ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ (ਖ਼ਬਰਸਾਰ)


  ਪਟਿਆਲਾ  --  ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ ਮਿਤੀ 13 ਨਵੰਬਰ, 2016 ਨੂੰ ਸ੍ਰੀਮਤੀ ਸੁਰਿੰਦਰ ਸੈਣੀ (ਰੋਪੜ) ਰਚਿਤ ਕਾਵਿ-ਸੰਗ੍ਰਹਿ ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਦਾ ਸੁਆਗਤ ਕੀਤਾ।ਡਾ. ਆਸ਼ਟ ਨੇ ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਸਭਾਵਾਂ ਪੁਰਾਣੀ ਪੀੜ੍ਹੀ ਦੇ ਲੇਖਕਾਂ ਦੇ ਅਨੁਭਵ ਨਵੇਂ ਲਿਖਾਰੀਆਂ ਤੱਕ ਪੁਚਾਉਣ ਵਿਚ ਕਾਰਗਰ ਭੂਮਿਕਾ ਨਿਭਾਉਂਦੀਆਂ ਹਨ ਅਤੇ ਵਰਕਸ਼ਾਪ ਦੇ ਰੂਪ ਵਿਚ ਨਵੇਂ ਲੇਖਕਾਂ ਦੀ ਅਗਵਾਈ ਕਰਦੀਆਂ ਹਨ। ਭਾਸ਼ਾ ਵਿਭਾਗ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਾਲੀ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਭੂਮਿਕਾ ਪ੍ਰਸ਼ੰਸਾਮਈ ਹੈ।ਡਾ. ਗੁਰਬਚਨ ਸਿੰਘ ਰਾਹੀ ਨੇ ਪੁਸਤਕ ਬਾਰੇ ਜ਼ਿਕਰਯੋਗ ਟਿਪਣੀਆਂ ਕੀਤੀਆਂ।ਸ੍ਰੀਮਤੀ ਸੁਰਿੰਦਰ ਸੈਣੀ ਨੇ ਪੁਸਤਕ ਵਿਚੋਂ ਆਪਣੀਆਂ ਕੁਝ ਵਿਸ਼ੇਸ਼ ਨਜ਼ਮਾਂ ਪੜ੍ਹੀਆਂ ਜਦੋਂ ਕਿ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਉਜਾਗਰ ਸਿੰਘ ਦੇ ਪਰਚੇ ਵਿਚੋਂ ਵਿਸ਼ੇਸ਼ ਨੁਕਤੇ ਉਭਰ ਕੇ ਸਾਹਮਣੇ ਆਏ ਜਦੋਂ ਕਿ ਰਾਮ ਲਾਲ ਭਗਤ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚੈਹਲ, ਸੁਰਿੰਦਰ ਕੌਰ ਬਾੜਾ, ਸ.ਸ.ਭੱਲਾ,ਕਰਮ ਸਿੰਘ ਜ਼ਖ਼ਮੀ,ਡਾ.ਜੀ.ਐਸ.ਆਨੰਦ, ਗੁਰਚਰਨ ਸਿੰਘ ਪੱਬਾਰਾਲੀ, ਯੂ.ਐਸ.ਆਤਿਸ਼, ਧਰਮਿੰਦਰ ਸ਼ਾਹਿਦ ਖੰਨਾ ਆਦਿ  ਨੇ ਪੁਸਤਕ ਦੇ ਹਵਾਲੇ ਨਾਲ ਕੁਝ ਵਿਸ਼ਾ ਅਤੇ ਕਲਾ ਪੱਖ ਬਾਰੇ ਚਰਚਾ ਕੀਤੀਆਂ ਅਤੇ ਲਿਖਤਾਂ ਸਾਂਝੀਆਂ ਕੀਤੀਆਂ।ਇਸ ਦੌਰਾਨ ਚਹਿਲ ਜਗਪਾਲ ਦੀ ਪੁਸਤਕ ਤਹਿਰੀਕ` ਅਤੇ ਪਵਿੱਤਰ ਕੌਰ ਮਾਟੀ ਦੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। 

  ਦੂਜੇ ਦੌਰ ਵਿਚ ਵੱਖ ਵੱਖ ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਪ੍ਰਸਤੁੱਤ ਕੀਤੀਆਂ ਜਿਨ੍ਹਾਂ ਵਿਚ ਬੀਬੀ ਜ਼ੌਹਰੀ, ਰਾਜਵਿੰਦਰ ਕੌਰ ਜਟਾਣਾ, ਅਮਰਜੀਤ ਕੌਰ ਮਾਨ, ਸ੍ਰੀਮਤੀ ਕਮਲ ਸੇਖੋਂ, ਬਲਵਿੰਦਰ ਸਿੰਘ ਭੱਟੀ, ਰਘਬੀਰ ਸਿੰਘ ਮਹਿਮੀ,ਨਵਦੀਪ ਸਿੰਘ ਮੁੰਡੀ, ਕਰਨ ਪਰਵਾਜ਼, ਜਸਵਿੰਦਰ ਪੰਜਾਬੀ, ਸ਼ੀਸ਼ਪਾਲ ਸਿੰਘ ਮਾਣਕਪੁਰੀ,ਮੰਗਤ ਖ਼ਾਨ,ਸਜਨੀ ਬੱਤਾ, ਦੀਦਾਰ ਖ਼ਾਨ ਧਬਲਾਨ, ਕ੍ਰਿਸ਼ਨ ਲਾਲ ਧੀਮਾਨ,ਗੁਰਪ੍ਰੀਤ ਸਿੰਘ ਜਖਵਾਲੀ, ਦਰਸ਼ਨ ਸਿੰਘ ਲਾਇਬ੍ਰੇਰੀਅਨ,ਸ਼ਮਿੰਦਰ ਭਗਤ,ਪ੍ਰੋ. ਬਲਦੇਵ ਸਿੰਘ ਚਹਿਲ,ਜਗਜੀਤ ਲੱਡਾ, ਸੁਖਵਿੰਦਰ ਅਨਹਦ, ਸ਼ਰਵਣ ਕੁਮਾਰ ਵਰਮਾ,ਜ਼ਸਪਾਲ ਦੇਸੂਵੀ ਆਦਿ ਸ਼ਾਮਿਲ ਹਨ।
  ਇਸ ਸਮਾਗਮ ਵਿਚ ਨਵਜੋਤ ਸੇਖੋਂ, ਦਲੀਪ ਸਿੰਘ ਨਿਰਮਾਣ, ਸਾਜਨ ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ।ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।ਇਸ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।