ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਵੀ ਗੱਲ ਕਰਦੇ ਉਹ ਕਰਦੇ ਧਮਕੌਣ ਦੀਆਂ
ਮਸਲੇ ਦੇ ਹੱਲ ਦੀ ਨਾਂ ਮਸਲੇ ਉਲੁਝਾਉਣ ਦੀਆਂ

ਗੰਢਾਂ ਜੋ ਦਿਤੀਆਂ ਨੇ ਮਿੱਤਰਾਂ ਦੀ ਬੇਸਮਝੀ ਸੀ
ਲੱਗਦਾ ਇਹ ਗੱਲਾਂ ਹੋਰਾਂ ਦੇ ਦੰਦ ਤੜੌਣ ਦੀਆਂ

ਮਨਸ਼ਾ ਹੈ ਉਹਨਾਂ ਦੀ ਇਹ ਜੰਗ ਇਉਂ ਰਹੇ ਜਾਰੀ
ਸਾਡੇ ਹੱਥ ਵਿੱਚ ਤੀਲਾਂ ਰਹਿਣ ਅੱਗ ਲਗੌਣ ਦੀਆਂ

ਹੋ ਸਕਦਾ ਕਿ  ਦੂਜਾ ਵੀ  ਕਿਸੇ ਭਰਮ ਦੇ ਵਿੱਚ ਹੋਵੇ
ਬਹਿ ਕੇ ਕਰ ਲਈਏ ਗੱਲਾਂ ਮੁਕਣ ਮਕੌਣ ਦੀਆਂ

ਇਕੋ ਜਿਹੀ ਸਮਝ ਹੋਵੇ ਦਿਲ ਖੋਲ ਕੇ ਗੱਲ ਹੋਵੇ
ਛੱਡ ਕੇ ਸਖਤ ਗੱਲਾਂ ਜਿਤਣ ਤੇ ਹਰੌਣ ਦੀਆਂ

ਇੰਝ ਗੱਲਾਂ ਨਾ ਕਰੀਏ ਮਸਲਾ ਕਸ਼ਮੀਰ ਬਣੇ
ਲੋਕਾਂ ਦਾ ਲਹੂ ਡੋਲਣ ਤੇ ਆਂਦਰ ਕਢੌਣ ਦੀਆਂ

ਗੱਲ ਪਿਆਰ ਦੀ ਵੱਧ ਹੋਵੇ ਨਫਰਤ ਪਰੇ ਸੁੱਟੀਏ
ਦਿਲ ਵਿੱਚ ਖੁਸ਼ਬੂ ਦੀਆਂ ਕਲਮਾਂ ਨੂੰ  ਲਗੌਣ ਦੀਆਂ