ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ (ਖ਼ਬਰਸਾਰ)


  5 ਨਵੰਬਰ 2016 ਵਾਲੇ ਦਿਨ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਸਾਲਾਨਾ ਸਮਾਗਮ ਨਿਹਾਇਤ ਸਫਲ ਰਿਹਾ ਜਿਸ ਵਿਚ ਬਰਤਾਨੀਆਂ ਭਰ ਦੇ ਉਘੇ ਸਾਹਿਤਕਾਰ ਅਤੇ ਕਵੀ ਸ਼ਾਮਲ ਹੋਏ। ਇਸ ਵਿਚ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਧਨੀਕਲਾਂ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੱਸਣ ਤੋਂ ਬਾਅਦ ਸਾਥੋਂ ਵਿਛੜ ਗਏ ਪੰਜਾਬੀ ਪਿਆਰਿਆਂ ਵਾਰੇ ਇਕ ਮਿੰਟ ਦਾ ਮੋਨ ਵਰਤ ਰੱਖਣ ਲਈ ਬੇਨਤੀ ਕੀਤੀ।  ਸੰਤੋਖ ਸਿੰਘ ਸੰਤੋਖ, ਮਿਹਰ ਮਿੱਤਲ, ਸਤਵਿੰਦਰ ਕੌਰ ਉੱਪਲ ਅਤੇ ਨਾਵਲਕਾਰ ਗੁਰਦਿਆਲ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ ਦਿਤੀਆਂ ਗਈਆਂ। ਉਪਰੰਤ ਸਭਾ ਦੀ ਐਗ਼ਜ਼ੈਕਟਿਵ ਕਮੇਟੀ ਦੇ ਮੈਂਬਰ ਗੁਰਨਾਮ ਗਰੇਵਾਲ ਨੇ 'ਅਜੋਕੇ ਦੌਰ ਵਿਚ ਪ੍ਰਦੂਸ਼ਣ ਦੀ ਸਮੱਸਿਆ' ਦੇ ਵਿਸ਼ੇ ਉਤੇ ਪੇਪਰ ਪੜ੍ਹਿਆ ਅਤੇ ਡਾਕਟਰ ਸਾਥੀ ਲੁਧਿਆਣਵੀ ਨੇ 'ਪੰਜਾਬੀ ਕਵਿਤਾ ਵਿਚ ਕੁਦਰਤ ਦਾ ਵਰਨਣ' ਦੇ ਵਿਸ਼ੇ ਉਤੇ ਵਿਸਤੀਰਤ ਪਰਚਾ ਪੜ੍ਹਿਆ। ਉਪਰੰਤ ਵਿਦਵਾਨ ਹਾਜ਼ਰੀਨਾਂ ਵਲੋਂ ਇਨ੍ਹਾਂ ਉਤੇ ਭਰਪੂਰ ਬਹਿਸ ਹੋਈ ਜਿਨ੍ਹਾਂ ਵਿਚ ਡਾ.ਦੇਵਿੰਦਰ ਕੌਰ, ਡਾ.ਬਲਦੇਵ ਸਿੰਘ ਕੰਦੋਲਾ, ਵੀਰੇਂਦਰ ਪਰਿਹਾਰ, ਬਲਜਿੰਦਰ ਸਿੰਘ ਰਾਠੌਰ, ਮਹਿੰਦਰਪਾਲ ਸਿੰਘ ਧਾਲੀਵਾਲ, ਦੇਵਿੰਦਰ ਨੌਰਾ, ਪ੍ਰਕਾਸ਼ ਸੋਹਲ, ਅਮਰਜੀਤ ਸਿੰਘ ਚਾਹਲ, ਦਰਸ਼ਨ ਖਟਕੜ, ਦਰਸ਼ਨ ਢਿੱਲੋਂ, ਰਾਜਿੰਦਰ ਕੌਰ, ਐਸ ਬਲਬੰਤ, ਸਿੰ.ਦਰ ਮਾਹਲ ਅਤੇ ਅਮਰ ਜਿਓਤੀ ਆਦਿ ਨੇ ਭਾਗ ਲਿਆ। ਇਸ ਭਖ਼ਵੀਂ ਬਹਿਸ ਤੋਂ ਇਹੋ ਨਤੀਜਾ ਨਿਕਲਿਆ ਕਿ ਕੁਝ ਕੁ ਕਿੰਤੂ ਪ੍ਰੰਤੂ ਹੋਣ ਦੇ ਬਾਵਜੂਦ ਵੀ ਦੋਵੇਂ ਹੀ ਪੇਪਰ ਖੋਜ ਭਰਪੂਰ ਸਨ ਤੇ ਬਹਿਸ ਦੇ ਕਾਬਲ ਸਨ। ਜਿਥੇ ਗੁਰਨਾਮ ਗਰੇਵਾਲ ਨੇ ਸੰਜੀਦਾ ਤਰੀਕੇ ਨਾਲ ਪ੍ਰਦੂਸ਼ਣ ਵਾਰੇ ਜ਼ਿਕਰ ਕੀਤਾ ਉਥੇ ਡਾ.ਸਾਥੀ ਲੁਧਿਆਣਵੀ ਨੇ ਕਵੀਆਂ ਵਲੋਂ ਇਸ ਮੌਜ਼ੂ ਉਤੇ ਲਿਖ਼ੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਜ਼ਿਕਰ ਦਾ ਵਰਨਣ ਕੀਤਾ ਤੇ ਇਸ ਦੇ ਨਾਲ ਨਾਲ ਮਨੁੱਖ ਦੇ ਜੰਗਲ ਬੇਲਿਆਂ ਅਤੇ ਹਰਿਆਲੀ ਨੂੰ  ਖ਼ਤਮ ਕਰਨ ਦੀ ਰੁਚੀ ਵਾਰੇ ਚਿੰਤਾ ਪ੍ਰਗਟਾਈ। ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਵਿਚ ਕੁਦਰਤ ਦੀ ਮਹਿਮਾਂ ਦਾ ਵੀ ਜ਼ਿਕਰ ਹੈ ਤੇ ਇਸ ਦੇ ਕਰੂਰ ਪੱਖ ਨੂੰ ਵੀੰ ਬਿਆਨਿਆਂ ਗਿਆ ਹੈ। ਆਪ ਨੇ ਕਿਹਾ ਕਿ ਬਾਬਾ ਸ਼ੇਖ਼ ਫਰੀਦ ਤੇ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਦੁਨੀਆਂ ਵਿਚ ਫੈਲ ਰਹੇ ਪਰਦੂਸ਼ਣ ਅਤੇ ਕੁਦਰਤ ਦਾ ਵਰਨਣ ਕਰਨ ਵਿਚ ਪੰਜਾਬੀ ਕਵੀਆਂ ਦਾ ਰੋਲ ਵਿਸ਼ੇਸ਼ ਰਿਹਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਅਮਰ ਜਿਓਤੀ, ਦਰਸ਼ਨ ਖਟਕੜ, ਮਹਿੰਦਰਪਾਲ ਧਾਲੀਵਾਲ, ਹਰਜੀਤ ਅਟਵਾਲ ਅਤੇ ਐਸ ਬਲਬੰਤ ਨੇ ਕੀਤੀ। ਉਪਰੰਤ ਜਤਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਦੀਪ ਕੌਰ ਸਿੱਧੂ ਵਲ੍ਹੋ ਸ਼ਹੀਦ ਭਗਤ ਸਿੰਘ ਨੂੰ ਅਧੂਨਿਕ ਸੰਦਰਭ ਦੀ ਦ੍ਰਿਸ਼ਟੀ ਵਿਚੋਂ ਦੇਖ ਕੇ ਇਕ ਵੰਨ ਐਕਟ ਪਲੇਅ ਪੇਸ਼ ਕੀਤਾ ਗਿਆ। ਡਾਕਟਰ ਬਲਦੇਵ ਸਿੰਘ ਕੰਦੋਲਾ ਨੇ ਬੀ ਬੀ ਸੀ ਦੀ ਵੈਬਸਾਈਟ ਉਤੇ ਪੰਜਾਬੀ(ਗੁਰਮੁਖ਼ੀ) ਨੂੰ ਲਿਆਉਣ ਲਈ ਚੱਲ ਰਹੀ ਮੁਹਿੰਮ ਉਤੇ ਚਾਨਣਾ ਪਾਇਆ। ਯਾਦ ਰਹੇ ਇੰਗਲੈਂਡ ਵਿਚ ਪੰਜਾਬੀ ਬੋਲੀ ਤੀਜੀ ਸਭ ਤੋਂ ਵਧ ਬੋਲੀ ਜਾਣ ਵਾਲੀ ਭਾਸ਼ਾ ਦੇ ਬਾਵਜੂਦ ਵੀ ਬੀ ਬੀ ਸੀ ਦੀ ਵੈਬਸਾਈਟ ਉਤੇ ਪੰਜਾਬੀ ਉਪਲੱਭਤ ਨਹੀਂ ਹੈ। ਉਪਰੰਤ ਪੰਜਾਬੀ ਵਿਚ ਨਵੀਆਂ ਛਪੀਆਂ ਕਿਤਾਬਾਂ ਰੀਲੀਜ਼ ਕੀਤੀਆਂ ਗਈਆਂ ਜਿਨ੍ਹਾ ਵਿਚ ਸਾਥੀ ਲੁਧਿਆਣਵੀ ਦੀ ਗ਼ਜ਼ਲਾਂ ਦੀ ਪੁਸਤਕ 'ਸ਼ੇਅਰ ਅਰਜ਼ ਹੈ', ਸਰਬਜੀਤ ਸੋਹੀ ਦੀ ਕਿਤਾਬ 'ਸੂਰਜ ਆਵੇਗਾ ਕੱਲ ਵੀ', ਪ੍ਰਕਾਸ਼ ਸੋਹਲ ਦਾ ਨਾਵਲ 'ਮੰਗਵੀਂ ਕਹਾਣੀ', ਗੁਰਮੀਤ ਕੜਿਆਲਵੀ ਅਤੇ ਮਲਕੀਤ ਸਿੰਘ ਦੀਆਂ ਕਿਤਾਬਾਂ, ਇਟਲੀ ਦੇ ਲੇਖ਼ਕਾਂ ਦੀ ਕਿਤਾਬ 'ਹਰਫਾਂ ਸੰਗ ਦੋਸਤੀ',ਗਗਨ ਬਰਾੜ ਦੀ ਪੁਸਤਕ 'ਚੱਲ ਚਲੀਏ', ਕਿੱਟੀ ਬੱਲ ਦੀ ਕਾਵਿ ਪੁਸਤਕ 'ਐ ਜ਼ਿੰਦਗ਼ੀ ਤੂੰ ਉਦਾਸ ਨਾ ਹੋ' ਸ਼ਾਮਲ ਸੀ। ਜਿਸ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ.ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ, ਚਮਨ ਲਾਲ ਚਮਨ, ਵੀਰੇਂਦਰ ਪਰਿਹਾਰ, ਇੰਦਰ ਸਿੰਘ ਉੱਪਲ ਐਮ ਬੀ ਈ ਅਤੇ ਡਾ.ਦੇਵਿੰਦਰ ਕੌਰ ਨੇ ਕੀਤੀ। ਇਸ ਕੌਮਾਂਤਰੀ ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਕਵੀਆਂ ਵਿਚ ਰੂਪ ਦੇਵਿੰਦਰ ਕੌਰ, ਰਾਜਿੰਦਰਜੀਤ, ਦਲਬੀਰ ਸਿੰਘ ਪੱਤੜ, ਵੀਰੇਂਦਰ ਪਰਿਹਾਰ, ਜਤਿੰਦਰ ਸਿੰਘ ਜੱਸੜ, ਗਗਨ ਬਰਾੜ, ਕਿੱਟੀ ਬੱਲ, ਪ੍ਰਕਾਸ਼ ਸੋਹਲ, ਡਾ.ਦੇਵਿੰਦਰ ਕੌਰ, ਸੰਤੋਖ ਧਾਲਵਾਲ, ਜਸਵੰਤ ਕੌਰ ਬੋਲਾ, ਸਾਥੀ ਲੁਧਿਆਣਵੀ, ਦੇਵਿੰਦਰ ਨੌਰਾ, ਸਤਪਾਲ ਡੁਲ੍ਹਕੂ, ਅਜ਼ੀਮ ਸ਼ੇਖ਼ਰ, ਕੁਲਵੰਤ ਢਿੱਲੋ, ਮਨਪ੍ਰੀਤ ਸਿੰਘ ਬਧਨੀਕਲਾਂ, ਸੁਖਵਿੰਦਰ ਦੁਖ਼ੀ, ਡਾਕਟਰ ਜਸਵਿੰਦਰ ਕੌਰ, ਚਮਨ ਲਾਲ ਚਮਨ, ਗੁਰਦੇਵ ਸਿੰਘ ਦੇਵ, ਐਸ ਬਲਬੰਤ, ਦਰਸ਼ਨ ਖਟਕੜ, ਮਨਜੀਤ ਕੌਰ ਪੱਡਾ, ਅਮਰ ਜਿਓਤੀ, ਸ਼ਿੰਦਰ ਮਾਹਲ, ਰਾਜਿੰਦਰ ਕੌਰ, ਮਨਮੋਹਨ ਸਿੰਘ ਮਹੇੜੂ, ਡਾਕਟਰ ਭਾਰਦਵਾਜ ਅਤੇ ਜਸਮੇਰ ਸਿੰਘ ਲਾਲ ਦੇ ਨਾਮ ਹਨ। ਪਹਿਲੇ ਸੈਸ਼ਨ ਦੀ ਸਟੇਜ ਸਕੱਤਰੀ ਮਨਜੀਤ ਕੌਰ ਪੱਡਾ ਨੇ ਅਤੇ ਦੂਜੀ ਦੀ ਅਜ਼ੀਮ ਸ਼ੇਖਰ ਨੇ ਕੀਤੀ। ਸਭਾ ਦੇ ਪ੍ਰਧਾਨ ਨੇ ਸਭ ਦਾ ਅਤੇ ਖਾਸ ਤੌਰ 'ਤੇ ਇੰਦਰ ਸਿੰਘ ਉੱਪਲ ਅਤੇ ਤਰਲੋਚਨ ਸਿੰਘ ਗਰੇਵਾਲ ਹੁਰਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ।

  ਅਜ਼ੀਮ ਸ਼ੇਖ਼ਰ