ਗੱਲਾਂ ਤਿੰਨੇ ਜਰੂਰੀ ਨੇ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੰਦੇ ਵਿੱਚ ਰੜਕ, ਔਰਤ ਦੀ ਮੜਕ, ਸ਼ੇਰ ਦੀ ਬੜਕ
ਗੱਲਾਂ ਤਿੰਨੇ ਜਰੂਰੀ ਨੇ…………………
ਲੱਗੀ ਅੱਗੇ ਅੜਕ, ਫੌਕੀ ਜਿਹੀ ਚੜ੍ਹਤ, ਟੁੱਟੀ ਹੋਈ ਸੜਕ
ਸੰਭਲਣੇ ਬਹੁਤ ਜਰੂਰੀ ਨੇ…………………
ਦੇਣਾ ਦਾਨ, ਕਰਨਾ ਮਾਨ, ਤੇ ਵਾਧੂ ਗ਼ੁਮਾਨ
ਬੰਦੇ ਨੂੰ ਪਿੱਛੇ ਧੱਕਦੇ ਨੇ………………………
ਕੋਈ ਮਜ਼ਬੂਰੀ, ਗੱਲ ਜਰੂਰੀ, ਹੋਵੇ ਨਾ ਪੂਰੀ
ਬੰਦੇ ਦਾ ਕਾਲਜ਼ਾ ਕੱਢਦੇ ਨੇ………………
ਲੱਗਿਆ ਰੋਗ, ਪਿਆ ਵਿਯੋਗ, ਕਰੀ ਹੋਈ ਚੋਭ
ਬੰਦੇ ਨੂੰ ਮਾਰ ਮੁਕਾਉਂਦੇ ਨੇ…………………
ਸੱਪਾਂ ਦਾ ਜੋੜਾ, ਸ਼ਾਨ ਤੇ ਘੋੜਾ, ਬੰਦਾ ਜੋ ਸੋੜ੍ਹਾ
ਨਾ ਦਿਲੋਂ ਵੈਰ ਭਲਾਉਂਦੇ ਨੇ………………
ਹੋਇਆ ਕਰਜ਼ਾਈ, ਨੰਗ ਜੁਆਈ, ਜ਼ਮੀਨ ਪਰਾਈ
ਬੰਦੇ ਨੂੰ ਖੂੰਜੇ ਲਾਉਂਦੇ ਨੇ…………………
ਫ਼ੱਕਰ-ਫ਼ਕੀਰ, ਜਾਗ੍ਹਿਆ ਜ਼ਮੀਰ, ਰੱਖੀ ਹੋਈ ਧੀਰ
ਸਦਾ ਰੰਗ ਲਿਆਉਂਦੇ ਨੇ…………………
ਚੰਡੇ ਹੋਏ ਰੰਭੇ, ਬੰਦੇ ਜਿਹੜੇ ਚੰਗੇ, ਬੋਲਣ ਨਾ ਮੰਦੇ
ਗੱਲ ਨੂੰ ਸਿਰੇ ਚੜਾਉਂਦੇ ਨੇ…………………
ਬੰਦੇ ਜਿਹੜੇ ਫ਼ੁਕਰੇ, ਗੱਲ ਤੋਂ ਮੁਰਕੇ, ਹੋਣ ਬੇ-ਸ਼ੁਕਰੇ
ਸਦਾ ਇੱਜ਼ਤ ਘਟਾਉਂਦੇ ਨੇ……………………
'ਬੁੱਕਣਵਾਲ' ਪਿੰਡ, ਕਰੇ ਨਾ ਹਿੰਡ, ਖੂਹ ਦੀ ਟਿੰਡ
ਸਭ ਦੀ ਪਿਆਸ ਬੁਝਾਉਂਦੇ ਨੇ…………………
ਰੱਬ ਦੀ ਮਾਰ, ਗ਼ਰੀਬ ਦੀ ਹਾਰ, ਲੁੱਟਿਆ ਪਿਆਰ
ਬੈਠ ਸਾਰੇ ਮਨ ਸਮਝਾਉਂਦੇ ਨੇ……………………