ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • 'ਜੋੜੀਆਂ ਜੱਗ ਥੋੜ੍ਹੀਆਂ' ਲੋਕ ਅਰਪਣ (ਖ਼ਬਰਸਾਰ)


  ਐਸ. ਏ. ਐਸ. ਨਗਰ -- ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ (ਪੰਜਾਬੀ, ਮਹੀਨਾਵਾਰ) ਦੀ ਪੇਸ਼ਕਸ਼ 'ਜੋੜੀਆਂ ਜੱਗ ਥੋੜ੍ਹੀਆਂ' (ਮਿੰਨ੍ਹੀ ਕਹਾਣੀ- ਸੰਗ੍ਰਹਿ), (ਜਿਸ ਦੇ ਸੰਪਾਦਕ ਪ੍ਰਿੰ: ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ ਅਤੇ ਅਵਤਾਰ ਸਿੰਘ ਮਹਿਤਪੁਰੀ ਹਨ), ਦਾ ਲੋਕ-ਅਰਪਣ ਸ਼ਿਵਾਲਕ ਪਬਲਿਕ ਸਕੂਲ, ਫੇਸ 6, ਮੁਹਾਲੀ ਵਿਖੇ ਹੋਇਆ।  ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਸੁਖਜਿੰਦਰ ਸਿੰਘ ਯੋਗੀ (ਖਾਨਦਾਨੀ ਵੈਦ) ਨੇ ਸ਼ਿਰਕਤ ਕੀਤੀ।  ਸਮਾਗਮ ਦੀ ਪ੍ਰਧਾਨਗੀ ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਸ਼ਾਇਰ ਜਨਾਬ ਭਗਤ ਰਾਮ ਰੰਗਾੜਾ (ਪ੍ਰਧਾਨ ਕਵੀ ਮੰਚ, ਮੁਹਾਲੀ) ਅਤੇ  ਗਿਆਨੀ ਜਗਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਨਾਡਾ ਸਾਹਿਬ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸੁਪ੍ਰਸਿੱਧ ਗੀਤਕਾਰ ਬਲਜੀਤ ਸਿੰਘ ਫਿੱਡਿਆਂਵਾਲਾ (ਸਹਿ ਸੰਪਾਦਕ ਭਾਈ ਦਿੱਤ ਸਿੰਘ ਪੱਤ੍ਰਿਕਾ) ਨੇ ਗੁਰੂ ਗੋਬਿੰਦ ਜੀ ਬਾਰੇ ਇਕ ਗੀਤ ਨਾਲ ਲਾ-ਜੁਵਾਬ ਢੰਗ ਨਾਲ ਕੀਤੀ। ਉਪਰੰਤ ਸੁਖਚਰਨ ਸਿੰਘ ਸਾਹੋਕੇ (ਅੰਡਰ ਸੈਕਟਰੀ), ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਕੰਵਲ, ਮਹਿੰਗਾ ਸਿੰਘ ਕਲਸੀ, ਕੁਲਵਿੰਦਰ ਕੌਰ ਮਹਿਕ, ਦਰਸ਼ਨ ਸਿੰਘ ਬੈਂਸ, ਪ੍ਰਿੰ: ਨਸੀਬ ਸਿੰਘ ਸੇਵਕ ਅਤੇ ਮੀਨਾ ਵਰਮਾ, ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿਆ। ਪੁਸਤਕ ਦੇ ਲੋਕ-ਅਰਪਣ ਤੋਂ ਬਾਅਦ  ਕ੍ਰਿਸ਼ਨ ਰਾਹੀਂ (ਸਟੇਟ ਅਵਾਰਡੀ/ਨੈਸ਼ਨਲ ਅਵਾਰਡੀ) ਨੇ ਇਸ ਪੁਸਤਕ ਸਬੰਧੀ ਪਰਚਾ ਪੜ੍ਹਦਿਆਂ ਹਰ ਪੱਖ ਤੋਂ ਇਨਸਾਫ ਕੀਤਾ ਅਤੇ ਪੁਸਤਕ ਦੀ ਖੂਬ ਸਲਾਹਣਾ ਕੀਤੀ।


        ਆਖਰ ਵਿੱਚ ਪੁਸਤਕ ਦੇ ਸੰਪਾਦਕੀ-ਬੋਰਡ ਦੀਆਂ ਸਖਸ਼ੀਅਤਾਂ ਸਮੇਤ, ਪੁਸਤਕ ਵਿਚ ਸ਼ਾਮਲ, ਹਾਜਰ ਕਹਾਣੀਕਾਰ ਪ੍ਰਿੰ: ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ, ਅਵਤਾਰ ਸਿੰਘ ਮਹਿਤਪੁਰੀ, ਲਾਲ ਸਿੰਘ ਲਾਲੀ, ਪ੍ਰੀਤਮ ਲੁਧਿਆਣਵੀ, ਬਲਜੀਤ ਸਿੰਘ ਫਿਡਿਆਂਵਾਲਾ, ਮਹਿੰਗਾ ਸਿੰਘ ਕਲਸੀ, ਮੇਜਰ ਸਿੰਘ ਈਸੜੂ, ਕੁਲਵਿੰਦਰ ਕੌਰ ਮਹਿਕ, ਫਤਹਿ ਸਿੰਘ ਬਾਗੜੀ, ਸੁਖਚਰਨ ਸਿੰਘ ਸਾਹੋਕੇ, ਮੀਨਾ ਵਰਮਾ ਅਤੇ ਹਰਨੇਕ ਸਿੰਘ ਸਾਗੀ ਆਦਿ ਹੁਰਾਂ ਦੇ ਨਾਲ-ਨਾਲ ਸਮਾਗਮ ਦੇ ਮੁੱਖ ਮਹਿਮਾਨ ਡਾ: ਯੋਗੀ, ਅਤੇ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸੰਚਾਲਨ ਨਾਮਵਰ ਕਹਾਣੀਕਾਰ ਅਵਤਾਰ ਸਿੰਘ ਮਹਿਤਪੁਰੀ ਨੇ ਬਾ-ਖੂਬੀ ਕੀਤਾ। ਕੁੱਲ ਮਿਲਾਕੇ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ, ਜਿਸ ਦੇ ਲਈ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ, ਉਸਦੀ ਸਮੁੱਚੀ ਪ੍ਰਬੰਧਕੀ ਟੀਮ ਅਤੇ ਪੁਸਤਕ ਵਿਚ ਸਾਮਲ ਕਹਾਣੀਕਾਰ ਵਧਾਈ ਦੇ ਪਾਤਰ ਹਨ।

  ਪ੍ਰੀਤਮ ਲੁਧਿਆਣਵੀ