ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਦ੍ਹੇ ਹੈ ਹੱਥ ਵਿੱਚ ਤਾਕਤ    ਉਹੀ ਅੱਖਾਂ ਦਖਾਂਉਦਾ ਹੈ।
ਲਗਾਵੇ ਫੱਟ ਉਹ ਅਕਸਰ ਕਦੋਂ ਮਲ੍ਹਮਾਂ ਲਗਾਉਦਾ ਹੈ।
ਤੁਸੀ ਖੁਦ ਹੀ ਬਚਾ ਕਰ ਲਉ ਜੇ ਲਗਦੈ ਸਹਿਰ ਹੈਬਲਦਾ,
ਅਜੇ ਨੀਰੋ ਨਹੀ ਵਿਹਲਾ 'ਭਲਾ'   ਵੰਜਲੀ ਵਜਾਉਦਾ ਹੈ।
ਤੁਸੀ ਉਸ ਨੰੂ   ਕਹੋ ਮੂਰਖ, ਅਨਾੜੀ ਜਾਂ   ਫਿਰੇ ਸਿਰ ਦਾ,
ਜੋ ਲਿਖਿਐ ਸੱਚ   ਕੰਧਾਂ ਤੇ  ਤੁਹਾਨੂੰ  ਉਹ ਿਦਖਾਉਦਾ ਹੈ।
ਉਨੰੂ  ਗਰਦਾਨਿਆਂ ਹਰ  ਵਾਰ      ਟੂਣੇਹਾਰ   ਲੋਕਾਂ ਨੇ,
ਹਨੇਰੇ ਚੌਕ   ਦੇ ਅੰਦਰ  ਜਦੋਂ ਦੀਵੇ      ਜਗਾਉਦਾ ਹੈ।
ਗਰੀਬਾਂ        ਵਾਸਤੇ ਪਾਣੀ   ਨ ਲੱਸੀ ਹੈ     ਉਦ੍ਹੇ ਕੋਲੇ,
ਅਮੀਰਾਂ ਨੰੂ ਸਵੇਰੇ ਸ਼ਾਮ ਉਹ ਵਿਸਕੀ ਪਿਆਉਦਾ ਹੈ।
ਮਨਾਇਆ ਹੈ ਸ਼ੁਕਰ ਧੀਆਂ ਪਿਤਾ ਘਰ ਖਾ ਸਦਾ ਰੁੱਖੀ,
ਸਪੁੱਤਰ ਜੋ ਰਹੇ ਵਿਹਲਾ ਬੜੇ    ਨਖਰੇ ਿਦਖਾਉਦਾ ਹੈ।
ਗਰੀਬਾਂ ਦੇ   ਕਿਵੇ ਪਕਦੀ    ਸਵੇਰੇ      ਸ਼ਾਮ ਦੀ ਰੋਟੀ,
ਰਹੀਸਾਂ ਨੰੂ ਪਤਾ ਹੈ ਕੀ ਕਿਵੇ ਉਹ ਦਿਨ ਲਘਾਉਦਾ ਹੈ।
ਤੁਸੀ ਖੁਦਗਰਜ ਲੀਡਰ ਹੋ    ਕੁਰਾਹੇ ਪਾ     ਰਹੇ ਸਾਨੰੂ,
ਸਹੀ ਰਹਿਬਰ ਸ਼ਗਿਰਦਾਂ ਨੰੂ ਸਹੀ ਮੰਜਿਲ ਦਖਾਉਦਾ ਹੈ।
ਕਹਾਵੇ ਲੋਕ    ਨੇਤਾ ਪਰ         ਦਿਸੇ ਨਾ ਲੋੜ   ਦੇ ਵੇਲੇ,
ਜਰੂਰਤ ਆਪਣੀ ਖਾਤਰ ਮੇਰਾ ਦਰ ਖੜਖੜਾਉਦਾ ਹੈ।