ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਡਾ.ਦਰਸ਼ਨ ਵੱਲੋਂ ਪੰਜਾਬੀ ਦੇ ਬਹੁਪੱਖੀ ਲੇਖਕ ਕਿਰਪਾਲ ਕਜ਼ਾਕ ਦੇ ਸਾਹਿਤਕ, ਪਰਿਵਾਰਿਕ ਅਤੇ ਨਿੱਜੀ ਜੀਵਨ ਬਾਰੇ 7 ਵਿਅਕਤੀਆਂ ਵੱਲੋਂ ਕੀਤੀਆਂ ਮੁਲਾਕਾਤਾਂ 'ਤੇ ਅਧਾਰਤ ਪੁਸਤਕ ''ਸਾਹਿਤ ਤੇ ਸੰਬਾਦ'' ਪ੍ਰਕਾਸ਼ਤ ਕਰਵਾਕੇ ਉਭਰਦੇ ਲੇਖਕਾਂ ਲਈ ਮਾਰਗ ਦਰਸ਼ਨ ਕੀਤਾ ਹੈ ਕਿਉਂਕਿ ਕਿਰਪਾਲ ਕਜ਼ਾਕ ਦਾ ਸਾਹਿਤਕ ਜੀਵਨ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ। ਪੰਜਾਬੀ ਸਾਹਿਤ ਵਿਚ ਸੰਬਾਦ ਕਰਨ ਅਤੇ ਖਾਸ ਤੌਰ ਤੇ ਸੰਬਾਦ ਕਰਕੇ ਲਿਖਣ ਦੀ ਪਰੰਪਰਾ ਦੀ ਘਾਟ ਹੈ, ਜੀਵਨੀ ਵਿਚ ਤਾਂ ਬਿਲਕੁਲ ਹੀ ਨਹੀਂ, ਜਿਹੜੀ ਇਸ ਪੁਸਤਕ ਨੇ ਪੂਰੀ ਕਰ ਦਿੱਤੀ ਹੈ। ਇਹ ਪੁਸਤਕ ਉਭਰ ਰਹੇ ਲੇਖਕਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ। ਜੇਕਰ ਇਸ ਪੁਸਤਕ ਨੂੰ ਕਿਰਪਾਲ ਕਜ਼ਾਕ ਦੀ ਵਿਲੱਖਣ ਜੀਵਨੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਸਵੈ ਜੀਵਨੀ ਵਿਚ ਕਈ ਵਾਰੀ ਲੇਖਕ ਆਪਣੇ ਬਾਰੇ ਆਪ ਅਸਲੀਅਤ ਲਿਖਣ ਤੋਂ ਝਿਜਕ ਜਾਂਦਾ ਹੈ। ਜੀਵਨੀ ਵਿਚ ਵੀ ਆਮ ਤੌਰ ਤੇ ਕਿਸੇ ਵਿਅਕਤੀ ਬਾਰੇ ਕੋਈ ਦੂਜਾ ਵਿਅਕਤੀ ਆਪਣੀ ਜਾਣਕਾਰੀ ਅਨੁਸਾਰ ਲਿਖ ਦਿੰਦਾ ਹੈ ਪ੍ਰੰਤੂ ਇਸ ਪੁਸਤਕ ਦੇ ਤੱਥ ਸਾਰੇ ਸਹੀ ਹਨ ਕਿਉਂਕਿ ਮੁਲਾਕਾਤਾਂ ਵਿਚ ਜਿਸ ਵਿਅਕਤੀ ਦੀ ਜੀਵਨੀ ਲਿਖੀ ਗਈ ਹੈ, ਉਸਨੇ ਸਾਰੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ ਹਨ। ਆਮ ਤੌਰ ਤੇ ਮੁਲਾਕਾਤੀ ਅਜਿਹੇ ਸਵਾਲ ਵੀ ਕਰ ਦਿੰਦਾ ਹੈ, ਜਿਸ ਬਾਰੇ ਲੇਖਕ ਆਪ ਨਹੀਂ ਲਿਖਣਾ ਚਾਹੁੰਦਾ ਹੁੰਦਾ। ਜੀਵਨੀਕਾਰ ਤੋੜ ਮਰੋੜਕੇ ਜਾਣਕਾਰੀ ਲਿਖ ਦਿੰਦਾ ਹੈ ਜੋ ਕਿ ਨੈਤਿਕ ਤੌਰ ਤੇ ਉਸ ਵਿਅਕਤੀ ਨਾਲ ਧੋਖਾ ਹੁੰਦਾ ਹੈ। ਕਿਰਪਾਲ ਕਜ਼ਾਕ ਦਾ ਤਾਂ ਸਾਰਾ ਹੀ ਜੀਵਨ ਜਦੋਜਹਿਦ ਵਿਚ ਗੁਜਰਿਆ ਹੈ। ਕਦੀਂ ਪਰਿਵਾਰਿਕ ਅਤੇ ਕਦੀਂ ਵਿਤੀ ਸਮੱਸਿਆਵਾਂ ਵਿਚ ਉਲਝਿਆ ਰਿਹਾ ਹੈ। ਸ ਪੁਸਤਕ ਦੀ  ਿਹੋ ਖਾਸੀਅਤ ਹੈ ਕਿ ਨਵੇਂ ਲੇਖਕ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਲਿਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ  ਿਸ ਪੁਸਤਕ ਵਿਚਲੀਆਂ ਮੁਲਾਕਾਤਾਂ ਪੜ੍ਹਕੇ ਇਹ ਮਹਿਸੂਸ ਹੁੰਦਾ ਹੈ ਕਿ ਜੇਕਰ ਲੇਖਕ ਵਿਚ ਕਾਬਲੀਅਤ, ਸਿਰੜ੍ਹ, ਸਿਦਕ, ਲਗਨ, ਅਤੇ ਦ੍ਰਿੜ੍ਹਤਾ ਹੋਵੇ ਤਾਂ ਉਹ ਸਾਹਿਤ ਦੇ ਹਰ ਰੂਪ ਵਿਚ ਰਚਨਾ ਕਰ ਸਕਦਾ ਹੈ। ਕਿਰਪਾਲ ਕਜ਼ਾਕ ਤਾਂ ਮੁਢਲੇ ਤੌਰ ਤੇ ਕਹਾਣੀਕਾਰ ਸੀ ਪ੍ਰੰਤੂ ਉਹ ਖੋਜ, ਕਬੀਲਿਆਂ, ਨਾਵਲ, ਨਾਟਕ, ਰੇਖਾ ਚਿੱਤਰ ਅਤੇ ਫਿਲਮਾਂ ਦੀਆਂ ਕਹਾਣੀਆਂ, ਡਾਇਲਾਗ ਅਤੇ ਸਕਰਿਪਟ ਲਿਖਣ ਵਿਚ ਮੋਹਰੀ ਸਾਬਤ ਹੋਇਆ ਹੈ। ਹਾਲਾਂ ਕਿ ਉਸਨੇ ਕਿਤਾਬੀ ਸਿੱਖਿਆ ਵੀ ਬਹੁਤੀ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਉਸਦਾ ਜ਼ਿੰਦਗੀ ਦਾ ਤਜਰਬਾ ਹੀ ਉਸਨੂੰ ਮੁਹਾਰਤ ਦੇ ਗਿਆ। ਉਸ ਦੀਆਂ ਰਚਨਾਵਾਂ ਤੋਂ ਲੇਖਕ ਬਹੁਤ ਜ਼ਿਆਦਾ ਪੜਿਆ ਲਿਖਿਆ ਅਤੇ ਗੁੜ੍ਹਿਆ ਜਾਪਦਾ ਹੈ। ਸਾਹਿਤ ਦੇ ਜਿਸ ਵੀ ਰੂਪ ਵਿਚ ਉਹ ਲਿਖਦਾ ਹੈ ਕਮਾਲ ਕਰੀ ਜਾਂਦਾ ਹੈ। ਸ਼ਬਦਕੋਸ਼ ਵਰਗੇ ਵਿਸ਼ੇ ਬਾਰੇ ਵੀ ਉਸਦੀ ਪਕੜ ਕਮਾਲ ਦੀ ਹੈ ਹਾਲਾਂਕਿ ਇਹ ਵਿਸ਼ਾ ਤਕਨੀਕੀ ਕਿਸਮ ਦਾ ਹੈ।

    ਨਵੇਂ ਲੇਖਕਾਂ ਨੂੰ ਉਸ ਦੀ ਜੀਵਨੀ ਤੋਂ ਸਬਕ ਮਿਲਦਾ ਹੈ ਕਿ ਲੇਖਕ ਦੀ ਨਿੱਜੀ ਹਿੰਮਤ, ਮਿਹਨਤ ਅਤੇ ਕੁਝ ਕਰ ਗੁਜਰਨ ਦੀ ਛਾ ਸ਼ਕਤੀ ਅਸੰਭਵ ਨੂੰ ਸੰਭਵ ਬਣਾ ਸਕਦੀ ਹੈ। ਉਸਦੀਆਂ ਮੁਲਾਕਾਤਾਂ ਤੋਂ ਇਹ ਵੀ ਸ਼ਪੱਸ਼ਟ ਹੁੰਦਾ ਹੈ ਕਿ ਲੋੜ ਕਿਸੇ ਵੀ ਨਿਸ਼ਾਨੇ ਦੀ ਪੂਰਤੀ ਵਿਚ ਵਡਮੁਲਾ ਯੋਗਦਾਨ ਪਾਉਂਦੀ ਹੈ। ਲੇਖਕ ਉਪਰ ਉਸਦੇ ਪਰਿਵਾਰਿਕ ਜੀਵਨ ਅਤੇ ਵਾਤਾਵਰਨ ਦਾ ਵੀ ਗਹਿਰਾ ਪ੍ਰਭਾਵ ਪੈਂਦਾ ਹੈ। ਲੇਖਕ ਅਨੁਸਾਰ ਤੰਗੀ ਤਰੁਸ਼ੀਆਂ ਤੋਂ ਵੀ ਕੁਝ ਨਾ ਕੁਝ ਗ੍ਰਹਿਣ ਕੀਤਾ ਜਾ ਸਕਦਾ ਹੈ, ਜੇਕਰ ਲੇਖਕ ਇਸ ਤਜਰਬੇ ਨੂੰ ਸਿਰਜਣਾ ਦਾ ਆਧਾਰ ਬਣਾ ਲਵੇ। ਕਜ਼ਾਕ ਅਨੁਸਾਰ ਚੰਗੀਆਂ ਪੁਸਤਕਾਂ ਪੜ੍ਹਨ ਨਾਲ ਵੀ ਲਿਖਣ ਪ੍ਰਕ੍ਰਿਆ ਸਾਰਥਿਕ ਹੋ ਸਕਦੀ ਹੈ। ਕੰਮ ਭਾਵੇਂ ਕਿਤਨਾ ਵੀ ਔਖਾ ਹੋਵੇ ਜੇਕਰ ਕਰਨ ਦੀ ਇਛਾ ਸ਼ਕਤੀ ਅਤੇ ਦ੍ਰਿੜ੍ਹ  ਇਰਾਦਾ ਹੋਵੇ। ਕਜ਼ਾਕ ਦਾ ਤਜਰਬਾ ਦੱਸਦਾ ਹੈ ਕਿ ਹਰ ਕੰਮ ਹੱਥੀਂ ਕਰਨਾ ਸਿੱਖਣਾ ਚਾਹੀਦਾ ਹੈ। ਲਿਖਣ ਸਮੇਂ ਕਿਸੇ ਹੋਰ ਲੇਖਕ ਦੀ ਨਕਲ ਨਹੀਂ ਮਾਰਨੀ ਚਾਹੀਦੀ ਸਗੋਂ ਵਧੀਆ ਰਚਨਾਵਾਂ ਤੋਂ ਪ੍ਰੇਰਨਾ ਲੈਣੀ ਜ਼ਰੂਰੀ ਹੈ। ਲੇਖਕ ਬਣਨ ਲਈ ਸ਼ਾਰਟ ਕੱਟ ਨਾ ਵਰਤੋ। ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਹਿਜ ਨਾਲ ਲਿਖਿਆ ਜਾਵੇ। ਆਪਣੀ ਈਗੋ ਤਿਆਗਣ ਨਾਲ ਪਰਪੱਕਤਾ ਆਉਂਦੀ ਹੈ। ਸ਼ਾਗਿਰਦੀ ਦਾ ਲਾਭ ਹੁੰਦਾ ਹੈ, ਬਸ਼ਰਤੇ ਕੁਝ ਸਿੱਖਣ ਦੀ ਚਾਹਤ ਹੋਵੇ। ਖੋਜੀ ਕੰਮ ਲਈ ਮਨ ਮਾਰਕੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਮੁਲਾਕਾਤਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਿਰਪਾਲ ਕਜ਼ਾਕ ਦੀ ਵਿਚਾਰਧਾਰਾ ਹੈ ਕਿ ਬਹੁਤ ਥੋੜ੍ਹੀ ਮਾਤਰਾ ਵਿਚ ਲਿਖਣਾ ਚਾਹੀਦਾ ਹੈ ਪ੍ਰੰਤੂ ਜੋ ਲਿਖਿਆ ਜਾਵੇ ਵਜਨਦਾਰ ਹੋਵੇ। ਹਰ ਰਚਨਾ ਲਿਖਣ ਤੋਂ ਬਾਅਦ ਕਈ ਵਾਰੀ ਪੜ੍ਹਕੇ ਦਰੁਸਤੀ ਕੀਤੀ ਜਾਵੇ ਅਤੇ ਫਿਰ ਚੰਗੇ ਲੇਖਕਾਂ ਦੀ ਰਾਏ ਲਈ ਜਾਵੇ, ਉਨ੍ਹਾਂ ਦੀ ਰਾਏ ਦਾ ਗੁੱਸਾ ਨਾ ਕੀਤਾ ਜਾਵੇ ਸਗੋਂ ਦਿੱਤੇ ਸੁਝਾਅ ਮੁਤਾਬਕ ਤਬਦੀਲੀ ਕੀਤੀ ਜਾਵੇ। ਹਮੇਸ਼ਾ ਸਿਖਾਂਦਰੂ ਬਣਕੇ ਰਹਿਣਾ ਚਾਹੀਦਾ ਹੈ। ਜਿਸ ਲੇਖਕ ਤੋਂ ਰਾਏ ਲੈਣੀ ਹੈ ਉਸਦਾ ਕਿਰਦਾਰ ਵੀ ਵਜ਼ਨਦਾਰ ਹੋਵੇ। ਆਮ ਤੌਰ ਤੇ ਲੇਖਕ ਸਹੀ ਰਾਏ ਨਹੀਂ ਦਿੰਦੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਲੇਖਕ ਉਸ ਤੋਂ ਅੱਗੇ ਨਿਕਲ ਜਾਵੇ। ਜੁਗਾੜਬਾਜੀ ਤੋਂ ਪ੍ਰਹੇਜ ਕੀਤਾ ਜਾਵੇ। ਕੋਈ ਸਾਹਿਤਕਾਰ ਮਾਰਗ ਦਰਸ਼ਕ ਜ਼ਰੂਰ ਬਣਾਉਣਾ ਚਾਹੀਦਾ ਹੈ। ਰਚਨਾ ਦੇ ਸਿਰਲੇਖ ਪੜ੍ਹਕੇ ਹੀ ਪਤਾ ਨਾ ਲੱਗੇ ਕਿ ਰਚਨਾ ਵਿਚ ਕੀ ਮੈਟਰ ਹੈ। ਜੇ  ਇਹ ਪਤਾ ਲੱਗ ਜਾਵੇ ਤਾਂ ਪਾਠਕ ਸਾਰੀ ਰਚਨਾ ਨੂੰ ਪੜ੍ਹੇਗਾ ਨਹੀਂ। ਉਤਸੁਕਤਾ ਬਣੀ ਰਹਿਣੀ ਚਾਹੀਦੀ ਹੈ। ਜੇਕਰ ਚੰਗੀਆਂ ਰਚਨਾਵਾਂ ਲਿਖੋਗੇ ਤਾਂ ਵਿਰੋਧ ਹੋਵੇਗਾ ਹੀ, ਵਿਰੋਧ ਤੋਂ ਘਬਰਾਉਣਾ ਨਹੀਂ। ਦੂਜੇ ਲੇਖਕਾਂ ਦੇ ਨੁਕਸ ਵੀ ਨਹੀਂ ਕੱਢਣੇ ਚਾਹੀਦੇ। ਜੀਵਨੀ ਵਿਚ ਸਚਾਈ ਹੋਵੇ, ਆਪਣੇ ਅੰਦਰ ਝਾਤੀ ਮਾਰਕੇ ਲਿਖੀ ਜਾਵੇ। ਸਾਹਿਤ ਸਭਾਵਾਂ ਵਿਚ ਪ੍ਰਸੰਸਾ ਹੀ ਹੁੰਦੀ ਹੈ ਜੋ ਲੇਖਕ ਲਈ ਖ਼ਤਰੇ ਦੀ ਘੰਟੀ ਹੈ। ਸੰਬਾਦ ਸਹੀ ਹੋਣਾ ਚਾਹੀਦਾ। ਪ੍ਰਸੰਸਾ ਲੇਖਕ ਦੀ ਲਿਖਣ ਪ੍ਰਕ੍ਰਿਆ ਨੂੰ ਕਮਜ਼ੋਰ ਕਰਦੀ ਹੈ। ਆਮ ਤੌਰ ਤੇ ਲੇਖਕਾਂ ਨੂੰ ਜਾਤਾਂ ਬਰਾਦਰੀਆਂ ਦੇ ਲੇਖਕ ਕਿਹਾ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ। ਜਾਤਾਂ ਬਰਾਦਰੀਆਂ ਵਾਲੇ ਲੇਖਕ ਉਲਾਰ ਹੋ ਕੇ ਲਿਖਦੇ ਹਨ। ਦੂਜੀਆਂ ਜਾਤਾਂ ਵਾਲੇ ਲੇਖਕ ਸਹੀ ਲਿਖ ਸਕਦੇ ਹਨ। ਇਸ ਪੁਸਤਕ ਵਿਚ ਕਥਾ ਪ੍ਰਵਾਹ ਠੀਕ ਚਲਦਾ ਹੈ। ਦਿਲਚਸਪੀ ਵੀ ਬਣੀ ਰਹਿੰਦੀ ਹੈ। ਕਜ਼ਾਕ ਅਨੁਸਾਰ ਲੇਖਕ ਦੀ ਸ਼ੈਲੀ ਵਾਰਤਾਕਾਰ ਲਈ ਕਾਵਿਕ ਹੋਣੀ ਚਾਹੀਦੀ ਹੈ। ਉਸ ਅਨੁਸਾਰ ਲੋਕ ਅਜੇ ਵੀ ਵਹਿਮਾ ਭਰਮਾ ਦੇ ਜਾਲ ਵਿਚ ਗ੍ਰਸੇ ਹੋਏ ਹਨ, ਇਹ ਪੁਸਤਕ ਵਹਿਮਾ ਭਰਮਾ ਦੇ ਜੰਜਾਲ ਵਿਚੋਂ ਨਿਕਲਣ ਦਾ ਵੀ ਸੰਦੇਸ਼ ਦਿੰਦੀ ਹੈ। ਚੰਗਾ ਹੋਵੇ ਜੇਕਰ ਲੇਖਕ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹੋਵੇ ਤੇ ਉਨ੍ਹਾਂ ਦਾ ਸਾਹਿਤ ਵੀ ਪੜ੍ਹ ਸਕੇ। ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਸਾਹਿਤਕ ਰੂਪ ਦੇ ਕੇ ਲਿਖਿਆ ਜਾ ਸਕਦਾ ਹੈ ਪ੍ਰੰਤੂ ਵਿਖਾਵੇ ਲਈ ਨਹੀਂ ਲਿਖਣਾ ਚਾਹੀਦਾ। ਸਾਹਿਤਕਾਰ ਪ੍ਰੈਕਟੀਕਲ ਕਿਸਮ ਦਾ ਵਿਅਕਤੀ ਹੋਣਾ ਚਾਹੀਦਾ ਹੈ। ਪੁਸਤਕ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਪੂਰੀ ਵਿਚਾਰ ਚਰਚਾ ਹੋਵੇ ਬਾਅਦ ਵਿਚ ਪ੍ਰਕਾਸ਼ਕ ਦਾ ਕੰਮ ਹੈ ਗੋਸ਼ਟੀਆਂ ਕਰਵਾਉਣ ਦਾ। ਨਵੇਂ ਲੇਖਕ ਆਪਣੇ ਕੋਲੋਂ ਖਰਚਾ ਕਰਕੇ ਪੁਸਤਕਾਂ ਪ੍ਰਕਾਸਤ ਕਰਵਾਉਂਦੇ ਅਤੇ ਆਪ ਹੀ ਗੋਸ਼ਟੀਆਂ ਕਰਵਾਉਂਦੇ ਹਨ, ਜੋ ਕਿ ਸਾਹਿਤਕ ਅਪ੍ਰਾਧ ਬਣ ਜਾਂਦਾ ਹੈ। ਚੰਗਾ ਹੁੰਦਾ ਜੇਕਰ ਸੰਪਾਦਿਕਾ ਨ੍ਹਾਂ ਮੁਲਾਕਾਤਾਂ ਦੀ ਵੀ ਸੰਪਾਦਨਾ ਕਰ ਦਿੰਦੀ, ਜਿਸਦੀ ਅਣਹੋਂਦ ਕਰਕੇ ਪੁਸਤਕ ਵਿਚ ਦੁਹਰਾਓ ਕਾਫੀ ਜ਼ਿਆਦਾ ਹੈ।
      ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ  ਿਹ ਪੁਸਤਕ ਬਹੁਤ ਸਾਰੀਆਂ ਨਵੀਂਆਂ ਦਿਸ਼ਾਵਾਂ ਦਿੰਦੀ ਹੈ ਤਾਂ ਜੋ ਕਚਘਰੜ ਸਾਹਿ ਰਚਣ ਦੀ ਪ੍ਰਕ੍ਰਿਆ ਨੂੰ ਠੱਲ ਪਾਈ ਜਾ ਸਕੇ। ਕਜ਼ਾਕ ਦੀਆਂ ਮੁਲਾਕਾਤਾਂ ਵਿਚੋਂ ਨਵੇਂ ਲੇਖਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ,  ਇਸ ਲਈ ਇਹ ਪੁਸਤਕ ਪਕ੍ਰਾਸ਼ਤ ਕਰਕੇ ਡਾ.ਦਰਸ਼ਨ ਨੇ ਉਭਰਦੇ ਲੇਖਕਾਂ ਲਈ ਚੰਗਾ ਉਦਮ ਕੀਤਾ ਹੈ ਪ੍ਰੰਤੂ ਕਿਰਪਾਲ ਕਜ਼ਾਕ ਦੀ ਜ਼ਿੰਦਗੀ ਦੇ ਅਜੇ ਵੀ ਕਈ ਪਹਿਲੂ ਜਾਨਣ ਦੀ ਲੋੜ ਹੈ। ਜਿਨ੍ਹਾਂ ਬਾਰੇ ਜਾਂ ਤਾਂ ਮੁਲਾਕਾਤੀਆਂ ਨੇ ਪੁਛਿਆ ਨਹੀਂ ਜਾਂ ਫਿਰ ਕਿਰਪਾਲ ਕਜ਼ਾਕ ਖ਼ਾਮਖਾਹ ਦੇ ਵਾਦਵਿਵਾਦ ਪੈਦਾ ਹੋਣ ਕਰਕੇ ਛੁਪਾ ਗਿਆ ਹੈ।