ਜੀਅ ਨੀ ਧੀੲੇ ਜੀਅ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਅ ਨੀ ਧੀੲੇ ਜੀਅ,
ਅਾਪਣੇ ਢੰਗ ਨਾਲ ਜੀਅ,
ਪੁੱਤਾਂ ਵਾਂਗ ਪਾਲ ਕੇ ਤੈਨੂੰ,
ਕਹਿ ਨਹੀੳੁ ਹੁੰਦਾਂ ਧੀਅ,
ਮੈਂ ਨਹੀੳੁ ਤੈਨੂੰ ਲੋਕਾਂ ਵਾਂਗ,
ਕੁੱਖ ਵਿੱਚ ਵੇਖਿਅਾ ਸੀ,
ਮੈਂ ਨਹੀੳੁ ਕਿਸੇ ਡਾਕਟਰ ਨੂੰ,
ਅਾਪਣਾ ਜਮੀਰ ਵੇਚਿਅਾ ਸੀ,
ਜਿੰਨਾ ਪੜ੍ਹਨਾ ਪੜ੍ਹ ਲੈ ਤੂੰ,
ਅਸਮਾਨੀ ਚੜਨਾ ਚੜ ਲੈ ਤੂੰ,
ਬੱਸ ਪੱਗ ਮੇਰੀ ਕਿਸੇ ਦੇ,
ਪੈਰਾਂ ਥੱਲੇ ਠੌਕਰਾਂ ਖਾਵੇ ਨਾ,
ਕੋੲੀ ਸਿਰ ੳੁੱਚਾ ਕਰਕੇ,
ਤੇਰੀਅਾਂ ਗੱਲਾਂ ਸੁਣਾਵੇ ਨਾ,
ੲਿੱਜਤ ਦਾ ਕਦੇ ਲੜ੍ਹ ਨਾ ਛੱਡੀ,
ੲਿਸ ਤੋਂ ਨਾ ਕੋੲੀ ਗੱਲ ਹੈ ਵੱਡੀ,
ਮੈਂ ਨਹੀੳੁ ਤੈਨੂੰ ਰੋਕਦਾ,
ਮੈਂ ਨਹੀੳੁ ਤੈਨੂੰ ਟੋਕਦਾ,
ਜੋ ਖਾਣਾ ਤੂੰ ਖਾ,
ਜੋ ਪੀਣਾ ਤੂੰ ਪੀ,
ਜੀਅ ਨੀ ਧੀੲੇ ਜੀਅ,
ਅਾਪਣੇ ਢੰਗ ਨਾਲ ਜੀਅ!