀਂ ਪੰਜ ਅਧਿਆਪਕ ਰਹਿੰਦੇ ਸਾਂ---ਮੈਥ ਮਾਸਟਰ ਕਰਮ ਚੰਦ, ਸਾਇੰਸ ਮਾਸਟਰ ਬਾਲੀ ਸਾਹਿਬ, ਨਰੰਜਣ ਦਾਸ ਸ਼ਾਸਤਰੀ, ਮੁੱਲਾਂ ਜੀ ਤੇ ਮੈਂ। ਮਾਸਟਰ ਕਰਮ ਚੰਦ ਦਾ ਪਿੱਛਾ ਬਠਿੰਡੇ ਦਾ ਸੀ। ਤਨਖਾਹ ਵਿਚ ਮੈਥੋਂ ਦਸ ਰੁਪਏ ਮਾਸਿਕ ਵੱਧ ਕਾਰਨ ਵੀ, ਬਜ਼ੁਰਗੀ ਕਾਰਨ ਵੀ ਅਤੇ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦਾ ਉਸਤਾਦ ਹੋਣ ਕਾਰਨ ਵੀ ਉਸ ਦਾ ਰੁਤਬਾ ਸੈਕੰਡ ਮਾਸਟਰ ਵਾਲਾ ਸੀ। ਐਸ.ਡੀ.ਸਕੂਲ ਦੀਆਂ ਤਾਂ ਕੀ, ਖਾਲਸਾ ਹਾਈ ਸਕੂਲ ਅਤੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਬਹੁਤੀਆਂ ਟਿਊਸ਼ਨਾਂ ਉਸ ਕੋਲ ਆਉਂਦੀਆਂ। ਬਾਲੀ ਸਾਹਿਬ, ਜਿੰਨ੍ਹਾਂ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ, ਬੀ.ਐਸ-ਸੀ., ਬੀ.ਟੀ. ਸਨ।
  ਨਰੰਜਣ ਦਾਸ ਸ਼ਾਸਤਰੀ ਅਬੋਹਰ ਤੋਂ ਆਇਆ ਸੀ। ਹੈਡ ਮਾਸਟਰ ਕਸ਼ਮੀਰੀ ਲਾਲ ਖੁੰਗਰ ਫਾਜ਼ਿਲਕਾ ਦਾ ਸੀ, ਜਿਸ ਕਾਰਨ ਉਹ ਹੈਡ ਮਾਸਟਰ ਦਾ ਪੁਰਾਣਾ ਵਾਕਿਫ ਸੀ। ਉਹ ਮੇਰੀ ਉਮਰ ਦਾ ਹੀ ਸੀ ਤੇ ਸੀ ਵੀ ਮੇਰੇ ਵਾਂਗ ਛੜਾ। ਸਾਡੀ ਦੋਹਾਂ ਦੀ ਰੋਟੀ ਵੀ ਸਾਂਝੀ ਬਣਦੀ। ਰੋਟੀ ਉਹ ਬਣਾਉਂਦਾ ਤੇ ਰਾਸ਼ਨ ਸਾਰਾ ਮੇਰਾ ਹੁੰਦਾ। ਪਰ ਬ੍ਰਾਹਮਣ ਹੋਣ ਕਾਰਨ ਉਹ ਜੂਠੇ ਭਾਂਡੇ ਨਹੀਂ ਸੀ ਮਾਂਜਦਾ, ਜਿਸ ਕਾਰਨ ਭਾਂਡੇ ਮੈਨੂੰ ਮਾਂਜਣੇ ਪੈਂਦੇ। ਸ਼ੱਕਰੀਂੋਰੇ ਨੂੰ ਸ਼ੱਕਰ ਮਿਲ ਹੀ ਜਾਂਦੀ ਹੈ। ਇਸ ਕਾਰਨ ਘਰੇਲੂ ਕੰਮ ਦੇ ਕੰਮਚੋਰ ਤਰਸੇਮ ਨੂੰ ਰੋਟੀ ਪਕਾਉਣ ਲਈ ਸ਼ਾਸਤਰੀ ਮਿਲ ਗਿਆ ਸੀ। ਭਾਂਡੇ ਮਾਂਜਣ ਵੇਲੇ ਵੀ ਕੋਈ ਨਾ ਕੋਈ ਮੁੰਡਾ ਆ ਜਾਂਦਾ। ਉਹ ਆਪਣੇ ਆਪ ਹੀ ਅਕਸਰ ਮੈਥੋਂ ਭਾਂਡੇ ਲੈ ਕੇ ਉਹਨਾਂ ਨੂੰ ਸਾਫ ਕਰ ਦਿੰਦਾ। ਪਹਿਲੇ ਦਸ-ਪੰਦਰਾਂ ਦਿਨ ਹੋਟਲ ਦੀ ਰੋਟੀ ਨੂੰ ਛੱਡ ਕੇ ਇਹ ਸਿਲਸਿਲਾ ਮੇਰੇ ਮੌੜ ਮੰਡੀ ਨਿਵਾਸ ਤੱਕ ਬਣਿਆ ਰਿਹਾ।
  ਮੌੜ ਮੰਡੀ ਰਹਿ ਕੇ ਇਕ ਮਾੜੀ ਆਦਤ ਜਿਹੜੀ ਮੈਨੂੰ ਪੈ ਗਈ ਸੀ, ਉਹ ਸੀ ਸ਼ਰਾਬ ਪੀਣ ਦੀ। ਮੌੜ ਮੰਡੀ ਦਾ ਹੀ ਇਕ ਮਾਸਟਰ ਬਰਜਿੰਦਰ ਸਿੰਘ ਅਕਸਰ ਹੀ ਸ਼ਰਾਬ ਪੀਂਦਾ। ਪੜ੍ਹਾਉਂਦਾ ਹੁੰਦਾ ਸੀ ਉਹ ਖੇਤੀਬਾੜੀ ਅਤੇ ਸਾਡੇ ਹੋਸਟਲ ਤੋਂ ਸੌ ਕੁ ਗਜ਼ ਦੀ ਵਿੱਥ 'ਤੇ ਇਕ ਚੁਬਾਰੇ ਵਿਚ ਰਹਿੰਦਾ ਹੁੰਦਾ ਸੀ। ਕੁਝ ਘਰੋਂ ਲਿਆ ਕੇ ਤੇ ਬਾਕੀ ਤਨਖਾਹ ਨਾਲ ਉਸ ਦਾ ਦਾਰੂ ਸਿੱਕੇ ਦਾ ਕੰਮ ਚੰਗਾ ਚਲਦਾ ਸੀ। ਮੈਂ ਵੀ ਉਹਦੀ ਢਾਣੀ ਵਿਚ ਰਲ ਗਿਆ ਸੀ। ਨਾ ਬਹੁਤਾ ਤਾਂ ਹਫਤੇ ਵਿਚ ਦੋ ਤਿੰਨ ਵਾਰ ਤਾਂ ਜਾਮ ਟਕਰਾ ਹੀ ਜਾਂਦੇ। ਠੇਕੇ ਦੀ ਦੇਸੀ ਦਾਰੂ---ਸੌਂਫੀਆ ਜਾਂ ਸੰਗਤਰਾ ਲਿਆਉਂਦੇ। ਲਿਆਉਣ ਦੀ ਜ਼ਿੰਮੇਵਾਰੀ ਬਰਜਿੰਦਰ ਸਿੰਘ ਦੀ ਹੁੰਦੀ। ਉਹਦੇ ਕੁਝ ਹੋਰ ਯਾਰ ਬੇਲੀ ਵੀ ਕਈ ਵਾਰ ਆ ਰਲਦੇ। ਫੇਰ ਇਕ ਬੋਤਲ ਤਾਂ ਕੀ, ਦੂਜੀ ਤੇ ਫੇਰ ਤੀਜੀ ਦਾ ਸਿਲਸਿਲਾ ਚਲਦਾ। ਮੇਰੀ ਸ਼ਰਾਬ ਪੀਣ ਦਾ ਪਤਾ ਭਾਵੇਂ ਸਭ ਵਿਦਿਆਰਥੀਆਂ ਨੂੰ ਸੀ, ਪਰ ਇਸ ਕਾਰਨ ਵਿਦਿਆਰਥੀਆਂ ਦੇ ਦਿਲ ਵਿਚ ਮੇਰਾ ਮਾਣ ਸਤਿਕਾਰ ਉ=ੱਕਾ ਹੀ ਨਹੀਂ ਸੀ ਘਟਿਆ। ਕਾਰਨ ਇਹ ਸੀ ਕਿ ਮੌੜ ਮੰਡੀ ਦੇ ਕੀ ਬ੍ਰਾਹਮਣ, ਕੀ ਬਾਣੀਏ ਸ਼ਰਾਬ ਪੀਣ ਨੂੰ ਬੁਰਾ ਨਹੀਂ ਸੀ ਸਮਝਦੇ। ਕਹਿੰਦੇ ਕਹਾਉਂਦੇ ਅੱਗਰਵਾਲ ਆੜ੍ਹਤੀਏ ਵੀ ਸਭ ਸ਼ਰਾਬ ਪੀਂਦੇ ਸਨ। ਮਾਸਟਰ ਕਰਮ ਚੰਦ ਵੀ ਰਾਤ ਨੂੰ ਟਿਊਸ਼ਨ ਪੜ੍ਹਾਉਣ ਪਿੱਛੋਂ ਅਕਸਰ ਦੋ ਪੈ=ੱਗ ਜ਼ਰੂਰ ਲਾਉਂਦਾ, ਪਰ ਉਹ ਇਕੱਲਾ ਪੀਂਦਾ ਸੀ। ਜਦੋਂ ਬਰਜਿੰਦਰ ਸਿੰਘ ਮੈਨੂੰ ਹੋਸਟਲ ਤੱਕ ਛੱਡਣ ਆਉਂਦਾ ਤਾਂ ਅਕਸਰ ਮੈਂ ਪਹਿਲਾਂ ਆਪਣੇ ਕਮਰੇ ਦੀ ਥਾਂ ਲਾਲਾ ਕਰਮ ਚੰਦ ਦੇ ਕਮਰੇ ਵਿਚ ਜਾਂਦਾ ਤੇ ਮੇਰਾ ਇਕੋ ਹੀ ਵਾਕ ਹੁੰਦਾ ਤੇ ਉਹਦਾ ਵੀ ਇਕੋ ਹੀ, **ਹੋਰ ਸੁਣਾਓ ਲਾਲਾ ਜੀ? ਕਾਟੋ ਫੁੱਲਾਂ 'ਤੇ ਖੇਡਦੀ ਐ ਨਾ ਫ''
  **ਸੱਚੀ ਗੱਲ ਹੈ, ਤੇਰੇ ਕੋਲੇ ਕਿਹੜਾ ਲਕੋਅ ਹੈ, ਬੱਸ ਦੋ ਪੈ=ੱਗ ਲਾਏ ਐ,'' ਲਾਲਾ ਜੀ ਦੀ ਮੁਸਕਾਨ ਤੇ *ਸੱਚੀ ਗੱਲ ਐ' ਤਕੀਆ ਕਲਾਮ ਸੁਣ ਕੇ ਮੈਂ ਆਪਣੇ ਕਮਰੇ ਵਿਚ ਆ ਜਾਂਦਾ। ਸ਼ਾਸਤਰੀ ਦੀ ਪਕਾਈ ਰੋਟੀ ਖਾ ਕੇ ਚੁੱਪ ਚਾਪ ਪੈ ਜਾਂਦਾ। ਬਰਜਿੰਦਰ ਸਿੰਘ ਨੂੰ ਇਹ ਮੈਂ ਕਹਿ ਰੱਖਿਆ ਸੀ ਕਿ ਉਹ ਓਨ੍ਹੀਂ ਪੈਰੀਂ ਹੀ ਮੁੜ ਜਾਇਆ ਕਰੇ, ਕਿਉਂਕਿ ਸ਼ਾਸਤਰੀ ਆਪਣੇ ਦੋਹਾਂ ਦੇ ਸ਼ਰਾਬ ਪੀਣ ਨੂੰ ਚੰਗਾ ਨਹੀਂ ਸਮਝਦਾ। ਸਾਡਾ ਇਹ ਸਮਝੌਤਾ ਅੰਤ ਤੱਕ ਨਿਭਿਆ। ਸ਼ਾਸਤਰੀ ਇਹ ਜਾਣ ਕੇ ਵੀ ਕਿ ਮੈਂ ਸ਼ਰਾਬ ਪੀ ਕੇ ਆਇਆ ਹਾਂ, ਕੁਝ ਨਾ ਬੋਲਦਾ। ਉਂਜ ਅੰਦਰੋ ਅੰਦਰੀ ਜ਼ਰੂਰ ਵਿਉਹ ਘੋਲਦਾ ਹੋਊ। ਮੈਂ ਆਪ ਵੀ ਅੰਦਰੋ ਅੰਦਰੀ ਸ਼ਰਾਬ ਛੱਡਣਾ ਚਾਹੁੰਦਾ ਸੀ, ਪਰ ਲੱਖ ਟਾਲ-ਮਟੋਲ ਦੇ ਬਾਵਜੂਦ ਦੂਜੇ ਚੌਥੇ ਦਿਨ ਬਰਜਿੰਦਰ ਸਿੰਘ ਦੇ ਜਾਲ ਵਿਚ ਫਸ ਹੀ ਜਾਂਦਾ। ਸ਼ਰਾਬ ਛੱਡਣ ਦਾ ਕਾਰਨ ਇਕ ਇਹ ਵੀ ਸੀ ਕਿ ਮੈਨੂੰ ਰਾਤ ਨੂੰ ਬਰਜਿੰਦਰ ਦੇ ਚੁਬਾਰੇ ਤੋਂ ਹੋਸਟਲ ਤੱਕ ਤੁਰ ਕੇ ਆਉਣਾ ਔਖਾ ਲਗਦਾ ਸੀ। ਇਹੋ ਕਾਰਨ ਸੀ ਕਿ ਮੈਂ ਬਰਜਿੰਦਰ ਨਾਲ ਦਾਰੂ ਪੀਣ ਬੈਠਣ ਤੋਂ ਪਹਿਲਾਂ ਹੋਸਟਲ ਤੱਕ ਛੱਡ ਕੇ ਆਉਣ ਦੀ ਹਾਮੀ ਭਰਵਾ ਲੈਂਦਾ ਅਤੇ ਉਹ ਵੀ ਇਹ ਕਹਿ ਕੇ ਹਾਮੀ ਭਰ ਦਿੰਦਾ ਕਿ ਦਿਨ ਵੇਲੇ ਮੈਂ ਸ਼ੇਰ ਹਾਂ ਤੇ ਰਾਤ ਵੇਲੇ ਓਹੀ ਬਾਣੀਏ ਦਾ ਬਾਣੀਆ। ਪਰ ਮੈਂ ਆਪਣੇ ਇਸ ਮਕਸਦ ਵਿਚ ਕਾਮਯਾਬ ਸੀ ਕਿ ਰਾਤ ਵੇਲੇ ਤੁਰ ਕੇ ਆਉਣ ਸਮੇਂ ਉਸ ਨੂੰ ਆਪਣੀ ਘੱਟ ਨਿਗਾਹ ਜਾਂ ਅੰਧਰਾਤੇ ਦਾ ਪਤਾ ਨਹੀਂ ਸੀ ਲੱਗਣ ਦਿੰਦਾ। ਮੈਨੂੰ ਆਪ ਨੂੰ ਵੀ ਓਦੋਂ ਪਤਾ ਨਹੀਂ ਸੀ ਕਿ ਮੈਂ ਅੰਧਰਾਤੇ ਦੀ ਬੀਮਾਰੀ ਦਾ ਸ਼ਿਕਾਰ ਹਾਂ ਅਤੇ ਮੇਰੇ ਅੱਖਾਂ ਦੇ ਰੋਗ ਦੀ ਜੜ੍ਹ ਅੰਧਰਾਤਾ ਹੈ।
  ਛੁੱਟੀਆਂ ਪਿੱਛੋਂ ਲਾਲਾ ਕਰਮ ਚੰਦ ਦੀ ਟਿਊਸ਼ਨਾਂ ਦੀ ਦੁਕਾਨਦਾਰੀ ਦਾ ਪਹਿਲਾ ਦੌਰ ਸ਼ੁਰੂ ਹੋ ਗਿਆ ਸੀ। ਅੰਗਰੇਜ਼ੀ ਦੀ ਟਿਊਸ਼ਨ ਲਈ ਲਾਲਾ ਕਰਮ ਚੰਦ ਮੇਰੇ ਨਾਉਂ ਦੀ ਸਿਫਾਰਸ਼ ਕਰਦਾ। ਵਿਦਿਆਰਥੀ ਆਪ ਵੀ ਮੇਰੇ ਪੜ੍ਹਾਉਣ ਦੇ ਤਰੀਕੇ ਨੂੰ ਵੇਖ ਕੇ ਮੇਰੇ ਵੱਲ ਖਿੱਚੇ ਆ ਰਹੇ ਸਨ। ਦਸਵੀਂ ਦੀਆਂ ਦੋਹਾਂ ਸੈਕਸ਼ਨਾਂ ਦੀ ਮੇਰੇ ਕੋਲ ਸਮਾਜਿਕ ਸਿਖਿਆ ਸੀ ਤੇ ਨੌਵੀਂ ਦੀ ਸੱਤਰ ਵਿਦਿਆਰਥੀਆਂ ਦੀ ਇਕੋ ਇਕ ਸੈਕਸ਼ਨ ਦੀ ਅੰਗਰੇਜ਼ੀ। ਅੱਠਵੀਂ ਦੀ ਇਕ ਸੈਕਸ਼ਨ ਦੀ ਅੰਗਰੇਜ਼ੀ ਵੀ ਮੇਰੇ ਕੋਲ ਸੀ। ਹੈਡ ਮਾਸਟਰ ਖੁੰਗਰ ਕੋਲ ਦਸਵੀਂ ਦੀਆਂ ਦੋਵਾਂ ਸੈਕਸ਼ਨਾਂ ਦੀ ਅੰਗਰੇਜ਼ੀ ਸੀ। ਉਹ ਕਦੇ ਪੀਰਡ ਨਹੀਂ ਸੀ ਛੱਡਦਾ ਤੇ ਨਾ ਕਦੇ ਕਿਸੇ ਅਧਿਆਪਕ ਨੂੰ ਛੱਡਣ ਦਿੰਦਾ ਸੀ। ਪਰ ਉਸ ਨੂੰ ਅੰਗਰੇਜ਼ੀ ਦਾ ਕੋਈ ਸਫਲ ਅਧਿਆਪਕ ਨਹੀਂ ਸੀ ਕਿਹਾ ਜਾ ਸਕਦਾ। ਉਹ ਵਿਦਿਆਰਥੀਆਂ ਨੂੰ ਰੱਟਾ ਲਵਾਉਂਦਾ। ਰੋਜ਼ ਦਸਵੀਂ ਦੀਆਂ ਦੋਹਾਂ ਸੈਕਸ਼ਨਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਦਾ ਇਕ ਅੱਧਾ ਲੇਖ, ਕਹਾਣੀ ਜਾਂ ਪੱਤਰ (ਗਰਠਬਰਤਜਵਜਰਅ) ਯਾਦ ਕਰਨ ਲਈ ਕਹਿੰਦਾ ਅਤੇ ਅਗਲੇ ਦਿਨ ਲਿਖਵਾਉਂਦਾ। ਮੁਲਾਂਕਣ ਤੇ ਸੋਧਣ ਲਈ ਉਹ ਕਾਪੀਆਂ ਸਾਡੇ ਚਾਰਾਂ ਬੀ.ਐ=ੱਡ. ਅਧਿਆਪਕਾਂ ਵਿਚ ਵੰਡ ਦਿੰਦਾ। ਮੇਰੇ ਹਿੱਸੇ ਵੀ ੧੨ ਤੋਂ ੧੫ ਕਾਪੀਆਂ ਆਉਂਦੀਆਂ। ਮਾਸਟਰ ਮਹਿੰਦਰ ਸਿੰਘ ਤੇ ਰਾਧਾ ਕ੍ਰਿਸ਼ਨ ਬੜੇ ਧਿਆਨ ਨਾਲ ਕਾਪੀਆਂ ਵੇਖਦੇ। ਜਿਸ ਗਾਈਡ ਵਿਚੋਂ ਵਿਦਿਆਰਥੀਆਂ ਨੇ ਰੱਟਾ ਲਾ ਕੇ ਉਹ ਕੰਪੋਜੀਸ਼ਨ ਲਿਖੀ ਹੁੰਦੀ, ਪਹਿਲਾਂ ਉਸ ਵਿਚੋਂ ਉਹ ਸਬੰਧਤ ਕੰਪੋਜੀਸ਼ਨ ਪੜ੍ਹਦੇ। ਅਪਦੇ ਜਾਣੇ ਉਹ ਬੜੇ ਧਿਆਨ ਨਾਲ ਹੈਡ ਮਾਸਟਰ ਦੀ ਇਹ ਬਗਾਰ ਕਰਦੇ। ਦੋਵੇਂ ਹੈਡ ਮਾਸਟਰ ਤੋਂ ਥਰ ਥਰ ਕੰਬਦੇ।
  ਮੇਰੇ ਕੋਲ ਅੱਠਵੀਂ ਤੇ ਨੌਵੀਂ ਦੀ ਅੰਗਰੇਜ਼ੀ ਹੋਣ ਕਾਰਨ ਮੇਰਾ ਆਪਣਾ ਕਾਪੀਆਂ ਦੇਖਣ ਦਾ ਕੰਮ ਹੀ ਕਾਫੀ ਹੁੰਦਾ। ਮੈਨੂੰ ਉਹ ਕੰਮ ਵੀ ਪਹਾੜ ਲਗਦਾ। ਮੈਂ ਜੋ ਲਿਖਣ ਦਾ ਕੰਮ ਵਿਦਿਆਰਥੀਆਂ ਨੂੰ ਦਿੰਦਾ, ਉਸ ਕੰਮ ਦਾ ਤੌਰ ਤਰੀਕਾ ਹੈਡ ਮਾਸਟਰ ਨਾਲੋਂ ਬਿਲਕੁਲ ਵੱਖਰਾ ਸੀ। ਮੈਂ ਪਾਠ ਪੁਸਤਕਾਂ ਤੋਂ ਇਲਾਵਾ ਵਧੇਰੇ ਜ਼ੋਰ ਪੰਜਾਬੀ ਤੋਂ ਅੰਗਰੇਜ਼ੀ ਟਰਾਂਸਲੇਸ਼ਨ ਤੇ ਗਰਾਮਰ 'ਤੇ ਦਿੰਦਾ। ਵਿਦਿਆਰਥੀਆਂ ਨੂੰ ਜ਼ੈ=ੱਡ ਦੇ ਨਿਬ ਨਾਲ ਲਿਖਣ ਲਈ ਕਹਿੰਦਾ। ਸਿਆਹੀ ਵੀ ਗੂੜ੍ਹੀ ਵਰਤਣ ਲਈ ਪੱਕੀ ਹਦਾਇਤ ਕੀਤੀ ਹੋਈ ਸੀ। ਭਾਵੇਂ ਅੰਗਰੇਜ਼ੀ *ਜੀ' ਦੇ ਨਿਬ ਨਾਲ ਲਿਖਣ ਦਾ ਰਿਵਾਜ ਸੀ, ਪਰ *ਜ਼ੈ=ੱਡ' ਦਾ ਨਿਬ ਮੋਟਾ ਹੋਣ ਕਾਰਨ ਅੱਖਰ ਮੋਟੇ ਮੋਟੇ ਲਿਖੇ ਜਾਂਦੇ। ਇਸ ਤਰ੍ਹਾਂ ਮੈਨੂੰ ਕਾਪੀਆਂ ਦੀ ਸੋਧ ਵਿਚ ਸੌਖ ਰਹਿੰਦੀ। ਕਾਪੀਆਂ ਵੀ ਮੈਂ ਸਿਰਫ ਦੋ ਜਾਂ ਤਿੰਨ ਹੁਸ਼ਿਆਰ ਵਿਦਿਆਰਥੀਆਂ ਦੀਆਂ ਵੇਖਦਾ ਤੇ ਬਾਕੀ ਕਾਪੀਆਂ ਹੁਸ਼ਿਆਰ ਵਿਦਿਆਰਥੀ ਦੂਜੇ ਵਿਦਿਆਰਥੀਆਂ ਦੀਆਂ ਵੇਖਦੇ। ਮੈਂ ਸਿਰਫ ਈਨੀਸ਼ੀਅਲ ਕਰਕੇ ਹੇਠਾਂ ਤਾਰੀਖ ਪਾ ਦਿੰਦਾ। ਵਿਦਿਆਰਥੀਆਂ ਦੀ ਸਹਾਇਤਾ ਵੀ ਮੈਂ ਇਸ ਲਈ ਲੈਂਦਾ ਸੀ, ਕਿਉਂਕਿ ਏਨੀਆਂ ਕਾਪੀਆਂ ਮੈਂ ਵੇਖ ਹੀ ਨਹੀਂ ਸੀ ਸਕਦਾ। ਮੈਂ ਤਾਂ ਪੰਜ-ਸੱਤ ਕਾਪੀਆਂ ਵੀ ਬੜੀ ਮੁਸ਼ਕਲ ਨਾਲ ਵੇਖਦਾ। ਪੰਜ-ਸੱਤ ਕਾਪੀਆਂ ਵੇਖਣ ਪਿੱਛੋਂ ਹੀ ਅੱਖਾਂ ਅੱਗੇ ਭੰਬੂ ਤਾਰੇ ਜਿਹੇ ਘੁੰਮਣ ਲੱਗ ਪੈਂਦੇ। ਕਿਤਾਬ ਦਾ ਇਕ ਅੱਧਾ ਵਰਕਾ ਪੜ੍ਹਨਾ ਵੀ ਮੇਰੇ ਲਈ ਔਖਾ ਸੀ। ਕਲਾਸ ਵਿਚ ਪਾਠ ਪੁਸਤਕ ਮੈਂ ਆਪ ਨਹੀਂ ਸੀ ਪੜ੍ਹਦਾ, ਵਿਦਿਆਰਥੀਆਂ ਤੋਂ ਪੜ੍ਹਵਾਉਂਦਾ ਸੀ। ਮੈਂ ਸਿਰਫ ਔਖੇ ਸ਼ਬਦਾਂ ਦੇ ਅਰਥ ਦੱਸਦਾ। ਵਾਕ ਪੂਰਾ ਹੋਣ ਉਤੇ ਅੰਗਰੇਜ਼ੀ ਵਾਕ ਦੀ ਪੰਜਾਬੀ ਕਰ ਦਿੰਦਾ। ਮੇਰੇ ਵਿਚ ਆਤਮ ਵਿਸ਼ਵਾਸ ਹੋਣ ਕਾਰਨ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਲਗਦਾ ਕਿ ਮੈਂ ਵਿਦਿਆਰਥੀਆਂ ਨੂੰ ਕਿਤਾਬ ਪੜ੍ਹਨ ਲਈ ਇਸ ਲਈ ਕਹਿੰਦਾ ਹਾਂ, ਕਿਉਂਕਿ ਮੈਨੂੰ ਆਪ ਕਿਤਾਬ ਪੜ੍ਹਨੀ ਔਖੀ ਲਗਦੀ ਹੈ। ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲਈ ਮੈਂ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਕਹਿੰਦਾ। ਜੇ ਕਿਸੇ ਸ਼ਬਦ ਦਾ ਵਿਦਿਆਰਥੀ ਸਹੀ ਉਚਾਰਨ ਨਾ ਕਰ ਸਕਦੇ ਤਾਂ ਮੈਂ ਕਿਸੇ ਹੋਰ ਵਿਦਿਆਰਥੀ ਦਾ ਰੋਲ ਨੰਬਰ ਬੋਲ ਕੇ ਉਸ ਨੂੰ ਹਿੱਜੇ ਦੱਸਣ ਲਈ ਕਹਿੰਦਾ ਅਤੇ ਫਿਰ ਮੈਂ ਉਸ ਸ਼ਬਦ ਦਾ ਸਹੀ ਉਚਾਰਨ ਦਸਦਾ। ਉਸ ਸ਼ਬਦ ਦੀ ਦੋ ਜਾਂ ਤਿੰਨ ਵਾਰ ਦੁਹਰਾਈ ਕਰਵਾਉਂਦਾ। ਇਸ ਤਰ੍ਹਾਂ ਪੜ੍ਹਨ ਵਿਚ ਢਿੱਲੇ ਵਿਦਿਆਰਥੀਆਂ ਨੂੰ ਵੀ ਮੇਰੇ ਪੜ੍ਹਾਉਣ ਦਾ ਇਹ ਤਰੀਕਾ ਚੰਗਾ ਲਗਦਾ। ਕਈ ਵਾਰ ਮੈਂ ਪੂਰੇ ਦਾ ਪੂਰਾ ਵਾਕ ਵਿਦਿਆਰਥੀ ਦੇ ਪੜ੍ਹਨ ਪਿੱਛੋਂ ਬੋਲਦਾ। ਇਸ ਤਰ੍ਹਾਂ ਮੈਂ ਆਪਣੀ ਕਮਜ਼ੋਰੀ ਨੂੰ ਲੁਕਾ ਕੇ ਇਸ ਨੂੰ ਆਪਣੀ ਯੋਗਤਾ ਵਿਚ ਬਦਲ ਲਿਆ ਸੀ। ਹੈਡ ਮਾਸਟਰ ਦੀਆਂ ਕਾਪੀਆਂ ਦੀ ਸੋਧ ਸੁਧਾਈ ਦਾ ਕੰਮ ਹੀ ਸੀ ਜੋ ਪਿੱਛੋਂ ਜਾ ਕੇ ਮੁਖੀ ਤੇ ਮੇਰੇ ਵਿਚਕਾਰ ਟਕਰਾਓ ਦਾ ਕਾਰਨ ਬਣਿਆ। ਮੈਂ ਮਸਾਂ ਔਖਾ ਸੌਖਾ ਹੋ ਕੇ ਮੁੱਖ ਅਧਿਆਪਕ ਦੀਆਂ ਕਾਪੀਆਂ ਵੇਖਦਾ। ਅਜੇ ਇਸ ਕੰਮ ਨੂੰ ਇਕ ਹਫਤਾ ਵੀ ਨਹੀਂ ਸੀ ਹੋਇਆ ਕਿ ਹੈਡ ਮਾਸਟਰ ਤੇ ਮੇਰੇ ਵਿਚਕਾਰ ਟੱਕਰ ਸ਼ੁਰੂ ਹੋ ਗਈ।
  ਹੈਡ ਮਾਸਟਰ ਨੇ ਜਿਹੜੇ ਸ਼ਬਦ ਜੋੜ ਵਿਦਿਆਰਥੀਆਂ ਨੂੰ ਦੱਸੇ ਸਨ, ਮੈਂ ਕੁਝ ਵਿਦਿਆਰਥੀਆਂ ਦੀਆਂ ਕਾਪੀਆਂ ਉਤੇ ਕੱਟ ਕੇ ਠੀਕ ਕਰ ਦਿੱਤੇ। ਸ਼ਾਇਦ ਸ਼ਬਦ *ਅੰਟਿਲ' ਤੇ *ਟਿਲ' ਸਨ। ਮੈਂ ਐਲ ਤੇ ਡਬਲ ਐਲ ਦੀ ਇਹਨਾਂ ਸ਼ਬਦਾਂ ਵਿਚ ਠੀਕ ਵਰਤੋਂ ਸਬੰਧੀ ਵਿਦਿਆਰਥੀਆਂ ਨੂੰ ਆਪਣੀ ਸਮਾਜਿਕ ਸਿਖਿਆ ਦੀ ਜਮਾਤ ਵਿਚ ਵੀ ਦੱਸਿਆ। ਦੋ ਵਿਦਿਆਰਥੀਆਂ ਨੇ ਹੈਡ ਮਾਸਟਰ ਦੇ ਲਿਖਵਾਏ ਸ਼ਬਦ ਜੋੜ ਦਿਖਾਏ। ਜੇ ਮੈਂ ਹੈਡ ਮਾਸਟਰ ਦੇ ਸ਼ਬਦ ਜੋੜਾਂ ਨੂੰ ਠੀਕ ਕਹਿੰਦਾ ਤਾਂ ਮੇਰੀ ਬੇਇੱਜ਼ਤੀ ਹੋਣੀ ਸੀ ਤੇ ਜੇ ਗਲਤ ਕਹਿੰਦਾ ਤਾਂ ਹੈਡ ਮਾਸਟਰ ਦੀ। ਮੈਂ ਡਿਕਸ਼ਨਰੀ ਮੰਗਵਾ ਲਈ। ਮੇਰੇ ਸ਼ਬਦ ਜੋੜ ਠੀਕ ਸਨ। ਵਿਦਿਆਰਥੀਆਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਹੈਡ ਮਾਸਟਰ ਸਾਹਿਬ ਨੇ ਤਾਂ ਠੀਕ ਹੀ ਲਿਖਵਾਏ ਹੋਣਗੇ, ਵਿਦਿਆਰਥੀਆਂ ਤੋਂ ਕਾਹਲ ਵਿਚ ਇਹ ਗਲਤੀ ਹੋ ਗਈ ਹੋਵੇਗੀ। ਹੈਡ ਮਾਸਟਰ ਵੱਲੋਂ ਸ਼ਬਦ ਜੋੜਾਂ ਦੀਆਂ ਕੁਝ ਹੋਰ ਗਲਤੀਆਂ ਵੀ ਹੋਈਆਂ ਸਨ। ਇਸ ਸਬੰਧ ਵਿਚ ਮੈਂ ਵਿਦਿਆਰਥੀਆਂ ਨੂੰ ਕੁਝ ਖਾਸ ਸ਼ਬਦਾਂ ਦੇ ਸ਼ਬਦ ਜੋੜਾਂ ਸਬੰਧੀ ਸਮਝਾਇਆ। ਦਸਵੀਂ ਦੇ ਵਿਦਿਆਰਥੀਆਂ ਵਿਚ ਕੀਤੀ ਮੇਰੀ ਗੱਲ ਹੈਡ ਮਾਸਟਰ ਤੱਕ ਪਹੁੰਚ ਗਈ। ਹੈਡ ਮਾਸਟਰ ਨੇ ਮੇਰੇ ਕੋਲ ਕਾਪੀਆਂ ਭੇਜਣ ਦਾ ਤਾਂ ਸਿਲਸਿਲਾ ਬੰਦ ਕਰ ਦਿੱਤਾ, ਪਰ ਮੇਰੇ ਨਾਲ ਰੜਕ ਰੱਖਣ ਲੱਗ ਪਿਆ। ਪਤਾ ਨਹੀਂ ਉਸ ਨੂੰ ਕਿਸੇ ਨੇ ਕੀ ਪੱਟੀ ਪੜ੍ਹਾਈ ਕਿ ਉਹ ਮੈਨੂੰ ਹੈਡ ਮਾਸਟਰ ਦੀ ਅਸਾਮੀ ਦਾ ਦਾਅਵੇਦਾਰ ਸਮਝਣ ਲੱਗ ਪਿਆ, ਜਦਕਿ ਆਪਣੀ ਸਰੀਰਕ ਹਾਲਤ ਕਾਰਨ ਮੈਂ ਹੈਡ ਮਾਸਟਰ ਦੀ ਅਸਾਮੀ ਦੇ ਉ=ੱਕਾ ਹੀ ਯੋਗ ਨਹੀਂ ਸੀ। ਮੈਨੂੰ ਪਤਾ ਸੀ ਕਿ ਪ੍ਰਾਈਵੇਟ ਸਕੂਲ ਦੇ ਹੈਡ ਮਾਸਟਰ ਨੂੰ ਤਾਂ ਪਤਾ ਨਹੀਂ ਕਿਸ ਵੇਲੇ ਪ੍ਰਧਾਨ, ਮੈਨੇਜਰ ਜਾਂ ਕੋਈ ਹੋਰ ਮੈਂਬਰ ਘਰ ਬੁਲਾ ਲਵੇ। ਇਕ ਤਾਂ ਮੈਨੂੰ ਆਪਣੇ ਸੁਭਾਅ ਕਾਰਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੁੱਠੀ ਚਾਪੀ ਨਹੀਂ ਸੀ ਕਰਨੀ ਆਉਂਦੀ ਤੇ ਦੂਜੇ ਵੇਲੇ-ਕੁਵੇਲੇ ਖਾਸ ਤੌਰ 'ਤੇ ਰਾਤ ਨੂੰ ਕਿਸੇ ਮੈਂਬਰ ਦੇ ਘਰ ਜਾਣਾ ਔਖਾ ਲਗਦਾ ਸੀ। ਇਸ ਲਈ ਮੈਂ ਹੈਡ ਮਾਸਟਰ ਬਣਨ ਬਾਰੇ ਤਾਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਜੇ ਹੈਡ ਮਾਸਟਰ ਹੀ ਬਣਨਾ ਹੁੰਦਾ ਤਾਂ ਮੈਨੂੰ ਰਾਮਾ ਮੰਡੀ ਦੇ ਇਕ ਸਕੂਲ ਵਿਚ ਆਉਣ ਲਈ ਸੁਨੇਹਾ ਆ ਚੁੱਕਿਆ ਸੀ।
  ਹੈਡ ਮਾਸਟਰ ਹੋਛੇ ਹਥਿਆਰਾਂ 'ਤੇ ਆ ਉਤਰਿਆ ਸੀ। ਇਕ ਤੋਂ ਬਾਅਦ ਦੂਜੀ ਤੇ ਤੀਜੀ ਵਾਰ ਮੇਰੀ ਜਵਾਬ ਤਲਬੀ ਕੀਤੀ। ਆਖਰ ਮੈਨੂੰ ਚਾਰਜ ਸ਼ੀਟਡ ਕਰ ਦਿੱਤਾ ਗਿਆ। ਹੋਸਟਲ ਖਾਲੀ ਕਰਨ ਦਾ ਆਰਡਰ ਕੱਢ ਦਿੱਤਾ। ਗੱਲ ਸਾਰੇ ਵਿਦਿਆਰਥੀਆਂ ਵਿਚ ਵੀ ਫੈਲ ਗਈ ਤੇ ਮੰਡੀ ਵਿਚ ਵੀ। ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ। ਬਹੁਤ ਸਾਰੇ ਵਿਦਿਆਰਥੀਆਂ ਨੇ ਸੱਚਾਈ ਆਪਣੇ ਘਰਦਿਆਂ ਨੂੰ ਜਾ ਦੱਸੀ। ਪ੍ਰਧਾਨ ਦਾ ਪੁੱਤਰ ਸੁਭਾਸ਼ ਨੌਵੀਂ ਵਿਚ ਪੜ੍ਹਦਾ ਸੀ। ਸ਼ਾਇਦ ਉਸ ਦਾ ਨਾਂ ਦੀਵਾਨ ਚੰਦ ਸੀ। ਹੈਡ ਮਾਸਟਰ ਕਮੇਟੀ ਨੂੰ ਮੇਰੀਆਂ ਸੇਵਾਵਾਂ ਬਰਤਰਫ ਕਰਨ ਲਈ ਜ਼ੋਰ ਪਾ ਰਿਹਾ ਸੀ। ਮੈਂ ਵੀ ਅਜਿਹੇ ਮਾਹੌਲ ਵਿਚ ਸਕੂਲ ਵਿਚ ਰਹਿਣਾ ਨਹੀਂ ਸੀ ਚਾਹੁੰਦਾ। ਲਾਲਾ ਕਰਮ ਚੰਦ ਰਾਹੀਂ ਮੈਨੂੰ ਇਕ ਮਹੀਨੇ ਦੀ ਪੇਸ਼ਗੀ ਤਨਖਾਹ ਦੇ ਕੇ ਬਰਤਰਫ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਗਰਮੀ ਦੀਆਂ ਛੁੱਟੀਆਂ ਦੀ ਤਨਖਾਹ ਜਿਹੜੀ ਮੈਨੂੰ ਅਸੂਲ ਅਨੁਸਾਰ ਦਸ ਮਹੀਨੇ ਦੀ ਸੇਵਾ ਪੂਰੀ ਹੋਣ 'ਤੇ ਮਿਲਣੀ ਸੀ, ਅਦਾ ਕਰਨ ਦੀ ਮੈਂ ਅੜੀ ਕੀਤੀ। ਅੱਠ ਮਹੀਨੇ ਤਾਂ ਮੈਂ ਇਸ ਸਕੂਲ ਵਿਚ ਨੌਕਰੀ ਕਰ ਹੀ ਚੁੱਕਾ ਸੀ। ਇਸ ਲਈ ਮੈਨੂੰ ਧੱਕੇ ਨਾਲ ਸਕੂਲੋਂ ਕੱਢਣ ਸਮੇਂ ਛੁੱਟੀਆਂ ਦੀ ਤਨਖਾਹ ਮੰਗਣਾ ਮੇਰਾ ਹੱਕ ਸੀ। ਗੱਲ ਏਥੋਂ ਤੱਕ ਪਹੁੰਚ ਗਈ ਸੀ ਕਿ ਕਮੇਟੀ ਦੇ ਕੁਝ ਮੈਂਬਰ ਮਹੀਨੇ ਦੋ ਮਹੀਨਿਆਂ ਪਿੱਛੋਂ ਹੈਡ ਮਾਸਟਰ ਨੂੰ ਸਕੂਲੋਂ ਕੱਢ ਕੇ ਮੈਨੂੰ ਹੈਡ ਮਾਸਟਰ ਬਣਾਉਣ ਦੀ ਪੇਸ਼ਕਸ਼ ਕਰਨ ਲੱਗ ਪਏ ਸਨ, ਪਰ ਮੈਨੂੰ ਇਹ ਲੁਕਵੀਂ ਖੇਡ ਮਨਜ਼ੂਰ ਨਹੀਂ ਸੀ।
  ਵਿਦਿਆਰਥੀਆਂ ਦੇ ਮੇਰੇ ਨਾਲ ਲਗਾਓ, ਪੰਜਾਬ ਪ੍ਰਾਈਵੇਟ ਸਕੂਲ ਟੀਚਰਜ਼ ਯੂਨੀਅਨ ਦੇ ਸਕੱਤਰ ਕੇਵਲ ਕ੍ਰਿਸ਼ਨ ਟੰਡਨ ਦੀ ਧਮਕੀ ਤੇ ਮੇਰੇ ਲੋਕਾਂ ਵਿਚ ਵਧ ਰਹੇ ਰਸੀਂ ਨੂੰ ਵੇਖ ਕੇ ਹੈਡ ਮਾਸਟਰ, ਕਮੇਟੀ ਦੇ ਪ੍ਰਧਾਨ ਤੇ ਮੈਨੇਜਰ ਨੇ ਮੇਰੀਆਂ ਸ਼ਰਤਾਂ ਉਤੇ ਮੈਨੂੰ ਫਾਰਗ ਕਰ ਦਿੱਤਾ।
  ਮੌੜ ਮੰਡੀ ਦੇ ਲੋਕਾਂ ਤੇ ਵਿਦਿਆਰਥੀਆਂ ਵੱਲੋਂ ਜਿਹੜਾ ਪਿਆਰ ਤੇ ਸਤਿਕਾਰ ਮੈਨੂੰ ਮਿਲਿਆ, ਉਸ ਦੀ ਕੋਈ ਮਿਸਾਲ ਨਹੀਂ। ਹੈਡ ਮਾਸਟਰ ਦੀ ਵਿਰੋਧਤਾ ਦੇ ਬਾਵਜੂਦ ਦਲੇਰ ਵਿਦਿਆਰਥੀਆਂ ਨੇ ਮੈਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ। ਉਹਨਾਂ ਨੇ ਇਸ ਪਾਰਟੀ ਵਿਚ ਅਧਿਆਪਕਾਂ ਨੂੰ ਵੀ ਸੱਦਿਆ। ਹੈਡ ਮਾਸਟਰ ਤੋਂ ਡਰਦਾ ਕੋਈ ਅਧਿਆਪਕ ਪਾਰਟੀ ਵਿਚ ਸ਼ਾਮਲ ਨਾ ਹੋਇਆ। ਮੈਨੂੰ ਤਸੱਲੀ ਸੀ ਕਿ ਲੋਕ ਮੇਰੇ ਨਾਲ ਹਨ। ਮੱਧ ਸ਼੍ਰੇਣੀ ਦੇ ਖਾਸੇ ਕਾਰਨ ਅਧਿਆਪਕਾਂ ਦਾ ਵਿਦਾਇਗੀ ਪਾਰਟੀ ਵਿਚ ਨਾ ਆਉਣਾ ਮੈਨੂੰ ਚੁਭਿਆ ਨਹੀਂ ਸੀ, ਕਿਉਂਕਿ ਮੈਨੂੰ ਜਮਾਤੀ ਕਿਰਦਾਰ ਦੀ ਸਮਝ ਸੀ।

  ਮੌੜ ਮੰਡੀ ਆ ਕੇ ਇਕ ਲਾਭ ਇਹ ਹੋਇਆ ਸੀ ਕਿ ਮੇਰਾ ਸਾਹਿਤਕ ਸ਼ੌਕ ਮੁੜ ਜਾਗ ਪਿਆ ਸੀ। ਇਥੇ ਆਉਂਦਿਆਂ ਹੀ ਜਸਵੰਤ ਸਿੰਘ ਅਜ਼ਾਦ ਨਾਲ ਮੁਲਾਕਾਤ ਹੋ ਗਈ। ਬਹੁਤ ਹੀ ਮਧਰੇ ਕੱਦ ਤੇ ਉਚੀ-ਸੁੱਚੀ ਸ਼ੀਂਸੀਅਤ ਦੇ ਮਾਲਕ ਸਾਹਿਤ ਸਭਾ, ਮੌੜ ਮੰਡੀ ਦੇ ਪ੍ਰਧਾਨ ਸਨ---ਜਸਵੰਤ ਸਿੰਘ ਅਜ਼ਾਦ। ਮੇਰੇ ਆਉਣ ਨਾਲ ਉਹਨਾਂ ਵਿਚ ਤੇ ਉਹਨਾਂ ਦੇ ਮੇਲ ਨਾਲ ਮੇਰੇ ਅੰਦਰ ਸੁੱਤੀ ਕਵਿਤਾ ਮੁੜ ਜਾਗ ਪਈ ਸੀ। ਹੋਰ ਤਾਂ ਬਹੁਤਾ ਕੁਝ ਯਾਦ ਨਹੀਂ, ਬੱਸ ਏਨਾ ਜ਼ਰੂਰ ਯਾਦ ਹੈ ਕਿ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਦੀ ੨੭ ਮਈ ਨੂੰ ਮੌਤ ਹੋਈ ਸੀ, ਅਸੀਂ ਦੋਵਾਂ ਨੇ ਹੀ ਮਰਸੀਏ ਲਿਖੇ ਸਨ।
  ਕਮਿਊਨਿਸਟ ਹੋਣ ਦੇ ਬਾਵਜੂਦ ਵੀ ਪੰਡਿਤ ਨਹਿਰੂ ਪ੍ਰਤਿ ਮੇਰਾ ਬੜਾ ਸਤਿਕਾਰ ਸੀ। ਉਂਜ ਵੀ ਮੈਂ ਨਹਿਰੂ ਸਮੇਂ ਦੀ ਕਾਂਗਰਸ ਨਾਲ ਕਮਿਊਨਿਸਟਾਂ ਦੇ ਅੰਨ੍ਹੇ ਵਿਰੋਧ ਨੂੰ ਠੀਕ ਨਹੀਂ ਸੀ ਸਮਝਦਾ। ਪਰ ਪਤਾ ਨਹੀਂ ਕਿ ਇਹ ਇਲਾਕੇ ਦੇ ਕਮਿਊਨਿਸਟ ਆਗੂਆਂ ਦਾ ਪ੍ਰਭਾਵ ਸੀ ਕਿ ੧੯੬੪ ਦੀ ਕਮਿਊਨਿਸਟ ਦੁਫੇੜ ਸਮੇਂ ਮੈਂ ਮਾਰਕਸਵਾਦੀ ਪਾਰਟੀ ਦਾ ਹਮਦਰਦ ਬਣ ਗਿਆ ਸੀ।


  ਆਰੀਆ ਹਾਈ ਸਕੂਲ ਰਾਮਪੁਰਾ ਫੂਲ

  ਆਰੀਆ ਹਾਈ ਸਕੂਲ, ਰਾਮਪੁਰਾ ਫੂਲ ਦੇ ਮੈਨੇਜਰ ਨੇ ਮੈਨੂੰ ਦਸਵੀਂ ਤੱਕ ਮੈਥ ਪੜ੍ਹਾਉਣ ਲਈ ਮਾਸਟਰ ਕਾਡਰ ਦੀ ਪੋਸਟ ਉਤੇ ਰੱਖਣ ਦੀ ਪੇਸ਼ਕਸ਼ ਕੀਤੀ। ਮੈਂ ਉਸ ਨੂੰ ਇਹ ਸਭ ਕੁਝ ਦੱਸ ਦਿੱਤਾ ਸੀ ਕਿ ਮੈਂ ਮੌੜ ਮੰਡੀ ਛੱਡ ਕੇ ਕਿਉਂ ਆ ਰਿਹਾ ਹਾਂ। ਮੈਨੇਜਰ ਦਾ ਘਰ ਮੇਰੀ ਭੈਣ ਤਾਰਾ ਦੇ ਘਰ ਦੇ ਬਿਲਕੁਲ ਸਾਹਮਣੇ ਸੀ। ਮੇਰੇ ਜੀਜਾ ਜੀ ਮਦਨ ਲਾਲ ਉਹਨਾਂ ਦਿਨਾਂ ਵਿਚ ਗੁੜਗਾਉਂ ਦੇ ਕਸਬੇ ਪਲਵਲ ਵਿਚ ਬੀ.ਡੀ.ਪੀ.ਓ. ਦਫਤਰ ਵਿਚ ਅਕਾਊਂਟੈਂਟ ਸਨ। ਨੌਕਰੀ ਕਰਨ ਤੋਂ ਪਹਿਲਾਂ ਉਹ ਰਾਮਪੁਰਾ ਫੂਲ ਵਿਖੇ ਗਣਿਤ ਤੇ ਅੰਗਰੇਜ਼ੀ ਦੀਆਂ ਟਿਊਸ਼ਨਾਂ ਕਰਦੇ ਸਨ। ਬੀ.ਏ. ਮੈਥ ਹੋਣ ਕਰਕੇ ਉਹਨਾਂ ਦੀ ਮੈਥ 'ਤੇ ਬੜੀ ਪਕੜ ਸੀ। ਮੇਰੇ ਭਰਾ ਨੂੰ ਆਰੀਆ ਹਾਈ ਸਕੂਲ, ਤਪਾ ਵਿਚ ਹੈਡ ਮਾਸਟਰ ਲੱਗਿਆਂ ਤਿੰਨ ਸਾਲ ਤੋਂ ਵੀ ਉਪਰ ਸਮਾਂ ਹੋ ਗਿਆ ਸੀ ਅਤੇ ਬੀ.ਏ. ਵਿਚ ਮੈਥ ਨਾ ਪੜ੍ਹਨ ਦੇ ਬਾਵਜੂਦ ਵੀ ਉਹ ਇਕ ਲੰਬੇ ਸਮੇਂ ਤੋਂ ਮੈਟ੍ਰਿਕ ਕਲਾਸਾਂ ਤੱਕ ਮੈਥ ਪੜ੍ਹਾਉਂਦਾ ਸੀ। ਮੇਰੇ ਇਸ ਪਿਛੋਕੜ ਦਾ ਮੈਨੇਜਰ ਨੂੰ ਪਤਾ ਸੀ। ਇਸ ਲਈ ਉਹ ਮੈਨੂੰ ਸਕੂਲ ਵਿਚ ਮੈਥ ਦੀ ਅਸਾਮੀ ਉਤੇ ਲਿਆਉਣ ਲਈ ਮੇਰੇ ਨਾਲੋਂ ਵੱਧ ਉਤਾਵਲਾ ਸੀ। ਮੈਂ ਵੀ ਮੌੜ ਮੰਡੀ ਛੱਡ ਕੇ ਕਿਸੇ ਸਕੂਲ ਵਿਚ ਹਾਜ਼ਰ ਹੋਣਾ ਚਾਹੁੰਦਾ ਸੀ ਤਾਂ ਜੋ ਮਾਂ ਤੇ ਭਰਾ ਦੀ ਨਰਾਜ਼ਗੀ ਤੋਂ ਬਚ ਸਕਾਂ। ਮਾਂ ਤੇ ਭਰਾ ਭਾਵੇਂ ਮੈਨੂੰ ਕਹਿੰਦੇ ਤਾਂ ਕੁਝ ਨਹੀਂ ਸਨ, ਪਰ ਅੰਦਰੋ-ਅੰਦਰੀ ਮੈਨੂੰ ਪੰਗੇ-ਹੱਥਾ ਜ਼ਰੂਰ ਸਮਝਦੇ ਸਨ। ਮਾਂ ਤਾਂ ਹਮੇਸ਼ਾ ਇਹ ਮੱਤ ਹੀ ਦਿੰਦੀ ਰਹਿੰਦੀ---ਮਿੱਠਾ ਬੋਲੇ, ਨਿਉਂ ਚੱਲੇ, ਪੱਲਿਓਂ ਨਾ ਕੁਝ ਦੇਹ। ਮੈਂ ਉਸ ਦੀ ਇਸ ਗੱਲ 'ਤੇ ਅਮਲ ਵੀ ਕਰਦਾ ਸੀ। ਮਿੱਠਾ ਬੋਲਦਾ, ਨਿਮਰਤਾ ਨਾਲ ਰਹਿੰਦਾ, ਪਰ ਫੇਰ ਵੀ ਪਤਾ ਨਹੀਂ ਮੇਰਾ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਨਾਲ ਪੰਗਾ ਜ਼ਰੂਰ ਪੈ ਹੀ ਜਾਂਦਾ।
  ਭਾਵੇਂ ਮੈਥ ਪੜ੍ਹਾਉਣਾ ਮੈਨੂੰ ਅੰਗਰੇਜ਼ੀ ਤੇ ਸਮਾਜਿਕ ਸਿਖਿਆ ਨਾਲੋਂ ਕੁਝ ਔਖਾ ਲਗਦਾ ਸੀ, ਪਰ ਗਲ ਪਿਆ ਢੋਲ ਵਜਾਉਣਾ ਹੀ ਪੈਣਾ ਸੀ। ਇਸ ਨਾਲ ਮਾਂ ਵੀਖੁ- ਸੀ ਤੇ ਭਰਾ ਉਸ ਤੋਂ ਵੀ ਵੱਧ। ਮੈਥ ਪੜ੍ਹਾਉਣਾ ਮੇਰੇ ਲਈ ਮੁਸ਼ਕਲ ਏਸ ਲਈ ਨਹੀਂ ਸੀ ਕਿ ਮੈਨੂੰ ਇਹ ਵਿਸ਼ਾ ਪੜ੍ਹਾਉਣਾ ਨਹੀਂ ਸੀ ਆਉਂਦਾ। ਮੈਂ ਤਪੇ ਆਰੀਆ ਸਕੂਲ ਵਿਚ ਨੌਕਰੀ ਦੌਰਾਨ ਵੀ ਮੈਥ ਪੜ੍ਹਾਇਆ ਸੀ ਤੇ ਮੈਥ ਦੀਆਂ ਟਿਊਸ਼ਨਾਂ ਵੀ ਕੀਤੀਆਂ ਸਨ। ਮੈਥ ਤਾਂ ਹੁਣ ਸਿਰਫ ਇਸ ਲਈ ਔਖਾ ਲਗਦਾ ਸੀ, ਕਿਉਂਕਿ ਦਸਵੀਂ ਦੇ ਮੈਥ ਦਾ ਕੁਝ ਹਿੱਸਾ ਪਹਿਲਾਂ ਘਰੋਂ ਦੇਖ ਕੇ ਜਾਣਾ ਪੈਣਾ ਸੀ। ਦਸੰਬਰ ਦਾ ਮਹੀਨਾ ਚੱਲ ਰਿਹਾ ਸੀ। ਇਹਨਾਂ ਦਿਨਾਂ ਵਿਚ ਦਸਵੀਂ ਦੇ ਮੈਥ ਦੇ ਗਣਿਤ, ਅਲਜਬਰੇ ਅਤੇ ਜਮੈਟਰੀ ਦੇ ਅੰਤਿਮ ਭਾਗ ਦਾ ਸਿਲੇਬਸ ਚੱਲ ਰਿਹਾ ਸੀ। ਇਸ ਹਿੱਸੇ ਨੂੰ ਪੜ੍ਹਾਉਣ ਲਈ ਪਹਿਲਾਂ ਘਰੋਂ ਤਿਆਰੀ ਕਰਕੇ ਜਾਣਾ ਜ਼ਰੂਰੀ ਸੀ। ਦੂਜੇ ਇਹ ਕਿ ਸਭ ਜਮਾਤਾਂ ਵਿਚ ਬਲੈਕ ਬੋਰਡ ਦੀ ਵਰਤੋਂ ਕਰਨੀ ਜ਼ਰੂਰੀ ਸੀ। ਚਾਕ ਦਾ ਗਰਦਾ ਮੇਰੇ ਲਈ ਬੜਾ ਨੁਕਸਾਨਦਾਇਕ ਸੀ। ਜੇ ਮੈਂ ਆਪ ਵੀ ਡਸਟਰ ਨਾਲ ਬੋਰਡ ਨਾ ਸਾਫ ਕਰਦਾ ਤੇ ਇਹ ਕੰਮ ਵਿਦਿਆਰਥੀਆਂ ਤੋਂ ਕਰਾਉਂਦਾ ਤਾਂ ਵੀ ਬੋਰਡ ਦੇ ਨੇੜੇ ਖੜ੍ਹੇ ਹੋਣ ਕਾਰਨ ਚਾਕ ਦਾ ਗਰਦਾ ਮੈਨੂੰ ਚੜ੍ਹਦਾ ਸੀ। ਇਸ ਤਰ੍ਹਾਂ ਜ਼ੁਕਾਮ ਹੋ ਜਾਂਦਾ। ਕਦੇ-ਕਦਾਈਂ ਅੱਖਾਂ ਤੇ ਨੱਕ 'ਚੋਂ ਪਾਣੀ ਮੱਤ ਮਾਰ ਦਿੰਦਾ। ਵਿਦਿਆਰਥੀਆਂ ਸਾਹਮਣੇ ਮੇਰੀ ਇਸ ਹਾਲਤ ਨਾਲ ਜਮਾਤ ਉਤੇ ਮੇਰੀ ਪਕੜ ਢਿੱਲੀ ਹੋਣ ਦਾ ੀਂਤਰਾ ਸੀ। ਪਰ ਸਭ ਤੋਂ ਵੱਡਾ ਅੜਿੱਕਾ ਸੀ ਮੇਰੀ ਨਜ਼ਰ ਦਾ ਘੱਟ ਹੋਣਾ। ਇਸ ਸਭ ਕੁਝ ਦੇ ਬਾਵਜੂਦ ਮੈਂ ਆਰੀਆ ਹਾਈ ਸਕੂਲ, ਰਾਮਪੁਰਾ ਫੂਲ ਵਿਖੇ ਮੈਥ ਮਾਸਟਰ ਦੇ ਤੌਰ 'ਤੇ ਹਾਜ਼ਰ ਹੋ ਗਿਆ ਸੀ।
  ਭਾਵੇਂ ਮਾਂ ਤੇ ਭਰਾ ਤਾਂ ਇਹ ਚਾਹੁੰਦੇ ਸਨ ਕਿ ਮੈਂ ਰੋਜ਼ ਸੱਤ ਦੀ ਗੱਡੀ ਤਪੇ ਤੋਂ ਜਾਵਾਂ ਅਤੇ ਚਾਰ ਦੀ ਗੱਡੀ ਵਾਪਸ ਆ ਜਾਇਆ ਕਰਾਂ। ਵੀਹ ਕੁ ਰੁਪਏ ਦਾ ਤਿੰਨ ਮਹੀਨੇ ਦਾ ਰੇਲ ਦਾ ਪਾਸ ਬਣਦਾ ਸੀ। ਸੌ ਰੁਪਏ ਭਰਾ ਨੂੰ ਦੇ ਕੇ ਬਾਕੀ ਬਚਦੇ ਵੀਹ ਰੁਪਏ ਮੇਰੇ ਜੇਬ ੀਂਰਚ ਲਈ ਕਾਫੀ ਸਨ। ਪਰ ਤਾਰਾ ਭੈਣ ਦੀ ਸਮੱਸਿਆ ਸਾਹਮਣੇ ਭਰਾ ਨੂੰ ਮੇਰਾ ਰਾਮਪੁਰਾ ਫੂਲ ਰਹਿਣਾ ਬਿਲਕੁਲ ਠੀਕ ਲੱਗਿਆ। ਸਕੂਲ ਬਿਲਕੁਲ ਹੀ ਘਰ ਦੇ ਨਾਲ ਸੀ। ਘੰਟੀ ਵੱਜਣ 'ਤੇ ਹੀ ਘਰੋਂ ਤੁਰਦਾ। ਅੱਧੀ ਛੁੱਟੀ ਘਰ ਆ ਕੇ ਰੋਟੀ ਖਾਂਦਾ ਤੇ ਸਾਰੀ ਛੁੱਟੀ ਹਾਜ਼ਰੀ ਲਾਈ ਤੇ ਘਰ ਆ ਗਿਆ।
  ਮੇਰੇ ਪੜ੍ਹਾਉਣ 'ਤੇ ਵਿਦਿਆਰਥੀ ਬਹੁਤ ਸੰਤੁਸ਼ਟ ਸਨ। ਹੈਡ ਮਾਸਟਰ ਕੋਈ ਜਗਨ ਨਾਥ ਨਾਂ ਦਾ ਮੇਰੀ ਵਿਦਿਅਕ ਯੋਗਤਾ ਵਾਲਾ ਤੇ ਮੈਥੋਂ ਦੋ ਚਾਰ ਸਾਲ ਵੱਡਾ ਭੱਦਰ ਪੁਰਸ਼ ਸੀ। ਉਸ ਨੂੰ ਸਰਕਾਰੀ ਸਕੂਲ ਵਿਚ ਬਤੌਰ ਮਾਸਟਰ ਨਿਯੁਕਤੀ ਪੱਤਰ ਮਿਲਿਆ ਹੋਇਆ ਸੀ। ਇਸ ਲਈ ਉਸ ਨੂੰ ਸਕੂਲ ਦੇ ਕੰਮਾਂ ਵਿਚ ਬਹੁਤੀ ਰੁਚੀ ਨਹੀਂ ਸੀ। ਸਕੂਲ ਦਾ ਮੁਖੀ ਅਸਲ ਵਿਚ ਇਕ ਪੰਜਾਬੀ ਟੀਚਰ ਹੀ ਸਮਝੋ। ਉਹ ਸਕੂਲ ਦੇ ਮੈਨੇਜਰ ਬਾਬੂ ਅੱਛਰੂ ਰਾਮ ਦੇ ਬਹੁਤ ਨੇੜੇ ਸੀ। ਜਿਸ ਮਾਸਟਰ ਨੇ ਗਿਆਨੀ ਨੂੰਖੁਸ਼ ਕਰ ਲਿਆ, ਸਮਝੋ ਉਸ ਨੂੰ ਪੜ੍ਹਾਉਣ ਦੀ ਵੀ ਲੋੜ ਨਹੀਂ। ਸਕੂਲ ਘਰ ਦੇ ਬਿਲਕੁਲ ਨੇੜੇ ਹੋਣ ਕਾਰਨ ਮੈਨੇਜਰ ਵੀ ਅਕਸਰ ਸਕੂਲ ਵਿਚ ਘੰਟਾ ਦੋ ਘੰਟੇ ਬੈਠਾ ਰਹਿੰਦਾ। ਸਕੂਲ ਦੀ ਨਿਗਰਾਨੀ ਵੀ ਹੋ ਜਾਂਦੀ ਤੇ ਮੈਨੇਜਰ ਦਾ ਵਕਤ ਵੀ ਚੰਗਾ ਲੰਘ ਜਾਂਦਾ। ਮੁਫਤ ਵਿਚ ਸਕੂਲ ਦੇ ਦੋਵੇਂ ਅੀਂਬਾਰ ਪੜ੍ਹ ਜਾਂਦਾ। ਸ਼ਾਇਦ ਦੁਆ-ਸਲਾਮ ਕਰਵਾਉਣ ਦਾ ਵੀ ਉਸ ਦਾ ਝੱਸ ਪੂਰਾ ਹੋ ਜਾਂਦਾ ਹੋਵੇ।
  ਇਸ ਸਕੂਲ ਵਿਚ ਮੈਨੂੰ ਮੈਨੇਜਰ ਦੇ ਸਾਹਮਣੇ ਆ ਜਾਣ 'ਤੇ ਸਲਾਮ ਕਰਨੀ ਪੈਂਦੀ। ਇਹ ਕੰਮ ਮੈਨੂੰ ਬਹੁਤ ਔਖਾ ਲਗਦਾ। ਉਸ ਦਾ ਸਕੂਲ ਵਿਚ ਆਉਣਾ ਉ=ੱਕਾ ਹੀ ਨਾ ਭਾਉਂਦਾ। ਹੈਡ ਮਾਸਟਰ ਦੇ ਅੰਦਰਲੀ ਗੱਲ ਦੱਸਣ ਉਤੇ ਤਾਂ ਮੈਨੇਜਰ ਮੈਨੂੰ ਵਿਉਹ ਵਰਗਾ ਲਗਦਾ। ਕਿਸੇ ਮਾਨਤਾ ਪ੍ਰਾਪਤ ਸਕੂਲ ਦੇ ਮੈਨੇਜਰ ਦੇ ਘਰ ਦਾ ਸਾਰਾ ਖਰਚ ਵੀ ਸਕੂਲ ਤੋਂ ਚਲਦਾ ਹੋਵੇ, ਇਹ ਗੱਲ ਮੇਰੇ ਮਨ ਨੂੰ ਕਿਵੇਂ ਭਾਅ ਸਕਦੀ ਸੀ। ਪਰ ਮੈਂ ਇਸ ਭ੍ਰਸ਼ਟਾਚਾਰ ਦਾ ਕਰ ਵੀ ਕੀ ਸਕਦਾ ਸੀ। ਬੱਸ ਅੰਦਰੋ-ਅੰਦਰੀ ਕੁੜ੍ਹਦਾ ਰਹਿੰਦਾ।
  ਆਰੀਆ ਸਕੂਲ ਵਿਚ ਮੈਂ ਮਹੀਨਾ ਵੀ ਪੂਰਾ ਨਹੀਂ ਸੀ ਕੀਤਾ ਕਿ ਤਿੰਨ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਨਾਲ ਮੇਰਾ ਅੰਦਰਲਾ ਬੁਰੀ ਤਰ੍ਹਾਂ ਵਲੂੰਧਰਿਆ ਗਿਆ।
  ਪਹਿਲੀ ਘਟਨਾ ਇਕ ਵਿਦਿਆਰਥੀ ਨਾਲ ਸਬੰਧਤ ਸੀ। ਨੌਵੀਂ ਦਾ ਉਹ ਵਿਦਿਆਰਥੀ ਮੇਰੇ ਨਾਲੋਂ ਕੱਦ ਵਿਚ ਉਚਾ ਤੇ ਸਰੀਰ ਪੱਖੋਂ ਭਾਰਾ ਸੀ। ਉਹ ਓਵਰਕੋਟ ਪਾ ਕੇ ਆਉਂਦਾ ਤੇ ਸਿਰ ਉਤੇ ਫੌਜੀਆਂ ਵਾਲੀ ਟੋਪੀ ਪਹਿਨਦਾ। ਸਰਦੀਆਂ ਕਾਰਨ ਉਸ ਦਾ ਇਹ ਪਹਿਰਾਵਾ ਮੈਨੂੰ ਬਿਲਕੁਲ ਨਹੀਂ ਸੀ ਚੁਭਦਾ। ਪਰ ਜਿਹੜੀ ਗੱਲ ਸਭ ਤੋਂ ਵੱਧ ਚੁਭਦੀ, ਉਹ ਇਹ ਸੀ ਕਿ ਉਹ ਰੋਜ਼ ਜਮਾਤ ਵਿਚ ਲੇਟ ਆਉਂਦਾ। ਨਾਲ ਦੇ ਕਿਸੇ ਕਮਜ਼ੋਰ ਵਿਦਿਆਰਥੀ ਨੂੰ ਜ਼ਰੂਰ ਛੇੜਦਾ ਰਹਿੰਦਾ। ਸਭ ਵਿਦਿਆਰਥੀ ਉਸ ਨੂੰ ਗੋਪ ਸਾਹਿਬ ਕਹਿੰਦੇ। ਮੈਂ ਇਸ ਗੋਪ ਸਾਹਿਬ ਦੀ ਅਨੁਸਾਸ਼ਨਹੀਣਤਾ ਤੋਂ ਤੰਗ ਸੀ। ਆਖਰ ਪੰਜ-ਚਾਰ ਦਿਨ ਦੀ ਤਾੜਨਾ ਪਿੱਛੋਂ ਮੈਂ ਉਸ ਨੂੰ ਜਮਾਤ 'ਚੋਂ ਕੱਢ ਦਿੱਤਾ। ਵਿਦਿਆਰਥੀਆਂ ਨੇ ਮੈਨੂੰ ਉਸ ਦੀਆਂ ਕਈ ਬਦਮਾਸ਼ੀਆਂ ਬਾਰੇ ਦੱਸਿਆ ਤੇ ਹੈਡ ਮਾਸਟਰ ਨੇ ਵੀ ਕਿਹਾ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਹੁਣ ਵੀ ਵਿਦਿਆਰਥੀਆਂ ਦੇ ਹੱਥ ਸੁਨੇਹਾ ਭੇਜ ਕੇ ਉਸ ਨੂੰ ਬੁਲਾ ਲਿਆ ਜਾਵੇ। ਇਕ ਬਦਮਾਸ਼ ਵਿਦਿਆਰਥੀ ਅੱਗੇ ਇਕ ਇਮਾਨਦਾਰ ਅਧਿਆਪਕ ਝੁਕੇ, ਮੈਨੂੰ ਇਹ ਪਰਵਾਨ ਨਹੀਂ ਸੀ। ਇਕ ਵਿਦਿਆਰਥੀ ਨੇ ਦੱਸਿਆ ਕਿ ਗੋਪ ਛੁਰਾ ਲਈ ਫਿਰਦਾ ਹੈ।ਮੈਂ ਉਸ ਵਿਦਿਆਰਥੀ ਨੂੰ ਕਿਹਾ ਕਿ ਭਾਵੇਂ ਬੰਦੂਕ ਲਈ ਫਿਰਦਾ ਹੋਵੇ, ਜਿੰਨਾ ਚਿਰ ਉਹ ਲਿਖਤੀ ਮੁਆਫੀ ਨਹੀਂ ਮੰਗੇਗਾ, ਉਸ ਨੂੰ ਜਮਾਤ ਵਿਚ ਬੈਠਣ ਨਹੀਂ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਸਾਰੀ ਗੱਲ ਗੋਪ ਦੇ ਮਾਪਿਆਂ ਤੱਕ ਪਹੁੰਚਾ ਦਿੱਤੀ। ਉਸ ਦਾ ਬਾਪ ਆਪ ਮੁਆਫੀ ਮੰਗਣ ਆਇਆ। ਸਾਰਾ ਸਟਾਫ ਚਾਹੁੰਦਾ ਸੀ ਕਿ ਗੱਲ ਕਿਵੇਂ ਨਾ ਕਿਵੇਂ ਰਫਾ-ਦਫਾ ਹੋ ਜਾਵੇ। ਪਰ ਪੁੱਤਰ ਦੀ ਗਲਤੀ 'ਤੇ ਪਿਤਾ ਦੀ ਮੁਆਫੀ ਵਾਲੀ ਗੱਲ ਮੈਨੂੰ ਜਚੀ ਨਹੀਂ ਸੀ। ਮੈਂ ਉਸ ਦੇ ਪਿਓ ਨੂੰ ਸਮਝਾਇਆ ਕਿ ਜੇ ਇਹ ਮੁੰਡਾ ਅਜੇ ਵੀ ਨਾ ਸੁਧਰਿਆ ਤਾਂ ਅੱਗੋਂ ਤੋਂ ਤੁਹਾਡੇ ਸਿਰ ਵਿਚ ਗਲੀਆਂ ਕਰਿਆ ਕਰੇਗਾ। ਮੈਂ ਇਹ ਗੱਲ ਕਿਸੇ ਗੁੱਸੇ ਵਿਚ ਨਹੀਂ, ਸਗੋਂ ਠਰੰਮੇ ਨਾਲ ਹੀ ਕਹੀ ਸੀ। ਪਤਾ ਨਹੀਂ ਉਸ ਦੇ ਮਾਪਿਆਂ ਨੇ ਗੋਪ ਨੂੰ ਕਿਵੇਂ ਮਨਾਇਆ, ਉਸ ਨੇ ਅਗਲੇ ਦਿਨ ਲਿਖਤੀ ਮੁਆਫੀ ਮੰਗ ਲਈ ਸੀ। ਇਸ ਗੱਲ ਦਾ ਹੋਰ ਵਿਦਿਆਰਥੀਆਂ 'ਤੇ ਵੀ ਬੜਾ ਚੰਗਾ ਅਸਰ ਪਿਆ। ਪਹਿਲਾਂ ਨਾਲੋਂ ਵੱਡੀਆਂ ਜਮਾਤਾਂ ਦੇ ਵਿਦਿਆਰਥੀ ਮੇਰੇ ਤੋਂ ਹੀ ਨਹੀਂ, ਸਗੋਂ ਸਭ ਅਧਿਆਪਕਾਂ ਤੋਂ ਝੇਪ ਮੰਨਣ ਲੱਗ ਪਏ ਸਨ। ਬਾਬੂ ਅੱਛਰੂ ਰਾਮ ਨੂੰ ਵੀ ਮੇਰਾ ਇਹ ਸਟੈਂਡ ਚੰਗਾ ਲੱਗਿਆ ਸੀ। ਹੁਣ ਗੋਪ ਅੱਖ 'ਚ ਪਾਇਆਂ ਵੀ ਨਹੀਂ ਸੀ ਰੜਕਦਾ।
  ਉਹਨੀਂ ਦਿਨੀਂ ਭੈਣ ਸੀਤਾ ਦੇ ਘਰ ਮੈਂ ਸਿਰਫ ਇਕ ਵਾਰੀ ਹੀ ਗਿਆ। ਭੈਣ ਸੀਤਾ ਦੀ ਮੌਤ ਨੂੰ ਛੇਵਾਂ ਸਾਲ ਲੱਗ ਗਿਆ ਸੀ। ਉਸ ਦੀਆਂ ਉਪਰੋਥਲੀ ਦੀਆਂ ਤਿੰਨ ਕੁੜੀਆਂ ਸਨ। ਬੱਸ ਕੁੜੀਆਂ ਦਾ ਹੀ ਮੋਹ ਮਾਰਦਾ ਸੀ। ਹੋਰ ਉਸ ਘਰ ਵਿਚ ਮੇਰਾ ਹੈ ਵੀ ਕੀ ਸੀ? ਜਿਸ ਤਰ੍ਹਾਂ ਸਾਡੇ ਨਾਲ ਭੈਣ ਸੀਤਾ ਦੇ ਸਹੁਰਿਆਂ ਦਾ ਸਲੂਕ ਸੀ, ਉਸ ਨੂੰ ਯਾਦ ਕਰਕੇ ਤਾਂ ਉਸ ਗਲੀ ਵੱਲ ਜਾਣ ਨੂੰ ਵੀ ਵੱਢੀ ਰੂਹ ਨਹੀਂ ਸੀ ਮੰਨਦੀ। ਪਰ ਭਾਣਜੀਆਂ ਦੇ ਹੁੰਦਿਆਂ ਟੁੱਟਿਆ ਵੀ ਨਹੀਂ ਸੀ ਜਾ ਸਕਦਾ। ਇਸ ਲਈ ੂਂਨ ਦਾ ਰਿਸ਼ਤਾ ਮੈਨੂੰ ਉਹਨਾਂ ਦੇ ਘਰ ਲੈ ਗਿਆ ਸੀ। ਏਧਰ ਭੈਣ ਤਾਰਾ ਦੇ ਸਹੁਰਿਆਂ ਵੱਲੋਂ ਵੀ ਅਸੀਂ ਪੂਰੀ ਤਰ੍ਹਾਂ ਸੁਖੀ ਨਹੀਂ ਸੀ।
  ਇਕ ਤਾਂ ਮੇਰੇ ਵਾਂਗ ਤਾਰਾ ਦੀ ਨਿਗਾਹ ਵੀ ਤੇਜ਼ੀ ਨਾਲ ਘਟ ਰਹੀ ਸੀ ਤੇ ਓਧਰੋਂ ਉਸ ਦੇ ਪਤੀ ਮਦਨ ਲਾਲ ਜੀ ਦੇ ਸੀਂਤ ਸੁਭਾਅ ਕਾਰਨ ਉਹ ਡਰ ਡਰ ਦਿਨ ਕੱਟਦੀ ਸੀ। ਉਹਨਾਂ ਦਿਨਾਂ ਵਿਚ ਉਹ ਬੀ.ਏ. ਪਾਸ ਸੀ ਅਤੇ ਸਾਡੇ ਇਲਾਕੇ ਦੇ ਪਿੰਡਾਂ ਤੇ ਕਸਬਿਆਂ ਵਿਚ ਕੁੜੀਆਂ ਦਾ ਬੀ.ਏ. ਕਰ ਜਾਣਾ ਕੋਈ ਛੋਟੀ ਗੱਲ ਨਹੀਂ ਸੀ। ਮੈਂ ਆਪਣੀ ਭੈਣ ਤਾਰਾ ਦੀ ਸਹੂਲਤ ਕਾਰਨ ਹੀ ਉਸ ਦੇ ਘਰ ਰਹਿਣਾ ਸ਼ੁਰੂ ਕੀਤਾ ਸੀ।
  ਸਭ ਤੋਂ ਔਖਾ ਕੰਮ ਜਿਹੜਾ ਇਹਨਾਂ ਦਿਨਾਂ ਵਿਚ ਮੈਨੂੰ ਕਰਨਾ ਪਿਆ, ਉਹ ਸੀ ਰਾਤ ਨੂੰ ਰੇਲਵੇ ਸਟੇਸ਼ਨ ਉਤੇ ਮਦਨ ਲਾਲ ਜੀ ਨੂੰ ਗੱਡੀ ਚੜ੍ਹਾ ਕੇ ਆਉਣ ਦਾ। ਸਰਦੀ ਦਾ ਬਿਸਤਰਾ ਤੇ ਕੁਝ ਸਮਾਨ ਬਿਸਤਰਬੰਦ ਵਿਚ ਪੈਕ ਸੀ। ਮੈਂ ਸਟੇਸ਼ਨ ਜਾਣ ਤੋਂ ਕਿਵੇਂ ਵੀ ਨਾਂਹ ਨਹੀਂ ਸੀ ਕਰ ਸਕਦਾ। ਨਾ ਹੀ ਇਹ ਕਹਿ ਸਕਦਾ ਸੀ ਕਿ ਰਾਤ ਨੂੰ ਮੈਨੂੰ ਆਉਣ ਜਾਣ ਵਿਚ ਅੰਧਰਾਤੇ ਕਾਰਨ ਔਖ ਹੈ। ਅਜਿਹਾ ਕਰਨ ਨਾਲ ਤਾਂ ਗੱਲ ਬਹੁਤ ਵਿਗੜ ਸਕਦੀ ਸੀ। ਮੇਰੀ ਅੱਖਾਂ ਦੀ ਬੀਮਾਰੀ ਦੀ ਪੈੜ ਸਿੱਧੀ ਮੇਰੀ ਭੈਣ ਵੱਲ ਜਾਣੀ ਸੀ ਅਤੇ ਅਜਿਹਾ ਕਰਨ ਨਾਲ ਭੈਣ ਤਾਰਾ ਨੂੰ ਛੱਡਣ ਤੱਕ ਦੀ ਨੌਬਤ ਆ ਸਕਦੀ ਸੀ। ਸਾਡੇ ਦੋਹਾਂ ਭੈਣ ਭਰਾਵਾਂ ਦੇ ਚੰਗੇ ਭਾਗਾਂ ਨੂੰ ਸਬੱਬ ਇਹ ਬਣਿਆ ਕਿ ਸਟੇਸ਼ਨ 'ਤੇ ਜਾਣ ਲਈ ਦਸ ਕੁ ਸਾਲ ਦਾ ਇਕ ਮੁੰਡਾ ਤਿਆਰ ਹੋ ਗਿਆ। ਸ਼ਾਇਦ ਇਹ ਮਦਨ ਲਾਲ ਦਾ ਭਤੀਜਾ ਸੀ ਜਾਂ ਉਹਨਾਂ ਦੇ ਬਿਲਕੁਲ ਸਾਹਮਣੇ ਘਰ ਵਾਲੀ ਮਾਸੀ ਪਰਮੇਸ਼ਰੀ ਦਾ ਪੋਤਾ ਸੀ।
  ਪਹਿਲਾਂ ਬਿਸਤਰਾ ਮੋਢੇ 'ਤੇ ਚੁੱਕਿਆ, ਅੱਧ ਕੁ 'ਚ ਜਾ ਕੇ ਮੈਂ ਬਿਸਤਰਾ ਸਿਰ 'ਤੇ ਧਰ ਲਿਆ। ਜੇ ਝਿਜਕ ਸੀ ਤਾਂ ਬੱਸ ਏਹੋ ਕਿ ਕੋਈ ਸਕੂਲ ਦਾ ਮੁੰਡਾ ਨਾ ਵੇਖ ਲਵੇ। ਰੇਲਵੇ ਦਾ ਮਾਲ ਗੋਦਾਮ ਟੱਪ ਕੇ ਛੇ ਕੁ ਫੁੱਟ ਉਚੇ ਪਲੇਟਫਾਰਮ ਤੋਂ ਛਾਲ ਮਾਰੀ, ਪਲੇਟਫਾਰਮ 'ਤੇ ਪਿਆ ਬਿਸਤਰਾ ਮੋਢੇ 'ਤੇ ਧਰਿਆ; ਲਾਈਨਾਂ ਪਾਰ ਕੀਤੀਆਂ ਤੇ ਟਿਕਟ ਖਿੜਕੀ ਕੋਲ ਜਾ ਖੜ੍ਹੇ। ਰੇਲਵੇ ਪਲੇਟਫਾਰਮ 'ਤੇ ਪੂਰੀ ਰੌਸ਼ਨੀ ਸੀ। ਮਦਨ ਲਾਲ ਜੀ ਨੂੰ ਦੁਆ-ਸਲਾਮ ਕਰਨ ਤੇ ਗੱਡੀ ਦੇ ਤੁਰਨ ਪਿੱਛੋਂ ਉਸ ਮੁੰਡੇ ਨਾਲ ਉਸੇ ਰਸਤੇ ਵਾਪਸ ਘਰ ਪਹੁੰਚ ਗਿਆ। ਲਗਦਾ ਸੀ ਜਿਵੇਂ ਮਣਾਂ-ਮੂੰਹੀਂ ਸਿਰ ਤੋਂ ਭਾਰ ਲਹਿ ਗਿਆ ਹੋਵੇ। ਏਨਾ ਹਲਕਾ-ਫੁਲਕਾ ਮਹਿਸੂਸ ਕਰ ਰਿਹਾ ਸਾਂ, ਜਿਵੇਂ ਪੁਲਿਸ ਅਫਸਰ ਨੂੰ ਵਿਦਾ ਕਰਨ ਪਿੱਛੋਂ ਕੋਈ ਸਿਪਾਹੀ ਮਹਿਸੂਸ ਕਰ ਰਿਹਾ ਹੁੰਦਾ ਹੈ।
  ਮੁੰਡਾ ਸ਼ਾਇਦ ਮੇਰੀ ਬਾਂਹ ਫੜ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੋਵੇ ਪਰ ਉਸ ਤੋਂ ਵੱਧ ਸੁਰੱਖਿਅਤ ਮੈਂ ਮਹਿਸੂਸ ਕਰ ਰਿਹਾ ਸੀ। ਕਿਤੇ ਕਿਤੇ ਸਟਰੀਟ ਲਾਈਟ ਦੀ ਅਣਹੋਂਦ ਵੀ ਇਸ ਮੁੰਡੇ ਕਾਰਨ ਮਹਿਸੂਸ ਨਹੀਂ ਸੀ ਹੋਈ। ਭਵਜਲ ਪਾਰ ਕਰਨ ਦੀ ਇਹ ਘਟਨਾ ਮੇਰੇ ਸਥਾਈ ਜ਼ੀਂਮ ਦਾ ਉਹ ਅਹਿਸਾਸ ਹੈ ਜੋ ਸੁਖਦਾਈ ਮੱਲ੍ਹਮ ਪੱਟੀ ਵਰਗਾ ਹੋਵੇ। ਭੈਣ ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਘਰ ਵਿਚ ਭੈਣ ਦੀ ਦਦੇਹਸ ਸੀ, ਜਿਸ ਨੂੰ ਸਾਰੇ ਬੇਬੇ ਕਹਿੰਦੇ ਸਨ। ਮੈਂ ਵੀ ਉਸ ਬਿਰਧਾ ਨੂੰ ਬੇਬੇ ਹੀ ਕਹਿੰਦਾ ਸੀ। ਰੋਜ਼ ਸ਼ਾਮ ਨੂੰ ਉਸ ਦਾ ਬਿਸਤਰਾ ਝਾੜ ਕੇ ਵਿਛਾ ਕੇ ਆਉਂਦਾ। ਦਸ-ਪੰਦਰਾਂ ਮਿੰਟ ਉਸ ਦੀਆਂ ਲੱਤਾਂ ਬਾਹਾਂ ਵੀ ਦੱਬ ਦਿੰਦਾ। ਉਸ ਦੇ ਸਰਾਹਣੇ ਪਾਣੀ ਦੀ ਗੜਵੀ ਵੀ ਰੱਖ ਕੇ ਆਉਂਦਾ। ਆਉਂਦਾ ਹੋਇਆ ਉਸ ਉਤੇ ਚੰਗੀ ਤਰ੍ਹਾਂ ਰਜ਼ਾਈ ਦੇ ਕੇ ਪੁੱਛਦਾ :
  **ਬੇਬੇ ਜਾਵਾਂ?'' ਬੇਬੇ ਸੌ ਸੌ ਅਸੀਸਾਂ ਨਾਲ ਮੈਨੂੰ ਲੱਦ ਦਿੰਦੀ। ਏਥੇ ਰਹਿ ਕੇ ਮੈਨੂੰ ਪਤਾ ਲੱਗਾ ਕਿ ਇਹਨਾਂ ਘਰਾਂ ਵਿਚ ਔਰਤਾਂ ਦੀ ਕੋਈ ਕਦਰ ਨਹੀਂ। ਦਾਦੀ ਜਾਂ ਮਾਂ ਨੂੰ ਵੀ ਇਸ ਘਰ ਦੇ ਮਰਦ ਕੁਝ ਨਹੀਂ ਸਨ ਸਮਝਦੇ। ਬੇਬੇ ਕੋਲ ਬੈਠਣ ਨਾਲ ਇਹ ਵੀ ਪਤਾ ਲੱਗਾ ਕਿ ਇਹ ਪਰਿਵਾਰ ਅਮੀਰ ਹੋਣ ਕਾਰਨ ਆਪਣੀਆਂ ਨੂੰਹਾਂ ਦੇ ਪੇਕਿਆਂ ਦੀ ਕੋਈ ਖਾਸ ਕਦਰ ਨਹੀਂ ਕਰਦਾ।

  ਸਕੂਲ ਵਿਚ ਅਜੇ ਮਹੀਨਾ ਪੂਰਾ ਵੀ ਨਹੀਂ ਸੀ ਹੋਇਆ ਕਿ ਮੇਰੇ ਇਸ ਸਕੂਲ ਵਿਚੋਂ ਵੀ ਵਿਦਾ ਹੋਣ ਦੇ ਆਸਾਰ ਬਣ ਗਏ। ਮੈਨੂੰ ਮੈਨੇਜਰ ਨੇ ਅਜੇ ਨਿਯੁਕਤੀ ਪੱਤਰ ਨਹੀਂ ਸੀ ਦਿੱਤਾ। ਜਦੋਂ ਮੈਂ ਨਿਯੁਕਤੀ ਪੱਤਰ ਦੀ ਗੱਲ ਛੇੜਦਾ, ਮੈਨੇਜਰ ਟਾਲ ਜਾਂਦਾ। ਮੈਨੂੰ ਦਾਲ ਵਿਚ ਕੁਝ ਕਾਲਾ ਕਾਲਾ ਲੱਗਿਆ। ਮੇਰੇ ਵਾਰ ਵਾਰ ਨਿਯੁਕਤੀ ਪੱਤਰ ਮੰਗਣ ਦਾ ਸਿੱਟਾ ਇਹ ਨਿਕਲਿਆ ਕਿ ਉਸ ਨੇ ਜਿਹੜਾ ਪੱਤਰ ਮੈਨੂੰ ਦਿੱਤਾ, ਉਸ ਵਿਚ ਮੇਰੀ ਨਿਯੁਕਤੀ ੨੮ ਫਰਵਰੀ ੧੯੬੫ ਤੱਕ ਕੀਤੀ ਗਈ ਸੀ। ਪੜ੍ਹਦਿਆਂ ਹੀ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ। ਇਸ ਤਰ੍ਹਾਂ ਦਾ ਧੋਖਾ ਮੇਰੇ ਨਾਲ ਪਹਿਲੀ ਵਾਰੀ ਹੋਇਆ ਸੀ। ਮੈਂ ਮੈਨੇਜਰ ਸਾਹਿਬ ਨੂੰ ਬੜੇ ਤੈਸ਼ ਵਿਚ ਕਿਹਾ :
  **ਮਾਰਚ-ਅਪ੍ਰੈਲ ਵਿਚ ਮੈਂ ਕਿਥੇ ਜਾਵਾਂਗਾ। ਮਾਰਚ ਵਿਚ ਇਮਤਿਹਾਨ ਹੁੰਦੇ ਹਨ ਤੇ ਅਪ੍ਰੈਲ ਵਿਚ ਦਾਖਲੇ। ਇਹਨਾਂ ਦੋਨਾਂ ਮਹੀਨਿਆਂ ਵਿਚ ਤਾਂ ਟਿਊਸ਼ਨਾਂ ਦਾ ਵੀ ਕੋਈ ਸਕੋਪ ਨਹੀਂ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੁਸੀਂ ਮੇਰੇ ਨਾਲ ਫਰਾਡ ਹੀ ਕਰਨੈਂ, ਮੈਂ ਜੁਆਇਨ ਹੀ ਨਾ ਕਰਦਾ।'' ਬਾਬੂ ਅੱਛਰੂ ਰਾਮ ਪੂਰਾ ਖਿਡਾਰੀ ਸੀ। ਉਹ ਗੁੱਸੇ ਵਿਚ ਨਹੀਂ ਸੀ ਆਇਆ। ਲਗਦਾ ਸੀ ਕਿ ਉਹ ਮੈਥੋਂ ਕੁਝ ਡਰਦਾ ਵੀ ਹੈ। ਬੜੇ ਠਰੰਮੇ ਨਾਲ ਕਹਿਣ ਲੱਗਿਆ :
  **ਤੁਸੀਂ ਕੀ ਚਾਹੁੰਦੇ ਹੋ ?''
  **ਉਹ ਅਪਾਇੰਟਮੈਂਟ ਜਿਸ ਵਿਚ ਵਨ ਮੰਥ ਨੋਟਿਸ ਔਨ ਬੋਥ ਸਾਈਡਜ਼ ਦੀ ਪ੍ਰਵਿਜ਼ਨ ਹੋਵੇ,'' ਮੇਰਾ ਜਵਾਬ ਸੀ।
  **ਹੁਣ ਮਸਲਾ ਕਿਵੇਂ ਹੱਲ ਹੋਊ?'' ਉਹ ਲੁਕੇ ਸ਼ਿਕਾਰੀ ਵਾਂਗ ਆਪ ਦਾਅ 'ਤੇ ਜਾਪਿਆ।
  **ਮੈਂ ਕੱਲ੍ਹ ਨੂੰ ਘਰ ਸਲਾਹ ਕਰਕੇ ਦੱਸਾਂਗਾ,'' ਇਹ ਕਹਿ ਕੇ ਮੈਂ ਅਗਲੇ ਦਿਨ ਬਠਿੰਡੇ ਚਲਾ ਗਿਆ ਤੇ ਸਕੂਲ ਛੁੱਟੀ ਭੇਜ ਦਿੱਤੀ। ਐਸ.ਡੀ.ਹਾਇਰ ਸੈਕੰਡਰੀ ਅਤੇ ਜੇ.ਬੀ.ਟੀ.ਸਕੂਲ ਵਿਚ ਸੀਨੀਅਰ ਕਲਾਸਾਂ ਤੇ ਜੇ.ਬੀ.ਟੀ.ਕਲਾਸਾਂ ਨੂੰ ਪੜ੍ਹਾਉਣ ਲਈ ਪੰਜਾਬੀ ਟੀਚਰ ਚਾਹੀਦਾ ਸੀ ਤੇ ਹੋਸਟਲ ਵਾਰਡਨ ਵੀ। ਉਹਨਾਂ ਨਾਲ ਮੇਰਾ ਸੌਦਾ ਤੈਅ ਹੋ ਗਿਆ। ਮੇਰੀਆਂ ਸ਼ਰਤਾਂ ਉਤੇ ਉਹਨਾਂ ਮੈਨੂੰ ਨਿਯੁਕਤੀ ਪੱਤਰ ਦੇ ਦਿੱਤਾ ਅਤੇ ਮੈਂ ਦੋ ਦਿਨ ਦੇ ਅੰਦਰ ਅੰਦਰ ਹਾਜ਼ਰ ਹੋਣ ਦਾ ਵਾਅਦਾ ਕਰਕੇ ਬਾਬੂ ਅੱਛਰੂ ਰਾਮ ਨੂੰ ਆ ਟੱਕਰਿਆ।
  ਜਿਵੇਂ ਦੋਵੇਂ ਧਿਰਾਂ ਹੀ ਤਿਆਰ ਹੋਣ, ਉਹ ਹਟਾਉਣ ਨੂੰ ਤੇ ਮੈਂ ਹਟਣ ਨੂੰ। ਮੈਂ ਬਾਬੂ ਅੱਛਰੂ ਰਾਮ ਨੂੰ ਸਾਫ ਕਹਿ ਦਿੱਤਾ ਕਿ ਜਾਂ ਤਾਂ ਮੇਰੀ ਇੱਛਾ ਅਨੁਸਾਰ ਨਿਯੁਕਤੀ ਪੱਤਰ ਦਿਓ ਤੇ ਜਾਂ ਮੇਰਾ ਹਿਸਾਬ ਕਰ ਦਿਓ। ਉਹ ਪਹਿਲਾਂ ਹੀ ਜਿਵੇਂ ਹਿਸਾਬ ਕਰਨ ਨੂੰ ਤਿਆਰ ਬੈਠਾ ਹੋਵੇ। ਬਾਈ ਕੁ ਦਿਨਾਂ ਦੀ ਤਨਖਾਹ ਲੈ ਕੇ ਮੈਂ ਸਾਰੀ ਕਹਾਣੀ ਆ ਕੇ ਭਰਾ ਨੂੰ ਦੱਸ ਦਿੱਤੀ। ਭਰਾ ਨੂੰ ਇਸ ਗੱਲ ਦੇ ਪਿਛੋਕੜ ਦਾ ਪਹਿਲਾਂ ਹੀ ਪਤਾ ਸੀ। ਅੱਛਰੂ ਰਾਮ ਨੂੰ ਪਹਿਲੇ ਦਿਨ ਮਿਲਣ ਤੋਂ ਲੈ ਕੇ ਦੋ ਹਫਤਿਆਂ ਦੇ ਅੰਦਰ ਅੰਦਰ ਉਸ ਨੂੰ ਮੇਰੇ ਵਿਰੋਧ ਵਿਚ ਇਕ ਸੂਚਨਾ ਤਾਂ ਮੌੜ ਮੰਡੀ ਤੋਂ ਮਿਲ ਗਈ ਤੇ ਦੂਜੀ ਸਾਡੇ ਹੀ ੀਂੈਰਸ਼ੁਂਆਹ ਮਾਸਟਰ ਚਰਨ ਦਾਸ ਤੋਂ। ਮੌੜ ਮੰਡੀ ਵਾਲੀ ਸੂਚਨਾ ਦਾ ਸਾਰ ਤੱਤ ਇਹ ਸੀ ਕਿ ਮੈਂ ਵਿਦਿਆਰਥੀਆਂ ਨੂੰ ਭੜਕਾਉਂਦਾ ਹਾਂ ਤੇ ਉਹਨਾਂ ਨੂੰ ਐਸੀ ਉਂਗਲ ਲਾਉਂਦਾ ਹਾਂ ਕਿ ਕਿਸੇ ਵਿਰੁੱਧ ਵੀ ਹੜਤਾਲ ਕਰਵਾ ਸਕਦਾ ਹਾਂ। ਮਾਸਟਰ ਚਰਨ ਦਾਸ ਜੋ ਆਰ.ਐਸ.ਐਸ. ਨਾਲ ਸਬੰਧਤ ਹੋਣ ਕਾਰਨ ਮੇਰੇ ਭਰਾ ਤੇ ਸਾਡੇ ਸਾਰੇ ਰਿਸ਼ਤੇਦਾਰਾਂ ਨਾਲ ਚੰਗਾ ਮੇਲ-ਜੋਲ ਰੱਖਦਾ ਸੀ ਤੇ ਆਰ.ਐਸ.ਐਸ. ਕਾਰਨ ਬਾਬੂ ਅੱਛਰੂ ਰਾਮ ਦੇ ਨੇੜੇ ਸੀ, ਅਚਾਨਕ ਮੈਨੇਜਰ ਸਾਹਿਬ ਨੂੰ ਮਿਲ ਗਏ। ਮੇਰੇ ਬਾਰੇ ਪੁੱਛਣ ਉਤੇ ਮਾਸਟਰ ਚਰਨ ਦਾਸ ਨੇ ਮੇਰੀ ਪੂਰੀ ਵਡਿਆਈ ਕੀਤੀ ਤੇ ਨਾਲ ਕਹਿ ਦਿੱਤਾ ਕਿ ਉਹ ਪੱਕਾ ਕਾਮਰੇਡ ਹੈ। ਕਾਮਰੇਡ ਕਿਸੇ ਕੱਟੜਪੰਥੀ ਆਰ.ਐਸ.ਐਸ. ਨੂੰ ਤਾਂ ਕੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਧਾਰਨ ਵਰਕਰ ਨੂੰ ਨਾ ਪਹਿਲਾਂ ਭਾਉਂਦਾ ਸੀ ਤੇ ਨਾ ਹੁਣ ਭਾਉਂਦੈ। ਇਹ ਪਿੱਠ ਭੂਮੀ ਸੀ ਬਾਬੂ ਅੱਛਰੂ ਰਾਮ ਦੇ ਉਸ ਨਿਯੁਕਤੀ ਪੱਤਰ ਦੀ ਜੋ ਉਸ ਨੇ ੨੮ ਫਰਵਰੀ ੧੯੬੫ ਤੱਕ ਦਾ ਦਿੱਤਾ ਸੀ।
  ਭਰਾ ਨੂੰ ਵੀ ਮੇਰੇ ਆਰੀਆ ਹਾਈ ਸਕੂਲ, ਰਾਮਪੁਰਾ ਫੂਲ ਛੱਡਣ ਉਤੇ ਕੋਈ ਅਫਸੋਸ ਨਹੀਂ ਸੀ ਹੋਇਆ। ਉਹਖੁਦ ਅੱਛਰੂ ਰਾਮ ਨੂੰ ਨਫਰਤ ਕਰਦਾ ਸੀ। ਦੂਜੇ ਇਹ ਕਿ ਮੈਂ ਕਿਤੋਂ ਵੀ ਨਿਯੁਕਤੀ ਪੱਤਰ ਲੈਣ ਸਮੇਂ ਅਜੇ ਤੱਕ ਭਰਾ ਦਾ ਜ਼ੋਰ ਨਹੀਂ ਸੀ ਲੱਗਣ ਦਿੱਤਾ। ਇਸ ਦਾ ਕਾਰਨ ਕੇਵਲ ਮੇਰੀ ਲਿਆਕਤ ਹੀ ਨਹੀਂ ਸੀ, ਸਗੋਂ ਬੇਰੁਜ਼ਗਾਰੀ ਪੱਖੋਂ ਓਦੋਂ ਅੱਜ ਵਰਗਾ ਬੁਰਾ ਹਾਲ ਵੀ ਨਹੀਂ ਸੀ। ਜੇ ਇਹ ਕਹਾਂ ਕਿ ਹਾਲ ਚੰਗਾ ਸੀ ਤਾਂ ਵੀ ਠੀਕ ਨਹੀਂ।

  -----ਚਲਦਾ-----