ਘੁਗਿਆਣਵੀ ਅਤੇ ਲੰਗੇਆਣਾ ਦਾ ਪਿਆਰਾ ਸਿੰਘ ਦਾਤਾ ਐਵਾਰਡ ਨਾਲ ਸਨਮਾਨ (ਖ਼ਬਰਸਾਰ)


ਪਿਆਰਾ ਸਿੰਘ ਦਾਤਾ ਮੈਮੋਰੀਅਲ ਐਵਾਰਡ ਕਮੇਟੀ ਦਿੱਲੀ ਦੇ ਪ੍ਰਬੰਧਕਾਂ ਰਾਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵੱਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ਪਿਆਰਾ ਸਿੰਘ ਦਾਤਾ ਬਾਰਵਾਂ ਯਾਦਗਾਰੀ ਐਵਾਰਡ ਸਨਮਾਨ ਸਮਾਰੋਹ ਐਸ.ਡੀ ਪਬਲਿਕ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ.ਐਲ.ਗਰਗ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ 'ਚ ਪ੍ਰਿੰਸੀਪਲ ਸੁਰੇਸ਼ ਬਾਂਸਲ, ਬਲਦੇਵ ਸਿਘ ਸੜਕਨਾਮਾ, ਗੁਰਬਚਨ ਸਿੰਘ ਚਿੰਤਕ, ਬਲਦੇਵ ਸਿੰਘ ਅਜ਼ਾਦ, ਪਰਮਜੀਤ ਸਿੰਘ ਦਿੱਲੀ, ਮਨਪ੍ਰੀਤ ਸਿੰਘ ਦਿੱਲੀ, ਪ੍ਰਧਾਨ ਕੇ.ਐਲ.ਗਰਗ, ਨਵਰਾਹੀ ਘੁਗਿਆਣਵੀ ਅਤੇ ਡਾ.ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ।

ਸਮਾਗਮ ਦੀ ਸ਼ੁਰੂਆਤ ਹਰਪ੍ਰੀਤ ਸਿੰਘ ਮੋਗਾ ਅਤੇ ਬਹਾਦਰ ਡਾਲਵੀ ਦੀਆਂ ਗਜ਼ਲਾਂ ਨਾਲ ਹੋਈ ਉਪਰੰਤ ਅਕਾਦਮੀ ਦੇ ਪ੍ਰਧਾਨ ਕੇ.ਐਲ.ਗਰਗ ਅਤੇ ਸਕੱਤਰ ਬਲਦੇਵ ਸਿੰਘ ਅਜ਼ਾਦ ਨੇ ਸਭ ਨੂੰ ਜੀ ਆਇਆਂ ਆਖਦਿਆਂ ਪਿਆਰਾ ਸਿੰਘ ਦਾਤਾ ਦੇ ਸਾਹਿਤਕ ਸਫਰ ਅਤੇ ਅਕਾਦਮੀ ਦੀਆਂ ਪਿਛਲੀਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਰੋਸ਼ਨੀ ਪਾਈ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਉੱਘੇ ਵਿਅੰਗ ਸ਼ਾਇਰ ਪਿੰ੍ਰਸੀਪਲ ਫੌਜਾ ਸਿੰਘ ਉਰਫ ਨਵਰਾਹੀ ਘੁਗਿਆਣਵੀ ਅਤੇ ਪ੍ਰਸਿੱਧ ਵਿਅੰਗਕਾਰ ਡਾ.ਸਾਧੂ ਰਾਮ ਲੰਗੇਆਣਾ ਦਾ ਪਿਆਰਾ ਸਿੰਘ ਦਾਤਾ ਯਾਦਗਾਰੀ ਐਵਾਰਡ ਨਾਲ ਗਿਆਰਾ ਹਜ਼ਾਰ ਨਕਦ ਰਾਸ਼ੀ, ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸਦੇ ਨਾਲ ਹੀ ਸਨਮਾਨਿਤ ਯੋਗ ਸ਼ਖਸ਼ੀਅਤਾਂ ਨਵਰਾਹੀ ਘੁਗਿਆਣਵੀ ਦੇ ਸਹਿਤਕ ਸਫਰ ਬਾਰੇ ਇਕਬਾਲ ਘਾਰੂ ਫਰੀਦਕੋਟ ਅਤੇ ਸਾਧੂ ਰਾਮ ਲੰਗੇਆਣਾ ਦੇ ਸਾਹਿਤਕ ਸਫਰ ਬਾਰੇ ਜਸਵੀਰ ਭਲੂਰੀਆ ਵੱਲੋਂ ਚਾਨਣਾ ਪਾਇਆ ਗਿਆ। ਉਪਰੰਤ ਵੱਖ-ਵੱਖ ਲੇਖਕਾਂ ਦੀਆਂ ਨਵੀਆਂ ਕਿਤਾਬਾਂ ਦੀ ਘੁੰਡ ਚੁਕਾਈ ਵੀ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ।ਉਪਰੰਤ ਕਵੀ ਦਰਬਾਰ ਉੱਘੇ ਗਜ਼ਲਗੋ ਕ੍ਰਿਸ਼ਨ ਭਨੋਟ ਦੀ ਖੂਬਸੂਰਤ ਗਜ਼ਲ ਨਾਲ ਸ਼ੁਰੂ ਹੋਇਆ ਜਿਸ ਵਿੱਚ ਸਰਵਨ ਪਤੰਗ, ਰਾਜਵਿੰਦਰ ਰੌਂਤਾ, ਮੰਗਤ ਕੁਲਜਿੰਦ, ਜਸਵੀਰ ਸ਼ਰਮਾਂ ਦੱਦਾਹੂਰ, ਗੁਰਮੇਜ ਗੇਜਾ ਲੰਗੇਆਣਾ, ਮਲਕੀਤ ਲੰਗੇਆਣਾ, ਅਰਸ਼ਦੀਪ ਲੰਗੇਆਣਾ, ਦਿਲਬਾਗ ਬੁੱਕਣਵਾਲਾ, ਸੁਖਦਰਸ਼ਨ ਗਰਗ, ਗੁਰਸ਼ਰਨਜੀਤ ਮਠਾੜੂ ਗੁਰਦਾਸਪਰ, ਬਲਵੰਤ ਚਰਾਗ, ਨਰਿੰਦਰ ਜੋਗ, ਗੁਰਮੀਤ ਕੜਿਆਲਵੀ, ਅਮਰ ਸੂਫੀ, ਚਮਕੌਰ ਸਿੰਘ ਬਾਘੇਵਾਲੀਆ, ਬਲਰਾਜ ਸਿੰਘ ਮੋਗਾ, ਦਵਿੰਦਰ ਸਿੰਘ ਗਿੱਲ, ਐਮ.ਕੇ ਰਾਹੀ, ਸੋਨੀ ਮੋਗਾ, ਜਸਬੀਰ ਕਲਸੀ ਧਰਮਕੋਟ, ਗੁਰਮੇਲ ਸਿੰਘ, ਵਿਵੇਕ ਕੋਟ ਈਸੇ ਖਾਂ, ਕਰਮ ਸਿੰਘ ਕਰਮ, ਬਲਵਿੰਦਰ ਸਿੰਘ ਕੈਂਥ, ਅਵਤਾਰ ਸਿੰਘ ਕਲੇਰ, ਕੁਲਵਿੰਦਰ ਵਿਰਕ ਕੋਟਕਪੂਰਾ, ਕੰਵਲਜੀਤ ਭੋਲਾ ਲੰਡੇ, ਅਜੀਤ ਕੁਮਾਰ ਬਾਘਾ ਪੁਰਾਣਾ, ਮਾਸਟਰ ਬਿੱਕਰ ਸਿੰਘ ਭਲੂਰ, ਜਸਵੀਰ ਭਲੂਰੀਆ, ਜੰਗੀਰ ਖੋਖਰ, ਗਿਆਨੀ ਗੁਰਦੇਵ ਸਿੰਘ, ਹਰਪ੍ਰੀਤ ਮੋਗਾ, ਬਹਾਦਰ ਡਾਲਵੀ, ਕ੍ਰਿਸ਼ਨ ਭਨੋਟ, ਅਵਤਾਰ ਕਮਾਲ, ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਪ੍ਰਧਾਨ ਅਮਰਜੀਤ ਸਿੰਘ ਲੰਗੇਆਣਾ ਨੇ ਭਾਗ ਲਿਆ।ਅਖੀਰ ਵਿੱਚ ਬਲਦੇਵ ਸਿੰਘ ਸੜਕਨਾਮਾ ਅਤੇ ਕੇ.ਐਲ.ਗਰਗ ਵੱਲੋਂ ਪਹੁੰਚੇ ਹੋਏ ਸਭ ਲੇਖਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।