ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • ਸ਼ਾਇਰ ਸ਼ਮੀ ਜਲੰਧਰੀ (ਲੇਖ )

  ਰਿਸ਼ੀ ਗੁਲਟੀ   

  Email: rishi22722@yahoo.com
  Address:
  ਐਡੀਲੇਡ Australia
  ਰਿਸ਼ੀ ਗੁਲਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸ਼ਮੀ ਜਲੰਧਰੀ
  ਜਿੱਥੇ ਸ਼ਾਇਰੀ ਨੂੰ ਰੂਹ ਦੀ ਖੁਰਾਕ ਮੰਨਿਆਂ ਜਾਂਦਾ ਹੈ, ਤੇ ਚੰਗੀ ਸ਼ਾਇਰੀ ਸਿਰ ਨੂੰ ਝੂਮਣ ਲਾ ਦਿੰਦੀ ਹੈ, ਉਥੇ ਚੰਗਾ ਗੀਤ ਰੂਹ ਨੂੰ ਮਸਤੀ ਦਿੰਦਾ ਹੈ, ਦਿਲ ਨੂੰ ਉਚੇ ਅੰਬਰਾਂ ਦੀਆਂ ਉਡਾਰੀਆਂ ਲਾਉਣ ਲਈ ਮਜ਼ਬੂਰ ਕਰ ਦਿੰਦਾ ਹੈ ਤੇ ਪੈਰਾਂ ਨੂੰ ਥਿਰਕਣ ਲਾ ਦਿੰਦਾ ਹੈ । ਗੀਤਾਂ ਦੇ ਬਹੁਤ ਸਾਰੇ ਰੂਪ ਹੁੰਦੇ ਹਨ ਜੋ ਕਿ ਇਨਸਾਨ ਦੀ ਵੱਖੋ-ਵੱਖਰੀ ਮਨੋਦਸ਼ਾ ਮੁਤਾਬਿਕ ਗਾਏ ਜਾਂਦੇ ਹਨ, ਜਿਵੇਂ ਕਿ ਉਦਾਸੀ ਵਾਲੇ ਗੀਤ, ਜਿੰਦਗੀ ਨੂੰ ਉਤਸ਼ਾਹ ਦੇਣ ਵਾਲੇ ਗੀਤ, ਹਿੰਮਤ ‘ਤੇ ਹੌਸਲਾ ਪੈਦਾ ਕਰਨ ਵਾਲੇ ਗੀਤ ਜਾਂ ਵਿਆਹ ਸ਼ਾਦੀਆਂ ‘ਤੇ ਗਾਏ ਜਾਣ ਵਾਲੇ ਗੀਤ । ਹਰ ਇਨਸਾਨ ਦੀ ਜਿੰਦਗੀ ‘ਚ ਉਮਰ ਦਾ ਅਜਿਹਾ ਮਤਵਾਲਾ ਦੌਰ ਜਰੂਰ ਆਉਂਦਾ ਹੈ, ਜਦੋਂ ਉਹ ਕਿਸੇ ਦੇ ਸਾਥ ਦੀ ਕਲਪਨਾ ਕਰਦਾ ਹੈ ਜਾਂ ਕਿਸੇ ਦਾ ਸਾਥ ਚਾਹੁੰਦਾ ਹੈ । ਅਜਿਹੀ ਉਮਰ ਦੇ ਦੌਰ ‘ਚ ਮਨ ਨੂੰ ਅਜਿਹਾ ਸੰਗੀਤ ਤੇ ਅਜਿਹੇ ਗੀਤ ਹੀ ਪਸੰਦ ਹੁੰਦੇ ਹਨ, ਜਿਨ੍ਹਾਂ ‘ਚ ਜਿੰਦਗੀ ਧੜਕਦੀ ਹੋਵੇ । ਅਜਿਹਾ ਹੀ ਇੱਕ ਗੀਤ ਪੰਜਾਬੀ ਫਿਲਮ “ਕੱਚੇ ਧਾਗੇ” ‘ਚ ਆ ਰਿਹਾ ਹੈ, ਜੋ ਕਿ ਵਿਸ਼ਾਲ ਸੈੱਟ ‘ਤੇ ਫਿਲਮਾਇਆ ਗਿਆ ਹੈ । ਸ਼ਾਦੀ ਵਿਆਹ ਦੇ ਮਾਹੌਲ ‘ਚ ਫਿਲਮਾਇਆ ਗਿਆ, ਛੇੜ-ਛਾੜ ਨਾਲ਼ ਭਰਪੂਰ ਇਹ ਗੀਤ “ਕਿਆ ਬਾਤਾਂ” ਆਸਟ੍ਰੇਲੀਆ ਵੱਸਦੇ ਪ੍ਰਵਾਸੀ ਸ਼ਾਇਰ-ਗੀਤਕਾਰ ਸ਼ਮੀ ਜਲੰਧਰੀ ਦੀ ਕਲਮ ਤੋਂ ਰਚਿਆ ਗਿਆ ਹੈ । ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਮੁਖਤਾਰ ਸਹੋਤਾ ਨੇ ਤੇ ਆਵਾਜ਼ ਦਿੱਤੀ ਹੈ, ਗਾਇਕ ਜੇ. ਦੀਪ ਨੇ । ਇਸ ਗੀਤ ਤੋਂ ਬਾਅਦ ਫਿਲਮ “ਕੱਚੇ ਧਾਗੇ” ਦੇ ਡਾਇਰੈਕਟਰ ਬੂਟਾ ਸਿੰਘ ਨੇ ਅਗਲੀ ਫਿਲਮ ‘ਚ ਸ਼ਮੀ ਦੇ ਗੀਤ ਲੈਣ ਦਾ ਫੈਸਲਾ ਕੀਤਾ ਹੈ । ਇਸ ਤੋਂ ਬਾਅਦ ਇੱਕ ਹੋਰ ਪੰਜਾਬੀ ਫਿਲਮ “ਇਸ਼ਕ-ਮਾਈ ਰਿਲੀਜ਼ਨ” ‘ਚ ਸ਼ਮੀ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇਣ ਜਾ ਰਹੀਆਂ ਹਨ, ਨੂਰਾਂ ਸਿਸਟਰਜ਼ ਤੇ ਪਾਕਿਸਤਾਨੀ ਗਾਇਕ ਮੁਸੱਰਤ ਅੱਬਾਸ ਤੇ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਹੋਣ ਜਾ ਰਹੀ ਹਿੰਦੀ ਫਿਲਮ “ਵੋਹ” ‘ਚ ਵੀ ਸ਼ਮੀ ਦਾ ਇਕ ਗੀਤ ਆ ਰਿਹਾ ਹੈ ।
  ਫਿਲਮੀ ਗੀਤਕਾਰੀ ਦੇ ਸੰਬੰਧ ‘ਚ ਸ਼ਮੀ ਨੇ ਦੱਸਿਆ ਕਿ ਕੋਈ ਵੀ ਸ਼ਾਇਰ ਆਪਣੀ ਸੋਚ, ਆਪਣੇ ਚੌਗਿਰਦੇ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਦੀ ਰਚਨਾ ਕਰਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ਼ ਉਸਦੀ ਪਕੜ ‘ਚ ਹੁੰਦੀ ਹੈ । ਪਰ ਫਿਲਮੀ ਦੁਨੀਆਂ ‘ਚ ਗੀਤਕਾਰੀ ਦਾ ਕੰਮ ਥੋੜਾ ਕਠਿਨ ਤੇ ਚੁਣੌਤੀ ਭਰਿਆ ਹੁੰਦਾ ਹੈ ਕਿਉਂਕਿ ਗੀਤਕਾਰ ਨੂੰ ਗੀਤ ਦੀ ਪਿੱਠਭੂਮੀ ਬਾਰੇ ਦੱਸਿਆ ਜਾਂਦਾ ਹੈ ਕਿ ਕਿੰਨਾਂ ਪ੍ਰਸਥਿਤੀਆਂ ‘ਚ ਇਹ ਗੀਤ ਗਾਇਆ ਜਾਣਾ ਹੈ । ਜਿੱਥੇ ਸ਼ਾਇਰੀ ‘ਚ ਸ਼ਾਇਰ ਆਪਣੀ ਰਚਨਾ ਰਚਣ ਸਮੇਂ ਖੁੱਲੇ ਆਸਮਾਨਾਂ ਦੀਆਂ ਉਡਾਰੀਆਂ ਲਗਾ ਸਕਦਾ ਹੈ, ਫਿਲਮੀ ਗੀਤਕਾਰੀ ‘ਚ ਪ੍ਰਸਥਿਤੀਆਂ ਦਾ ਖੇਤਰ ਸੀਮਿਤ ਹੋਣ ਕਰਕੇ ਇਹ ਗੀਤਕਾਰ ਦੀ ਕਲਾ ਦੀ ਪਰਖ ਹੁੰਦੀ ਹੈ ਕਿ ਉਹ ਇਸ ‘ਚ ਕਿੰਨੀ ਉਡਾਰੀ ਭਰ ਸਕਦਾ ਹੈ । ਸ਼ਾਇਰੀ ਅੰਤਰ ਆਤਮਾ ਨੂੰ ਸੰਤੁਸ਼ਟ ਕਰਨ ਲਈ ਕੀਤੀ ਜਾ ਸਕਦੀ ਹੈ ਪਰ ਫਿਲਮੀ ਗੀਤਕਾਰੀ ‘ਚ ਗੀਤ ਦਾ ਦਰਸ਼ਕਾਂ ਜਾਂ ਸਰੋਤਿਆਂ ਦੀ ਰੂਹ ਦੀ ਖੁਰਾਕ ਬਣਨਾ ਲਾਜ਼ਮੀ ਹੋ ਜਾਂਦਾ ਹੈ । ਫਿਲਮੀ ਗੀਤਕਾਰੀ ਤੋਂ ਪਹਿਲਾਂ ਸ਼ਮੀ ਦੀਆਂ ਦੋ ਕਿਤਾਬਾਂ “ਗ਼ਮਾਂ ਦਾ ਸਫ਼ਰ” ਤੇ “ਵਤਨੋਂ ਦੂਰ” ਵੀ ਪਾਠਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ ਤੇ ਕਰੀਬ ਛੇ ਆਡੀਓ ਐਲਬਮਾਂ ਤੋਂ ਇਲਾਵਾ ਬਹੁਤ ਸਾਰੇ ਸਿੰਗਲ ਟਰੈਕ ਵੀ ਸ਼ਮੀ ਦੀ ਕਲਮ ਤੋਂ ਜਨਮ ਚੁੱਕੇ ਹਨ । ਸ਼ਮੀ ਦੇ ਗੀਤ ‘ਤੇ ਗਜ਼ਲਾਂ ਪੰਜਾਬ ‘ਚ ਹੁੰਦੀਆਂ ਬਹੁਤ ਸਾਰੀਆਂ ਮਹਿਫ਼ਲਾਂ ਦਾ ਸਿ਼ੰਗਾਰ ਬਣ ਰਹੇ ਹਨ । ਸ਼ਮੀ ਦੀ ਆਪਣੀ ਆਵਾਜ਼ ‘ਚ ਆਡੀਓ ਐਲਬਮ “ਦਸਤਕ” ਨੂੰ ਵੀ ਸਰੋਤਿਆਂ ਦਾ ਮਣਾਂ-ਮੂੰਹੀਂ ਪਿਆਰ ਮਿਲ ਚੁੱਕਾ ਹੈ । ਸ਼ਾਲਾ! ਜਿਵੇਂ ਹੁਣ ਤੱਕ ਇਹ ਕਲਮ ਆਪਣਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਰਹੀ ਹੈ, ਉਸੇ ਤਰ੍ਹਾਂ ਅੱਗੇ ਵੀ ਮਾਣ ਨਾਲ਼ ਅੱਗੇ ਵਧਦੀ ਰਹੇ..