ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਾਖ ਤੋਂ ਪੱਤਾ ਭੋਇ ਪਿਆ ਨਾ ਮੁੜ ਜੁੜਣ ਦੀ ਆਸ ਹੈ
ਤਿਪ ਤਿਪ ਜੀਵਣ ਛੱਤ ਚੋਵੇ ਤਿੜਕੀ ਵੰਗ ਧਰਵਾਸ ਹੈ

ਵਤਨ ਦੀ ਮਿਟੀ ਤੋਂ ਵਿਛੜ ਕੇ ਅਪਣਾ ਵਜੂਦ ਖਿੰਡ ਗਿਆ
ਅਪਣੇ ਵਜੂਦ ਚ ਗੁੰਮੇਂ ਖੁਦ ਦੀ ਕਰਣ ਤਲਾਸ਼ ਹੈ

ਇਕੱਲੇ ਬਹਿ  ਕੇ ਹੰਝ ਕੇਰਨ ਰੋਂਦੇ ਪਏ ਨਸੀਬ ਨੂੰ
ਵਤਨ ਦੀ ਮਿੱਠੀ ਮਹਿਕ ਦਾ ਮੋਇਆ ਯੁਗ ਤੱਕ ਸਾਥ ਹੈ

ਰੁਗ ਭਰ ਜਿਗਰ ਕੱਢ ਲਿਆ ਮਾਂ ਦੀ ਮਿੱਠੀ ਜੀ ਯਾਦ ਨੇ
ਤੁਰਨ ਵਕਤ ਉਹਨੇ ਕਿਹਾ ਸੀ ਪੁੱਤ ਇੱਕ ਤੇਰੇ ਤੇ ਆਸ ਹੈ

ਦਿਲ ਪਿਉ ਦਾ ਬੰਦੇ ਦਾ ਉਪਰੋਂ ਉਸ ਦਿਲ  ਰੱਖਿਆ
ਖਬਰ ਲੱਗਦੀ ਮਾਂ ਕੋਲੋਂ ਬਿਨ ਤੇਰੇ ਬਹੁਤ ਉਦਾਸ ਹੈ

ਡਾਕੂ ਤੇ ਚੋਰ ਲੈ ਗੇ ਸਾਡੀ ਕਿਸਮਤ ਲੁਟ ਕੇ
ਹੱਕ ਲੈਣੇ ਕਿਸ ਤਰਾਂ ਪੜ੍ਹਿਆ ਨਹੀਂ ਇਤਿਹਾਸ ਹੈ

ਡਾਲਰ ਦੇ ਮੋਹ ਚ ਫਸ ਕੇ ਦੇਸ ਤੋਂ ਪਰਦੇਸ ਹੋਇਆ
ਉਮਰ ਭਰ ਤੀਕ ਹੋਇਆ ਬਾਸੀ ਹੁਣ ਬਣਵਾਸ ਹ