ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • ਇੰਝ ਚਲਾਇਆ ਦੋ ਹਜ਼ਾਰ ਦਾ ਨੋਟ (ਲੇਖ )

  ਹਰਦੀਪ ਬਿਰਦੀ   

  Email: deepbirdi@yahoo.com
  Cell: +91 90416 00900
  Address:
  Ludhiana India 141003
  ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਨੋਟਬੰਦੀ ਵਾਲੇ ਦਿਨ ਸਿਰਫ਼ ਚਾਰ ਸੌ ਰੁਪਏ ਜੇਬ ਚ ਸਨ ਤੇ ਹੌਂਸਲਾ ਸੀ ਕਿ ਕੋਈ ਨਾ ਕਲ੍ਹ ਨੂੰ ਦੋ ਹਜ਼ਾਰ ਕਢਵਾ ਲਵਾਂਗਾ | ਪਰ ਦੋ ਦਿਨ ਬਾਅਦ ਸ਼ਾਮ ਨੂੰ ਜਦ ਪੈਸੇ ਕਢਵਾਉਣ ਲਈ ਏ ਟੀ ਐਮ ਅੱਗੇ ਪੁੱਜਾ ਤਾਂ ਜਾਂ ਬਹੁਤੇ ਏ ਟੀ ਐਮ ਖ਼ਾਲੀ ਸਨ ਜਾਂ ਬੰਦ | ਮਨ ਨਿਰਾਸ਼ ਹੋਇਆ | ਪਰੇਸ਼ਾਨੀ ਝੱਲਣ ਤੋਂ ਬਾਅਦ ਆਖ਼ਿਰ ਦਸ ਦਿਨਾਂ ਬਾਅਦ ਬੈਂਕ ਚੋਂ ਜਾ ਕੇ ਪੈਸੇ ਕਢਵਾਏ | ਪੈਸੇ ਮਿਲਣ ਦੀ ਵਖਰੀ ਹੀ ਖੁਸ਼ੀ ਸੀ | ਦੋ ਹਜ਼ਾਰ ਦੇ ਕੜਕ ਨੋਟ ਜੇਬ ਚ ਵਖਰਾ ਹੀ ਅਹਿਸਾਸ ਦੇ ਰਹੇ ਸਨ | ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਰਹੀ | ਮੋਬਾਇਲ ਦਾ ਬਿਲ ਜਮ੍ਹਾਂ ਕਰਾਉਣ ਲੱਗਾ ਤਾਂ ਉਸਨੇ ਕਿਹਾ ਪੈਸੇ ਖੁੱਲੇ ਦਿਓ ਜੀ | ਬਹਿਸ ਕਰਨ ਤੋਂ ਬਾਅਦ ਉਥੋਂ ਚਲ ਪਿਆ | ਫੇਰ ਕੁਝ ਪੰਸਾਰੀ ਦਾ ਸਮਾਨ ਲਿਆ ਤਾਂ ਤਿੰਨ ਸੌ ਦੇ ਕਰਕਰੀਬ ਪੈਸੇ ਦੇਣੇ ਬਣੇ ਜਦੋਂ ਦੋ ਹਜ਼ਾਰ ਦਾ ਨੋਟ ਕਢਿਆ ਤਾਂ ਦੁਕਾਨਦਾਰ ਨੇ ਉਹੀ ਜਵਾਬ ਦਿੱਤਾ ਖੁੱਲੇ ਦਵੋ ਜੀ | ਪਹਿਲਾਂ ਨੋਟ ਨਾ ਮਿਲਣ ਦੀ ਪਰੇਸ਼ਾਨੀ ਸੀ ਤੇ ਹੁਣ ਦੋ ਹਜ਼ਾਰ ਦੇ ਨੋਟ ਨੂੰ ਚਲਾਉਣ ਦੀ ਨਵੀਂ ਪਰੇਸ਼ਾਨੀ | ਫੇਰ ਸੋਚਿਆ ਇੱਕ ਕਮੀਜ਼ ਲੈ ਲੈਨੇ ਆਂ | ਪਰ ਇੱਥੇ ਦੁਕਾਨਦਾਰ ਕਹਿੰਦਾ ਦੋ ਲੈਲੋ ਤਾਂ ਤੋੜ ਦਵਾਂਗੇ ਨੋਟ | ਜਦੋਂ ਲੋੜ ਹੀ ਨਹੀਂ ਸੀ ਤਾਂ ਕਿਵੇਂ ਲੈ ਲੈਂਦਾ ਦੋ ਕਮੀਜ਼ | ਬਹਿਸ ਕਰਨ ਤੋਂ ਬਾਅਦ ਉਥੋਂ ਵੀ ਚੱਲ ਪਿਆ | ਰਾਤ ਬੜੀ ਪਰੇਸ਼ਾਨੀ ਚ ਲੰਘੀ | ਸਵੇਰੇ ਨਵੇਂ ਜੋਸ਼ ਨਾਲ ਪੇਟ੍ਰੋਲ ਪੰਪ ਤੇ ਪੁੱਜਾ ਤੇ ਦੋ ਸੌ ਦਾ ਤੇਲ ਪਾਉਣ ਲਈ ਕਿਹਾ | ਜਵਾਬ ਮਿਲਿਆ, " ਪੈਸੇ ਖੁੱਲੇ ਨੇ ?" ਮੈਂ ਕਿਹਾ , " ਦੋ ਹਜ਼ਾਰ ਦੇ "| ਇਥੋਂ ਵੀ ਕੋਰਾ ਜਵਾਬ ਮਿਲ ਗਿਆ | ਹੁਣ ਬਹਿਸ ਕਰਕੇ ਅਗਲੇ ਪੰਪ ਲਈ ਚਲੇ ਪਾ ਦਿੱਤੇ | ਉਥੇ ਜਾਕੇ ਵੀ ਦੋ ਸੌ ਦਾ ਤੇਲ ਪਾਉਣ ਲਈ ਕਿਹਾ, ਜਵਾਬ ਉਹੀ ਸੀ , " ਪੈਸੇ ਖੁੱਲੇ ਨੇ ?" ਮੈਂ ਕਿਹਾ , " ਦੋ ਹਜ਼ਾਰ ਦੇ "| ਤਾਂ ਨਵਾਂ ਜਵਾਬ ਸੀ ਬਾਕੀ ਪੰਜ ਸੌ ਦੇ ਮਿਲਣਗੇ | ਮੈਂ ਪੰਜ ਸੌ ਦੇ ਨੋਟਾਂ ਚ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪੰਪ ਤੋਂ ਬੁੜ ਬੁੜ ਕਰਦਾ ਚਲਣ ਲੱਗਾ ਤਾਂ ਪੰਪ ਵਾਲਾ ਦੋ ਸੌ ਦੇ ਭੁਗਤਾਨ ਬਾਰੇ ਕਹਿਣ ਲੱਗਾ | ਮੈਂ ਕਿਹਾ ਤੇਲ ਤੂੰ ਪਾਉਣਾ ਨਹੀਂ ਤੇ ਮੈਂ ਇਹੀ ਨੋਟ ਦੇਣਾ | ਉਹ ਕਹਿੰਦਾ ਤੇਲ ਤਾਂ ਮੈਂ ਪਾ ਦਿੱਤਾ ਤੁਸੀਂ ਪੈਸੇ ਦਵੋ | ਨੋਟ ਤੋੜਨ ਦੇ ਚੱਕਰ ਚ ਉਹ ਪਹਿਲਾਂ ਹੀ ਤੇਲ ਪਾ ਚੁੱਕਾ ਸੀ ਜੋ ਮੇਰੇ ਧਿਆਨ ਚ ਨਹੀਂ ਸੀ ਤੇ ਉਹ ਕਾਹਲ ਕਰ ਚੁੱਕਾ ਸੀ | ਹੁਣ ਗਰਾਰੀ ਫਸ ਗਈ | ਪੰਪ ਵਾਲਾ ਖੁੱਲੇ ਪੈਸੇ ਮੰਗ ਰਿਹਾ ਸੀ ਤੇ ਮੈਂ ਦੋ ਹਜ਼ਾਰ ਨੂੰ ਤੋੜਨ ਦੀ ਜਿੱਦ ਤੇ ਸੀ | ਉਸਨੇ ਮੈਨੂੰ ਪੁਰਾਣੇ ਪੰਜ ਸੌ ਦੇਣ ਦੀ ਕੋਸਿਸ਼ ਕੀਤੀ ਪਰ ਮੈਂ ਇਨਕਾਰ ਕਰ ਦਿੱਤਾ | ਪੰਪ ਵਾਲੇ ਨੇ ਟਰਕੌਣ ਦੀ ਕੋਸ਼ਿਸ਼ ਕੀਤੀ ਕਿ ਬਹੁਤ ਸਮਾਂ ਲੱਗੂ ਤੋੜਨ ਨੂੰ ਹਾਲੇ ਖੁੱਲੇ ਨਹੀਂ ਆ ਰਹੇ | ਪਰ  ਮੈਂ ਇਂਤੇਜਾਰ ਕਰਨ ਲਈ ਕਿਹਾ | ਫੇਰ ਉਸਨੇ ਨਵਾਂ ਟੋਟਕਾ ਵਰਤਿਆ | ਸਰਦਾਰ ਜੀ ਅੱਠ ਸੌ ਖੁੱਲੇ ਲੈ ਲੋ ਬਾਕੀ ਦੋ ਪੰਜ ਸੌ ਦੇ ਲੈਲੋ ਤੇ ਸ਼ਾਮ ਨੂੰ ਆਕੇ ਬਦਲ ਲਿਓ | ਪਰ ਹੁਣ ਮੈਂ ਨੋਟ ਸੌ ਸੌ ਦੇ ਲੈਣ ਦੀ ਜਿੱਦ ਤੇ ਹੀ ਅੜ ਗਿਆ | ਉਸਨੇ ਲੱਗਭੱਗ ਪੰਦਰਾਂ ਮਿੰਟ ਇੰਝ ਹੀ ਬਰਬਾਦ ਕਰ ਦਿੱਤੇ | ਮੇਰੀ ਨਜ਼ਰ ਉਸਦੀ ਨਜ਼ਰ ਨਾਲ ਲੜ ਰਹੀ ਸੀ | ਆਖਿਰ ਉਹ ਖਿਜ਼ ਗਿਆ ਤੇ ਅੰਦਰੋਂ ਜਾਕੇ ਸੌ ਸੌ ਦੇ ਨੋਟਾਂ ਚ ਬਕਾਇਆ ਲੈ ਆਇਆ | ਸੌ ਸੌ ਦੇ ਨੋਟਾਂ ਚ ਬਕਾਇਆ ਦੇਕੇ ਉਹ ਇੰਝ ਅਹਿਸਾਨ ਕਰ ਸੀ ਜਿਸ ਤਰਾਂ ਤੇਲ ਪਵਾਉਣ ਦੇ ਪੈਸੇ ਦੇ ਰਿਹਾ ਹੋਵੇ | ਪਰ ਜੋ ਵੀ ਸੀ, ਉਸਦਾ ਕਾਹਲੀ ਨਾਲ ਪਾਇਆ ਤੇਲ ਮੈਨੂੰ ਰਾਸ ਆ ਗਿਆ ਤੇ ਪੰਦਰਾਂ ਵੀਹ  ਮਿੰਟ ਦੇ ਸਮੇਂ ਦੀ ਬਰਬਾਦੀ ਤੋਂ ਬਾਅਦ ਨੋਟ ਟੁੱਟਣ ਤੇ ਮੈਂ ਵੀ ਆਪਣੇ ਆਪ ਨੂੰ ਰਾਜਾ ਮਹਿਸੂਸ ਕਰ ਰਿਹਾ ਸੀ |