‘ਕੁਝ ਪਲ ਮੇਰੇ ਨਾਂ ਕਰ ਦੇ` ਲੋਕ ਅਰਪਣ (ਖ਼ਬਰਸਾਰ)


ਪਟਿਆਲਾ  -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਵਿਖੇ ਅੱਜ ਪੰਜਾਬੀ ਸ਼ਾਇਰੀ ਵਿਚ ਸਥਾਪਤੀ ਵੱਲ ਕਦਮ ਵਧਾ ਰਹੀ ਕਵਿੱਤਰੀ ਕਮਲ ਸੇਖੋਂ ਰਚਿਤ ਪਲੇਠੇ ਗੀਤ-ਸੰਗ੍ਰਹਿ ‘ਕੁਝ ਪਲ ਮੇਰੇ ਨਾਂ ਕਰ ਦੇ` ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿਚ ਦੂਰੋਂ ਨੇੜਿਉਂ ਆਏ ਵੱਡੀ ਗਿਣਤੀ ਦੇ ਕਲਮਕਾਰਾਂ ਪ੍ਰਤੀ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਕਿਹਾ ਕਿ ਮਨੁੱਖੀ ਸਮਾਜ ਦੀ ਬਿਹਤਰੀ ਵਿਚ ਔਰਤ ਸ਼੍ਰੇਣੀ ਦਾ ਉਚਾ ਮੁਕਾਮ ਹੁੰਦਾ ਹੈ ਅਤੇ ਵਰਤਮਾਨ ਯੁੱਗ ਵਿਚ ਲੇਖਿਕਾਵਾਂ ਦੀ ਭੂਮਿਕਾਵਾਂ ਹੋਰ ਵਧੇਰੇ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਡਾ. ‘ਆਸ਼ਟ` ਨੇ ਕਿਹਾ ਕਿ ਨਵੀਂ ਪੀੜ੍ਹੀ ਦੇ ਲਿਖਾਰੀ ਵਰਗ ਨੂੰ ਵਿਸ਼ੇਸ਼ ਰੂਪ ਵਿਚ ਉਤਸ਼ਾਹਿਤ ਕਰਨਾ ਸਭਾ ਦਾ ਅਹਿਮ ਮਕਸਦ ਹੈ।ਗੀਤਕਾਰ ਬਚਨ ਬੇਦਿਲ ਨੇ ਪੇਂਡੂ ਅਤੇ ਟੱਪਰੀਵਾਸੀ-ਸਭਿਆਚਾਰ ਨਾਲ ਸੰਬੰਧਤ ਗੀਤ ਪੇਸ਼ ਕਰਦਿਆਂ ਕਿਹਾ ਕਿ ਗੀਤਕਾਰ ਸਮਾਜਕ ਅਵਸਥਾ ਨੂੰ ਬਹੁਤ ਨੇੜਿਉਂ ਪੇਸ਼ ਕਰਦੇ ਹਨ ਜਦੋਂ ਕਿ ਗਿੱਲ ਸੁਰਜੀਤ ਨੇ ਆਪਣੇ ਗੀਤ ਵਿਚ ਮਨ ਦੇ ਖੁੱਲ੍ਹੇ ਡੁੱਲ੍ਹੇ ਉਦਗਾਰ ਪੇਸ਼ ਕੀਤੇ।ਗੀਤਕਾਰ ਧਰਮ ਕੰਮੇਆਣਾ ਨੇ ਕਿਹਾ ਕਿ ਗੀਤ ਲੋਕ-ਜਜ਼ਬਾਤ ਦਾ ਵਹਿਣ ਹੈ ਜੋ ਸਰੋਤੇ ਨੂੰ ਖ਼ੁਦ ਬ ਖ਼ੁਦ ਖਿੱਚ ਲੈਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸੇਖੋਂ ਦੇ ਗੀਤਾਂ ਦਾ ਮੁੱਖ ਥੀਮ ਰੋਮਾਂਸਵਾਦ ਅਤੇ ਸਭਿਆਚਾਰ ਨਾਲ ਸੰਬੰਧ ਰੱਖਦਾ ਹੈ ਜਿਸ ਵਿਚ ਵੇਦਨਾ, ਤੜਪ, ਬ੍ਰਿਹੋਂ-ਵਸਲ,ਅਤੇ ਨਿੱਜ ਤੋਂ ਪਰ ਤੱਕ ਦੀਆਂ ਭਾਵਨਾਵਾਂ ਸ਼ਾਮਿਲ ਹਨ। ਇਸ ਪੁਸਤਕ ਉਪਰ ਪੇਪਰ  ਡਾ. ਸਿਮਰਨਜੀਤ ਸਿੰਘ ਸਿਮਰ ਨੇ ਸੇਖੋਂ ਦੇ ਗੀਤਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਉਸ ਦੇ ਗੀਤ ਪਾਠਕ ਦੇ ਮਨ ਤੇ ਛਾਪ ਛੱਡਦੇ ਹਨ।ਉਘੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਕਮਲ ਸੇਖੋਂ ਦੀ ਗੀਤ-ਸ਼ੈਲੀ ਵਿਚੋਂ ਅਨੁਭਵੀ ਗੀਤਕਾਰਾਂ ਵਾਲੀ ਭਾਹ ਝਲਕਾਂ ਮਾਰਦੀ ਹੈ।ਸ. ਕੁਲਵੰਤ ਸਿੰਘ, ਸਤਨਾਮ ਕੌਰ ਚੌਹਾਨ, ਜਸਵਿੰਦਰ ਕੌਰ ਫਗਵਾੜਾ,ਧਰਮਿੰਦਰ ਸ਼ਾਹਿਦ ਖੰਨਾ ਨੇ ਵੀ ਪੁਸਤਕ ਸੰਬੰਧੀ ਬਹੁਪੱਖੀ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਇੰਗਲੈਂਡ ਤੋਂ ਪੁੱਜੀ ਨਵੀਂ ਪੀੜ੍ਹੀ ਦੀ ਕਵਿੱਤਰੀ ਕਿੱਟੀ ਬੱਲ ਰਚਿਤ ਕਾਵਿ ਪੁਸਤਕ ‘ਐ ਜ਼ਿੰਦਗੀ ਤੂੰ ਉਦਾਸ ਨਾ ਹੋ` ਦਾ` ਦਾ ਲੋਕ ਅਰਪਣ ਵੀ ਕੀਤਾ ਗਿਆ।ਗਾਇਕ ਮੰਗਤ ਖ਼ਾਨ ਨੇ ਤਰੁੰਨਮ ਵਿਚ ਕਮਲ ਸੇਖੋਂ ਦੇ ਗੀਤ ਪ੍ਰਸਤੁੱਤ ਕੀਤੇ।ਤੀਜੇ ਦੌਰ ਵਿਚ ਸਭਾ ਦੇ ਸਰਪ੍ਰਸਤ ਸ. ਕੁਲਵੰਤ ਸਿੰਘ, ਡਾ. ਜੀ.ਐਸ.ਆਨੰਦ, ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ, ਭਾਸ਼ੋ, ਸੁਰਿੰਦਰ ਕੌਰ ਬਾੜਾ, ਗੁਰਚਰਨ ਸਿੰਘ ਪੱਬਾਰਾਲੀ,ਸ਼ਿਵਰਾਜ ਲੁਧਿਆਣਵੀ, ਬਾਬੂ ਸਿੰਘ ਰੈਹਲ, ਸ.ਸ.ਭੱਲਾ, ਦਵਿੰਦਰ ਪਟਿਆਲਵੀ, ਪ੍ਰੋ. ਬਲਦੇਵ ਸਿੰਘ ਚਾਹਲ, ਨਵਦੀਪ ਸਿੰਘ ਮੁੰਡੀ, ਹਰਜਿੰਦਰ ਕੌਰ ਰਾਜਪੁਰਾ, ਬਲਵਿੰਦਰ ਸਿੰਘ ਭੱਟੀ, ਰਘਬੀਰ ਸਿੰਘ ਮਹਿਮੀ, ਐਸ.ਸੁਖਪਾਲ, ਜੀ.ਐਸ.ਮੀਤ ਪਾਤੜਾਂ, ਕਰਨ ਪਰਵਾਜ਼, ਗੁਰਬਚਨ ਸਿੰਘ ਵਿਰਦੀ, ਅਜੀਤ ਸਿੰਘ ਰਾਹੀ, ਰਾਕੇਸ਼ ਤੇਜਪਾਲ ਜਾਨੀ,ਗੁਰਪ੍ਰੀਤ ਸਿੰਘ ਜਖਵਾਲੀ, ਛਿੰਦਰ ਕੌਰ ਸਿਰਸਾ, ਕੁਲਵਿੰਦਰ ਕੌਰ ਕਿਰਨ, ਕੁਲਵਿੰਦਰ ਕੌਰ ਨੰਗਲ, ਕੁਲਦੀਪ ਕੌਰ ਚੱਠਾ,ਯੂ.ਐਸ.ਆਤਿਸ਼, ਕ੍ਰਿਸ਼ਨ ਲਾਲ ਧੀਮਾਨ,ਹਰੀ ਸਿੰਘ ਚਮਕ,ਕੈਪਟਨ ਚਮਕੌਰ ਸਿੰਘ ਚਾਹਲ ਆਦਿ ਨੇ ਵੀ ਵੰਨ ਸੁਵੰਨੀਆਂ ਰਚਨਾਵਾਂ ਸੁਣਾਈਆਂ।

 
ਇਸ ਸਮਾਗਮ ਵਿਚ ਸਾਬਕਾ ਐਮ.ਪੀ. ਸ. ਅਤਿੰਦਰਪਾਲ ਸਿੰਘ, ਜਸਵਿੰਦਰ ਸਿੰਘ ਪੰਨੂੰ, ਹਰਬੰਸ ਸਿੰਘ ਮਾਨਕਪੁਰੀ, ਰਾਜਵਿੰਦਰ ਕੌਰ ਜਟਾਣਾ, ਇੰਜੀਨੀਅਰ ਜੁਗਰਾਜ ਸਿੰਘ, ਸੁਰਿੰਦਰ ਢੰਡਾ, ਕੁਲਵਿੰਦਰ ਕੌਰ ਵਿਰਕ, ਆਸ਼ਿਮਾ ਸ਼ਰਮਾ, ਗੁਰਦਰਸ਼ਨ ਸਿੰਘ ਗੁਸੀਲ, ਸੰਜੀਵ ਕੁਮਾਰ, ਕਮਲਜੀਤ ਕੌਰ,ਤਰਲੋਚਨ ਸਿੰਘ ਧਾਂਦਲੀ, ਦਰਸ਼ਨ ਸਿੰਘ ਲਾਇਬ੍ਰੇਰੀਅਨ, ਨੀਤੂ ਸ਼ਰਮਾ ਨਾਭਾ,ਮੂਰਤੀਕਾਰ ਬਲਜੀਤ ਸਿੰਘ, ਬਲਬੀਰ ਸਿੰਘ ਦਿਲਦਾਰ, ਸਜਨੀ ਬੱਤਾ, ਤੇਜਿੰਦਰ ਅਨਜਾਨਾ,ਦਲੀਪ ਸਿੰਘ, ਰਵਿੰਦਰ ਕੌਰ, ਗੁਰਨੂਰ ਸਿੰਘ, ਸਿਮਰਨ ਸ਼ਰਮਾ, ਜਸਨੂਰ ਸਿੰਘ, ਨਿਖਿਤਾ ਸ਼ਰਮਾ,ਜਿੰਮੀ ਅਹਿਮਦਗੜ੍ਹ, ਵੀਰਪਾਲ ਕੌਰ, ਲਵਪ੍ਰੀਤ ਕੌਰ, ਕੰਵਰ ਗਿੱਲ,ਜਸਵੰਤ ਸਿੰਘ ਸਿੱਧੂ, ਅਜਿੰਦਰ ਕੌਰ, ਜਸ਼ਨਦੀਪ ਕੌਰ, ਯੋਗੇਸ਼ਵਰ ਸਿੰਘ, ਯੁਵਰਾਜ ਸਿੰਘ, ਰਜਨੀ ਸ਼ਰਮਾ, ਵੀਰਪ੍ਰੀਤ ਸਿੰਘ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ ਗਿੱਲ, ਸਤਵੀਰ ਸੱਤੀ, ਪ੍ਰਕਾਸ਼ ਚੰਦ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਪ੍ਰੀਤੀ ਗਿਰੀ ਗੋਸਵਾਮੀ, ਬਲਕਾਰ ਸਿੰਘ ਲੰਗ, ਸਨੀ ਸਿੰਘ, ਅਨਮੋਲ ਸੇਖੋਂ, ਪਾਲ ਵਿਰਕ, ਹਰਵਿੰਦਰ ਸਿੰਘ ਰੁੜਕੀ, ਰਘਬੀਰ ਕੌਰ ਗਰਚਾ, ਹਰਜਿੰਦਰ ਕੌਰ ਰਾਜਪੁਰਾ, ਯੁੱਧਵੀਰ ਸਿੰਘ ਹਾਂਸ,ਰਾਜਿੰਦਰ ਕੌਰ, ਸੰਤੋਸ਼ ਸੰਧੀਰ ਆਦਿ ਇਕ ਸੌ ਤੋਂ ਵੱਧ ਲੇਖਕ ਅਤੇ ਲੇਖਿਕਾਵਾਂ ਸ਼ਾਮਿਲ ਸਨ। ਇਸ ਸਮਾਗਮ ਵਿਚ ਨਵਜੋਤ ਸਿੰਘ ਸੇਖੋਂ ਦਾ ਵਿਸ਼ੇਸ਼ ਸਹਿਯੋਗ ਹਾਸਲ ਰਿਹਾ। ਕੁਝ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਦੀਦਾਰ ਖ਼ਾਨ ਧਬਲਾਨ ਵੱਲੋਂ ਪਰਿਵਾਰਕ ਖੁਸ਼ੀ ਵਿਚ ਸਭ ਲੇਖਕਾਂ ਦਾ ਮੂੰਹ ਮਿੱਠਾ ਕਰਵਾਇਆ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

ਦਵਿੰਦਰ ਪਟਿਆਲਵੀ