ਤੈਨੂੰ ਸ਼ਬਦਾਂ ਵਿਚ ਪਰੋਇਆ ਏ (ਕਵਿਤਾ)

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾਸਾ ਠਿੱਠਰ ਚਲਿੱਤਰ ਹੋਵੇਗਾ,
ਰੋਸਾ ਗਿੱਲਾ ਮਿੱਤਰ ਹੋਵੇਗਾ,
ਦੂਰ ਰੀਤ ਰਿਵਾਜ਼ਾਂ ਤੋਂ ਇੱਕ, ਸਭਿਅਕ ਜਿਹਾ ਚਿੱਤਰ ਹੋਵੇਗਾ,
ਯਾਦੀਂ ਝਰੋਖਿਆਂ ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,

ਹੌਕੇ ਹੰਝੂ ਚਿਹਰਾ ਸਰਦ ਹੋਵੇਗਾ,
ਬਿਰਹੋਂ ਵਾਲਾ ਦਰਦ ਹੋਵੇਗਾ,
ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ,
ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,

ਸਦੀਆਂ ਤੱਕ ਇੱਕ ਤਾਲ ਹੋਵੇਗੀ,
ਮੈਂ ਤੇਰੇ ਤੂੰ ਮੇਰੇ ਨਾਲ ਹੋਵੇਂਗੀਂ,
ਕਿੱਸੇ ਕਹਾਣੀ ਬਣ ਜਾਂਵਾਂਗੇ, ਗੀਤ ਆਵਾਜ ਖਿਆਲ ਹੋਵੇਂਗੀ,
ਸਮੁੰਦਰ ਕੋਰੇ ਕਾਗ਼ਜ਼ ਤੇ, ਜਜਬਾਤਾਂ ਦਾ ਖਲੋਇਆ ਏ……..,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,

ਭੁੱਲੀਏ ਮੁਲਾਕਾਤਾਂ ਦੇ ਜਾਵਾਂਗਾ,
ਕੁਝ ਸੌਗਾਤਾਂ ਦੇ ਜਾਵਾਂਗਾ,
ਸੋਚਾਂ ਸੋਚੀ ਨਾ ਬਹੁਤਾ, ਬੁੱਝੀਆਂ ਬਾਤਾਂ ਦੇ ਜਾਵਾਂਗਾ,
ਸਕੂਨ “ਭੱਟ” ਐਸਾ ਬਣਿਆ, ਜਿਊਂਦਾ ਜੀਅ ਮੋਇਆ ਏ,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ…….,
ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ……

samsun escort canakkale escort erzurum escort Isparta escort cesme escort duzce escort kusadasi escort osmaniye escort