ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਅੱਛੇ ਦਿਨ (ਮਿੰਨੀ ਕਹਾਣੀ)

  ਸੁਖਮਿੰਦਰ ਬਾਗ਼ੀ   

  Cell: +91 94173 94805
  Address: ਆਦਰਸ਼ ਨਗਰ, ਸਮਰਾਲਾ
  ਲੁਧਿਆਣਾ India
  ਸੁਖਮਿੰਦਰ ਬਾਗ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸੱਥ ਵਿਚ ਮੂੰਹ ਲਟਕਾਈ ਬੈਠੇ ਗਿੰਦਰ ਮਖ਼ੌਲੀਏ ਨੂੰ ਛੇੜਦਿਆਂ ਸਰਪੰਚ ਕਰਮ ਸਿੰਘ ਨੇ ਕਿਹਾ, ਕਿਉਂ ਬਈ ਗਿੰਦਰਾ ਆ ਗਏ ਤੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਅੱਛੇ ਦਿਨ। ਅੱਗੋਂ ਗਿੰਦਰ ਮਖ਼ੌਲੀਆ ਜਿਹੜਾ ਹਰ ਇੱਕ ਗੱਲ ਹਮੇਸ਼ਾਂ ਮਖ਼ੌਲ ਵਿਚ ਹੀ ਕਰਦਾ ਸੀ। ਮਸੋਸਿਆ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, ਤਾਇਆ ਕਾਹਦੇ ਅੱਛੇ ਦਿਨ ਆ ਗਏ। ਕੁੜੀ ਦਾ ਵਿਆਹ ਧਰਿਆ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਕਰਕੇ ਵਿਆਹ ਕੈਂਸਲ ਕਰਨਾ ਪੈ ਗਿਆ। ਮੇਰੇ ਨਾਲ ਉਹ ਹੋਈ ਅਖੇ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ! ਕਾਲੇ ਧਨ ਵਾਲਿਆਂ ਨੂੰ ਤਾਂ ਪਤਾ ਨੀ ਕੁੱਛ ਹੋਣਾ ਵੀ ਐ ਜਾਂ ਨਹੀਂ। ਪਰ ਸਾਡੇ ਅੱਛੇ ਦਿਨਾਂ ਦੀ ਥਾਂ ਬੁਰੇ ਦਿਨ ਜ਼ਰੂਰ ਆ ਗਏ ਨੇ। ਕੋਲ਼ ਬੈਠਾ ਕਾਮਰੇਡ ਦੀਨ ਦਿਆਲ ਬੋਲਿਆ ਗਿੰਦਰਾ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਨੂੰਹ ਲਿਆਉਣੀ ਨੀ ਧੀ ਤੋਰਨੀ ਨੀ। ਉਸ ਨੂੰ ਕੀ ਪਤਾ ਘਰਾਂ ਦੀ ਕਬੀਲਦਾਰੀ ਦੇ ਹਰ ਰੋਜ਼ ਕਿੰਨੇ ਖਰਚ ਹੁੰਦੇ ਆ। ਇਹ ਤਾਂ ਉਹ ਗੱਲ ਆ- ਅੱਗ ਲਾਈ ਡੱਬੂ ਕੰਧ ਤੇ।  ਨੋਟ ਬੰਦ ਕਰਕੇ ਉਹ ਆਪ ਤਾਂ ਜਾਪਾਨ ਦੀ ਸੈਰ ਕਰਨ ਤੁਰ ਗਿਆ। ਲੋਕ ਜਾਣ ਢੱਠੇ ਖੂਹ 'ਚ। ਅਸਲ ਵਿੱਚ ਉਸ ਨੇ ਨੋਟ ਨੀ ਬੰਦ ਕੀਤੇ ਉਸਨੇ ਤਾਂ ਚੁੱਪ ਚੁਪੀਤੇ ਦੇਸ਼ ਵਿਚ ਆਰਥਿਕ ਐਮਰਜੈਂਸੀ ਲਾ ਦਿੱਤੀ ਐ। ਚੰਗੇ ਦਿਨ ਤਾਂ ਰਾਜ ਭਾਗ ਚਲਾ ਰਹੇ ਸਿਆਸਤਦਾਨਾਂ ਤੇ ਸਰਮਾਏਦਾਰਾ ਦੇ ਹੀ ਰਹਿਣੇ ਨੇ। ਕਰੋੜਾਂ ਦੇ ਮਾਲਕ ਸਿਆਸਤਦਾਨ ਜਾਂ ਸਰਮਾਏਦਾਰ ਨੂੰ ਬੈਂਕਾਂ ਵਿਚ ਨੋਟ ਬਦਲਾਉਣ ਲਈ ਕਿਸੇ ਨੇ ਕਿਤੇ ਕੋਈ ਕਤਾਰ 'ਚ ਲੱਗਾ ਦੇਖਿਆ। ਸਭ ਆਮ ਲੋਕ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦੇ ਜੁਮਲੇ ਦਾ ਸੰਤਾਪ ਭੋਗ ਰਹੇ ਹਨ। ਅੱਗੋਂ ਸੱਥ ਵਿਚ ਬੈਠੇ ਲੋਕ ਤੇ ਸਰਪੰਚ ਕਹਿਣ ਲੱਗਾ ਕਾਮਰੇਡਾ ਗੱਲਾਂ ਤੇਰੀਆਂ ਸੋਲਾ ਆਨੇ ਸੱਚੀਆਂ ਈ ਆ।