ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਾਇਕੂ ਅਤੇ ਹਾਇਬਨ ਲੇਖਕ ਪਰਵਾਸੀ ਭਾਰਤੀ ਗੁਰਮੀਤ ਸੰਧੂ ਦੀ ਵਾਰਤਕ ਦੀ ਪਲੇਠੀ ਪੁਸਤਕ ਨਾਵਲ ਜ਼ੀਨਤ ਨੂੰ ਦੇਸ਼ ਦੀ ਵੰਡ ਦੇ ਦਰਦ ਦੀ ਹੂਕ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਇਹ ਨਾਵਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਸਨੀਕਾਂ ਦੀ ਆਪਸੀ ਸਦਭਾਵਨਾ, ਵਿਛੋੜੇ, ਹੌਕੇ ਅਤੇ ਦਰਦ ਦੀ ਤ੍ਰਾਸਦੀ ਬਿਆਨ ਕਰਦਾ ਹੈ। ਵਿਛੋੜੇ ਦੇ ਦਰਦ ਵਿਚੋਂ ਉਪਜਣ ਵਾਲਾ ਸੁਖਾਵਾਂ ਪੱਖ ਨਾਵਲ ਦਾ ਰੁੱਖ ਬਦਲ ਦਿੰਦਾ ਹੈ, ਜੋ ਸਿੱਖ ਪਰਿਵਾਰ ਦੀ ਖੁਲ੍ਹਦਿਲੀ, ਸਹਿਯੋਗ, ਸਹਿਹੋਂਦ ਅਤੇ ਕੁਰਬਾਨੀ ਦਾ ਪ੍ਰਤੀਕ ਹੋ ਨਿਬੜਦਾ ਹੈ। ਇਸ ਨਾਵਲ ਤੋਂ ਸ਼ਪੱਸ਼ਟ ਹੁੰਦਾ ਹੈ ਸਿੱਖ ਪਰਿਵਾਰ ਆਪਣੇ ਲਈ ਕੋਈ ਵੀ ਸਮੱਸਿਆ ਸਹੇੜਨ ਅਤੇ ਉਸਦਾ ਮੁਕਾਬਲਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਉਹ ਕਿਸੇ ਵੀ ਸੰਜੀਦਾ ਕੰਮ ਨੂੰ ਕਰਨ ਦੇ ਸਮਰੱਥ ਹੁੰਦਾ ਹੈ। ਹ ਸਮਰੱਥਾ ਉਸਨੂੰ ਆਪਣੀ ਅਮੀਰ ਵਿਰਾਸਤ ਅਤੇ ਧਾਰਮਿਕ ਅਕੀਦੇ ਵਿਚੋਂ ਮਿਲੀ ਹੈ। ਆਮ ਤੌਰ ਤੇ ਜਿਤਨੀਆਂ ਪੁਸਤਕਾਂ, ਕਵਿਤਾਵਾਂ, ਕਹਾਣੀਆਂ, ਨਾਟਕ, ਨਾਵਲ ਅਤੇ ਸਫਰਨਾਮੇ ਪਾਕਿਸਤਾਨ ਦੀ ਵੰਡ ਬਾਰੇ ਲਿਖੇ ਗ ੇ ਹਨ, ਉਨ੍ਹਾਂ ਸਾਰਿਆਂ ਵਿਚ ਦੁਖਾਂਤ ਪਰਧਾਨ ਵਿਖਾਇਆ ਗਿਆ ਹੈ। ਦੇਸ਼ ਦੀ ਵੰਡ ਭਾਵੇਂ ਹੈ ਵੀ ਇਕ ਸੰਜੀਦਾ ਦੁਖਾਂਤ ਹੀ ਸੀ। ਜ਼ੀਨਤ ਨਾਵਲ ਦੀ ਵਿਲੱਖਣਤਾ ਇਹੋ ਹੈ ਕਿ ਇਸ ਵਿਚ ਦੁਖਾਂਤ ਅਤੇ ਸੁਖਾਂਤ ਦਾ ਸੁਮੇਲ ਵਿਖਾਇਆ ਗਿਆ ਹੈ। ਚੜ੍ਹਦੇ ਪੰਜਾਬ ਦੇ ਸਿੱਖ ਪਰਿਵਾਰ ਅਤੇ ਲਹਿੰਦੇ ਪੰਜਾਬ ਜਾ ਵਸੇ ਮੁਸਲਮਾਨ ਪਰਿਵਾਰ ਦੇ ਪਿਆਰ ਨੂੰ ਦ੍ਰਿਸ਼ਟਾਂਤਕ ਰੂਪ ਵਿਚ ਪੇਸ਼ ਕਰਦਾ ਹੈ। ਦੇਸ਼ ਦੀ ਵੰਡ ਸਮੇਂ ਬਚਨ ਸਿੰਘ ਨੰਬਰਦਾਰ ਅਤੇ ਮੁਨਸ਼ੀ ਅਲੀ ਬਖ਼ਸ਼ ਦੇ ਪਰਿਵਾਰ ਲੁਧਿਆਣਾ ਜਿਲ੍ਹੇ ਦੇ ਪਿੰਡ ਚੱਕ ਦਾਨ ਸਿੰਘ ਵਿਚ ਆਪਸੀ ਪ੍ਰੇਮ ਨਾਲ ਰਹਿੰਦੇ ਸਨ, ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਚਨ ਸਿੰਘ ਨੰਬਰਦਾਰ ਮੁਨਸ਼ੀ ਅਲੀ ਬਖ਼ਸ਼ ਦੇ ਪਰਿਵਾਰ ਨੂੰ ਲੁਟੇਰਿਆਂ ਤੋਂ ਬਚਾਕੇ ਪਾਕਿਸਤਾਨ ਜਾਣ ਲਈ ਫ਼ੌਜੀ ਕੈਂਪ ਵਿਚ ਖ਼ਤਰੇ ਨੂੰ ਮੁਲ ਲੈ ਕੇ ਗੱਡੇ ਵਿਚ ਘਾਹ ਫੂਸ ਵਿਚ ਲੁਕੋ ਕੇ ਆਪਣੇ ਭਰਾਵਾਂ ਦੀ ਮਦਦ ਨਾਲ ਛੱਡਣ ਜਾ ਰਿਹਾ ਸੀ ਤਾਂ ਰਸਤੇ ਮਿਲੇ ਫ਼ੌਜੀ ਟਰੱਕ ਵਿਚ ਬਿਠਾਉਣ ਸਮੇਂ ਜਲਦਬਾਜ਼ੀ ਵਿਚ ਮੁਨਸ਼ੀ ਅਲੀ ਬਖ਼ਸ਼ ਦੀ ਧੀ ਜ਼ੀਨਤ ਬਾਲ ਉਮਰ ਹੋਣ ਕਰਕੇ ਗੱਡੇ ਵਿਚ ਸੁੱਤੀ ਪਈ ਰਹਿ ਗਈ। ਜ਼ੀਨਤ ਨੂੰ ਬਚਨ ਸਿੰਘ ਆਪਣੇ ਘਰ ਰੱਖਕੇ ਖ਼ਤਰਾ ਮੁੱਲ ਲੈ ਰਿਹਾ ਵਿਖਾਇਆ ਗਿਆ ਹੈ। ਹਾਲਾਂਕਿ ਬਚਨ ਸਿੰਘ ਨੂੰ ਪਤਾ ਸੀ ਕਿ ਜੇਕਰ ਲੁਟੇਰਿਆਂ ਨੂੰ ਪਤਾ ਲੱਗ ਗਿਆ ਤਾਂ ਉਸਦੇ ਪਰਿਵਾਰ ਦਾ ਵੀ ਨੁਕਸਾਨ ਹੋ ਸਕਦਾ ਹੈ। ਬਚਨ ਸਿੰਘ ਦੇ ਆਪਣੇ ਘਰ ਵਿਚ ਜ਼ੀਨਤ ਨੂੰ ਲੁਕੋ ਕੇ ਰੱਖਣ ਬਾਰੇ ਆਦਮੀ ਤੀਵੀਂ ਵਿਚ ਤਕਰਾਰ ਵੀ ਰਿਹਾ। ਫਿਰ ਵੀ ਉਹ ਜ਼ੀਨਤ ਨੂੰ ਆਪਣੇ ਕੋਲ ਆਪਣੇ ਨਿੱਘੇ ਦੋਸਤ ਮੁਨਸ਼ੀ ਅਲੀ ਬਖ਼ਸ਼ ਦੀ ਅਮਾਨਤ ਸਮਝਦਾ ਸੀ। ਹ ਸਾਰਾ ਨਾਵਲ ਜ਼ੀਨਤ ਨੂੰ ਆਪਣੀ ਅਮਾਨਤ ਸਮਝਕੇ ਰੱਖਣ ਦੇ ਆਲੇ ਦੁਆਲੇ ਘੁੰਮਦਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਸਿੱਖ ਅਤੇ ਮੁਸਲਮਾਨ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਸਨ।  ਇਕ ਕਿਸਮ ਨਾਲ ਮੁਸਲਮਾਨ ਅਤੇ ਸਿੱਖਾਂ ਦੀ ਮਾਨਸਿਕ ਸਾਂਝ ਦਾ ਪ੍ਰਗਟਾਵਾ ਕਰਦਾ ਹੈ। ਇਹ ਨਾਵਲ ਦੇਸ਼ ਦੀ ਵੰਡ ਦਾ ਹਉਕਾ ਹੈ। ਲੇਖਕ ਨੇ ਨਾਵਲ ਵਿਚ ਸ਼ਬਦਾਵਲੀ ਸਰਲ ਅਤੇ ਰੋਜ ਮਰਰ੍ਹਾ ਦੀ ਜ਼ਿੰਦਗੀ ਵਿਚੋਂ ਵਰਤੀ ਹੈ ਜੋ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਇਸ ਦੀ ਇਕ ਹੋਰ ਖ਼ੂਬੀ ਹੈ ਕਿ ਇਹ ਨਾਵਲ ਇਹ ਵੀ ਦਰਸਾਉਂਦਾ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਰੋਜ਼ਗਾਰ ਅਤੇ ਬਿਹਤਰੀਨ ਜੀਵਨ ਬਸਰ ਕਰਨ ਲਈ ਪਰਵਾਸ ਦਾ ਸਹਾਰਾ ਲੈਂਦੇ ਹਨ। ਪਰਵਾਸ ਵਿਚ ਵੀ ਉਨ੍ਹਾਂ ਦੀ ਇਕ ਦੂਜੇ ਨੂੰ ਮਿਲਣ ਦੀ ਸਿਕ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਉਹ ਅਮਰੀਕਾ ਵਿਚ ਜਾ ਕੇ ਵੀ ਇਕ ਦੂਜੇ ਨੂੰ ਲੱਭਣ ਦੀ ਤਾਂਘ ਰੱਖਦੇ ਹਨ ਤੇ ਆਪਸੀ ਭਾਈਚਾਰਕ ਤੰਦਾਂ ਦੁਬਾਰਾ ਜੋੜ ਲੈਂਦੇ ਹਨ। ਭਾਵੇਂ ਪਹਿਲੀ ਪੀੜ੍ਹੀ ਵਿਚ ਦੁਆਰਾ ਮਿਲ ਨਹੀਂ ਸਕੇ ਪ੍ਰੰਤੂ ਦੂਜੀ ਪੀੜ੍ਹੀ ਵਿਚ ਸੁਮੇਲ ਹੁੰਦਾ ਹੈ। ਹ ਨਾਵਲ ਦਾ ਉਸਾਰੂ ਪੱਖ ਹੈ। ਅਮਰੀਕਾ ਵਿਚਲੇ ਪੰਜਾਬ ਦੀ ਤਸਵੀਰ ਵੀ ਪੇਸ਼ ਕੀਤੀ ਹੈ। ਆਮ ਤੌਰ ਤੇ ਸਾਰਾ ਸਾਹਿਤ ਦੰਗੇ-ਫਸਾਦਾਂ ਦੇ ਲਹੂ ਲੁਹਾਣ ਦੀ ਤਸਵੀਰ ਪੇਸ਼ ਕਰਦਾ ਹੈ। ਗੁਰਮੀਤ ਸੰਧੂ ਨੇ ਇਸ ਨਾਵਲ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਦੁੱਖ ਨੂੰ ਭੁੱਲਕੇ ਸੁੱਖੀ ਜੀਵਨ ਜਿਓਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਧਾਰਮਿਕ ਸ਼ਹਿਨਸ਼ੀਲਤਾ ਆਪਸੀ ਕੱਟ-ਵੱਡ ਤੋਂ ਬਾਅਦ ਵੀ ਕਾਇਮ ਰੱਖੀ ਹੋਈ ਹੈ। ਇਤਿਹਾਸਕ ਤੱਥਾਂ ਤੇ ਅਧਾਰਤ ਹੈ। ਇਸ ਨਾਵਲ ਦੇ 40 ਵੱਡੇ-ਛੋਟੇ ਚੈਪਟਰ ਹਨ, ਜਿਨ੍ਹਾਂ ਵਿਚ 3 ਚੈਪਟਰ ਅੱਧਾ-ਅੱਧਾ ਪੰਨੇ ਦੇ ਅਤੇ 4 ਚੈਪਟਰ 1-1 ਪੰਨੇ ਦੇ ਹਨ ਪ੍ਰੰਤੂ ਨ੍ਹਾਂ ਸਾਰੇ ਚੈਪਟਰਾਂ ਦੀਆਂ ਕਹਾਣੀਆਂ ਆਪਣੇ ਆਪ ਵਿਚ ਸੰਕੇਤਕ ਤੇ ਮੁਕੰਮਲ ਹਨ ਅਤੇ ਇਨ੍ਹਾਂ ਦੀ ਰੌਚਕਤਾ ਬਣੀ ਹੋਈ ਹੈ। ਇਕ ਚੈਪਟਰ ਤੋਂ ਬਾਅਦ ਦੂਜਾ ਚੈਪਟਰ ਪੜ੍ਹਨ ਦੀ ਇਛਾ ਬਣੀ ਰਹਿੰਦੀ ਹੈ। ਇਹੋ ਲੇਖਕ ਦੀ ਖ਼ੂਬੀ ਹੈ ਕਿ ਉਹ ਰੌਚਕਤਾ ਬਣਾਈ ਰੱਖਣ ਵਿਚ ਸਫਲ ਹੈ ਕਿ ਅੱਗੋਂ ਕੀ ਹੋਇਆ? ਅਤੇ ਲੜੀ ਟੁੱਟਣ ਨਹੀਂ ਦਿੰਦਾ। 104 ਪੰਨਿਆਂ ਵਾਲਾ ਜ਼ੀਨਤ ਨਾਵਲ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ। ਇਕ ਵਿਲੱਖਣਤਾ ਹ ਵੀ ਹੈ ਕਿ ਕੋਈ ਭੂਮਿਕਾ, ਮੁੱਖ-ਬੰਦ ਅਤੇ ਕੀਮਤ ਨਹੀਂ ਦਿੱਤੀ ਗਈ।

      ਗੁਰਮੀਤ ਸੰਧੂ ਮੁੱਢਲੇ ਤੌਰ ਤੇ ਕਵੀ ਹੈ ਪ੍ਰੰਤੂ ਗਲੈਂਡ ਵਿਚ ਇਕ ਅਖ਼ਬਾਰ ਵਿਚ ਸਹਾਇਕ ਸੰਪਾਦਕ ਵਜੋਂ ਕੰਮ ਕਰਨ ਅਤੇ ਬਾਅਦ ਵਿਚ ਆਪ ਅਮਰੀਕਾ ਆ ਕੇ ਆਪਣਾ ਅਖ਼ਬਾਰ ਪ੍ਰਕਾਸ਼ਤ ਕਰਨ ਕਰਕੇ ਵਾਰਤਕ ਲਿਖਣ ਵਿਚ ਵੀ ਮਾਹਰ ਰਿਹਾ ਹੈ, ਜਿਸ ਕਰਕੇ ਇਹ ਨਾਵਲ ਲਿਖਕੇ ਆਪਣੀ ਕਲਮ ਦੀ ਕਰਾਮਾਤ ਦਿਖਾ ਗਿਆ ਹੈ। ਉਸਦੀ ਮਲਵਈ ਸ਼ਬਾਦਵਲੀ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਦਾ ਜੰਮਪਲ ਹੋਣ ਕਰਕੇ ਆਪਣਾ ਸਾਹਿਤਕ ਪ੍ਰਭਾਵ ਵਿਖਾ ਰਹੀ ਹੈ ਕਿਉਂਕਿ 1968 ਤੱਕ ਉਹ ਪੰਜਾਬ ਵਿਚ ਰਿਹਾ ਅਤੇ ਜਵਾਨ ਪ੍ਰਵਾਨ ਹੋਇਆ। ਗੁਰਮੀਤ ਸੰਧੂ ਦੀ ਪਤਨੀ ਰਾਜ ਸੰਧੂ ਵੀ ਕਵਿਤਰੀ ਹੈ, ਜਿਸ ਕਰਕੇ ਘਰ ਦਾ ਮਾਹੌਲ ਵੀ ਸਾਜਗਾਰ ਅਤੇ ਸਿਰਜਣਾਤਮਕ ਰਿਹਾ ਹੈ। ਹੁਣ ਤੱਕ ਗੁਰਮੀਤ ਸੰਧੂ 6 ਕਵਿਤਾ ਦੀਆਂ ਪੁਸਤਕਾਂ ਪ੍ਰਕਾਸ਼ਤ ਕਰ ਚੁੱਕਾ ਹੈ, ਇਹ ਨਾਵਲ ਉਸਦੀ 7ਵੀਂਂ ਪੁਸਤਕ ਹੈ। ਉਹ ਮਿਸੀਗਨ ਸਟੇਟ ਦੇ ਨੌਵਈ ਸ਼ਹਿਰ ਵਿਚ ਪਰਿਵਾਰ ਸਮੇਤ ਰਹਿ ਰਿਹਾ ਹੈ। ਸਾਂਝੇ ਪੰਜਾਬ ਦੇ ਰੀਤੀ ਰਿਵਾਜ, ਪਰੰਪਰਾਵਾਂ, ਰਸਮਾਂ ਅਤੇ ਤਿਓਹਾਰ ਮਨਾਉਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਕਿਸਾਨੀ ਅਤੇ ਮਜ਼ਦੂਰੀ ਦੀਆਂ ਸਮੱਸਿਆਵਾਂ ਅਤੇ ਉਸ ਸਮੇਂ ਵੀ ਆਧੁਨਿਕਤਾ ਨੂੰ ਅਪਨਾਉਣਾ ਜਿਵੇਂ ਕਿ ਟਰੈਕਟਰ ਅਤੇ ਬੰਬੀਆਂ ਲਗਾਕੇ ਖੇਤੀ ਕਰਨਾ ਸ਼ਾਮਲ ਹੈ। ਉਸਨੇ ਇਸ ਨਾਵਲ ਵਿਚ ਚਾਰ ਵਿਆਹਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਚਾਰਾਂ ਵਿਚੋਂ ਤਿੰਨ ਸਤਵੰਤ ਕੌਰ-ਅਮਰਜੀਤ, ਜਤਿੰਦਰ ਕੌਰ (ਜ਼ੀਨਤ)-ਰਣਜੀਤ ਅਤੇ ਜਨਜੀਤ ਸਿੰਘ-ਕਿਰਨਜੀਤ ਕੌਰ ਦੇ ਪਿਆਰ ਵਿਆਹ ਦਰਸਾ ੇ ਹਨ। ਇਸਦਾ ਭਾਵ ਇਹ ਹੈ ਕਿ ਦੇਸ਼ ਦੀ ਵੰਡ ਸਮੇਂ ਵੀ ਪਰੰਪਰਾਤਮਿਕ ਸੰਬੰਧਾਂ ਵਿਚ ਤਬਦੀਲੀ ਸ਼ੁਰੂ ਹੋ ਗਈ ਸੀ। ਬਚਨ ਸਿੰਘ ਨੰਬਰਦਾਰ ਦੇ ਛੋਟੇ ਲੜਕੇ ਮਲਕੀਤ ਦੇ ਵਿਆਹ ਤੋਂ ਵੀ ਸਾਫ਼ ਜ਼ਾਹਰ ਹੁੰਦਾ ਹੈ ਕਿ ਪਿੰਡਾਂ ਵਿਚ ਇਸਤਰੀਆਂ ਆਪਣੀਆਂ ਅੰਗਲੀਆਂ ਸੰਗਲੀਆਂ ਵਿਚ ਅਟੀ ਸਟੀ ਲਾਈ ਰੱਖਦੀਆਂ ਸਨ, ਜਿਸ ਕਰਕੇ ਉਸਦਾ ਵਿਆਹ ਵੀ ਤੁਰਤ ਫੁਰਤ ਕਰ ਦਿੱਤਾ ਗਿਆ। ਇਹ ਨਾਵਲ ਇਕ ਕਿਸਮ ਨਾਲ ਪੁਰਾਤਨ ਅਤੇ ਆਧੁਨਿਕ ਸੋਚ ਦਾ ਪ੍ਰਤੀਕ ਵੀ ਹੈ। ਪਰਵਾਸ ਵਿਚ ਸਰਦੂਲ ਸਿੰਘ ਅਤੇ ਰਣਜੀਤ ਸਿੰਘ ਦਾ ਆਪੋ ਆਪਣੇ ਕਾਰੋਬਾਰ ਸ਼ੁਰੂ ਕਰਨੇ ਵੀ ਦਰਸਾਉਂਦਾ ਹੈ ਕਿ ਜੱਟ ਸੋਚ ਵਿਚ ਵੀ ਵਿਓਪਾਰ ਕਰਨ ਦੀ ਤਬਦੀਲੀ ਆ ਗਈ ਹੈ ਪ੍ਰੰਤੂ ਇਸਤੋਂ ਇਹ ਵੀ ਸ਼ਪੱਸ਼ਟ ਹੁੰਦਾ ਹੈ ਕਿ ਜੱਟ ਅਧੀਨਗੀ ਵਾਲੀ ਨੌਕਰੀ ਕਰਨ ਤੋਂ ਕੰਨੀ ਕਤਰਾਉਂਦਾ ਹੈ। ਕਈ ਥਾਵਾਂ ਤੇ ਲੇਖਕ ਨੇ ਸਸਪੈਂਸ ਵੀ ਪੈਦਾ ਕੀਤਾ ਹੈ ਜਿਸਤੋਂ ਅੱਗੇ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਹੈ।
      ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੀਤ ਸੰਧੂ ਦਾ ਇਹ ਨਾਵਲ ਲਿਖਣ ਦਾ ਉਪਰਾਲਾ ਚੰਗਾ ਹੈ ਕਿਉਂਕਿ ਇਸ ਛੋਟੇ ਜਿਹੇ ਨਾਵਲ ਵਿਚ ਜ਼ਿੰਦਗੀ ਦੇ ਕਈ ਪੱਖਾਂ ਤੇ ਥੋੜ੍ਹੇ ਸ਼ਬਦਾਂ ਵਿਚ ਭਰਪੂਰ ਚਾਨਣਾ ਪਾਇਆ ਗਿਆ ਹੈ। ਪੁਰਾਤਨਤਾ ਅਤੇ ਆਧੁਨਿਕਤਾ, ਦੁਖਾਂਤ ਅਤੇ ਸੁਖਾਂਤ, ਮੋਹ ਅਤੇ ਨਿਰਮੋਹ, ਅਮੀਰ ਤੇ ਗ਼ਰੀਬ ਅਤੇ ਉਸਾਰੂ ਤੇ ਨਕਾਰੂ ਸੋਚ ਉਪਰ ਦ੍ਰਿਸ਼ਟਾਂਤਕ ਰੂਪ ਨਾਲ ਰੌਸ਼ਨੀ ਪਾਈ ਗਈ ਹੈ।