ਗ਼ਜ਼ਲ (ਗ਼ਜ਼ਲ )

ਉਂਕਾਰ ਪ੍ਰੀਤ   

Email: onkarpreet@hotmail.com
Phone: +1 647 455 5629
Address:
ਟਰਾਂਟੋ Ontario Canada
ਉਂਕਾਰ ਪ੍ਰੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਨ-ਬ-ਦਿਨ ਇਉਂ ਹਰ ਹਕੀਕਤ, ਘਟਦੀ ਘਟਦੀ ਘਟ ਰਹੀ ਹੈ।
ਜ਼ਿੰਦਗੀ ਜਿਉਂ ਹੌਲੀ ਹੌਲੀ, ਸੁਪਨੇ ਦੇ ਵਿਚ ਵਟ ਰਹੀ ਹੈ॥

ਅਪਣੇ ਮਾਲਕ ਦੀ ਹਥੇਲੀ ਤਕ ਹੀ ਹੈ ਜਦ ਹਰ ਉਡਾਰੀ,
ਪਿੰਜਰੇ ਦੀ ਬਚਤ ਚੋਂ ਹੁਣ ਬੋਨਸ ਬੁਰਕੀ ਬਟ ਰਹੀ ਹੈ॥

ਤਿਉਂ ਤਿਉਂ ਅੰਬਰ ਛੋ ਰਹੇ ਨੇ ਪੁਰਸਕਾਰਾਂ ਨਾਲ ਲੇਖਕ,
ਲੇਖਣੀ ਜਿਉਂ ਜਿਉਂ ਉਨਾਂ ਦੀ ਧਰਤੀ ਨਾਲੋਂ ਕਟ ਰਹੀ ਹੈ॥

ਵਾਲ ਸਟਰੀਟੀ ਖਿਡਾਰਨ ਸ਼ਾਹੀ ਘਰ ਦੀ ਰੁਤਬੇਦਾਰਨ,
ਇਕ ਫਫੇਕੁਟਣੀ ਦਮੂੰਹੀ ਕਾਮਰੇਡੀ ਰਟ ਰਹੀ ਹੈ॥

ਅਜਨਬੀ ਜਿਹੀ ਲੋਅ 'ਚ ਰੌਸ਼ਨ ਹੋ ਰਹੀ ਹੈ ਅਸਲੀ ਦੁਨੀਆਂ,  
ਅਪਣੇਪਨ ਤੇ ਦੋਸਤੀ ਦੀ ਧੁੰਦ ਜਿਉਂ ਜਿਉਂ ਛਟ ਰਹੀ ਹੈ॥