ਸੁਣ ਵੇ ਰੱਬਾ ਮੇਰਿਆ (ਕਵਿਤਾ)

ਸਰਬਜੀਤ 'ਸੰਗਰੂਰਵੀ'   

Email: sarbjitsangrurvi1974@gmail.com
Cell: +91 94631 62463
Address: ਬੂਥ ਨੰਬਰ 18,ਤਹਿਸੀਲ ਕੰਪਲੈਕਸ, ਸਾਹਮਣੇ ਬੱਸ ਅੱਡਾ
ਸੰਗਰੂਰ India
ਸਰਬਜੀਤ 'ਸੰਗਰੂਰਵੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਣ ਵੇ ਰੱਬਾ ਮੇਰਿਆ,
ਤੂੰ ਰੱਜ ਕੇ ਮੀਂਹ ਪਾ ਦੇ।
ਮੋਰ ਖ਼ੁਸ਼ੀ ਚ ਪੈਲਾ ਪਾਇ,
ਤੂੰ ਰੁੱਸੜਿਆ ਯਾਰ ਮਿਲਾ ਦੇ।
ਹੋਰ ਨਾ ਮੈਂ ਕੁਝ ਤੈਥੋਂ ਮੰਗਾਂ,
ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ,
ਮਹੀਨੇ ਬੀਤੇ ਸੱਜਣ ਤੱਕਿਆਂ,
ਅੱਜ ਤੂੰ ਸੱਜਣ"ਸੰਗਰੂਰਵੀ"ਨਾਲ ਮਿਲਾ ਦੇ।
ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ।
ਦੇਖ ਮੌਸਮ ਦਿਲ, ਨੱਚਿਆ ਸੀ ਮੇਰਾ।
ਆਇਆ ਸੀ ਦਿਨ ਖੁਸ਼ੀਆਂ ਦਾ,
ਯਾਰ ਖੂਬ ਨੱਚਿਆ,ਹੱਸਿਆ ਸੀ ਮੇਰਾ,
ਬਰਸਾਤ ਦਾ ਦਿਨ ,......
ਕਣੀਆਂ ਦੇ ਵਿੱਚ,ਜਾਂਦੇ ਸੀ ਤੱਕਦੇ।
ਮਿਲਣ ਵੇਲੇ ਕਦੇ, ਦਿਲ ਦੀ ਨਾ ਦੱਸਦੇ।
ਸ਼ਹਿਰੋਂ ਜਦੋਂ ਮੈ ਅਲੋਪ ਹੋਇਆ,
ਪਤਾ ਕਿਸ ਦੱਸਿਆ ਸੀ ਮੇਰਾ,
ਬਰਸਾਤ ਦਾ ਦਿਨ.,....
ਨੀਲਾ ਸੂਟ ਉਹਦਾ ,ਅੰਬਰ ਸੀ ਕਾਲਾ।
ਗੁੱਤ ਵਿੱਚ ਕਲਿੱਪ ਸੀ, ਤਿੱਤਲੀ ਵਾਲਾ।
ਮੋਰਨੀ ਜਿਹੀ ਤੋਰ, ਸਿਰ ਉੱਤੇ ਛੱਤਰੀ,
ਚੰਗੀ ਤਰਾਂ ਦਿਲਦਾਰ, ਜੱਚਿਆ ਸੀ ਮੇਰਾ,
ਬਰਸਾਤ ਦਾ ਦਿਨ ......
ਹੱਥ ਵਿੱਚ ਉਸਦੇ ,ਰੇਸ਼ਮੀ ਰੁਮਾਲ ਸੀ।
ਹਾਸੀ ਉਸਦੀ ਦੱਸਦੀ, ਚੰਗਾ ਉਹਦਾ ਹਾਲ ਸੀ।
ਨਾਲ ਸਹੇਲੀਆਂ ਜਦ,ਮੈਨੂੰ ਤੱਕਦੀ ਜਾਂਦੀ,
ਠੋਕਰ ਖਾਣੋ ਯਾਰ,ਬੱਚਿਆ ਸੀ ਮੇਰਾ,
ਬਰਸਾਤ ਦਾ ਦਿਨ....,,
ਨਾਲ ਸੀ ਸਾਡੇ ਜਦ, ਦੁਸਮਣ ਜਹਾਨ ਸੀ।
ਧੋਖਾ ਦੇਗੇ ਖ਼ੁਦ ਓਹੀ,ਜਿਹਨਾਂ ਤੇ ਮਾਣ ਸੀ।
ਲਿਆ ਨਾ ਸਕਿਆ"ਸੰਗਰੂਰਵੀ"ਕਾਰ,
ਇਸ ਖ਼ਾਤਰ ਯਾਰ,ਰੁੱਸਿਆ ਸੀ ਮੇਰਾ,
ਬਰਸਾਤ ਦਾ ਦਿਨ.!