ਕੁਦਰਤ ਦਾ ਵਰਦਾਨ (ਬਾਲ ਰਚਨਾ) (ਕਵਿਤਾ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰਿਆਲੀ ਵੇਖ ਮਨ ਨਹੀ ਭਰਦਾ।
੍ਰਰੁੱਖਾਂ ਸੰਗ ਉਮਰ ਬੀਤੇ ਜੀਅ ਹੈ ਕਰਦਾ।।
ਕਦਰ ਇਹਨਾਂ ਦੀ ਨਾ ਕਰੇ ਇਨਸਾਨ।
ਇਹ ਤਾਂ ਹਨ ਕੁਦਰਤ ਦਾ ਵਰਦਾਨ।।
ਇੱਕ ਰੁੱਖਾਂ ਲਈ ਪਤਝੜ ਤੇ ਬਹਾਰ।
ਦੁੱਖ ਸੁੱਖ ਆਉਨਦੇ ਵਾਰੋ ਵਾਰ।।
ਖੜੇ ਇਹ ਰਹਿੰਦੇ ਸਦਾ ਹੀ ਅਡੋਲ।
ਸ਼ਬਰ ਸੰਤੋਖ ਬਈ ਇਹਨਾਂ ਕੋਲ।।
ਪੀੜੀ੍ਹ ਦਰ ਪੀੜੀ੍ਹ ਸੌਗਾਤਾਂ ਨੇ ਵੰਡਦੇ।
ਸਿਆਣੇ ਜੀ ਜਿਵੇਂ ਹੋਣ ਘਰ ਦੇ।।
ਰੁੱਖਾਂ ਨੂੰ ਦਿਓ ਪੂਰਾ ਦੁਲਾਰ।
ਮਹਿਕਦਾ ਰਹੇ ਆਪਣਾ ਸੰਸਾਰ।।
ਧਰਤੀ ਲਈ ਰੁੱਖ ਹੁੰਦੇ ਅਣਮੋਲ।।
ਬੱਚਿਓ ਸੱਚੇ ਨੇ ਵਿਵੇਕ ਦੇ ਬੋਲ।।