ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • 'ਬਦਲਦੇ ਰੂਪਾਂ ਦਾ ਅਹਿਸਾਸ' ਲੋਕ ਅਰਪਣ (ਖ਼ਬਰਸਾਰ)


  ਲੁਧਿਆਣਾ -- 'ਬਦਲਦੇ ਰੂਪਾਂ ਦਾ ਅਹਿਸਾਸ' ਪੰਜਾਬੀ ਭਵਨ ਲਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਭੁਪਿੰਦਰ ਸਿੰਘ ਧਾਲੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਵੱਖ-ਵੱਖ ਵਿਸ਼ਿਆ 'ਤੇ ਚਾਨਣਾ ਪਾਉਂਦੀ ਹੋਈ ਆਮ ਪਾਠਕਾਂ ਦੇ ਲਈ ਸਾਂਭਣਯੋਗ ਪੁਸਤਕ ਹੈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਡਾ ਕੁਲਵਿੰਦਰ ਕੌਰ ਮਿਨਹਾਸ ਸ਼ਾਮਿਲ ਹੋਏ। ਡਾ ਮਿਨਹਾਸ ਨੇ ਪੇਪਰ ਪੜ•ਦਿਆਂ ਕਿਹਾ ਕਿ ਇਹ ਪੁਸਤਕ ਸਮਾਜ ਦੇ ਦਰਪੇਸ਼ ਮਸਲਿਆਂ 'ਤੇ ਵਿਸਤ੍ਰਿਤ ਚਰਚਾ ਕਰਦੀ ਹੈ। 


  ਡਾ ਪੰਧੇਰ ਨੇ ਕਿਹਾ ਕਿ ਭੁਪਿੰਦਰ ਸਿੰਘ ਧਾਲੀਵਾਲ ਦੀ ਪੁਸਤਕ 'ਬਦਲਦੇ ਰੂਪਾਂ ਦਾ ਅਹਿਸਾਸ' ਆਪਣੇ ਤੌਰ 'ਤੇ ਆਜ਼ਾਦਾਨਾ ਪਹੁੰਚ ਰੱਖਦੀ ਹੈ। 
  ਲੁਧਿਆਣਵੀ ਨੇ ਪੁਸਤਕ 'ਤੇ ਪੇਪਰ ਪੜ•ਦਿਆਂ ਕਿਹਾ ਕਿ ਵਾਰਤਕ ਸ਼ੈਲੀ ਵਿਚ ਲਿਖੀ ਗਈ ਇਹ ਪੁਸਤਕ ਪੂਰਨ ਕਾਮਯਾਬ ਹੈ। 
  ਸ੍ਰੀ ਕੈਲੇ ਨੇ ਪੁਸਤਕ ਵਿਚਲੇ ਵੱਖ-ਵੱਖ ਵਿਸ਼ਿਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਭੁਪਿੰਦਰ ਸਿੰਘ ਧਾਲੀਵਾਲ ਦੀ ਇਹ ਖੂਬਸੂਰਤ ਪੁਸਤਕ ਹੈ, ਮੈਂ ਉਨ•ਾਂ ਨੂੰ ਵਧਾਈ ਦਿੰਦਾ ਹਾਂ। 
  ਭੁਪਿੰਦਰ ਸਿੰਘ ਧਾਲੀਵਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਤਾਂ ਅਜੇ ਤੀਕਰ ਇਹ ਨਹੀਂ ਪਤਾ ਚੱਲਿਆ ਕਿ ਅਸੀਂ ਕਿਸ ਤਰ•ਾਂ ਦਾ ਸਮਾਜ ਸਿਰਜਣਾ ਹੈ?
  ਪੁਸਤਕ 'ਤੇ ਹੋਈ ਚਰਚਾ 'ਚ ਭਾਗ ਲੈਣ ਵਾਲਿਆ ਵਿਚ ਡਾ ਬਲਵਿੰਦਰ ਔਲਖ ਗਲੈਕਸੀ, ਮਲਕੀਤ ਸਿੰਘ ਔਲਖ, ਪ੍ਰੋ: ਰਜਿੰਦਰ ਸਿੰਘ ਅਤੇ ਜਗਰਾਉਂ ਤੋਂ ਹਰਬੰਸ ਸਿੰਘ ਅਖਾੜਾ ਆਦਿ ਨੇ ਪੁਸਤਕ 'ਤੇ ਵਿਚਾਰ ਰਖਦਿਆਂ ਕਿਹਾ ਕਿ ਇਹ ਪੁਸਤਕ ਸਮਾਜ ਨੂੰ ਹਲੂਣਾ ਜ਼ਰੂਰ ਦੇਵੇਗੀ।  
  ਸੈਮੀਨਾਰ ਹਾਲ ਸਾਹਿਤਕਾਰਾਂ, ਕਵੀਆਂ ਤੇ ਸਾਹਿਤ ਸ੍ਰੋਤਿਆਂ ਨਾਲ ਖਚਾਖਚ ਭਰਿਆ ਹੋਇਆ ਸੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਡਾ ਗੁਰਚਰਨ ਕੌਰ ਕੋਚਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਸੁਬਾਈ ਆਗੂ ਤਰਲੋਚਨ ਝਾਂਡੇ, ਨਾਵਲਕਾਰ ਦਵਿੰਦਰ ਸੇਖਾ, ਪ੍ਰੇਮ ਅਵਤਾਰ ਸਿੰਘ ਰੈਣਾ, ਜੈਪਾਲ,  ਦਲਜੀਤ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਧਾਲੀਵਾਲ, ਜਗਰਾਉਂ ਤੋਂ ਬਲਵੰਤ ਸਿੰਘ ਮੁਸਾਫਿਰ, ਆਦਿ ਹਾਜ਼ਿਰ ਸਨ।
  ਇਸ ਮੌਕੇ 'ਤੇ ਕਵੀ ਦਰਬਾਰ ਵਿਚ ਰਵਿੰਦਰ ਸਿੰਘ ਦੀਵਾਨਾ ਨੇ 'ਮੈਨੂੰ ਘੜਾ ਚੁਕਾ ਜਾਵੀਂ ਚੋਬਰਾ, ਖੜ•ੀ ਅਵਾਜ਼ਾ ਮਾਰਾਂ, ਕੁਲਵਿੰਦਰ ਕਿਰਨ, ਪਰਮਜੀਤ ਮਹਿਕ, ਇੰਜ: ਸੁਰਜਨ ਸਿੰਘ, ਪੰਮੀ ਹਬੀਬ, ਗੁਰਦੀਸ਼ ਗਰੇਵਾਲ, ਰਘਬੀਰ ਸੰਧੂ, ਭਗਵਾਨ ਢਿੱਲੋ, ਅਮਰਜੀਤ ਸ਼ੇਰਪੁਰੀ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੜ• ਕੇ ਮਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।

  ਦਲਵੀਰ ਸਿੰਘ ਲੁਧਿਆਣਵੀ