ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' (ਪੁਸਤਕ ਪੜਚੋਲ )

  ਉਜਾਗਰ ਸਿੰਘ   

  Email: ujagarsingh48@yahoo.com
  Cell: +91 94178 13072
  Address:
  India
  ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰਣਜੀਤ ਸਿੰਘ ਭਿੰਡਰ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ਤੇ ਅਧਾਰਤ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਹੈ। ਉਸ ਦੀਆਂ ਹੁਣ ਤੱਕ ਕਹਾਣੀਆਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਕੇਂਦਰ ਸਰਕਾਰ ਦੇ ਗੁਪਤਚਰ ਵਿਭਾਗ ਵਿਚੋਂ ਇੱਕ ਸੁਲਝੇ ਹੋਏ ਅਧਿਕਾਰੀ ਦੇ ਤੌਰ ਤੇ ਸੇਵਾ ਮੁਕਤ ਹੋਇਆ ਹੈ। ਉਸਦਾ ਤਜਰਬਾ ਵਿਸ਼ਾਲ ਹੈ ਕਿਉਂਕਿ ਸਮਾਜਿਕ ਤਾਣੇ ਬਾਣੇ ਦੀਆਂ ਬਾਰੀਕੀਆਂ ਬਾਰੇ ਭਰਪੂਰ ਜਾਣਕਾਰੀ ਹੈ। ਇਹ ਜਾਣਕਾਰੀ ਉਸਦੀ ਵਿਲੱਖਣ ਸੂਝ ਦੀ ਪ੍ਰਤੀਕ ਹੈ। ਆਪਣੀ ਨੌਕਰੀ ਦੌਰਾਨ ਉਸਨੇ ਸਰਕਾਰੀਤੰਤਰ, ਸਮਾਜਿਕ ਸੰਗਠਨਾ ਅਤੇ ਸਮਾਜ ਵਿਚ ਵੱਖ-ਵੱਖ ਕਿਰਦਾਰਾਂ ਵਿਚ ਵਿਚਰ ਰਹੇ ਮਹੱਤਵਪੂਰਨ ਵਿਅਕਤੀਆਂ ਦੀ ਕਾਰਜਸ਼ੈਲੀ ਨੂੰ ਬੜਾ ਨੇੜਿਓਂ ਹੋ ਕੇ ਨੀਝ ਨਾਲ ਵੇਖਿਆ ਤੇ ਵਾਚਿਆ ਹੈ। ਉਹ ਸਾਰੇ ਭਾਰਤ ਦਾ ਭਰਮਣ ਕਰ ਚੁੱਕਿਆ ਹੈ। ਇਸ ਕਰਕੇ ਉਸਦੇ ਤਜਰਬੇ ਦਾ ਖ਼ਜਾਨਾ ਵਿਸ਼ਾਲ ਹੈ। ਜਿਸ ਕਰਕੇ ਉਸਦੀਆਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਅਤੇ ਬਹੁਤੀਆਂ ਕਹਾਣੀਆਂ ਜ਼ਿੰਦਗੀ ਦੀ ਅਸਲੀਅਤ ਦੇ ਕੌੜੇ ਸੱਚ ਦਾ ਪ੍ਰਗਟਾਵਾ ਕਰਦੀਆਂ ਹਨ। ਉਸਦੀਆਂ ਪਹਿਲੀਆਂ ਦੋ ਪੁਸਤਕਾਂ 'ਦੁਖਦੀ ਰਗ', 'ਬੁਲੰਦਪੁਰੀ' ਅਤੇ ਤੀਜੀ ਇਹ ਪੁਸਤਕ ''ਸਮਾਂ ਤੇ ਸੁਪਨੇ'' ਹੈ। ਇਹ 127 ਪੰਨਿਆਂ ਦੀ ਪੁਸਤਕ ਹੈ ਅਤੇ ਇਸ ਵਿਚ 11 ਕਹਾਣੀਆਂ ਹਨ। ਉਸਨੇ ਪਰਵਾਸ ਦੀ ਜ਼ਿੰਦਗੀ ਨੂੰ ਵੀ ਬਹੁਤ ਨੇੜਿਓਂ ਵੇਖਿਆ ਹੈ ਕਿਉਂਕਿ ਉਹ ਲਗਪਗ ਹਰ ਸਾਲ ਪ੍ਰਵਾਸ ਵਿਚ ਭਰਮਣ ਕਰਨ  ਜਾਂਦਾ ਹੈ। ਉਸ ਸਮੇਂ ਦੌਰਾਨ ਉਥੋਂ ਦੇ ਪੰਜਾਬੀਆਂ ਅਤੇ ਗੋਰਿਆਂ ਦੇ ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ ਬਾਰੇ ਜਿਹੜਾ ਤਜਰਬਾ ਉਸਨੂੰ ਹੋਇਆ ਹੈ, ਉਸ ਨੇ ਉਸ ਹਾਲਾਤ ਬਾਰੇ ਆਪਣੀਆਂ ਲਗਪਗ ਸਾਰੀਆਂ ਕਹਾਣੀਆਂ ਵਿਚ ਦਰਸਾਇਆ ਹੈ। ਸਮਾਂ ਅਤੇ ਸੁਪਨੇ ਕਹਾਣੀ ਵਿਚ ਉਸਨੇ ਦੱਸਿਆ ਹੈ ਕਿ ਪੂਰਬ ਅਤੇ ਪੱਛਮ ਦੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੰਤੂ ਪੰਜਾਬੀ ਲੜਕੇ ਅਤੇ ਲੜਕੀਆਂ ਪਰਵਾਸ ਵਿਚ ਜਾ ਕੇ ਬਹੁਤ ਜਲਦੀ ਹੀ ਪੱਛਮੀ ਰੰਗ ਵਿਚ ਰੰਗੇ ਜਾਂਦੇ ਹਨ ਅਤੇ ਮੁੜਕੇ ਪੰਜਾਬ ਵੱਲ ਨੂੰ ਮੂੰਹ ਕਰਨ ਤੋਂ ਵੀ ਝਿਜਕਦੇ ਹਨ ਕਿਉਂਕਿ ਉਨ•ਾਂ ਨੂੰ ਪੰਜਾਬ ਵਿਚ ਪਰਵਾਸ ਵਾਲੀ ਖੁਲ• ਖੇਡ ਨਹੀਂ ਮਿਲਦੀ। ਪੰਜਾਬ ਵਿਚ ਉਹ ਘੁੱਟਨ ਵਿਚ ਆਪਣਾ ਜੀਵਨ ਬਸਰ ਕਰਦੇ ਹਨ। ਜਾਤ ਪਾਤ ਦੀਆਂ ਬੰਦਸ਼ਾਂ ਉਨ•ਾਂ ਦੇ ਪਿਆਰ ਵਿਚ ਰੁਕਾਵਟ ਹੀ ਨਹੀਂ ਬਣਦੀਆਂ ਸਗੋਂ ਉਨ•ਾਂ ਨੂੰ ਆਪਣੀਆਂ ਜਾਨਾ ਵੀ ਗੁਆਉਣੀਆਂ ਪੈਂਦੀਆਂ ਹਨ। ਇਥੋਂ ਤੱਕ ਕਿ ਮਾਂ ਇਸਤਰੀ ਹੋਣ ਦੇ ਨਾਤੇ ਵੀ ਲੜਕੀ ਦਾ ਸਹਾਰਾ ਨਹੀਂ ਬਣਦੀ। ਪਰਵਾਸ ਵਿਚ ਉਨ•ਾਂ ਦੇ ਪਿਆਰ ਵਿਆਹ ਨੂੰ ਮਾਣ ਅਤੇ ਪੰਜਾਬ ਵਿਚ ਉਸਦਾ ਘਾਣ ਹੁੰਦਾ ਹੈ। ਸ਼ਾਵਰ ਕਹਾਣੀ ਵੀ ਪਰਵਾਸ ਅਤੇ ਪੰਜਾਬ ਦੀ ਜ਼ਿੰਦਗੀ ਬਾਰੇ ਇੱਕੋ ਪਰਿਵਾਰ ਦੀ ਪਰਵਾਸ ਅਤੇ ਪੰਜਾਬ ਵਿਚ ਰਹਿ ਰਹੇ ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਜਿਸ ਵਿਚ ਪੰਜਾਬੀ ਲੜਕੀ ਪਰਵਾਸ ਵਿਚ ਜਾ ਕੇ ਆਪਣੀ ਸਹੇਲੀ ਦੇ ਗ਼ੈਰ ਕਾਨੂੰਨੀ ਬੱਚੇ ਦੀ ਖ਼ੁਸ਼ੀ ਵਿਚ ਆਪਣੇ ਘਰ ਪਾਰਟੀ ਕਰਦੀ ਹੈ। ਪੰਜਾਬ ਵਿਚ ਉਸਦੀ ਭੈਣ ਨੀਵੀਂ ਜਾਤ ਦੇ ਲੜਕੇ ਨੂੰ ਪਿਆਰ ਕਰਨ ਕਰਕ ਕਤਲ ਕਰ ਦਿੱਤੀ ਜਾਂਦੀ ਹੇ, ਇਨ•ਾਂ ਦੋਵਾਂ ਕਹਾਣੀਆਂ ਵਿਚ ਪਿਆਰ ਵਿਆਹ ਵਿਚ ਜਾਤ ਪਾਤ ਰੋੜਾ ਬਣਦੀ ਹੈ ਕਿਉਂਕਿ ਪੁਰਾਣੇ ਖਿਆਲਾਂ ਅਤੇ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਬਜ਼ੁਰਗ ਮਾਪੇ ਪਿਆਰ ਵਿਆਹਾਂ ਨੂੰ ਆਪਣੀ ਉਚੀ ਜਾਤ ਤੇ ਹਮਲਾ ਸਮਝਦੇ ਹਨ। ਸਮੇਂ ਦੀ ਚਾਪ ਕਹਾਣੀ ਵੀ ਇੱਕ ਮਨੋਵਿਗਿਆਨਕ ਵਿਸ਼ਲੇਸ਼ਣ ਹੈ, ਜਿਸ ਵਿਚ ਪਰਵਾਸ ਅਤੇ ਪੰਜਾਬ ਵਿਚਲੇ ਪੰਜਾਬੀਆਂ ਦੀ ਤ੍ਰਾਸਦੀ ਵਿਖਾਈ ਗਈ ਹੈ। ਉਹ ਆਪੋ ਆਪਣੇ ਸੰਸਾਰ ਵਿਚ ਕਿਸ ਪ੍ਰਕਾਰ ਵਿਚਰ ਰਹੇ ਹਨ। ਇਕੋ ਘਰ ਵਿਚ ਰਹਿੰਦੇ ਹੋਏ ਵੀ ਇੱਕ ਦੂਜੇ ਨਾਲ ਦੂਰੀਆਂ ਬਣਾਈ ਬੈਠੇ ਹਨ। ਇਨਸਾਨ ਸਿਰਫ ਨਿੱਜ ਤੱਕ ਹੀ ਸੀਮਤ ਹੋ ਗਿਆ ਹੈ। ਆਧੁਨਿਕਤਾ ਦੀ ਆੜ ਵਿਚ ਇਨਸਾਨ ਇਨਸਾਨੀਅਤ ਦੇ ਸੰਬੰਧਾਂ ਤੋਂ ਦੂਰ ਜਾ ਰਿਹਾ ਹੈ। ਪ੍ਰੰਤੂ ਇਸ ਕਹਾਣੀ ਵਿਚ ਤੁਲਨਾਤਮਿਕ ਅਧਿਐਨ ਕੀਤਾ ਗਿਆ ਹੈ ਕਿ ਪੁਰਾਣੇ ਅਤੇ ਅੱਜ ਦੇ ਸਮੇਂ ਵਿਚ ਪਰਿਵਾਰ ਕਿਵੇਂ ਰਹਿੰਦੇ ਹਨ, ਸਨ। ਇਨਸਾਨ ਦੀ ਮਾਨਿਸਿਕ ਟੁੱਟ ਭੱਜ ਦਾ ਚੰਗਾ ਨਮੂਨਾ ਹੈ। ਅੱਜ ਵੀ ਪੰਜਾਬ ਵਿਚ ਜਾਤਪਾਤ, ਭਰਿਸ਼ਟਾਚਾਰ, ਰਿਸ਼ਵਤਖ਼ੋਰੀ ਅਤੇ ਪ੍ਰਦੂਸ਼ਣ ਭਾਰੂ ਹੈ। ਸੁਪਨੇ ਕਹਾਣੀ ਭਾਰਤ ਦੀ ਨਿਆਇਕ ਪ੍ਰਣਾਲੀ ਦਾ ਪਾਜ ਉਘੇੜਦੀ ਹੈ। ਕਿਸ ਪ੍ਰਕਾਰ ਸਿਆਸਤਦਾਨ ਨਿਆਇਕ ਖੇਤਰ ਵਿਚ ਦਖ਼ਲਅੰਦਾਜ਼ੀ ਕਰਕੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ। ਸਿਆਸਤਦਾਨ ਅਤੇ ਜੁਡੀਸ਼ੀਅਲ ਅਧਿਕਾਰੀ ਕਿਵੇਂ ਇੱਕ ਦੂਜੇ ਦੀ ਬਲੈਕਮੇਲਿੰਗ ਕਰਦੇ ਹਨ ਅਤੇ ਦੋਵੇਂ ਇੱਕ ਦੂਜੇ ਤੋਂ ਲਾਭ ਲੈਂਦੇ ਹਨ। ਇਸ ਕਰਕੇ ਲੋਕਾਂ ਦਾ ਅਦਾਲਤਾਂ ਤੋਂ ਵਿਸ਼ਵਾਸ਼ ਉਠ ਗਿਆ ਹੈ। ਹਵਾਈ ਖਲਬਲੀ ਵੀ ਪਰਵਾਸ ਜਾਣ ਦੀ ਲਾਲਸਾ, ਲਾਲਚ ਵਿਚ ਫਸੇ ਡਾਲਰਾਂ ਦੀ ਚਕਾਚੌਂਦ ਦਾ ਪ੍ਰਗਟਾਵਾ ਕਰਦੀ ਪੰਜਾਬੀਆਂ ਦੀ ਮਾਨਸਿਕਤਾ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦੇਣ ਵਾਲੀ ਕਹਾਣੀ ਹੈ। ਪਰਵਾਸ ਜਾਣ ਲਈ ਗ਼ੈਰਸਮਾਜਿਕ ਢੰਗ ਵਰਤੇ ਜਾਂਦੇ ਹਨ, ਇਥੋਂ ਤੱਕ ਕਿ ਆਪਣੀ ਜ਼ਮੀਰ ਨੂੰ ਮਾਰਕੇ, ਖੂਨ ਦੇ ਰਿਸ਼ਤਿਆਂ ਵਿਚ ਵਿਆਹ ਕਰਵਾਕੇ ਬਾਹਰ ਲਿਜਾਇਆ ਜਾਂਦਾ ਹੈ। ਪੰਜਾਬੀ ਆਪਣੀ ਜ਼ਮੀਨਾ ਵੇਚਕੇ ਜਾਂ ਗਹਿਣੇ ਰੱਖ ਕੇ ਬਾਹਰ ਜਾਂਦੇ ਹਨ ਪ੍ਰੰਤੂ ਉਨ•ਾਂ ਦੇ ਮਾਪੇ ਪੁਰਾਤਨਤਾ ਨਾਲ ਜੁੜੇ ਹੋਏ ਹਨ। ਉਥੇ ਪੰਜਾਬੀਆਂ ਨੂੰ ਡਾਲਰ ਕਮਾਉਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਹਾਲਾਤ ਮੁਤਾਬਕ ਬਦਲਣਾ ਵੀ ਪੈਂਦਾ ਹੈ ਪ੍ਰੰਤੂ ਆਪਣੇ ਮਾਪਿਆਂ ਦੀ ਵੇਖ ਭਾਲ ਨਹੀਂ ਕਰ ਸਕਦੇ ਜਿਵੇਂ ਪੰਜਾਬ ਦਾ ਵਿਰਸਾ ਹੈ। ਦੋਸਤੀਆਂ ਦਾ ਅਰਥ ਪੰਜਾਬੀ ਸਭਿਆਚਾਰ ਵਾਲਾ ਨਹੀਂ। ਜਿਹੜਾ ਉਨ•ਾਂ ਨੂੰ ਅਪਨਾਉਣਾ ਔਖਾ ਵੀ ਹੈ ਪ੍ਰੰਤੂ ਉਸ ਤੋਂ ਬਿਨਾ ਗੁਜ਼ਾਰਾ ਵੀ ਨਹੀਂ। ਅੱਧਵਿਚਕਾਰ ਫਸੇ ਰਹਿੰਦੇ ਹਨ। ਦੋ ਸਭਿਆਚਾਰਾਂ ਦਾ ਟਕਰਾ ਹੁੰਦਾ ਰਹਿੰਦਾ ਹੈ। ਦੋਹਾਂ ਨੂੰ ਛੱਡਣਾ ਵੀ ਅਸੰਭਵ ਹੈ। ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਹੁੰਦੀ ਹੈ। ਰਣਜੀਤ ਸਿੰਘ ਭਿੰਡਰ ਦੀ ਇਸ ਪੁਸਤਕ ਵਿਚ ਵਹਿਮਾ ਭਰਮਾ ਵਿਚ ਗ੍ਰਸੇ ਪੰਜਾਬੀ ਸਮਾਜ ਨੂੰ ਇਨ•ਾਂ ਵਿਚੋਂ ਬਾਹਰ ਨਿਕਲਣ ਦੀ ਵੀ ਪ੍ਰੇਰਣਾ ਮਿਲਦੀ ਹੈ। ਪਲ ਪਲ ਮਰਦਾ ਆਦਮੀ ਅਜਿਹੀ ਇੱਕ ਕਹਾਣੀ ਹੈ ਜਿਸ ਵਿਚ ਆਮ ਆਦਮੀ ਹੀ ਨਹੀਂ ਸਗੋਂ ਪੜ•ੇ ਲਿਖੇ ਉਚਿਆਂ ਅਹੁਦਿਆਂ ਤੇ ਬਿਰਾਮਾਨ ਅਧਿਕਾਰੀ ਵੀ ਆਪਣੀਆਂ ਅਤ੍ਰਿਪਤ ਇਛਾਵਾਂ ਦੀ ਪੂਰਤੀ ਲਈ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਸਹਾਰਾ ਲੈਂਦੇ ਵਿਖਾਏ ਗਏ ਹਨ। ਪਾਂਧੇ ਅਟਕਲ ਪੱਚੂ ਨਾਲ ਹੀ ਇਨ•ਾਂ ਲੋਕਾਂ ਨੂੰ ਗੁਮਰਾਹ ਕਰਦੇ ਹਨ ਪ੍ਰੰਤੂ ਆਪਣਾ ਕੁਝ ਸੁਆਰ ਨਹੀਂ ਸਕਦੇ। ਜੇਕਰ ਉਹ ਲੋਕਾਂ ਨੂੰ ਦੁੱਖਾਂ ਨੂੰ ਦੂਰ ਕਰਨ ਦੇ ਉਪਰਾਲੇ ਦੱਸਕੇ ਉਨ•ਾਂ ਦੇ ਦੁੱਖ ਦੂਰ ਕਰਦੇ ਹਨ ਤਾਂ ਆਪਣੇ ਨਿੱਜੀ ਦੁੱਖ ਕਿਉਂ ਦੂਰ ਨਹੀਂ ਕਰਦੇ। ਇਹ ਕਹਾਣੀ ਇਨਸਾਨ ਨੂੰ ਸੱਚ ਤੇ ਪਹਿਰਾ ਦੇਣ ਦੀ ਵੀ ਤਾਕੀਦ ਕਰਦੀ ਹੈ। ਅਸਲ ਵਿਚ ਇਸ ਪੁਸਤਕ ਦੀਆਂ ਲਗਪਗ ਸਾਰੀਆਂ ਕਹਾਣੀਆਂ ਹੀ ਕਿਸੇ ਨਾ ਕਿਸੇ ਢੰਗ ਨਾਲ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰਕੇ ਲੋਕਾਂ ਨੂੰ ਉਨ•ਾਂ ਤੋਂ ਖਹਿੜਾ ਛੁਡਾਉਣ ਦੀ ਪ੍ਰੇਰਨਾ ਦਿੰਦੀਆਂ ਹਨ। ਸਾਂਝ ਨਾਮ ਦੇ ਸਿਰਲੇਖ ਵਾਲੀ ਕਹਾਣੀ ਵੀ ਸਮਾਜਿਕ ਰਿਸ਼ਤਿਆਂ ਵਿਚ ਆ ਰਹੀਆਂ ਤਰੇੜਾਂ ਦਾ ਜ਼ਿਕਰ ਕਰਦੀ ਹੋਈ ਦੱਸਦੀ ਹੈ ਕਿ ਸਾਂਝ ਭਾਵਨਾਵਾਂ ਦੀ ਹੁੰਦੀ ਹੈ। ਇਨਸਾਨ ਦੀਆਂ ਤਿੰਨ ਮੁੱਖ ਲੋੜਾਂ, ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਘੱਟ ਹੀ ਪੂਰੀਆਂ ਹੁੰਦੀਆਂ ਹਨ। ਜੇਕਰ ਘਰ ਵਿਚੋਂ ਇਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਨਸਾਨ ਇਨ•ਾਂ ਨੂੰ ਪੂਰੀਆਂ ਕਰਨ ਲਈ ਬਾਹਰ ਝਾਕਦਾ ਹੈ, ਜੋ ਸਹੀ ਗੱਲ ਨਹੀਂ। ਇਸ ਕਹਾਣੀ ਵਿਚ ਲੇਖਕ ਸਾਹਿਤਕਾਰ ਇਨਸਾਨਾ ਦੀ ਗੱਲ ਕਰਦਾ ਲਿਖਦਾ ਹੈ ਕਿ ਇਸਤਰੀਆਂ ਸ਼ਰਾਬ ਵਰਗੇ ਨਸ਼ਿਆਂ ਦਾ ਸੇਵਨ ਕਰਕੇ ਅਨੈਤਿਕ ਕੰਮ ਕਰਦੀਆਂ ਹਨ। ਅਜਿਹੇ ਕੰਮ ਕਰਨ ਵਾਲੀਆਂ ਆਪਣੇ ਆਪ ਨੂੰ ਅਗਾਂਹਵਧੂ ਕਹਿੰਦੀਆਂ ਹਨ। ਤਿੰਨ ਭੈਣਾਂ ਦੇ ਸਿਰਲੇਖ ਵਾਲੀ ਕਹਾਣੀ ਨੇ ਤਾਂ ਸਾਡੇ ਸਮਾਜਿਕ ਤਾਣੇ ਬਾਣੇ ਦੇ ਭੇਦ ਹੀ ਖੋਲ•ਕੇ ਰੱਖ ਦਿੱਤੇ ਹਨ ਕਿਵੇਂ ਇਨਸਾਨ ਆਪਣੇ ਰਾਹ ਤੋਂ ਭੱਟਕ ਕੇ ਨਿੱਜੀ ਹਿਤਾਂ ਦੀ ਪੂਰਤੀ ਲਈ ਘਟੀਆ ਤੌਰ ਤਰੀਕੇ ਵਰਤਕੇ ਉਚਾਈਆਂ ਪ੍ਰਾਪਤ ਕਰਦਾ ਹੈ। ਇਥੋਂ ਤੱਕ ਕਿ ਧਰਮ ਦੇ ਠੇਕੇਦਾਰ ਵੀ ਆਪਣੇ ਹੋਸ਼ ਹਵਾਸ਼ ਖੋਅ ਬੈਠਦੇ ਹਨ। ਇਸ ਕਹਾਣੀ ਵਿਚ ਇਹ ਵਿਖਾਇਆ ਗਿਆ ਹੈ ਕਿ ਔਰਤ ਸਰਬਸ਼ਕਤੀਮਾਨ ਹੈ। ਉਹ ਜੋ ਚਾਹੇ ਸਭ ਕੁਝ ਕਰ ਸਕਦੀ ਹੈ। ਸਾਹਿਤਕਾਰਾਂ ਵਿਚ ਆਪਸੀ ਈਰਖਾ, ਵੈਰ ਵਿਰੋਧ ਅਤੇ ਬਦਲੇ ਦੀ ਭਾਵਨਾ ਭਾਰੂ ਹੁੰਦੀ ਹੈ। ਇਨਾਮਾ ਦੀ ਪ੍ਰਾਪਤੀ ਲਈ ਉਹ ਹਰ ਹੀਲਾ ਵਰਤ ਲੈਂਦੇ ਹਨ। ਇਸ ਕਹਾਣੀ ਵਿਚ ਸਿਆਸਤਦਾਨਾ ਦਾ ਚਿੱਟਾ ਚਿੱਠਾ ਵੀ ਉਧੇੜ ਕੇ ਰੱਖ ਦਿੱਤਾ ਹੈ। ਖਾਸ ਤੌਰ ਤੇ ਸਫਾਰਤਖਾਨਿਆਂ ਵਿਚ ਉਚ ਅਧਿਕਾਰੀ ਅਤੇ ਸਿਆਸਤਦਾਨ ਅਨੈਤਿਕ ਕੰਮ ਕਰਦੇ ਹਨ। ਔਰਤ ਦੀਆਂ ਮਜ਼ਬੂਰੀਆਂ, ਰਜ਼ਾਮੰਦੀਆਂ ਅਤੇ ਉਨ•ਾਂ ਦੀ ਅਜਿਹੇ ਕੰਮ ਕਰਦਿਆਂ ਦੀ ਅੰਦਰਲੀ ਭੰਨ ਤੋੜ ਵੀ ਦਰਸਾਈ ਗਈ ਹੈ। ਕਹਾਣੀਆਂ ਰੌਚਿਕ ਹਨ ਜਿਨ•ਾਂ ਨੂੰ ਜਦੋਂ ਪਾਠਕ ਪੜ•ਨ ਲੱਗਦਾ ਹੈ ਤਾਂ ਅੱਧ ਵਿਚਕਾਰ ਛੱਡ ਨਹੀਂ ਸਕਦਾ। ਧਾਰਮਿਕ ਕੱਟੜਤਾ ਦੇ ਗੰਭੀਰ ਨਤੀਜਿਆਂ ਬਾਰੇ ਵੀ ਆਗਾਹ ਕੀਤਾ ਗਿਆ ਹੈ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਣਜੀਤ ਸਿੰਘ ਭਿੰਡਰ ਨੇ ਵਰਤਮਾਨ ਸਮਾਜ ਦੇ ਖੋਖਲੇ ਦਾਅਵਿਆਂ ਦਾ ਪਰਦਾ ਫਾਸ਼ ਕਰਕੇ ਆਮ ਲੋਕਾਂ ਨੂੰ ਨੈਤਿਕਤਾ ਦਾ ਪਲਾ ਫੜਨ ਲਈ ਪ੍ਰੇਰਣ ਦਾ ਮਹੱਤਵਪੂਰਨ ਕਾਰਜ ਕੀਤਾ ਹੈ।