ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਗ਼ਜ਼ਲ (ਗ਼ਜ਼ਲ )

  ਠਾਕੁਰ ਪ੍ਰੀਤ ਰਾਊਕੇ   

  Email: preetrauke@gmail.com
  Cell: +1519 488 0339
  Address: 329 ਸਕਾਈ ਲਾਈਨ ਐਵੀਨਿਊ
  ਲੰਡਨ Ontario Canada
  ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕੁਤਾਹੀ ਕਰ ਲਈ ਭਾਰੀ ਸੁਣੀ ਨਾ ਜੋ ਅਸੀ ਦਿਲ ਦੀ ।
    ਸ਼ਰਾਰਤ ਅੱਖੀਆਂ ਕੀਤੀ ਬੁਰੀ ਹਾਲਤ ਹੋਈ ਦਿਲ ਦੀ ।
   
  ਛਮਾਂ ਛਮ ਵਰਦੀਆਂ ਅੱਖਾਂ   ਜੁਬਾਂ ਤੇ ਚੁੱਪ ਬੈਠੀ  ਸੀ,
    ਸੁਣੀ ਮੈਂ  ਹੌਕਿਆਂ  ਰਾਹੀਂ ਕਹਾਣੀ ਜੋ ਕਹੀ   ਦਿਲ ਦੀ ।
   
   ਨਹੀਂ ਵੱਡੇ ਨਹੀੰ ਉੱਚੇ       ਚੁਬਾਰੇ ਜੇ   ਭਲਾ ਤਾਂ ਕੀ  ,
    ਸਜਾਈ ਮਹਿਰਮਾ ਖਾਤਰ   ਅਸੀੰ ਹੈ ਝੌਪੜੀ ਦਿਲ ਦੀ।

    ਅਨੇਕਾਂ ਡੁੱਬ ਗਏ ਵਿੱਚੇ   ਜੁ  ਆਏ ਲਾਉਣ ਸੀ ਤਾਰੀ,
    ਇਹ ਕੰਢੇ ਤੋੜ ਵਹਿਦੀ ਹੈ  ਹਮੇਸਾਂ ਹੀ  ਨਦੀ ਦਿਲ ਦੀ।
   
   ਪਏ ਜਦ ਮੇਰਿਆੰ ਕੰਨਾ   ਸੁਰੀਲੇ     ਬੋਲ  ਗ਼ਜ਼ਲਾਂ ਦੇ ,
    ਖੁਸੀ ਨੇ ਆ ਜਗਾ ਦਿੱਤੀ ਜਿਵੇੰ ਿਫਰ ਫੁਲਝੜੀ ਦਿਲ ਦੀ।
   
  ਬਣਾਓ ਬਾਗ਼ ਿੲਸ ਦਿਲ ਨੰੂ ਉਗਾਓ ਿਪਆਰ ਦੇ ਪੌਦੇ ,
    ਦਬਾ ਕੇ ਚਾਅ ਅਤੇ ਸਧਰਾਂ  ਬਣਾਓ ਨਾ ਮੜ੍ਹੀ ਦਿਲ ਦੀ।

    ਨਹੀੰ ਹੁਣ ਗਾ ਨਹੀੰ ਹੁੰਦੇ    ਅਸਾਂ ਤੋੰ 'ਪ੍ਰੀਤ' ਦੇ ਨਗਮੇ ,
    ਵਗਾਹ ਮਾਰੀ ਕਰੀ ਟੋਟੇ    ਉਨ੍ਹਾ ਨੇ ਬੰਸਰੀ ਦਿਲ ਦੀ  ।