ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


  buy naltrexone online cheap

  naltrexone buy uk

  ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 3 ਦਸੰਬਰ 2016 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਂਵਾਰੀ ਨਿਭਾਂਦਿਆਂ ਅੱਜ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –


  ਸੁਰਜੀਤ ਸਿੰਘ ਸੀਤਲ “ਪੰਨੂੰ” ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ ਗ਼ਜ਼ਲ ਨਾਲ ਵਾਹ-ਵਾਹ ਖੱਟ ਲਈ –

  “ਦਿਲ  ਦੇ  ਅੱਗੇ  ਪੇਸ਼  ਨਾ  ਜਾਂਦੀ, ਵੱਡੇ  ਵੱਡੇ  ਸੁਲਤਾਨਾਂ ਦੀ

   ਸਮਝ ਸਿਆਣਪ  ਹਾਰ ਜਾਂਦੀ ਏ, ਇਸ ਮੂਹਰੇ ਵਿਦਵਾਨਾਂ ਦੀ।

   ਪਤਾ ਨਹੀਂ ਕਦ  ਕਾਹਦੇ ਲਈ  ਇਹ ਜਿਦ ਕਰ ਬੈਠੇ ‘ਪੰਨੂੰਆਂ’

   ਦਿਲ ਵਿੱਚ ਮਹਿਫ਼ਲ ਸਜਦੀ ਰਹਿੰਦੀ ਨਵੇਂ ਨਵੇਂ ਅਰਮਾਨਾਂ ਦੀ”।

  ਬੀਬੀ ਸਰਬਜੀਤ ਜੱਸਲ ਹੋਰਾਂ ‘ਸ਼ਿਵ ਕੁਮਾਰ ਬਟਾਲਵੀ’ ਦਾ ਇਹ ਗੀਤ ਗਾਕੇ ਰੌਣਕ ਲਾ ਦਿੱਤੀ –

  “ਵਾਸਤਾ ਈ ਮੇਰਾ ਮੇਰੇ ਦਿਲ ਦਿਆ ਮਹਿਰਮਾਂ ਵੇ.........”

  ਡਾ. ਮਜ਼ਹਰ ਸਿੱਦੀਕੀ ਹੋਰਾਂ ਉਰਦੂ ਦੀਆਂ ਅਪਣੀਆਂ ਦੋ ਗ਼ਜ਼ਲਾਂ ਨਾਲ ਦਾਦ ਲੁੱਟ ਲਈ –

  1-“ਦੀਵਾਰੇਂ  ਹਿਲੀ ਹੈਂ  ਅਭੀ  ਆਸਾਰ  ਗਿਰੇਂਗੇ।

     ਸਰ ਗਿਰਨੇ ਲਗੇ ਦੇਖਨਾ ਅਬ ਦਾਰ ਗਿਰੇਂਗੇ।

     ਤੂਫ਼ਾਨੋਂ ਮੇਂ ਸਬ ਬਸਤੀਆਂ ਮਿਸਮਾਰ ਤੋ ਹੋਂਗੀ,

     ਮਹਲੋਂ ਕੇ ਭੀ  ਕੁਛ ਗੁੰਬਦੋ-ਮੀਨਾਰ  ਗਿਰੇਂਗੇ।”

  2-“ਵਹੀ ਤੋ ਹੈਂ ਕਿਰਨ ਉਮੀਦ ਕੀ ਇਸ ਜੁਲਮਤੇ-ਸ਼ਬ ਮੇਂ

     ਵੋ ਜੁਗਨੂੰ  ਜੋ  ਹਿਸਾਰੇ-ਕਹਕਸ਼ਾਂ  ਸੇ  ਦੂਰ  ਰਹਤੇ ਹੈਂ।

     ਹੈ ਲੁਤਫ਼ੇ-ਜ਼ਿੰਦਗੀ  ਤੋ  ਗ਼ਰਦਿਸ਼ੇ-ਹਾਲਾਤ  ਮੇਂ ਰਹਿਨਾ

     ਵੋ ਮਰ ਜਾਤੇ ਹੈਂ ਜੋ ਹਰ ਇਮਤਿਹਾਂ ਸੇ ਦੂਰ ਰਹਤੇ ਹੈਂ।”

  ਡਾ. ਮਨਮੋਹਨ ਸਿੰਘ ਬਾਠ ਹੋਰਾਂ ਇਕ ਹਿੰਦੀ ਫਿਲਮ ਦਾ ਗਾਣਾ ਬਾਤਰੱਨੁਮ ਗਾਕੇ ਤਾੜੀਆਂ ਲੈ ਲਈਆਂ।

  ਜਸਵੀਰ ਸਿਹੋਤਾ ਹੋਰਾਂ ਅਪਣੀ ਪਲੇਠੀ ਕਿਤਾਬ “ਐ ਮੇਰੇ ਭੋਲੇ ਮਨਾ” ਦੋਹਿਰਾ ਕਾਵਿ-ਸੰਗ੍ਰਹਿ ਰਾਈਟਰਜ਼ ਫੋਰਮ ਦੇ ਪ੍ਰਧਾਨ ਨੂੰ ਭੇਂਟ ਕੀਤੀ। ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਰਾਈਟਰਜ਼ ਫੋਰਮ ਵਲੋਂ ਜਸਵੀਰ ਸਿਹੋਤਾ ਨੂੰ ਮਾਨ-ਪੱਤਰ  ਦੇਕੇ ਉਹਨਾਂ ਨੂੰ ਪਲੇਠੀ ਕਤਾਬ ਰੀਲੀਜ਼ ਹੋਣ ਦੀ ਵਧਾਈ ਦਿੱਤੀ। ਉਪਰੰਤ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਤਾੜੀਆਂ ਲਈਆਂ –

  “ਮਿਹਨਤ ਦੇ ਲੜ ਲੱਗਕੇ, ਖਾਵੋ  ਖਰਚੋ ਰੱਜ,

   ਕੱਲ੍ਹ ਕਿਨ੍ਹਾਂ ਨੇ ਦੇਖਿਆ, ਵਕਤ ਕੀਮਤੀ ਅੱਜ।”

  ਰਫ਼ੀ ਅਹਮਦ ਨੇ, ਜੋ ਉਰਦੂ ਦੇ ਬੜੇ ਅੱਛੇ ਬੁਲਾਰੇ ਹਨ, ਸ਼ਰੀਫ਼ ਅਕਾਦਮੀ (ਇਨਟਰਨੈਸ਼ਨਲ) ਕੈਨੇਡਾ, ਕੈਲਗਰੀ ਦੀ ਦੂਜੀ ਵਰ੍ਹੇਗੰਢ ਦੇ ਮੌਕੇ ਤੇ ਅਕਾਦਮੀ ਵਲੋਂ ਕਰਵਾਏ ਗ਼ਏ ਪ੍ਰੋਗ੍ਰਾਮ ਦਾ ਜਿਕਰ ਤੇ ਸ਼ਲਾਘਾ ਕਰਦਿਆਂ ਅਕਾਦਮੀ ਦੀ ਪ੍ਰਧਾਨ ਅਮਤੁਲਮਤੀਨ ਅਤੇ ਮੀਡੀਆ ਡਾਏਰੈਕਟਰ ਜਸਬੀਰ ਚਾਹਲ ਨੂੰ ਪ੍ਰੋਗ੍ਰਾਮ ਦੀ ਕਾਮਯਾਬੀ ਲਈ ਵਧਾਈ ਦਿੱਤੀ।

  ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਇਕ ਗ਼ਜ਼ਲ ਸਾਂਝੀ ਕਰਕੇ ਦਾਦ ਲੈ ਲਈ –

  “ਇਸ ਬਰੇਤੀ ਧਰਤ ਲੀ ਕਿਣ ਮਿਣ ਸਹੀ

   ਦੀਦ ਆਖ਼ਰ  ਦੀਦ ਹੈ  ਪਲ ਛਿਨ ਸਹੀ।

   ਤੁਹਮਤਾਂ   ਨੂੰ   ਤੂੰ   ਲਗਾਣਾ   ਛੱਡ   ਦੇ

   ਪਿਆਰ ਜੇ ਕਰ ਨਾ ਸਹੀ ਨਾ ਘਿਨ ਸਹੀ।”

  ਕਰਾਰ ਬੁਖ਼ਾਰੀ ਹੋਰਾਂ ਅਪਣੀ ਉਰਦੂ ਗ਼ਜ਼ਲ ਤਰੱਨਮ ਵਿੱਚ ਪੇਸ਼ ਕਰਕੇ ਵਾਹ-ਵਾਹ ਲੈ ਲਈ -

  “ਮੇਹਵੇ ਖ਼ਯਾਲੇ ਯਾਰ ਕੋਈ ਇਸ ਕ਼ਦਰ ਨ ਹੋ।

   ਬੈਠਾ ਹੋ ਸਾਮਨੇ ਕੋਈ  ਇਸਕੀ ਖ਼ਬਰ ਨ ਹੋ।

   ਯੇ ਵਾਰਦਾਤੇ ਦਿਲ ਹੈ ਕਰੋ ਇਸ ਤਰਹ ਬਯਾਂ,

   ਦੇਖੋ ਕਿ ਏਕ ਹਰਫ਼ ਭੀ ਇਧਰ ਉਧਰ ਨ ਹੋ।”

  ਰਵੀ ਜਨਾਗਲ ਨੇ “ਸੰਤ ਰਾਮ ਉਦਾਸੀ” ਦਾ ਲਿਖਿਆ ਗੀਤ ਬਾ-ਤਰੱਨਮ ਪੇਸ਼ ਕਰਕੇ ਤਾੜੀਆਂ ਲਈਆਂ-

  “ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ........”

  ਜਾਵੇਦ ਨਿਜ਼ਾਮੀ ਹੋਰਾਂ ਉਰਦੂ ਦੇ ਕੁਝ ਸ਼ੇਅਰ ਅਤੇ ਆਪਣੀ ਇਕ ਗ਼ਜ਼ਲ ਨਾਲ ਦਾਦ ਖੱਟੀ –

  “ਜਬ ਦਿਲ ਪੇ ਮੇਰੇ ਤਾਜ਼ਿਯਾਨੇ ਲਗੇ।

   ਜ਼ਖ਼ਮੇ ਦਿਲ ਮੇਰੇ  ਮੁਸਕੁਰਾਨੇ ਲਗੇ।

   ਨਯੇ ਜ਼ਮਾਨੇ  ਨਈ ਨਸਲ ਕੋ,

   ਹਮ ਲੋਗ ਕਿੱਸੇ ਪੁਰਾਨੇ ਲਗੇ।”

  ਜੀਤ ਸਿੰਘ ਸਿੱਧੂ ਹੋਰਾਂ ‘ਗੁਰਮੇਲ ਕਬੂਤਰਾ’ ਦੀ ਰਚਨਾ ‘ਕਾਮ ਦੀ ਪਰਖ’ ਸਾਂਝੀ ਕਰਕੇ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ।

  ਸੁਰਿੰਦਰ ਢਿੱਲੋਂ ਹੋਰਾਂ ਇਕ ਹਿੰਦੀ ਗ਼ਜ਼ਲ ਕਰੋਕੇ ਨਾਲ ਗਾਕੇ ਰੌਣਕ ਲਾ ਦਿੱਤੀ-

  “ਘਰ ਸੇ ਨਿਕਲੇ ਥੇ ਹੌਸਲਾ ਕਰ ਕੇ

   ਲੌਟ  ਆਏ  ਖ਼ੁਦਾ  ਖ਼ੁਦਾ  ਕਰ ਕੇ”

  ਜਸਬੀਰ ਚਾਹਲ “ਤਨਹਾ” ਨੇ ਔਰਤਾਂ ਦੀ ਹਰ ਦਿਨ ਦੀ ਜ਼ਿੰਦਗੀ ਦਰਸਾਉਂਦੀ “ਗੁਲਜ਼ਾਰ” ਦੀ ਲਿਖੀ ਹਿੰਦੀ ਕਵਿਤਾ “ਔਰਤੇਂ ਬੇਹਦ ਅਜੀਬ ਹੋਤੀ ਹੈਂ”  ਸਾਂਝੀ ਕੀਤੀ।

  ਪੈਰੀ ਮਾਹਲ ਹੋਰਾਂ ਸੁਖਾਵੀਂ ‘ਤੇ ਸੁਰੱਖਿਤ ਹਵਾਈ ਯਾਤਰਾ ਲਈ ਬੜੀ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ।

  ਰੋਮੇਸ਼ ਆਨੰਦ ਹੋਰਾਂ ਕੁਝ ਚੁਟਕਲਿਆਂ ਨਾਲ ਸਭਾ ਵਿੱਚ ਹਾਸੇ ਦਾ ਦੌਰ ਲਿਆ ਦਿੱਤਾ।

                ਜੱਸ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

  ਜੱਸ ਚਾਹਲ