ਨੰਗੀ ਚੁਪ (ਪੁਸਤਕ ਪੜਚੋਲ )

ਜਸਪ੍ਰੀਤ ਸਿੰਘ   

Email: jaspreetae18@gmail.com
Cell: +91 99159 33047
Address: #22666 ਏ ਗਲੀ ਨੰਬਰ 6
ਬਠਿੰਡਾ India
ਜਸਪ੍ਰੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੰਗੀ ਚੁਪ (ਕਾਵਿ ਸੰਗ੍ਰਹਿ)
ਲੇਖਕ- ਦੀਪ ਜਗਦੀਪ
ਪਬਲਿਕੇਸ਼ਨ: ਡ੍ਰੀਮਜ਼ ਪਬਲਿਕੇਸ਼ਨ

ਪੰਨੇ: 80, ਮੁੱਲ: 100 ਰੁ.

ਲੇਖਕ ਦੀਪ ਜਗਦੀਪ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ । ਸ਼ਬਦਾਂ ਦੀ ਸਰਲਤਾ, ਮੁੱਦਿਆਂ ਵਿਚ ਠੋਸਤਾ ਅਤੇ ਕਾਮਯਾਬ ਉਦਾਹਰਣਾਂ ਦੀ ਪ੍ਰੋੜਤਾ ਨਾਲ ਇੱਕ ਕਾਮਯਾਬ ਸੁਮੇਲ ਰਚਾਉਂਦਿਆ ਲ਼ੇਖਕ ਨੇਂ ਫੁਰਤੀ ਨਾਲ ਪੜਿਆ ਜਾਣ ਵਾਲਾ ਕਾਵਿ ਸੰਗ੍ਰਹਿ ਪਾਠਕਾਂ ਅੱਗੇ ਪੇਸ਼ ਕੀਤਾ ਹੈ, ਜਿਸ ਲਈ ਕੇਵਲ 35-40 ਮਿੰਟ ਹੀ ਕਾਫੀ ਹਨ । ਕਿਤਾਬ ਦੇ ਪਹਿਲੇ ਸ਼ਬਦ ਤੋ ਲੈ ਕੇ ਅਖੀਰਲੀ ਤੁੱਕ ਤੱਕ ਸਾਰੀ ਸ਼ਬਦਾਵਲੀ ਬੇਹੱਦ ਲਜ਼ੀਜ਼ ਅਤੇ ਦਿਲ ਖਿੱਚਵੀ ਜੋ ਲਬਰੇਜ਼ ਕਰਦੀ ਹੈ, ਅਤਿ ਸੰਵੇਦਨਸ਼ੀਲ਼ ਅਤੇ ਨੋਜੁਆਨੀ ਦੇ ਕਰੀਬ ਵੱਖੋ-ਵੱਖ ਮੁੱਦਿਆ ਨੂੰ । ਕਿਤਾਬ ਨੂੰ ਵਾਧੂ ਬੰਧਾਂ, ਸ਼ੁਭਕਾਮਨਾਵਾਂ, ਬਜ਼ੁਰਗ ਲੇਖਕਾਂ ਦੇ ਧੀਮੇ ਸ਼ਬਦ ਆਦਿ ਰਿਵਾਜ਼ਾ ਤੋ ਪਰੇ ਰੱਖਿਆ ਗਿਆ ਹੈ । ਕਵਿਤਾਵਾਂ ਦੇ ਮੁੱਦੇ ਚਲੰਤ, ਕੁਦਰਤੀ-ਗੈਰ ਕੁਦਰਤੀ ਦੋਵੇਂ ਹਨ ਜੋ ਮਨੁੱਖੀ ਵਿਵਹਾਰ ਦੀ ਚਰਚਾ ਕਰਨ ਦੇ ਨਾਲ-ਨਾਲ ਅਤੀਤ ਵਿੱਚ ਵਾਪਰੀਆਂ ਕਈ ਘਟਨਾਵਾਂ ਉੁੱਪਰ ਚੋਟ ਮਾਰਦੇ ਹੋਏ ਅੱਗੇ ਵੱਧਦੇ ਹਨ । ਪੁਸਤਕ ਵਿੱਚੋ 1-2  ਕਵਿਤਾਵਾਂ ਜਰੂਰ ਪੜਨ ਦਾ ਬੋਲ ਕੇ ਮੈਂ ਇਸ ਤੇਜ਼ ਤਰਾਰ ਕਿਤਾਬ ਦਾ ਅਪਮਾਨ ਨਹੀ ਕਰਨਾ ਚਾਹਾਂਗਾ।