ਕੁੜੀ ਕਨੇਡਾ ਦੀ (ਕਿਸ਼ਤ 8) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


27

ਮੈਂ ਦੇਬੀ ਅਤੇ ਹਰਜੀਤ ਵਾਲੀ ਕਾਰ ਵਿਚ ਡਰਾਈਵਰ ਦੇ ਨਾਲ ਵਾਲੀ ਸੀਟ aੱੱਪਰ ਬੈਠਾ ਸਾਂ।ਦੇਬੀ ਅਤੇ ਹਰਜੀਤ ਪਿੱਛੇ ਬੈਠੇ ਸਨ।ਡਰਾਈਵਰ ਵੀ ਸਾਡੀ ਹੀ ਉਮਰ ਦਾ ਮੁੰਡਾ-ਖੁੰਡਾ ਹੋਣ ਕਾਰਨ, ਉਸ ਦੇ ਸਾਹਮਣੇ ਹੀ ਮੈਂ ਹਰਜੀਤ ਅਤੇ ਦੇਬੀ ਨੂੰ ਛੇੜਿਆਂ, "ਤੁਸੀ ਦੋਨੋ ਹੀ ਛੁਪੇ ਰੁਸਤਮ ਨਿਕਲੇ, ਕਾਲਜ ਵਿਚ ਆਪਣੇ ਸਬੰਧਾ ਬਾਰੇ ਕਿਸੇ  ਨੂੰ ਪਤਾ ਹੀ ਨਹੀ ਲੱਗਣ ਦਿੱਤਾ ॥"
ਮੇਰੀ ਇਸ ਗੱਲ 'ਤੇ ਹਰਜੀਤ ਤਾਂ ਨੀਵੀ ਪਾਈ ਮੁਸਕ੍ਰਾ ਪਈ, ਜਿਸ ਨੂੰ ਮੈਂ  ਕਾਰ ਵਿਚਲੇ ਲੱਗੇ ਸ਼ੀਸ਼ੇ ਦੇਖਿਆ। ਮੇਰੀ ਗੱਲ ਦਾ ਜ਼ਵਾਬ ਦੇਬੀ ਨੇ ਦਿੱਤਾ, " ਕਿਹੜੇ ਸਬੰਧਾ ਬਾਰੇ?"
" ਆ ਹੀ ਜਿਹੜੇ ਹੁਣ ਵਿਆਹ ਦੇ ਰੂਪ ਵਿਚ ਸਾਹਮਣੇ ਆਏ ਆ।" ਮੈਂ ਹੱਸ ਕੇ ਕਿਹਾ, " ਮੈਂਨੂੰ ਪਹਿਲਾਂ ਦੱਸ ਦਿੰਦੇ ਤਾਂ ਹੁਣ ਨੂੰ ਤੁਸੀ ਦੋ ਨਿਆਣਿਆ ਦੇ ਮੱਮੀ- ਡੈਡੀ ਹੋਣਾ ਸੀ।"
ਮੇਰੀ ਇਸ ਗੱਲ 'ਤੇ ਡਰਾਈਵਰ ਵੀ ਹੱਸ ਪਿਆ।
" ਕਿਉਂ ਜਾਣ ਕੇ ਸਾਡੀ ਮਿੱਟੀ ਪੁੱਟਣ ਲੱਗਿਆਂ ਏ।" ਦੇਬੀ ਨੇ ਕਿਹਾ, " ਤੈਂਨੂੰ ਦੱਸਿਆ ਤਾਂ ਸੀ ਕਿ ਕਾਲਜ ਵਿਚ ਇਸ ਮਸਲੇ 'ਤੇ  ਸਾਡੀ ਕਦੇ ਕੋਈ ਗੱਲ ਨਹੀ ਸੀ ਹੋਈ।"
" ਹਰਜੀਤ, ਸੱਚ ਭਾਬੀ ਜੀ, ਤੁਸੀ ਸੱਚੋ-ਸੱਚ ਦੱਸੋ ਕਿ ਸੱਚੀ ਤੁਹਾਡੀ ਇਸ ਮਾਮਲੇ 'ਤੇ ਕਦੇ ਕੋਈ ਗੱਲ ਨਹੀ ਸੀ ਹੋਈ।"
" ਨਹੀ ਜੀ।" ਹਰਜੀਤ ਨੇ ਹੌਲੀ ਅਜਿਹੀ ਕਿਹਾ, " ਉਸ ਤਰਾਂ ਇਹ ਮੈਂਨੂੰ ਚੰਗੇ ਲੱਗਦੇ ਹੁੰਦੇ ਸੀ।"
" ਤੈਨੂੰ ਮੇਰੇ  'ਤੇ ਯਕੀਨ ਨਹੀ ਸੀ।" ਦੇਬੀ ਬੋਲਿਆ, " ਹੁਣ ਪਤਾ ਲੱਗ ਗਿਆ ਕਿ ਸਾਡੀ ਕੋਈ ਬਹੁਤੀ ਗੱਲ-ਬਾਤ ਨਹੀ ਸੀ।"
" ਉਸ ਤਰਾਂ ਤਾਂ ਚੰਗਾ ਵੀ ਹੋਇਆ ਕਿ ਤੁਹਾਡੀ ਬਹੁਤੀ ਗੱਲ-ਬਾਤ ਨਹੀ ਸੀ।" ਮੈਂ ਕਿਹਾ, " ਆ ਜਿਹੜੀ ਬੀ.ਏ ਦੀ ਡਿਗਰੀ ਲਈ ਹੈ ਇਹ ਨਹੀ ਸੀ ਫਿਰ ਲੈ ਹੋਣੀ।"
" ਲੈ ਜੇ ਹੋ ਵੀ ਜਾਂਦੀ ਤਾਂ ਅਸੀ ਇੰਨੇ ਨਿਕੰਮੇ ਵੀ ਨਹੀ ਸੀ ਕਿ ਇਸ਼ਕ ਵਿਚ ਪੜ੍ਹਾਈ ਨੂੰ ਹੀ ਦਾਅ ਉੱਪਰ ਲਾ ਦਿੰਦੇ।" ਦੇਬੀ ਨੇ ਕਿਹਾ, " ਹਰਜੀਤ, ਮੈਂ ਠੀਕ ਕਿਹਾ ਨਾ।"
" ਹਾਂ ਜੀ।" ਹਰਜੀਤ ਦੀ ਫਿਰ ਹੌਲੀ ਅਜਿਹੀ ਅਵਾਜ਼ ਆਈ, " ਪੜ੍ਹਾਈ ਦੀ ਕਦਰ ਤਾਂ ਮੈਂ ਵੀ ਇਸ਼ਕ ਨਾਲੋ ਜ਼ਿਆਦਾ ਕਰਦੀ ਹਾਂ।"
" ਖਵਾਜ਼ੇ ਦਾ ਗਵਾਹ ਡੱਡੂ।" ਮੈਂ ਹੱਸ ਕੇ ਕਿਹਾ, " ਤੁਸੀ ਮੈਨੂੰ ਕਿੱਥੇ ਬਾਰੇ ਆਉਣ ਦੇਣਾ ਏ, ਤੁਸੀ ਦੋ ਜਣੇ ਮੈਂ ਇਕੱਲਾ।"
" ਤੂੰ ਤਾਂ ਸਾਡੇ ਦੋ ਵਰਗਾ ਹੀ ਇਕੱਲਾ ਏ।" ਦੇਬੀ ਨੇ ਕਿਹਾ, "  ਨਾਲੇ ਜਦੋਂ ਦੀ ਤੈਂਨੂੰ ਕੈਨੇਡਾ ਵਾਲੀ ਮਿਲੀ ਏ aਦੋਂ ਦਾ ਤਾਂ ਤੂੰ ਹੋਰ ਵੀ ਵਧ ਗਿਆ।"
" ਰਹਿਣ ਦਿਆ ਕਰ।" ਮੈਂ ਆਪਣੀ ਧੋਣ ਘੁੰਮਾ ਕੇ ਪਿੱਛੇ ਮੁੜ ਕੇ ਦੇਬੀ ਨੂੰ ਕਿਹਾ, " ਕਿਉਂ ਤੂੰ ਮੈਨੂੰ ਕੈਨੇਡਾ ਵਾਲੀ ਕਹਿ ਕਹਿ ਕੇ ਚੇਡਾ ਕਰਦਾ ਰਹਿੰਦਾ ਏ, ਜਿੰਨਾ ਮੈਂ ਉਸ ਦਾ ਚੇਤਾ ਭੁਲਾਉਣਾ ਚਾਹੁੰਦਾ ਏ, ਤੂੰ ਉਨਾ  ਹੀ ਮੈਂਨੂੰ ਚੇਤੇ ਕਰਾਉਂਦਾ ਰਹਿੰਦਾ ਏ॥" 
" ਤੁਸੀ ਕਿਉਂ ਉਸ ਦਾ ਚੇਤਾ ਭੁਲਾਉਂਦੇ ਹੋ?" ਹਰਜੀਤ ਨੇ ਹੈਰਾਨੀ ਨਾਲ ਪੁੱਛਿਆ, " ਜਿਸ ਦੀ ਇਕ ਵਾਰੀ ਬਾਂਹ ਫੜ੍ਹ ਲਈ ਦੀ ਹੈ,ਹਮੇਸ਼ਾ ਉਸ ਆਪਣੇ ਚਿਤ ਵਿਚ ਰੱਖਣਾ ਚਾਹੀਦਾ ਹੈ, ਨਾ ਕਿ ਭੁਲਾਉਣਾ ਚਾਹੀਦਾ ਏ।"
ਇਸ ਗੱਲ ਉੱਪਰ ਮੈਂ ਕੁਝ ਨਾ ਬੋਲਿਆ ਸਗੋਂ ਦੇਬੀ ਨੇ ਕਿਹਾ, " ਐਂਵੇ ਨਖੱਰੇ ਕਰੀ ਜਾਂਦਾ ਏ,ਵਿਚੋਂ ਤਾਂ ਉਸ ਨੂੰ ਇਕ ਸੈਕਿੰਡ ਲਈ ਵੀ  ਭੁੱਲਦਾ ਨਹੀ।"
ਹਰਨੀਤ ਨੂੰ ਚੇਤੇ ਮੈਂ ਕਿਉਂ ਰੱਖਣਾ ਚਾਹੁੰਦਾ ਹਾਂ ਜਾਂ ਕਿਉਂ ਭੁੱਲਣਾ ਚਾਹੁੰਦਾ ਹਾਂ। ਇਸ ਬਾਰੇ ਮੈਂ ਦੇਬੀ ਨੂੰ ਤਾਂ ਕੀ ਦੱਸਣਾ ਸੀ ਕਿਸੇ ਨੂੰ ਵੀ ਨਹੀ ਸੀ ਦੱਸ ਸਕਦਾ।ਇਸ ਲਈ ਮੈਂ ਚੁੱਪ ਹੀ ਰਿਹਾ।ਸਾਨੂੰ ਚੁੱਪ ਦੇਖ ਕੇ ਡਾਰਾਈਵਰ ਨੇ ਕਾਰ ਵਿਚ ਲੱਗੀ ਟੇਪ ਦੀ ਅਵਾਜ਼ ਉੱਚੀ ਕਰ ਦਿੱਤੀ। ਮਹਿੰਦੀ ਹਸਨ ਦੀ ਗਜ਼ਲ ' ਹੱਸਦੇ ਉਹ ਹਾਸਾ ਜਿਹੜਾ ਚੁੰਨੀ ਪਿੱਛੇ ਡੱਕਿਆ' ਛਣਕਾਰ ਪਾਉਂਦੀ ਮੇਰੇ ਮਨ ਵਿਚ ਉਤਰਨ ਲੱਗ ਪਈ ਅਤੇ ਚੁੰਨੀ ਪਿੱਛੇ ਡੱਕਿਆ ਹਾਸਾ ਮੈਂਨੂੰ ਹਰਨੀਤ ਦਾ ਹਾਸਾ ਲੱਗਿਆ। ਇਸ ਹਾਸੇ ਤੋਂ ਬਚਨ ਲਈ ਮੈਂ ਫਿਰ ਗੱਲ ਤੋਰੀ, " ਦੇਬੀ, 
ਉਸ ਤਰਾਂ ਤੁਹਾਡੇ ਵਿਆਹ ਵਿਚ ਰੌਣਕ ਸੋਹਣੀ ਹੋ ਗਈ।"
" ਚੋਨਾ ਤਾਂ ਨਾਨਕੇ ਮੇਲ ਦਾ ਆਇਆ ਹੋਇਆ ਸੀ।" ਦੇਬੀ ਨੇ ਹੱਸ ਕੇ ਕਿਹਾ, " ਰੋਣਕ ਤਾਂ ਆਪੇ ਹੀ ਹੋਣੀ ਸੀ।"
ਇਸ ਤਰਾਂ ਦੀਆਂ ਗੱਲਾਂ ਕਰਦੇ ਕਰਾਂਉਂਦੇ ਅਸੀ ਦੇਬੀ ਦੇ ਸੁਹਰਿਆਂ ਅਤੇ ਹਰਜੀਤ ਦੇ ਪੇਕਿਆ ਦੇ ਪਿੰਡ ਪਹੁੰਚ ਗਏ।
ਦੇਬੀ ਦੇ ਸੁਹਰੇ ਪ੍ਰੀਵਾਰ ਨੇ ਸਾਡੀ ਬਹੁਤ ਸੇਵਾ ਕੀਤੀ। ਕੁੜੀ ਵਾਲਿਆਂ ਦੇ ਘਰ ਅਜੇ ਵੀ ਕਾਫੀ ਮਹਿਮਾਨ ਸਨ।ਇਕ ਅਧੇੜ ਅਜਿਹੀ ਉਮਰ ਦੀ ਔਰਤ ਜੋ ਬਾਹਰੋ ਆਈ ਲੱਗ ਰਹੀ ਸੀ।ਉਸ ਨੇ ਅੱਖਾਂ 'ਤੇ ਕਾਲੇ ਅਤੇ ਨੀਲੇ ਰੰਗ ਦਾ ਮੇਕੱਪ ਕੀਤਾ ਹੋਇਆ ਸੀ,ਪਰ ਉਸ ਨੂੰ ਜੱਚ ਨਹੀ ਸੀ ਰਿਹਾ।ਸਗੋਂ ਉਪਰਾ ਲੱਗ ਰਿਹਾ ਸੀ। ਉਸ ਦੇ ਪਾਇਆ ਗੂੜ੍ਹੇ ਲਾਲ ਰੰਗ ਦਾ ਚਮਕੀਲਾ ਸੂਟ ਮੇਰੀਆਂ ਅੱਖਾਂ ਨੂੰ ਚੁਬਿਆ।  ਉਸ ਨਾਲ ਜਾਣ-ਪਹਿਚਾਣ ਕਰਾਂਉਦਿਆਂ ਦੇਬੀ ਦੇ ਸਾਲੇ ਨੇ ਕਿਹਾ, " ਭੂਆ ਜੀ ਇਸ ਮੁੰਡੇ ਦਾ ਵਿਆਹ ਵੀ ਕੈਨੇਡਾ ਵਿਚ ਹੋਇਆ ਆ।"
" ਕਾਕਾ, ਤੇਰੇ ਸਹੁਰੇ ਕਿਹੜੇ ਸ਼ਹਿਰ ਵਿਚ ਰਹਿੰਦੇ ਨੇ"?
" ਸਰੀ ਵਿਚ।"
" ਕੀ ਨਾਮ ਆ ਤੇਰੇ ਸਹੁਰੇ ਦਾ?"
" ਮੱਖਣ ਸਿੰਘ।"
" ਉਹਨਾਂ ਦਾ ਲਾਸਟ ਨੇਮ ਕੀ ਆ?"
" ਗਿੱਲ।"
" ਉਹਨਾਂ ਦਾ ਘਰ ਗੁਰਦੁਵਾਰੇ ਲਾਗੇ ਨਹੀ?"
" ਮੈਂਨੂੰ ਨਹੀ ਪਤਾ।"
" ਉਹਨਾਂ ਦੀ ਕੁੜੀ ਦਾ ਨਾਂ ਨੀਤੀ ਨਹੀ?"
" ਹਰਨੀਤ ਆ ਜੀ।"
" ਉਹ ਉਹਅ।" ਉਸ ਨੇ ਧਿਆਨ ਨਾਲ ਦੇਖਦੇ ਕਿਹਾ, " ਅੱਛਾ, ਲੱਗ ਗਿਆ ਮੈਨੂੰ ਪਤਾ ਜਿਹਦੇ ਨਾਲ ਤੇਰਾ ਵਿਆਹ ਹੋਇਆ।"
" ਕੀ ਗੱਲ, ਭੂਆ ਜੀ?" ਦੇਬੀ ਦੇ ਸਾਲੇ ਨੇ ਕਿਹਾ, " ਉਹ ਚੰਗੇ ਬੰਦੇ ਨਹੀ।"
" ਬੰਦੇ ਤਾਂ ਠੀਕ ਆ, ਪਰ।" ਭੂਆ ਜੀ ਨੇ ਗੱਲ ਆਪਣੀ ਜੀਭ ਵਿਚ ਦੱਬਦੇ ਅਜਿਹੇ ਕਿਹਾ, " ਪਹਿਲਾਂ ਉੁਹ ਕੁੜੀ ਦਾ ਕਿਤੇ ਹੋਰ ਵਿਆਹ ਕਰਨ ਲੱਗੇ ਸੀ।"
ਭੂਆ ਦੀ ਗੱਲ ਸੁਣਦੇ ਸਾਰ ਹੀ ਮੇਰਾ ਸਾਰਾ ਸਾਹ ਜਿਵੇ ਸੂਤ ਹੋ ਗਿਆ ਹੋਵੇ, ਇੰਝ ਲੱਗਾ ਸਾਰਿਆਂ ਦੇ ਸਾਹਮਣੇ ਭੇਦ ਦਾ ਭਾਡਾਂ ਟੁੱਟਣ ਲੱਗਾ।ਜੇ ਭੂਆ ਨੇ ਅਗਾਂਹ ਕੋਈ ਗੱਲ ਕਰ ਦਿੱਤੀ, ਤਾਂ ਭੇਦ ਦਾ ਭਾਡਾਂ ਭਾਂਵੇ ਬਾਅਦ ਵਿਚ ਖੁੱਲ੍ਹੇ, ਪਰ ਮੇਰੇ ਸਰੀਰ ਦਾ ਭਾਡਾਂ ਪਹਿਲਾਂ ਟੁੱਟ ਜਾਣਾ, ਕਿਉਂਕਿ ਮੈਨੂੰ  ਇੰਝ ਮਹਿਸੂਸ ਹੋ ਰਿਹਾ ਸੀ ਜਿਵੇ ਮੇਰੀਆਂ ਹੱਡੀਆਂ ਅਤੇ ਖੂਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ।ਬੇਇੱਜ਼ਤੀ ਤੋਂ ਬਚਨ ਲਈ ਇਕਦੱਮ ਕਿਹਾ, " ਹਾਂ, ਜੀ ਫਿਰ ਉੱਥੇ ਉਹਨਾਂ ਦੀ ਗੱਲ ਨਹੀ ਬਣੀ।"
" ਉਹ ਤਾਂ ਸਾਨੂੰ ਪਤਾ ਨਹੀ।" ਭੂਆ ਬੋਲੀ, " ਨਿਆਣੇ ਦੱਸਦੇ ਸਨ ਕਿ ਹਰਨੀਤ ਦੇ ਪੇਰੈਂਟਸ  ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੇ ਆ।"
"ਨਹੀ ਜੀ, ਉਹਨਾਂ ਨੇ ਹਰਨੀਤ ਦੀ ਪਸੰਦ ਦੇ ਮੁੰਡੇ ਨਾਲ ਹੀ ਕੀਤਾ।"
" ਅੱਛਾ ਤੈਨੂੰ ਹਰਨੀਤ ਜਾਣਦੀ ਸੀ।"
" ਹਾਂ ਜੀ, ਬਹੁਤ ਚਿਰ ਤੋਂ ਜਾਣਦੀ।"
"ਅੱਛਾ ਅੱਛਾ ਮੈ ਸਮਝ ਗਈ।"
ਪਤਾ ਨਹੀ ਉਹ ਸੱਚੀ ਸਮਝ ਗਈ ਸੀ ਜਾਂ ਪ੍ਰਮਾਤਮਾ ਨੇ ਉਸ ਦੇ ਮਨ ਵਿਚ ਮੱਤ ਪਾ ਦਿੱਤੀ ਸੀ ਕਿ ਚੁੱਪ ਰਹਿਣ ਵਿਚ ਹੀ ਭਲਾਈ ਹੈ। ਕਿਉਂਕਿ ਉਹ ਅੱਗੇ ਕੁੱਝ ਵੀ ਨਹੀ ਬੋਲੀ। ਮੈਂ ਰੱਬ ਦਾ ਧੰਨਵਾਦ ਕੀਤਾ ਕਿ ਇਹ ਵਾਰਤਾਲਾਪ ਦੇਬੀ ਦੇ ਸਾਲੇ ਸਾਹਮਣੇ ਹੀ ਹੋਈ ਸੀ। ਉਹ ਵੀ ਉਸ ਨੇ ਅੱਧ-ਪਚੱਧੀ ਹੀ ਸੁਣੀ ਸੀ।ਹੋਰ ਕਿਸੇ ਨੂੰ ਪਤਾ ਨਹੀ ਲੱਗਾ, ਸ਼ੁਕਰ ਹੈ ਕਿ ਉਸ ਵੇਲੇ ਦੇਬੀ ਵੀ ਆਪਣੀਆਂ ਸਾਲੀਆਂ ਵਿਚ ਮਸਤ ਸੀ,ਨਹੀ ਤਾ ਉਸ ਨੇ ਫਿਰ ਸ਼ੁਰੂ ਹੋ ਜਾਣਾ ਸੀ ਕਿ ਗੱਲ ਕੋਈ ਹੋਰ ਆ, ਪਰ ਇਸ ਗੱਲ ਤੋਂ ਮੈਂਨੂੰ ਯਕੀਨ ਹੋ ਗਿਆ ਕਿ ਪੰਜਾਬੀ ਜਿੱਥੇ ਮਰਜ਼ੀ ਜਾਣ,ਦੂਸਰਿਆਂ ਦੇ ਘਰਾਂ ਵਿਚ ਕੀ ਹੁੰਦਾ ਹੈ,ਇਹ ਜਾਨਣ ਲਈ ਉਤਾਵਲੇ ਹੀ ਰਹਿੰਦੇ ਆ।
ਅੱਲਾ ਅੱਲਾ, ਖੈਰ ਸੱਲਾ ਕਰਦਿਆਂ ਬਾਕੀ ਦਾ ਸਾਰਾ ਟਾਈਮ ਮੈਂ ਉੱਥੇ ਲੰਘਾਇਆ। ਹਨੇਰੇ ਹੋਏ ਪਿੰਡ ਨੂੰ ਮੁੜੇ।ਦੇਬੀ ਨੇ ਘਰ ਆਉਣ ਲਈ ਜੋਰ ਲਾਇਆ, ਪਰ ਉਹਨਾਂ ਦੀ ਹਵੇਲੀ ਤੋਂ ਹੀ ਆਪਣੇ ਘਰ ਨੂੰ ਮੁੜ ਪਿਆ।

28


  ਅੱਜ ਤੜਕੇ ਹੀ ਦਾਦੀ ਜੀ ਨੇ ਅਵਾਜ਼ਾ ਮਾਰ ਕੇ ਮੈਨੂੰ ਉਠਾਲ ਦਿੱਤਾ,ਕਿਉਂਕਿ ਉਹਨਾਂ ਨੂੰ ਫਿਕਰ ਸੀ ਕਿ ਦਿੱਲੀ ਨੂੰ ਜਾਣਾ ਹੈ। ਇਸ ਲਈ ਵੇਲੇ ਸਿਰ ਤੁਰ ਹੋ ਜਾਵੇ।ਬਿਸਤਰੇ ਤੋਂ ਉਠਦੇ ਸਾਰ ਹੀ ਸਾਹਮਣੇ ਅਲਮਾਰੀ ਵਿਚ ਲੱਗੇ ਸ਼ੀਸ਼ੇ ਵਿਚ ਦੇਖਿਆ ਤਾਂ ਮੈਨੂੰ ਆਪਣੇ ਚਿਹਰੇ ਤੇ ਦੇਬੀ ਦੇ ਵਿਆਹ ਦੀ ਥਕਾਵਟ, ਕੈਨੇਡਾ ਜਾਣ ਦਾ ਚਾਅ ਅਤੇ ਘਰਦਿਆਂ ਤੋਂ ਵਿਛੜਨ ਦੀ  ਝਲਕ ਸਾਫ ਨਜ਼ਰ ਆਈ।ਸੋਚਾਂ ਵਿਚ ਡੁੱਬਾ ਗੁਸਲਖਾਨੇ ਵਿਚ ਜਾ ਵੜਿਆ।
ਪਹਿਲਾਂ ਤਾਂ ਮੈਨੂੰ ਦਿੱਲੀ ਚੜਾਉਣ ਦਾਦੀ ਜੀ ਅਤੇ ਪਿਤਾ ਜੀ ਨੇ ਹੀ ਜਾਣਾ ਸੀ। ਬਾਅਦ ਵਿਚ ਦੇਬੀ ਨੇ ਪ੍ਰੋਗਰਾਮ ਬਣਾ ਲਿਆ ਕਿ ਉਹ ਤਾਂ ਉਸ ਦੀ ਵਹੁਟੀ ਹਰਜ਼ੀਤ ਵੀ ਨਾਲ ਹੀ ਚੱਲਣਗੇ।ਮੈਨੂੰ ਚੜ੍ਹਾ ਕੇ ਬਾਅਦ ਵਿਚ ਘੁੰੰਮ-ਫਿਰ ਲੈਣਗੇ।ਹਫਤਾ ਉਧਰ ਹੀ ਰਹਿ ਕੇ ਆਪਣਾ ਹਨੀਮੂਨ ਵੀ ਮਨਾ ਲੈਣਗੇ। ਦਾਦੀ ਜੀ ਅਤੇ ਪਿਤਾ ਜੀ ਤਾਂ ਦਿੱਲੀ ਠਹਿਰ ਨਹੀ ਸੀ ਸਕਦੇ, ਪਰ ਫਿਰ ਪ੍ਰੋਗਰਾਮ ਬਣ ਗਿਆ ਕਿ ਦਾਦੀ ਜੀ ਦੇ ਭੂਆ ਦੇ ਪੋਤੇ ਦਿੱਲੀ ਵਿਚ ਹੀ ਰਹਿੰਦੇ ਨੇ। ਪਿਤਾ ਜੀ ਅਤੇ ਦਾਦੀ ਜੀ ਉਹਨਾਂ ਕੋਲ ਠਹਿਰ ਜਾਣਗੇ, ਮੁੜਨ ਸਮੇਂ ਦੇਬੀ ਹੋਰਾਂ ਨਾਲ ਹੀ ਵਾਪਸ ਆ ਜਾਣਗੇ।
ਮੈ ਨਹਾ ਕੇ ਕੱਪੜੇ ਹੀ ਪਾ ਰਿਹਾ ਸੀ ਕੋਠੀ ਦੇ ਗੇਟ ਦੇ ਖੜਕਣ ਦੀ ਅਵਾਜ਼ ਆਈ ਨਾਲ ਹੀ ਸਾਡਾ ਕੁਤਾ ਮੋਤੀ ਵੀ ਭੋਕਿਆਂ।ਪਿਤਾ ਜੀ ਗੇਟ ਖੋਲ੍ਹਣ ਚਲੇ ਗਏ।ਮੈ ਤਾਕੀ ਵਿਚੋਂ ਹੀ ਦੇਖਿਆਂ ਤਾਂ ਰਾਣੋ ਅਤੇ ਕਾਕਾ ਅਤੇ ਜਾਗਰ  ਅੰਦਰ ਆਏ। ਰਾਣੋ ਕਹਿ ਰਹੀ ਸੀ, " ਮਨਮੀਤ ਤਿਆਰ ਹੋ ਗਿਆ।"
" ਬਸ ਹੋ ਹੀ ਰਿਹਾ ਹੈ।" ਪਿਤਾ ਜੀ ਨੇ ਸੰਖੇਪ ਜਿਹਾ ਕਿਹਾ, " ਅੱਜ ਕਾਕੇ ਦੇ ਭਾਪੇ ਨੇ ਕੰੰਮ ਉੱਪਰ ਨਹੀ ਜਾਣਾ?"
" ਜਾਣਾ ਆ ਸਰਦਾਰ ਜੀ।" ਜਾਗਰ ਬੋਲਿਆ, " ਮੈ ਕਿਹਾ ਮਨਮੀਤ ਨੇ ਅੱਜ ਚਲੇ ਜਾਣਾ ਆ,ਉਸ ਨੂੰ ਮਿਲ ਆਵਾਂ, ਫਿਰ ਪਤਾ ਨਹੀ ਕਦੋਂ ਬਾਹਰੋ ਮੁੜੇ, ਨਦੀ ਨਾਮ ਸੰਜੋਗੀ ਮੇਲੇ।"
" ਕਾਕੇ ਨੂੰ ਵੀ ਉਠਾਲ ਲਿਆਂਦਾ।" ਪਿਤਾ ਜੀ ਨੇ ਕਿਹਾ, " ਵਿਚਾਰੇ ਨਿਆਣੇ ਨੂੰ ਸੋਂ ਲੈਣ ਦਿੰਦੇ।"
" ਮੈ ਆਪੇ ਹੀ ਆਇਆ ਹਾਂ।" ਕਾਕਾ ਤੋਤਲੀ ਜਿਹੀ ਜ਼ਬਾਨ ਵਿਚ ਕਹਿਣ ਲੱਗਾ, " ਮਨੀਤ ਚਾਚਾ ਜੀ, ਮੈਨੂੰ ਸ਼ਹਿਰੋਂ ਪਾਲਲੇ ਦੇ ਬਿਸਕੁਟ ਲਿਆ ਦਿੰਦਾਂ ਸੀ, ਹੁਣ ਕੋਣ ਲਿਆਊਗਾ?"
  ਉਸ ਦੀ ਗੱਲ ਸੁਣ ਕੇ ਸਾਰੇ ਹੀ ਉਦਾਸ ਹੋ ਗਏ, ਪਰ ਪਿਤਾ ਜੀ ਨੇ ਗੱਲ ਨੂੰ ਸੰਭਾਲ ਦਿਆਂ ਕਿਹਾ, " ਪੁੱਤਰ,ਮੈਂ ਲਿਆ  ਕੇ ਦਿਆਂ ਕਰਾਂਗਾ।"
ਰਾਣੋ ਆਪਣੀ ਚੁੰਨੀ ਨਾਲ ਅੱਖਾਂ ਪੂੰਝਦੀ ਰਸੋਈ ਵਿਚ ਦਾਦੀ ਜੀ ਨਾਲ ਪਰਾਂਉਠੇ ਬਣਾਉਣ ਲੱਗ ਪਈ।ਅਸੀ ਸਾਰੇ ਬੈਠ ਕੇ ਖਾਣ ਲੱਗ ਪਏ।ਬਾਕੀ  ਸਾਰਿਆਂ ਦੇ ਨਾਲ ਅੱਜ ਰਾਣੋ ਵੀ ਚੁੱਪ ਸੀ।ਕਾਕਾ ਜ਼ਰੂਰ ਬੋਲ ਰਿਹਾ ਸੀ, " ਮਨੀਤ, ਚਾਚਾ ਜੀ, ਕੈਨਡਾ ਤੋਂ ਮੇਰੇ ਲਈ,ਸੀਡੀ ਪਲੇਅਰ ਭੇਜੀ।"
" ਜ਼ਰੂਰ।" ਮੈ ਆਪਣੇ ਰੋਟੀ ਵਾਲੇ ਭਾਂਡੇ ਰਸੋਈ ਦੀ ਟੂਟੀ ਕੋਲ ਰੱਖਦੇ ਕਿਹਾ, " ਹੋਰ ਕੀ ਭੇਜਾਂ?"
" ਬਸ ਹੋਰ,ਕੁੱਝ ਨਹੀ।" ਉਸ ਨੇ ਬਿਨਾਂ ਕਿਸੇ ਲਾਲਚ ਦੇ ਕਿਹਾ, " ਮੈ ਤਹਾਨੂੰ ਚਿਠੀ ਵੀ ਲਿਖਾਂਗਾ।"
ਉਸ ਦੀ ਗੱਲ ਸੁਣ ਕੇ ਮੈ ਹੈਰਾਨ ਵੀ ਹੋਇਆ ਕਿ ਅੱਜ-ਕਲ ਤਾਂ ਚਿਠੀਆਂ ਦੇ ਜ਼ਮਾਨੇ ਹੀ ਨਹੀ ਰਹੇ, ਫੋਨ ਹੀ ਚਲਦੇ ਨੇ, ਇਹ ਫਿਰ ਵੀ ਚਿੱਠੀ ਦੀ ਗੱਲ ਕਰ  ਰਿਹਾ ਹੈ, ਮੈ ਕਹਿ ਵੀ ਦਿੱਤਾ, " ਤੈਂਨੂੰ ਚਿੱਠੀ ਲਿਖਣੀ ਵੀ ਆਉਂਦੀ ਆ।"
" ਇਸ ਨੂੰ ਲਿਖਣ-ਪੜ੍ਹਨ ਦਾ ਬਹੁਤ ਸ਼ੌਕ ਆ।" ਜਾਗਰ ਨੇ ਦੱਸਿਆ, " ਇਸ ਨੂੰ ਇਹ ਵੀ ਪਤਾ ਆ ਕਿ ਜਦੋਂ ਫੋਨ ਨਹੀ ਸੀ ਹੁੰਦੇ ਤਾਂ ਲੋਕ ਇਕ ਦੂਜੇ ਨੂੰ ਸੁਨੇਹੇ ਚਿਠੀਆਂ ਰਾਹੀ ਹੀ ਦਿੰਦੇ ਸਨ।"
" ਤੁਹਾਨੂੰ ਚਾਚੀ ਜੀ ਨੇ ਕਦੇ ਚਿਠੀ ਲਿਖੀ।" ਕਾਕੇ ਨੇ ਪੁੱਛਿਆ, " ਤੁਸੀ ਲਿਖੀ?"
ਮੈਨੂੰ ਪਤਾ ਹੀ ਨਾ ਲੱਗੇ ਕਿ ਕੀ ਜ਼ਵਾਬ ਦੇਵਾਂ। ਗੱਲ ਹਾਸੇ ਵਿਚ ਪਾਉਣ ਲਈ ਕੋਲ ਪਏ ਐਟਚੀਕੇਸ ਵੱਲ ਇਸ਼ਾਰਾ ਕਰਦੇ ਕਿਹਾ, " ਇਹ ਅਟੈਚੀ  ਤੇਰੀ ਚਾਚੀ ਦੇ ਲਵ-ਲੈਟਰਾਂ ਨਾਲ ਹੀ ਭਰਿਆ ਪਿਆ ਹੈ।" ਮੇਰੀ ਗੱਲ ਸੁਣ ਕੇ ਸਾਰੇ ਹੀ ਮੁਸਕ੍ਰਾ ਪਏ।
ਉਦੋਂ ਹੀ ਦੇਬੀ ਨੇ ਗੇਟ ਕੋਲੋ ਹੀ ਅਵਾਜ਼ ਮਾਰੀ, " ਕਿਦਾਂ ਫਿਰ ਮਨਮੀਤ ਸਿੰਘ ਹੋ ਗਿਆ ਤਿਆਰ।"
ਉਧਰ ਦੇਖਿਆ ਤਾਂ ਦੇਬੀ ਦਾ ਸਾਰਾ ਪ੍ਰੀਵਾਰ ਹੀ ਉਸ ਨਾਲ ਮੈਨੂੰ ਅਲਵਿਦਾ ਕਹਿਣ ਆ ਰਿਹਾ ਸੀ।
" ਆ ਜਾa, ਆ ਜਾਉ।" ਪਿਤਾ ਜੀ ਨੇ ਉਹਨਾਂ ਨੂੰ ਦੇਖਦੇ ਸਾਰ ਹੀ ਕਿਹਾ, " ਚਾਹ ਪੀ  ਕੇ ਆਪਾਂ ਹੁਣ ਤੁਰ ਹੀ ਪੈਣਾ ਆ।"
ਬਰਾਂਡੇ ਵਿਚ ਪਏ ਤਖਤ-ਪੋਸ਼ ਅਤੇ ਕੋਲ ਪਈਆਂ ਕੁਰਸੀਆਂ ਤੇ ਸਾਰੇ ਬੈਠ ਗਏ।ਹਰਜੀਤ ਨੇ ਜਿੱਥੇ ਸਾਰਿਆਂ ਦੇ ਪੈਰੀ ਹੱਥ ਲਾਇਆ, ਉੱਥੇ ਰਾਣੋ ਦੇ ਵੀ ਲਾਇਆ।ਰਾਣੋ ਬਹੁਤ ਹੀ ਖੁਸ਼ ਹੋਈ ਅਤੇ ਅਸੀਸ ਦੇਂਦੀ ਕਹਿਣ ਲੱਗੀ, " ਆਹ ਪਹਿਲੀ ਜੱਟਾਂ ਦੀ ਵਹੁਟੀ ਆ ਜਿਨੇ ਮੇਰੇ ਪੈਰੀ ਹੱਥ ਲਾਇਆ।"
" ਮੇਰੀ ਵਹੁਟੀ ਨੇ ਨਹੀ ਸੀ ਲਾਇਆ।" ਮੈ ਹੱਸਦਾ ਹੋਇਆ ਪੁੱਛਣ ਲੱਗਾ, " ਪੈਰੀ ਹੱਥ ਤਾਂ ਉਸ ਨੂੰ ਵੀ ਲਾਉਣਾ ਆਉਂਦਾ ਆ।"
" ਉਹ ਤਾਂ ਸਾਡੇ ਵਿਚ ਰਹੀ ਹੀ ਥੌੜ੍ਹੀ ਦੇਰ।" ਰਾਣੋ ਨੇ ਕਿਹਾ, " ਜੇ ਤੂੰ ਉਹਨੂੰ ਦੱਸਦਾ ਤਾਂ ਹੀ ਲਾਉਂਦੀ।"
" ਜਦੋਂ ਉਹ ਕੈਨੇਡਾ ਤੋਂ ਵਾਪਸ ਆਈ ਤਾਂ ਸਭ ਤੋਂ ਪਹਿਲਾਂ ਤੇਰੇ ਹੀ ਪੈਰੀ ਹੱਥ ਲਵਾ ਦੇਵਾਂਗੇ।" ਪਿਤਾ ਜੀ ਹੱਸਦੇ ਹੋਏ ਬੋਲੇ, " ਸਾਨੂੰ ਇੰਨਾ ਹੀ ਬਹੁਤ ਚਾਅ ਕਿ ਜਿੱਥੇ ਅੱਜ ਦੀਆਂ ਕੁੜੀਆਂ ਪੱਛਮੀ ਪ੍ਰਭਾਵ ਥੱਲੇ ਆਪਣੀ ਸਭਿਅਤਾ ਛੱਡ ਰਹੀਆਂ ਨੇ, ਉੱਥੇ ਇਸ ਤਰਾਂ ਦੀਆਂ ਵੀ ਹੈ ਜੋ ਆਪਣੀਆਂ ਪਰੰਪਰਾਵਾਂ ਪੂਰੀ ਤਰਾਂ ਨਿਭਾਅ ਰਹੀਆ ਨੇ।"
" ਹਾਂ ਜੀ।" ਦੇਬੀ ਨੇ ਮਾਨ ਨਾਲ ਹਰਜੀਤ ਵੱਲ ਦੇਖਦੇ ਕਿਹਾ, " ਨਾਲੇ ਰਾਣੋ ਅਸੀ ਸਿੱਖ ਹੁੰਦੇ ਆ, ਸਾਡੇ ਗੁਰੂਆ ਨੇ ਸਾਨੂੰ ਦੱਸਿਆ ਕਿ ਜੱਟ, ਚੂੜੇ-ਚਮਾਰ ਸਭ ਨੂੰ ਬਰਾਬਰ ਦੇਖਣਾ ਚਾਹੀਦਾ ਆ।"
" ਤੁਹਾਡੇ ਦੋਹਾਂ ਘਰਾਂ ਨੇ ਕਦੀ ਸਾਡੇ ਨਾਲ ਫਰਕ ਨਹੀ ਪਾਇਆ।" ਰਾਣੋ ਚਾਹ ਦੇ ਕੱਪ ਫੜਾਉਂਦੀ ਕਹਿ ਰਹੀ ਸੀ, " ਪਰ ਇਸੇ ਪਿੰਡ ਵਿਚ ਇਦਾਂ ਦੇ ਘਰ ਵੀ ਨੇ ਜੋ ਰਸੋਈ ਦੇ ਕੋਲ ਦੀ ਵੀ ਲੰਘਣ ਨਹੀ ਦਿੰਦੇ।"
" ਉਹਨਾਂ ਨੂੰ ਬਾਣੀ ਦਾ ਗਿਆਨ ਨਹੀ।" ਪਿਤਾ ਜੀ ਨੇ ਕਿਹਾ, "ਸਾਡੇ ਲਈ ਤਾਂ ਤੂੰ ਉਦਾ ਦੀ ਹੈ ਜਿਵੇ ਹਰਨੀਤ ਆ।"
" ਰਾਣੋ ਮੇਰੇ ਮਗਰੋਂ ਤੁਸੀ ਜ਼ਿਆਦਾ ਇੱਥੇ ਹੀ ਰਹਿਣਾ।" ਮੈ ਭਰੇ ਹੋਏ ਮਨ ਨਾਲ ਕਿਹਾ, " ਤੁਸੀ ਬੀਜ਼ੀ ਅਤੇ ਪਿਤਾ ਜੀ ਦਾ ਪੂਰਾ ਖਿਆਲ ਰੱਖਣਾ।"
" ਮਨਮੀਤ ਇਸ ਗੱਲ ਦਾ ਤੂੰ ਕੋਈ ਫਿਕਰ ਨਾ ਕਰ।" ਜਾਗਰ ਮੈਨੂੰ ਜਫੀ ਪਾਉਂਦਾ ਬੋਲਿਆ, " ਮੈ ਇਹਨਾਂ ਨੂੰ ਤੇਰੇ ਵਾਂਗ ਹੀ ਸਮਝਦਾ ਹਾਂ।"
" ਚਲੋ ਬਈ ਰੱਖੋ ਅੇਟੈਚੀ ਜੀਪ ਵਿਚ।" ਬੀਜ਼ੀ ਨੇ ਪਰੈਸ ਕੀਤੀ ਚੁੰਨੀ ਦੀ ਤਹਿ ਖੋਲ੍ਹਦਿਆ ਕਿਹਾ, " ਵੇਲੇ ਸਿਰ ਤੁਰੀਏ।"
ਜਾਗਰ ਅਟੈਚੀ ਚੁੱਕ ਕੇ ਜੀਪ ਵੱਲ ਤੁਰ ਪਿਆ।ਬਾਕੀ ਵੀ ਉਠ ਕੇ ਚਲੱਣ ਲੱਗੇ ਤਾਂ ਰਾਣੋ ਕੁੰਭ ਕਰਨ ਲਈ ਗਿਲਾਸ ਲੈ ਕੇ ਅੱਗੇ ਖੜ੍ਹੀ ਹੋ ਗਈ। ਮੈ ਉਸ ਨੂੰ ਪੈਸੇ ਦਿੱਤੇ ਤਾ ਵਿਚੋਂ ਥੌੜੇ ਜਿਹੇ ਰੱਖ ਕੇ ਬਾਕੀ ਮੈਨੂੰ ਵਾਪਸ ਕਰਦੀ ਕਹਿਣ ਲੱਗੀ, " ਇਹ ਤੇਰਾ ਪਿਆਰ ਆ।"
" ਤੂੰ ਰਹਿਣ ਦੇ।" ਦਾਦੀ ਜੀ ਨੇ ਕਿਹਾ, " ਤੂੰ ਬਾਬੇ ਅੱਗੇ ਮਨਮੀਤ ਦੀ ਰਾਜ਼ੀ-ਖੁਸ਼ੀ ਦੀ ਸੁੱਖ ਸੁੱਖੀ ਜਾਂਈ, ਇਹ ਹੀ ਤੇਰਾ ਪਿਆਰ ਆ।"
" ਮੇਰੇ ਥੌੜ੍ਹੇ ਜਿਹੇ ਕੱਪੜੇ, ਚੁਬਾਰੇ ਵਿਚ  ਮੰਜ਼ੇ 'ਤੇ ਹੀ ਪਏ ਨੇ।" ਮੈਂ ਉਸ ਨੂੰ ਹੌਲੀ ਜਿਹੀ ਕਿਹਾ, " ਉਹ ਚੁੱਕ ਲਈ।"
ਮੇਰਾ ਇੰਨਾ ਹੀ ਕਹਿਣਾ ਸੀ ਕਿ, ਉਸ ਦੀਆਂ ਅੱਖਾ ਪਾਣੀ ਨਾਲ ਡੁਬਡਬਾ ਗਈਆਂ। ਮੈਨੂੰ ਜੱਫੀ ਪਾਉਂਦੀ ਬੋਲੀ, " ਮੇਰੀ ਦਿਰਾਣੀ ਨੂੰ ਸਤਿ ਸ੍ਰੀ ਅਕਾਲ ਕਹੀਂ।" 
ਰਾਣੋ ਦੀਆਂ ਅੱਖਾਂ ਵਿਚੋਂ ਨਿਕਲਦੇ ਪਾਣੀ ਨੇ ਬਾਕੀਆਂ ਦੀਆਂ ਵੀ ਅੱਖਾਂ ਗਿਲੀਆਂ ਕਰ ਦਿੱਤੀਆਂ। ਸਾਰਿਆਂ ਦੀਆ ਅੱਖਾ ਵਿਚ ਹੰਝੂਆਂ ਵਾਲਾ ਮੋਹ ਭਰਿਆ ਤੱਤ ਮੈਨੂੰ ਸਾਫ ਦਿਸ ਰਿਹਾ ਸੀ। ਉਹਨਾਂ ਤੋਂ ਜ਼ੁਦਾ  ਹੋਣ ਦੀ  ਆਪਣੀ ਤੜਫ ਮਂੈ ਦਿਖਾਉਣਾ ਨਹੀ ਸੀ ਚਾਹੁੰਦਾ। ਇਸ ਲਈ ਧੁੱਪ ਨਾ ਹੋਣ ਦੇ ਵਾਬਜੂਦ ਵੀ ਮੈ ਆਪਣੀਆਂ ਕਾਲੀਆ ਐਨਕਾ ਲਗਾ ਲਈਆਂ ਅਤੇ ਮੇਰੀ ਹੰਝੂਆਂ ਵਿਚ ਮਿਲੀ ਭਾਵੁਕਤਾ ਵੱਡੇ ਕਾਲੇ ਸ਼ੀਸ਼ਆਂ ਥੱਲੇ ਲੁਕੀ ਗਈ।
ਕਾਕੇ ਨੂੰ ਪੈਸੇ ਫੜਾ ਜੀਪ ਵਿਚ ਬੈਠ ਗਿਆ। ਸਵੇਰ ਦੀ ਸ਼ਾਤੀ ਵਿਚ ਜੀਪ ਖੋਰੂ ਪਾਉਂਦੀ ਉਸ ਸੜਕ ਤੇ ਜਾ ਚੜ੍ਹੀ ਜੋ ਦਿੱਲੀ ਵੱਲ ਨੂੰ ਜਾਂਦੀ ਸੀ।
                    
29 


ਏਅਰ-ਪੋਰਟ ਤੇ ਦਾਦੀ ਜੀ ਨੇ ਹੌਸਲਾ ਰੱਖਿਆ, ਪਰ ਪਿਤਾ ਜੀ ਦੇ ਹੰਝੂ ਵਦੋਬਦੀ ਬਾਹਰ ਆ ਰਿਹੇ ਸਨ।
ਘਰਦਿਆਂ ਦੀਆਂ ਅਸੀਸਾਂ ਲੈ ਜਹਾਜ਼ ਵਿਚ ਜਾ ਬੈਠਾ। ਘਰਦਿਆਂ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਮੈਨੂੰ ਅਸ਼ੀਰਵਾਦ ਦਿੱਤੇ ਸਨ । ਜਿਹਨਾਂ ਨੂੰ ਮਹਿਸੂਸ ਕਰਦਾ ਦਿਲ ਹਲਕਾ ਲੱਗਿਆ, ਪਰ ਜਿਸ ਇਕ ਭੇਦ ਨੂੰ ਨਾਲ ਲੈ ਜਾ ਰਿਹਾ ਸੀ,ਉਸ ਦਾ ਬੋਝ ਉਠਾਉਣਾ ਔਖਾ ਲੱਗ ਰਿਹਾ ਸੀ।
ਨਾਲ ਵਾਲੀ ਸੀਟ ਉੱਪਰ ਇਕ ਅੱਧਖੜ ਉਮਰ ਦਾ ਬੰਦਾ ਬੈਠਾ ਜੀ। ਉਸ ਨੇ ਮੇਰੇ ਵੱਲ ਦੇਖਿਆ ਤਾਂ ਮੈ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ।ਸਤਿ ਸ੍ਰੀ ਅਕਾਲ ਦੇ ਜ਼ਵਾਬ ਨਾਲ ਹੀ ਉਸ ਨੇ ਕਿਹਾ," ਤੁਸੀ ਪਹਿਲੀ ਵਾਰ ਕੈਨੇਡਾ ਨੂੰ ਜਾ ਰਹੇ ਹੋ।"
"ਹਾਂ ਜੀ।"
"ਵਿਆਹ ਦੇ ਵੇਸ ਉੱਪਰ ਜਾ ਰਹੇ ਹੋ।"
" ਹਾਂ ਜੀ, ਵਿਆਹ ਮੇਰਾ ਹੋ ਚੁਕਿਆ ਹੈ।" ਮੈਂ ਪੁੱਛਿਆ, " ਤੁਸੀ ਕੈਨੇਡਾ ਵਿਚ ਹੀ ਰਹਿੰਦੇ ਹੋ?"
" ਮੈਨੂੰ ਤਾਂ ਕਾਫੀ ਸਾਲ ਹੋ ਗਏ ਵੈਨਕੂਵਰ ਰਹਿੰਦਿਆ।"
" ਸੁਣਿਆ ਕਿ ਬਹੁਤ ਵਧੀਆਂ ਅਤੇ ਮਹਿੰਗਾ ਸ਼ਹਿਰ ਹੈ।"
" ਹਾਂ ਹਾਂ।" ਉਸ ਨੇ ਖੁਸ਼ ਹੁੰਦੇ ਕਿਹਾ, " ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿਚੋਂ ਇਕ ਹੈ।"
" ਤੁਹਾਡਾ ਪ੍ਰੀਵਾਰ ਵੀ ਉੱਥੇ ਹੀ ਰਹਿੰਦਾ ਹੈ।"
" ਮੇਰੇ ਬੱਚੇ ਅਤੇ ਬੀਵੀ ਤਾਂ ਉੱਥੇ ਹੀ ਰਹਿੰਦੇ ਨੇ।" ਉਸ ਨੇ ਦੱਸਿਆ, " ਮੇਰੇ ਮਾਤਾ-ਪਿਤਾ ਪੰਜਾਬ ਵਿਚ ਰਹਿੰਦੇ ਆ।"
" ਇਸ ਤਰਾਂ ਤਾਂ ਔਖਾ ਨਹੀ ਲੱਗਦਾ ਕਿ ਅੱਧਾ ਪ੍ਰੀਵਾਰ ਕੈਨੇਡਾ ਵਿਚ ਅਤੇ ਅੱਧਾ ਪੰਜਾਬ ਵਿਚ।"
" ਕਰ ਵੀ ਕੀ ਸਕਦੇ ਹਾਂ।ਮੇਰੇ ਮਾਤਾ ਪਿਤਾ ਪੰਜਾਬ ਵਿਚ ਰਹਿ ਕੇ ਖੁਸ਼ ਨੇ ਅਤੇ ਬੱਚੇ ਕੈਨੇਡਾ।"
" ਅਤੇ ਤੁਸੀ"?
" ਮੇਰਾ ਕੀਆ , ਮੈ ਤਾਂ ਦੋਹਾਂ ਪੁੜਾ ਵਿਚ ਆਇਆ ਹੋਇਆ ਹਾਂ, ਵੈਸੇ ਜੇ ਮੈਂ ਕੈਨੇਡਾ ਰਹਿੰਦਾ ਹਾਂ ਉੱਥੇ ਵੀ ਖੁਸ਼ ਰਹਿੰਦਾ ਹਾਂ, ਜੇ ਪੰਜਾਬ ਜਾਂਦਾ ਹਾਂ ਉੱਥੇ ਵੀ ਸਹੋਣਾ ਟਾਈਮ ਲੰਘ ਜਾਂਦਾ ਆ।"
" ਫਿਰ ਤਾਂ ਵਧੀਆ।"
" ਬੰਦਾ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲਵੇ ਤਾਂ ਵਧੀਆ ਹੀ ਰਹਿੰਦਾ ਹੈ।"
" ਇਹ ਗੱਲ ਤੁਹਾਡੀ ਸੋਲਾ ਆਨੇ ਠੀਕ ਆ ਜੀ।"
" ਹੋਰ ਕੀ,  ਜੇ ਤੁਸੀ ਨਹੀ ਹਾਲਾਤ ਅਨੁਸਾਰ ਨਹੀ ਢਲਦੇ ਤਾਂ ਹਾਲਾਤ ਤੁਹਾਡੇ ਅਨਕੂਲ਼ ਢੱਲ ਹੀ ਜਾਂਦੇ ਨੇ।"
" ਤੁਸੀ ਢੱਲ ਗਏ ਜਾਂ ਹਾਲਾਤ ਤੁਹਾਡੇ ਅਨੁਸਾਰ ਢੱਲ ਗਏ, ਗੱਲ ਤਾਂ ਇਕੋ ਹੀ ਹੈ।ਮੈਨੂੰ ਤਾਂ ਇਹਦੇ ਵਿਚ ਕੋਈ ਫਰਕ ਨਹੀ ਲੱਗਦਾ।"
" ਫਰਕ ਤਾਂ ਬਹੁਤ ਹੈ ਜੇ ਤੁਸੀ ਹਾਲਾਤ ਅਨੁਸਾਰ ਆਪਣੇ ਆਪ ਨੂੰ ਬਦਲ ਲੈਂਦੇ ਹੋ ਤਾਂ ਖੁਸ਼ ਰਹਿੰਦੇ ਹੋ, ਜੇ ਸਮੇਂ ਨੇ ਤਹਾਨੂੰ ਬਦਲਿਆ ਹੋਵੇ ਤਾ ਦੁਖੀ ਰਹਿੰਦੇ ਹੋ।"
ਉਸ ਵਲੋਂ ਕੀਤੀ ਇਸ ਡੂੰਘੀ ਗੱਲ ਦੀ ਸਮਝ ਤਾਂ ਮੈਨੂੰ ਬਹੁਤੀ ਨਹੀ ਪਈ, ਪਰ ਮੈ ਹਾਂਜੀ ਹਾਂ ਜੀ ਕਹਿ ਦਿੱਤਾ।ਉਸ ਨੇ ਅਵਾਸੀ ਲਈ ਮੈ ਸਮਝ ਗਿਆ ਕਿ ਉਹ ਸੋਣਾ ਚਾਹੁੰਦਾ ਹੈ।ਉਹ ਵੀ ਚੁੱਪ ਹੋ ਗਿਆ ਅਤੇ ਮੈ ਵੀ ਜ਼ਹਾਜ਼ ਦੀ ਨਰਮ ਸੀਟ ਨਾਲ ਢੋਅ ਲਾਉਦਾ ਅੱਖਾਂ ਮੀਟ ਬੈਠ ਗਿਆ। ਅਤੀਤ ਨਾਲ ਸਬੰਧਤ ਇਕ ਇਕ ਵਾਕਿਆ  ਘਟਨਾ ਬਣ ਬਣ ਅੱਖਾ ਅੱਗੇ ਘੁੰਮਣ ਲੱਗਾ। ਸਿਰ ਭਾਰਾ ਜਿਹਾ ਹੋਣ ਲੱਗਾ ਤਾਂ ਸੋਚਿਆ ਦਿਲ ਨੂੰ ਹੋਰ ਖੱਟੀਆਂ- ਮਿਠੀਆਂ ਯਾਦਾਂ ਤੋਂ ਕਿਵੇ ਬਚਾਵਾਂ ਤਾਂ ਦਿਮਾਗ ਨੇ ਕੰੰਮ ਕੀਤਾ, ਬੈਗ ਵਿਚੋਂ  ਜਸਵੰਤ ਸਿੰਘ ਦਾ ਲਿਖਿਆ ਨਾਵਲ ਰਾਤ ਬਾਕੀ ਹੈ, ਕੱਢ ਕੇ ਪੜ੍ਹਨ ਲਗ ਪਿਆ।

ਜ਼ਹਾਜ  ਦਾ ਸਫਰ ਪੜ੍ਹਦਿਆਂ, ਖਾਂਦਿਆਂ ਅਤੇ ਸਉਂਦਿਆ ਕੱਟਣ ਦੀ ਕੋਸ਼ਿਸ਼ ਕਰਦਾ ਵੀ ਆਉਣ ਵਾਲੇ ਭੱਵਿਖ ਦੀ ਸੋਚ ਵਿਚ ਫਸ ਜਾਂਦਾ।ਜਹਾਜ਼ ਵਿਚ ਕਈ ਵਾਰੀ ਅੱਖ ਖੁਲ੍ਹੀ ਅਤੇ ਕਈ ਵਾਰੀ ਲੱਗੀ।ਉਦੋਂ ਮੈਂ ਸੌਂ ਹੀ ਰਿਹਾ ਸੀ ਜਦੋਂ ਜਹਾਜ਼ ਵਿਚ ਐਲਾਨ ਹੋਇਆ ਕਿ ਛੇਤੀ ਹੀ ਵੈਨਕੂਵਰ ਪਹੁੰਚਣ ਵਾਲੇ ਹਾਂ।
ਮੈ ਸਾਵਧਾਨ ਹੋ ਕੇ ਬੈਠ ਗਿਆ।ਬਦਲਾਂ ਵਿਚ ਦੀ ਗੁਜ਼ਰਦਾ ਜ਼ਹਾਜ਼ ਆਪਣੀ ਮੰਜ਼ਿਲ ਵੱਲ ਪੂਰੇ ਜ਼ੋਰ ਨਾਲ ਵੱਧਦਾ ਮਹਿਸੂਸ ਹੋਇਆ। ਖਿੜਕੀ ਰਾਂਹੀ ਬਾਹਰ ਦੇਖਿਆ ਤਾਂ ਲੱਗਾ ਕਿ ਜ਼ਹਾਜ ਧਰਤੀ ਵੱਲ ਝੁਕਦਾ ਜਾ ਰਿਹਾ ਹੈ।ਛੇਤੀ ਹੀ ਛੋਟੀਆਂ ਛੋਟੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ। " ਇਹ ਵੈਨਕੂਵਰ ਦੀਆਂ ਪਹਾੜੀਆਂ ਨੇ। " ਇਕ ਮੁਸਾਫਰ ਜੋ ਮੇਰੀ ਪਿਛੱਲੀ ਸੀਟ ਉੱਪਰ ਹੀ ਬੈਠਾ ਸੀ ਬੋਲਿਆ, " ਬਹੁਤ ਹੀ ਖੁਬਸੂਰਤ ਸ਼ਹਿਰ ਹੈ।" ਉਸ ਦੀਆ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਵੀ  ਵੈਨਕੂਵਰ ਸ਼ਹਿਰ ਦਾ ਹੀ ਨਿਵਾਸੀ ਹੈ।
" ਸ਼ਹਿਰ ਖੁਬਸੂਰਤ ਹੋਵੇ ਜਾਂ ਨਾ ਹੋਵੇ।" ਮੈਂ ਬੋਲਣ ਤੋਂ ਨਾ ਰਹਿ ਸਕਿਆ, " ਸ਼ਹਿਰ ਵਿਚ ਰਹਿਣ ਵਾਲਿਆਂ ਦੀ ਸੋਚ ਖੂਬਸੂਰਤ ਹੋਣੀ ਜ਼ਰੂਰੀ ਆ।" 
ਪਿੱਛੇ ਬੈਠੇ ਮੁਸਾਫਰ ਨੂੰ  ਤਾ ਪਤਾ ਨਹੀ ਸੁਣਿਆ ਜਾਂ ਨਹੀ,ਪਰ ਮੇਰੇ ਨਾਲ ਬੈਠਾ ਉਹ ਬੰਦਾ ਜੋ ਪਹਿਲਾਂ ਵੀ ਮੇਰੇ ਨਾਲ ਕਈ ਬਾਰੀ ਗੱਲਬਾਤ ਕਰ ਚੁਕਾ ਸੀ,ਜ਼ਰੂਰ ਬੋਲ ਪਿਆ, " ਸ਼ਹਿਰ ਆਪਣੀ ਥਾਂ, ਸੋਚ ਆਪਣੀ ਥਾਂ।"
" ਤੁਸੀ ਸਮਝੇ ਨਹੀ ਮੇਰੀ ਗੱਲ।" ਮੈ ਉਸ ਵਾਂਗ ਹੀ ਨਿਮਰਤਾ ਸਹਿਤ ਕਿਹਾ, " ਜੇ ਸ਼ਹਿਰ ਖੂਬਸੂਰਤ ਹੋਵੇ ਤਾਂ ਲੋਕਾਂ  ਤੇ ਆਪਣਾ ਪ੍ਰਭਾਵ ਉਨਾ ਨਹੀ ਪਾ ਸਕਦਾ ਜਿੰਨਾ ਚੰਗੀ ਸੋਚ ਸ਼ਹਿਰ ਤੇ ਪਾ ਸਕਦੀ ਆ।"
ਭਾਂਵੇ ਉਹ ਆਪ ਵੀ ਇਸ ਤਰਾਂ ਦੀਆਂ ਗੱਲਾਂ ਕਰਦਾ ਸੀ ਫਿਰ ਵੀ ਉਸ ਨੇ ਕਿਹ," ਕਾਕਾ, ਤੂੰ ਤਾਂ ਡੂੰਘੀਆਂ ਜਿਹੀਆਂ ਗੱਲਾਂ ਕਰਦਾ ਏ, ਮੈਂ ਸਮਝਾ ਵੀ ਕਿਦਾਂ?"
" ਦੇਖੋ ਅੰਕਲ ਜੀ।" ਮਂੈ ਉਸ ਨੂੰ ਸਮਝਾਉਣ ਦੇ ਢੰਗ ਨਾਲ ਕਿਹਾ, " ਜੇ ਬੰਦੇ ਦੀ ਸੋਚ ਤਰੱਕੀ ਵਾਲੀ ਹੋਵੇ ਤਾਂ ਉਹ ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਛੇਤੀ ਹੀ ਕਾਮਯਾਬ ਹੋ ਜਾਵੇਗਾ।"
" ਹਾਂ ਉਹ ਮਿਹਨਤ ਕਰੇਗਾ।"
" ਇਸ ਤਰਾਂ ਜੇ ਮਹੌਲ ਜਾਂ ਸ਼ਹਿਰ ਨੂੰ ਖੂਬਸੂਰਤ ਰੱਖਣਾ ਹੈ ਤਾਂ ਆਪਣੇ ਵਿਚਾਰ ਵੀ ਬਿਨਾਂ ਭਿਨਭਾਵ ਦੇ ਨਰੋਏ ਹੋਣੇ ਚਾਹੀਦੇ ਨੇ।"
" ਸਮਝ ਗਿਆ ਸ਼ਹਿਰਵਾਸੀਆਂ ਨੂੰ ਆਪਸ ਵਿਚ ਮਿਲ ਕੇ ਅਤੇ ਸ਼ਾਤੀ ਵਿਚ ਰਹਿਣਾ ਚਾਹੀਦਾ ਆ॥"
" ਕੁਦਰਤੀ ਖੁਬਸੂਰਤੀ ਵਿਚ,ਇਨਸਾਨ ਵਲੋਂ ਬਣਾਈ ਉੱਚੇ ਵਿਚਾਰਾਂ ਦੀ ਖੁਬਸੂਰਤੀ ਮਿਲ ਜਾਵੇ ਤਾਂ ਫਿਰ ਦੇਖੋ ਸ਼ਹਿਰ ਦੀ ਸੁੰਦਰਤਾ ਕਿਵੇ ਨਿਖਰ ਕੇ ਸਾਹਮਣੇ ਆਉਂਦੀ ਆ।"

" ਅੱਛਾ ਅੱਛਾ।" ਅੰਕਲ ਨੇ ਕਿਹਾ, " ਮੈ ਸਮਝ ਗਿਆ ਹੁਣ।" 
ਵੈਸੇ ਅੰਕਲ ਆਪਣੀ ਥਾਂ  'ਤੇ ਠੀਕ ਵੀ ਸੀ। ਕਿਉਂਕਿ ਲੋਕਾ ਦੀ  ਸੋਚ ਵਾਲੀ ਗੱਲ ਮਂੈ ਹਰਨੀਤ ਨੂੰ ਹੀ ਲਾ ਕੇ ਕੀਤੀ, ਬੇਸ਼ੱਕ ਬਾਅਦ ਵਿਚ ਆਪ ਹੀ ਬਦਲ ਲਈ।
ਜਿਉਂ ਜਿਉਂ ਥੱਲੇ ਉਤਰਨ ਲਈ ਜ਼ਹਾਜ ਦੀ ਸਪੀਡ ਘੱਟੀ ਜਾ ਰਹੀ ਸੀ, ਤਿਉਂ ਤਿਉਂ ਹੀ ਮੇਰੀ ਧੜਕਣ ਤੇਜ਼ ਹੁੰਦੀ  ਮਹਿਸੂਸ ਹੋਈ।ਆਪਣੀ ਧੜਕਣ ਨੂੰ ਕਾਬੂ ਕਰਨ ਲਈ ਮੈ ਲੰਮੇ ਲੰਮੇ ਸਾਹ ਲਏ, ਕੁੱਝ ਰਹਿਤ ਵੀ ਮਹਿਸੂਸ ਹੋਈ।
ਜਿਉਂ ਹੀ ਜ਼ਹਾਜ ਜ਼ਮੀਨ ਨਾਲ ਲੱਗਾ, ਮੁਸਫਰਾਂ ਦੇ ਚਿਹਰਿਆਂ ਤੇ ਆਪਣਿਆ ਨਾਲ ਮਿਲਾਪ ਦੀ ਝਲਕ ਚਮਕ ਉੱਠੀ।ਹਰਨੀਤ ਤਾਂ ਮੇਰੀ ਆਪਣੀ ਨਹੀ ਸੀ ਫਿਰ ਵੀ ਮਨ ਵਿਚ ਤਰੰਗ ਜਿਹੀ ਉੱਠੀ, ਮੁਸਕ੍ਰਾਉਂਦੇ ਚਿਹਰੇ ਨਾਲ ਗੱਲ ਵਿਚ ਬੈਗ ਪਾ, ਜ਼ਹਾਜ ਵਿਚੋਂ ਉਤਰ ਰਿਹੇ ਮੁਸਾਫਰਾਂ ਦੀ ਲਾਈਨ ਵਿਚ ਜਾ ਲੱਗਾ।

                           

30

ਪਹਿਲੀ ਵਾਰੀ ਕੈਨੇਡਾ ਆਉਣ ਕਰਕੇ ਇੰਮੀਗੇਰਸ਼ਨ ਵਿਭਾਗ ਵਿਚ ਕੁਝ ਕਾਗਜ਼ੀ ਕਾਰਵਾਈ ਕਰਾਉਨੀ ਪੈਣੀ ਸੀ। ਪਹਿਲਾਂ ਤਾਂ ਮੈਨੂੰ ਫਿਕਰ ਜਿਹਾ ਹੋ ਗਿਆ, ਪਤਾ ਨਹੀ ਕੀ ਪੁਛਣਗੇ? ਸਾਰੇ ਕਰਮਚਾਰੀ ਇੰਨੇ ਪਿਆਰ ਨਾਲ ਬੋਲੇ ਕਿ ਫਿਕਰ ਆਪਣੇ-ਆਪ ਹੀ ਦੂਰ ਹੋ ਗਿਆ। ਨਿਮਰਤਾ ਵਾਲੇ ਸ਼ਬਦ ਧੰਨਵਾਦ, ਸ਼ੁਕਰੀਆ ਉਹ ਆਮ ਵਰਤਦੇ ਨਜ਼ਰ ਆਏ, ਜੋ ਮੈਨੂੰ ਚੰਗੇ ਲੱਗੇ।ਸਾਰੀ ਕਾਰਵਾਈ ਭੁਗਤਾ ਕੇ ਮੈਂ ਬਾਹਰ ਜਾਣ ਵਾਲੇ ਰਸਤੇ ਪੈ ਗਿਆ।ਹਵਾਈ-ਅੱਡਾ ਇੰਨਾ ਸਾਫ- ਸੁਥਰਾ ਲੱਗ ਰਿਹਾ ਸੀ ਕਿ ਰਾਣੋ ਦੇ ਕਹਿਣ ਵਾਂਗ ਭਾਂਵੇ ਭੁੰਜੇ ਪਾ ਕੇ ਖਾ ਲਉ।
ਮੂਹਰੇ ਖੜੇ ਲੋਕਾਂ ਵਿਚੋਂ ਹਰਨੀਤ ਨੂੰ ਲੱਭਦੀਆਂ ਮੇਰੀਆ ਨਜ਼ਰਾ ਸੱਜੇ ਹੱਥ ਕੰਧ ਦੇ ਕੋਲ ਜਾ ਕੇ ਰੁਕ ਗਈਆਂ।ਹਰਨੀਤ ਦੀ ਛੋਟੀ ਭੈਣ ਤੋਂ ਬਗ਼ੈਰ ਸਾਰਾ ਪ੍ਰੀਵਾਰ ਉੱਥੇ ਖਲੋਤਾ ਨਜ਼ਰ ਆਇਆ। ਮੇਰੀ ਨਜ਼ਰ ਮਿਲਦਿਆਂ ਹੀ ਉਹਨਾਂ ਨੇ ਹੱਥ ਹਿਲਾਏ।ਹਰਨੀਤ ਬਿਲਊ ਰੰਗ ਦੀ ਜੀਨ ਅਤੇ ਨਾਲ  ਮਿਲਦੇ ਬਲਾਊਜ਼ ਵਿਚ ਸਜੀ ਦਿਸੀ। ਇਹਨਾਂ ਕੱਪੜਿਆਂ ਵਿਚ ਜਿੱਥੇ ਉਹ ਜੱਚ ਰਹੀ ਸੀ, ਉੱਥੇ ਚੁਸਤ ਵੀ ਲੱਗੀ।
ਉਹਨਾਂ ਕੋਲ ਪਹੁੰਚਿਆਂ ਤੇ ਸਭ ਨੇ ਮੈਨੂੰ ਗਲਵਕੜੀਆਂ ਪਾਈਆਂ। ਹਰਨੀਤ ਪਰੇ ਹੀ ਫੁੱਲ ਲੈ ਕੇ ਖੜ੍ਹੀ ਰਹੀ। ਫਿਰ ਹੌਲੀ ਜਿਹੀ ਆ ਕੇ ਸਾਈਡ ਤੋਂ ਜੱਫੀ ਪਾ ਕੇ ਮਿਲੀ ਅਤੇ ਨਾਲ ਹੀ ਬੋਲੀ, " ਕਿਵੇ ਰਿਹਾ ਤੁਹਾਡਾ ਸਫਰ"?
" ਬਹੁਤ ਵਧੀਆ।" ਮੈਂ ਕਿਹਾ ਅਤੇ ਰਸਮੀ ਤੌਰ ਤੇ  ਹਰਨੀਤ ਦੀ ਛੋਟੀ ਭੈਣ ਬਾਰੇ ਪੁੱਛਿਆ, " ਲਵਲੀਨ ਨਹੀ ਆਈ"?
" ਉੁਹ ਕੰਮ ਤੇ ਗਈ ਆ।" ਉਸ ਦੀ ਮੱਮੀ ਨੇ ਕਿਹਾ, " ਬੇਜ਼ੀ, ਤੁਹਾਡੇ ਪਿਤਾ ਜੀ ਸਭ ਠੀਕ ਹਨ।"
" ਸਭ ਠੀਕ-ਠਾਕ ਨੇ।" ਮੈ ਕਿਹਾ, " ਗਰਾਂਡ ਮਾਂ ਕਿਵੇ ਨੇ?"
" ਢਿੱਲੇ ਜਿਹੇ ਰਹਿੰਦੇ ਨੇ।" ਮੱਮੀ ਨੇ ਕਿਹਾ, " ਉਂਝ ਠੀਕ ਹੈ।"
ਹਰਨੀਤ ਦਾ ਭਰਾ ਸਮਾਨ ਵਾਲੀ ਵੱਗੀ ਲਈ ਅੱਗੇ ਅੱਗੇ ਜਾ ਰਿਹਾ ਸੀ ਅਤੇ ਅਸੀ ਉਸ ਦੇ ਪਿੱਛੇ।ਸਤਬੰਰ ਦਾ ਮਹੀਨਾ ਸੀ ਫਿਰ ਵੀ ਮੈਨੂੰ ਬਾਹਰ ਨਿਕਲਦਿਆਂ ਠੰਡ ਜਿਹੀ ਲੱਗੀ। ਵੈਨਾਂ- ਕਾਰਾਂ ਨਾਲ ਭਰੀ ਪਾਰਕਿੰਗ ਲੋਟ ਵਿਚ ਦੀ ਗੁਜ਼ਰਦੇ ਕਰੀਮ ਕਲਰ ਦੀ ਵੈਨ ਕੋਲ ਖਲੋ ਗਏ।ਟੋਨੀ ਸਮਾਨ ਡਿਗੀ ਵਿਚ ਰੱਖਣ ਲੱਗਾ ਅਤੇ ਬਾਕੀ ਸਾਰੇ ਝੱਟ ਹੀ ਵੈਨ ਵਿਚ ਬੈਠ ਗਏ। ਟੋਨੀ ਡਰਾਈਵਰ ਸੀਟ ਤੇ ਮੈ ਉਸ ਦੀ ਨਾਲ ਵਾਲੀ ਸੀਟ ਉੱਪਰ ਬੈਠ ਗਿਆ।ਵੈਨ ਵਾਹੋਦਾਈ ਭੱਜੀ ਜਾਂਦੀ ਲੱਗੀ। ਖਿੜਕੀ ਦੇ ਸ਼ੀਸ਼ੇ ਵਿਚੋਂ ਬਾਹਰ ਮੈਨੂੰ ਢਲਵੀਆਂ ਛੱਤਾਂ ਵਾਲੇ ਘਰ ਦਿੱਸੇ ਜੋ ਸੁਹਣੇ ਵੀ ਲੱਗੇ।
" ਪੰਜਾਬ ਵਿਚ ਤਾਂ ਅਜੇ ਠੰਡ ਨਹੀ ਹੋਈ ਹੋਣੀ।" ਹਰਨੀਤ ਦੇ ਡੈਡੀ ਨੇ ਪੁੱਛਿਆ, " ਉੱਥੇ ਤਾਂ ਹੁਣ ਛੱਲੀਆਂ ਦਾ ਮੋਸਮ ਹੋਵੇਗਾ।"
" ਹਾਂ ਜੀ।" ਮੈ ਕਿਹਾ, " ਹੁਣ ਤਾਂ ਬਹੁਤ ਸੋਹਣਾ ਮੋਸਮ ਹੈ ਉੱਥੇ।"
" ਤੁਹਾਡੇ ਆਉਣ ਕਰਕੇ ਪਿਤਾ ਜੀ ਉਦਾਸ ਤਾਂ ਨਹੀ ਹੋਏ।" ਪਿੱਛੇ ਬੈਠੀ ਹਰਨੀਤ ਹੌਲੀ ਜਿਹੀ ਬੋਲੀ, " ਬੀਜ਼ੀ ਦਾ ਦਿਲ ਤਾਂ ਨਹੀ ਖਰਾਬ ਹੋਇਆ।"
ਹਰਨੀਤ ਇਹ ਸਵਾਲ ਦਿਲੋਂ ਪੁੱਛ ਰਹੀ ਸੀ ਜਾਂ ਐਕਟਿੰਗ ਹੀ ਕਰ ਰਹੀ ਸੀ। ਮਂੈ ਕੁੱਝ ਨਾ ਸਮਝਿਆਂ, ਪਰ ਜ਼ਵਾਬ ਦੇ ਦਿੱਤਾ, "ਉਹਨਾਂ ਨੂੰ ਪਤਾ ਸੀ ਕਿ ਉਦਾਸ ਹੋਣ ਨਾਲ ਮੇਰੀ ਕਿਹੜੀ ਫਲਾਈਟ ਰੁੱਕ ਜਾਣੀ ਸੀ।"
" ਮਨ ਤਾ ਫਿਰ ਵੀ ਉਦਾਸ ਹੋ ਹੀ ਜਾਂਦਾ ਹੈ।" ਉਸ ਦੀ ਮੱਮੀ ਨੂੰ ਮੇਰਾ ਜ਼ਵਾਬ ਸ਼ਾਇਦ ਉਖੜਮਾ ਜਿਹਾ ਲੱਗਾ, ਇਸ ਲਈ ਉਹ ਫਿਰ ਬੋਲੀ, " ਮਾਪੇ ਉਦਾਸ ਹੋ ਕੇ ਵੀ ਆਪਣੇ-ਆਪ ਨੂੰ ਸੰਂਭਾਲ ਲੈਂਦੇ ਨੇ।"
" ਹਾਂ ਜੀ।"
ਉਹ ਫਿਰ ਬੋਲੀ, " ਜਿਸ ਦਿਨ ਹਰਨੀਤ ਨੇ ਬੇਸਮਿੰਟ ਲਈ, ਉਸ ਦਿਨ ਮੇਰਾ ਮਨ ਬਹੁਤ ਉਦਾਸ ਹੋਇਆ, ਹੁਣ ਇਸ ਨੇ ਆਪਣੇ ਘਰ ਚਲੇ ਜਾਣਾ ਆ।"
" ਸੁਣ ਲਉ।" ਹਰਨੀਤ ਦਾ ਡੈਡੀ ਹੱਸ ਕੇ ਬੋਲਿਆ, " ਆਪਣੇ ਘਰ ਜਾਣ ਕਰਕੇ ਹੀ ਇਸ ਦਾ ਵਿਆਹ ਕੀਤਾ ਸੀ।"
" ਮੱਮੀ, ਮੈ ਤਾਂ ਤੁਹਾਡੇ ਸ਼ਹਿਰ ਵਿਚ ਹਾਂ।" ਹਰਨੀਤ ਬੋਲੀ, " ਜਦੋਂ ਦਿਲ ਕੀਤਾ ਮੈ ਤੁਹਾਨੂੰ ਮਿਲਣ ਆ ਜਾਇਆ ਕਰਨਾ ਆ।"
" ਜਦੋਂ ਸਾਡਾ ਦਿਲ ਕੀਤਾ, ਅਸੀ ਤੁਹਾਡੇ ਵੱਲ ਆ ਜਾਇਆ ਕਰਨਾ ਆ।" ਉਸ ਦੇ ਡੈਡੀ ਨੇ ਕਿਹਾ, " ਇਧਰ ਤਾਂ ਕੁੜੀਆਂ ਨੂੰ ਮੋਜ਼ ਹੀ ਬਹੁਤ ਆ, ਕਾਰਾਂ ਕੋਲ ਆ ਜਿੱਥੇ ਮਰਜ਼ੀ ਆਉਣ-ਜਾਣ।"
" ਕੰਮ ਤੋਂ ਘਰ ਅਤੇ ਘਰ ਤੋਂ ਕੰਮ ਜਾਣਾ ਪੈਂਦਾ ਆ।" ਮੱਮੀ ਨੇ ਕਿਹਾ, " ਹੋਰ ਵਿਚਾਰੀਆਂ ਕੁੜੀਆਂ ਨੇ ਕਿੱਥੇ ਚਲੇ ਜਾਣਾ ਆ।"
" ਹਾਂ ਜੀ।" ਕਹਿਣ ਨੂੰ ਕਹਿ ਦਿੱਤਾ ਨਾਲ ਹੀ ਸ਼ੱਕ ਦੀ ਸੂਈ ਮੇਰੇ ਦਿਮਾਗ ਵਿਚ ਘੁੰਮੀ ਕੀ ਪਤਾ ਕਿੱਥੇ ਜਾਂਦੀਆਂ ਹੋਣ?"
" ਅਸੀ ਤਾਂ ਹਰਨੀਤ ਨੂੰ ਕਿਹਾ ਸੀ ਕਿ ਅਜੇ ਤੁਸੀ ਸਾਡੇ ਨਾਲ ਹੀ ਰਹੀ ਜਾਵੋ।" ਮੱਮੀ ਨੇ ਦੱਸਿਆ, " ਪਰ ਹਰਨੀਤ ਮੰਨੀ ਨਾ, ਕਹਿਣ ਲੱਗੀ ਕਿ ਦੂਰ ਦੂਰ ਰਹਿ ਕੇ ਪਿਆਰ ਬਣਿਆ ਰਹਿੰਦਾ ਆ।"
" ਤੁਹਾਡੇ ਨਾਲ ਰਹਿੰਦੀ ਤਾਂ ਇਕ ਵੱਡਾ ਰਾਜ਼ ਲਕਾਉਣਾ ਔਖਾ ਨਹੀ ਸੀ ਹੋ ਜਾਣਾ।" ਮੈ ਮਨ ਵਿਚ ਹੀ ਬੋਲਿਆਂ, " ਅਲੱਗ ਕਿਉਂ ਹੋਈ , ਮੈ ਹੀ ਜਾਣਦਾ ਹਾਂ।"
" ਹੁਣ ਅਸੀ ਸਰੀ ਨੂੰ ਪੈਣ ਲੱੱਗੇ ਆ।" ਇਕ ਬਹੁਤ ਹੀ ਸੋਹਣੇ ਤਾਰਾ ਵਾਲਾ ਪੁੱਲ ਤੋਂ ਉਤਰਦੇ ਹੋਏ ਟੋਨੀ ਨੇ ਕਿਹਾ, " ਆਪਣੇ ਬਹੁਤੇ ਲੋਕੀ ਸਰੀ ਵਿਚ ਹੀ ਰਹਿੰਦੇ ਨੇ।"
" ਸਰੀ ਵਿਚ ਰਹਿ ਕੇ ਤਹਾਨੂੰ ਲੱਗਣਾ ਕਿ ਤੁਸੀ ਪੰਜਾਬ ਵਿਚ ਹੀ ਰਹਿ ਰਹੇ ਹੋ।" ਉਸ ਦੇ ਡੈਡੀ ਨੇ ਕਿਹਾ, " ਗੁਰਦੁਆਰਿਆਂ ਵਿਚ ਤਾਂ ਬਿਲਕੁਲ ਹੀ  ਪੰਜਾਬ ਵਰਗਾ ਮਹੌਲ ਹੈ।"
" ਤੁਸੀ ਆਪਣੀ ਭੂਆ ਜੀ ਦੇ ਮੁੰਡੇ ਨੂੰ ਫੋਨ ਕਰ ਦਿੱਤਾ।" ਹਰਨੀਤ ਨੇ ਪਿਆਰ ਭਰੇ ਸਲੀਕੇ ਨਾਲ ਪੁੱਛਿਆ, " ਉਹ ਕਿੱਥੇ ਰਹਿੰਦਾ ਏ?"
" ਸਰੀ ਵਿਚ ਹੀ ਰਹਿੰਦਾ ਹੈ।"
ਛੇਤੀ ਹੀ ਵੈਨ ਇਕ ਵੱਡੇ ਘਰ ਦੇ ਅੱਗੇ ਜਾ ਕੇ ਰੁੱਕ ਗਈ। ਇਹ ਘਰ ਮੈਂਨੂੰ ਜਲੰਧਰ ਦੀ ਕਿਸੇ ਕੋਠੀ ਵਰਗਾ ਲੱਗਾ।ਕੋਠੀ ਨੂੰ ਜਾਂਦਾ ਰਸਤਾ ਕਾਫੀ ਖੁਲ੍ਹਾ ਅਤੇ ਸੀਮੰਟ ਦਾ ਬਣਿਆ ਹੋਇਆ ਸੀ। ਇਸ ਦੇ ਦੋਵੇ ਪਾਸੇ ਹਰਾ ਹਰਾ ਸਾਫ-ਸੁਥਰਾ ਘਾਹ ਹਰਿਆਵਲ ਖਿਲਾਰ ਰਿਹਾ ਸੀ।ਘਰ ਦੇ ਸੱਜੇ ਹੱਥ ਵੀ ਇਕ ਉਸ ਤਰਾਂ ਹੀ ਘਰ ਸੀ, ਪਰ ਉਸ ਦਾ ਰੰਗ ਵੱਖਰਾ ਸੀ।ਨਾਲਦੇ ਘਰ ਅੱਗੇ ਫੁੱਲ ਨਹੀ ਸਨ, ਪਰ ਹਰਨੀਤ ਦੇ ਘਰ ਦੇ ਦੋਨੋ ਪਾਸੇ ਫੁੱਲਾਂ ਦੀਆਂ ਛੋਟੀਆਂ ਕਿਆਰੀਆਂ ਸਨ। 
ਟੋਨੀ ਵੈਨ ਵਿਚੋਂ ਅਟੈਚੀ ਕੱਢਣ ਲੱਗਾ ਤਾਂ ਹਰਨੀਤ ਇਕਦਮ ਬੋਲੀ, " ਸਮਾਨ ਵੈਨ ਦੇ ਵਿਚ ਹੀ ਰਹਿਣ ਦੇ, ਸ਼ਾਮ ਨੂੰ ਉਧਰ ਬੇਸਮਿੰਟ ਵਿਚ ਹੀ ਛੱਡ ਦੇਂਈ।"
" ਅੱਜ ਸਾਡੇ ਵੱਲ ਹੀ ਰਹਿ ਲਉ।" ਹਰਨੀਤ ਦੇ ਡੈਡੀ ਨੇ ਕਿਹਾ,"ਸਵੇਰੇ ਚਲੇ ਜਾਣਾ।"
" ਅੱਜ ਅਤੇ ਕੱਲ ਦੀ ਹੀ ਹਰਨੀਤ ਨੂੰ ਛੁੱਟੀ ਆ।" ਮੱਮੀ ਨੇ ਡੈਡੀ ਨੂੰ ਸਮਝਾਉਣ ਵਾਂਗ ਆਖਿਆ, "ਅੱਜ ਉਧਰ ਹੀ ਜਾਣ ਦਿਉ, ਰਾਤ ਨੂੰ ਰੋਟੀ- ਪਾਣੀ ਖਾ ਕੇ ਚਲੇ ਜਾਣਗੇ।"
" ਮਨਮੀਤ ਤੁਸੀ ਆਪਣੇ ਭੂਆ ਜੀ ਦੇ ਮੁੰਡੇ ਨੂੰ ਫੋਨ ਕਰ ਦੇਣਾ ਸੀ।" ਹਰਨੀਤ ਦੇ ਡੈਡੀ ਨੇ ਸ਼ੀਸ਼ੇ ਦਾ ਵੱਡਾ ਸਾਰਾ ਦਰਵਾਜ਼ਾ ਲੰਘਦੇ  ਕਿਹਾ, " ਉਹ ਵੀ ਸ਼ਾਮ ਨੂੰ ਇਧਰ ਹੀ ਆ ਜਾਏ।"
" ਹਾਂ ਜੀ, ਕਰ ਦਿੰਦਾਂ ਹਾਂ।"
ਘਰ ਦਾ ਦਰਵਾਜ਼ਾ ਲੰਘਣ ਹੀ ਵਾਲਾ ਸੀ ਕਿ ਹਰਨੀਤ ਦੀ ਮੱਮੀ ਨੇ ਮੈਨੂੰ ਰੋਕ ਦਿਆ ਕਿਹਾ, "ਤੁਸੀ ਅਜੇ ਇੱਥੇ ਹੀ ਖੜੇ ਰਹੋ, ਮੈ ਤੇਲ ਲੈ ਕੇ ਆਉਂਦੀ ਹਾਂ।"
" ਮਂੈ ਆ ਜਾਵਾਂ।" ਹਰਨੀਤ ਨੇ ਪੁੱਛਿਆ, " ਜਾਂ ਇਹਨਾਂ ਦੇ ਨਾਲ ਹੀ ਖੜ੍ਹਨਾ ਪੈਣਾ ਆ॥"
" ਤੂੰ ਵੀ ਇੱਥੇ ਹੀ ਰਹਿ।" ਮੱਮੀ ਨੇ ਜ਼ਵਾਬ ਦਿੱਤਾ, " ਤੁਸੀ ਪਹਿਲੀ ਵਾਰੀ ਜੋੜੀ ਬਣ ਕੇ ਘਰ ਆਏ ਹੋ, ਦੋਨਾਂ ਨੂੰ ਹੀ ਤੇਲ ਚੋ ਕੇ ਲੰਘਾਉਣਾ ਆ।" 
ਮੇਰੇ ਨਾਲ ਤੇਲ ਦੀ ਉਡੀਕ ਕਰਦੀ ਹਰਨੀਤ ਬੋਲੀ, " ਕਿੰਨੇ ਪੁਆੜੇ ਆ।"
" ਪੁਆੜੇ ਵੀ ਤਾਂ ਤੁਸੀ ਹੀ ਪਾਏ ਨੇ ਮੈਂ ਹੌਲੀ ਦੇਣੀ ਮੁਸਕ੍ਰਾ ਕੇ ਕਿਹਾ, " ਹੁਣ ਤਾਂ ਥੌੜਾ ਚਿਰ ਦੀ ਗੱਲ ਆ, ਫਿਰ ਤਾਂ ਤੁਸੀ ਫਰੀ ਹੋ ਜਾਣਾ ਆ।"
" ਪਹਿਲਾਂ ਤੁਹਾਨੂੰ ਨਹੀ ਫਰੀ ਕਰਨਾ ਪੈਣਾ।" ਮੇਰੇ ਵਾਂਗ ਹੀ ਹਰਨੀਤ ਨੇ ਹੌਲੀ ਜਿਹੀ ਕਿਹਾ, " ਜਿਸ ਤਰਾਂ ਪੰਜਾਬ ਵਿਚ ਤੁਸੀ ਵਿਆਹ ਦੀ ਐਕਟਿੰਗ ਕਰਦੇ ਰਹੇ ਹੋ, ਉਸ ਤਰਾਂ ਇੱਥੇ ਵੀ ਕਰੀ ਜਾਇਉ।" 
ਮੈ ਕੁੱਝ ਕਹਿਣ ਵਾਲਾ ਹੀ ਸੀ ਕਿ ਹਰਨੀਤ ਦੀ ਮੱਮੀ ਤੇਲ ਲੈ ਕੇ ਆ  ਗਈ।
ਤੇਲ ਚੋ ਰਹੀ ਹਰਨੀਤ ਦੀ ਮੱਮੀ ਕਹਿ ਰਹੀ ਸੀ, " ਪ੍ਰਮਾਤਾਮਾ ਹਮੇਸ਼ਾ ਤੁਹਾਡੀ ਜੋੜੀ ਬਣਾਈ ਰੱਖੇ।"
aਦੋਂ ਹੀ ਇਕ ਹੋਰ ਜ਼ਨਾਨੀ ਪੌੜੀਆ ਉਤਰਦੀ ਨਜ਼ਰ ਆਈ ਜਿਸ ਦੀ ਸ਼ਕਲ ਹਰਨੀਤ ਦੀ ਮੱਮੀ ਨਾਲ ਮਿਲਦੀ-ਜੁਲਦੀ ਹੀ ਲੱਗੀ।
" ਇਹ ਸਾਡੇ ਮਾਸੀ ਜੀ ਨੇ।" ਹਰਨੀਤ ਨੇ ਉਸ ਜ਼ਨਾਨੀ ਨਾਲ ਮਿਲਾਉਂਦਿਆ ਕਿਹਾ, " ਇਹ ਵੀ ਸਾਡੇ ਲਾਗੇ ਹੀ ਰਹਿੰਦੇ ਨੇਂ।"
" ਸਤਿ ਸ੍ਰੀ ਅਕਾਲ, ਮਾਸੀ ਜੀ।" ਮੈ ਮਾਸੀ ਜੀ  ਦੇ ਗੋਡਿਆਂ ਨੂੰ ਹੱਥ ਲਾਉਂਦੇ ਕਿਹਾ, " ਬਹੁਤ ਚੰਗਾ ਲੱਗਾ ਤਹਾਨੂੰ ਮਿਲ ਕੇ।"
" ਜਿਊਂਦੇ ਵਸਦੇ ਰਹੋ।" ਉਸ ਨੇ ਮੇਰੀ ਢੂਈ 'ਤੇ ਪਿਆਰ ਦਿੰਦੇ ਆਖਿਆ, " ਨਜ਼ਰ ਨਾ ਲੱਗੇ, ਤੁਹਾਡੀ ਜੋੜੀ ਬਹੁਤ ਹੀ ਸੋਹਣੀ ਲੱਗਦੀ ਆ।ਬਲਦੀਸ਼, ਜਿੰਨਾ ਤੂੰ ਕਹਿੰਦੀ ਸੀ, ਤੇਰਾ ਜ਼ਵਾਈ ਤਾਂ ਉਹ ਤੋਂ ਵੀ ਸੋਹਣਾ ਨਿਕਲਿਆ।"
" ਸੱਚੀ ਬਲਦੀਸ਼, ਜਗਵੀਰ ਸੱਚ ਕਹਿੰਦੀ ਆ।" ਸਾਹਮਣੇ ਆਉਂਦੀ ਇਕ ਹੋਰ ਜ਼ਨਾਨੀ ਜੋ ਸਿਆਣੀ ਉਮਰ ਦੀ ਸੀ ਕਹਿਣ ਲੱਗੀ , " ਇਹ ਜੋੜੀ ਤਾਂ ਬਿਧ ਮਾਤਾ ਨੇ ਆਪਣਾ ਚੰਗਾ ਸਮਾਂ ਕੱਢ ਕੇ ਬਣਾਈ ਲੱਗਦੀ, ਕਿਤੇ ਕਿਤੇ ਇਦਾ ਦੀ ਜੋੜੀ ਦੇਖਣ ਨੂੰ ਮਿਲਦੀ ਆ, ਕਹਿੰਦੇ ਨੇ ਨਾ ਜੋੜੀਆਂ ਜਗ ਥੌੜੀਆਂ ਨਰੜ ਬਥੇੜੇ।"
" ਇਹ ਸਾਡੇ ਡੈਡੀ ਦੇ ਭੂਆ ਜੀ ਨੇ।" ਹਰਨੀਤ ਨੇ ਕਿਹਾ, " ਇਹ ਐਬਟਸਫੌਰਡ ਰਹਿੰਦੇ ਨੇਂ।"
" ਮੱਥਾ ਟੇਕਦਾ, ਭੂਆ ਜੀ।" ਮੈ ਉਸ ਦੇ ਪੈਰਾਂ ਵੱਲ ਨੂੰ ਝੁੱਕਦੇ ਕਿਹਾ, " ਕੀ ਹਾਲ ਏ ਤੁਹਾਡਾ?"
" ਰਾਜੀ ਰਹੋ।" ਭੂਆ ਜੀ ਨੇ ਕਿਹਾ, " ਪੰਜਾਬ ਕਿਵੇ ਆ?"
" ਪੰਜਾਬ ਤਾਂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਹੁੰਦਾ ਆ।" ਮੈਂ ਹੱਸਦੇ ਕਿਹਾ, " ਗੁਰੂਆਂ ਦੀ ਬਖਸਿਸ਼ ਹੈ ਜੀ ਪੰਜਾਬ ਉੱਪਰ।"

ਇਹਨਾਂ ਰਚ-ਮਿਚ ਕੇ ਹਰਨੀਤ ਦੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਨਾ, ਉਹਨਾਂ ਸਾਰਿਆਂ ਨੂੰ ਚੰਗਾ ਲੱਗ ਰਿਹਾ ਸੀ।ਕੋਲ ਖੜ੍ਹੀ ਹਰਨੀਤ ਨੇ ਹੌਲੀ ਅਜਿਹੀ ਕਹਿ ਵੀ ਦਿੱਤਾ, " ਐਕਟਿੰਗ ਦੀਆਂ ਕਲਾਸਾਂ ਲਗਾਂਈਆਂ ਸਨ।" ਦਿਲ ਤਾਂ ਕਰੇ ਕਹਾਂ ਜਿਹਦੀ ਟਿਚਰ ਤੇਰੇ ਵਰਗੀ ਹੋਵੇ, ਉਹ ਐਕਟਿੰਗ ਛੱਡ ਹੋਰ ਵੀ ਬਹੁਤ ਕੁਝ ਸਿਖ ਗਿਆ,ਪਰ ਜਦੋਂ ਮੈ ਉਸ ਵੱਲ ਦੇਖਿਆ ਤਾਂ ਉਹ ਪੌੜੀਆਂ ਚੜ੍ਹ ਉੱਪਰ ਵੱਲ ਜਾ ਰਹੀ ਸੀ।ਵੈਸੇ ਇਹ ਸਭ ਕੁੱਝ ਮਂੈ ਤਾਂ ਵੀ ਕਰ ਰਿਹਾ ਸੀ ਕਿ ਕਿਸੇ ਗੱਲ ਵਿਚ ਵੀ ਹਰਨੀਤ ਨਾਲੋਂ ਘੱਟ ਨਾ ਲੱਗਾ।
 ਖਾਣ ਵਾਲੇ ਕਮਰੇ ਦੇ ਨਾਲ ਹੀ ਇਕ ਕਮਰੇ ਵਿਚ ਰੱਖੇ ਸੋਫਿਆਂ ਤੇ ਸਾਰੇ ਬੈਠ ਗਏ। ਹਰਨੀਤ ਦੇ ਡੈਡੀ ਆਪਣੀ ਮਾਤਾ ਨੂੰ ਵੀ ਉੱਥੇ ਹੀ ਲੈ ਆਏ। ਮੈ ਉੱਠ ਕੇ ਉਹਨਾਂ ਦੇ ਪੈਰੀ ਹੱਥ ਲਾਇਆ। ਉਹ ਖੁਸ਼ ਹੁੰਦੇ ਬੋਲੇ, " ਵਸਦਾ ਰਹਿ, ਰੱਬ ਤੈਨੂੰ ਭਾਗ ਲਾਵੇ।"
" ਤੁਹਾਡੀ ਸਿਹਤ ਦਾ ਕੀ ਹਾਲ-ਚਾਲ ਹੈ।" ਮੈਂ ਉਹਨਾਂ ਦੇ ਕੋਲ ਬੈਠਦਿਆਂ ਪੁੱਛਿਆ, " ਡਾਕਟਰ ਕੀ ਦੱਸਦੇ ਨੇ।"
" ਚੰਗੀ ਭਲੀ ਹਾਂ।" ਉਹਨਾਂ ਮੇਰੇ ਵੱਲ ਦੇਖ ਕੇ ਕਿਹਾ, " ਤੁਹਾਡੇ ਵਿਆਹ ਤੋਂ ਬਾਅਦ ਮੈ ਘੋੜੇ ਵਰਗੀ ਹੋ ਗਈ ਹਾਂ।"
ਉਹਨਾਂ ਦੀ ਇਸ ਗੱਲ ਨੇ ਸਾਰਿਆਂ ਨੂੰ ਹੱਸਾ ਦਿੱਤਾ।ਛੇਤੀ ਹੀ ਹਰਨੀਤ ਟਰੇ ਵਿਚ ਜੂਸ ਰੱਖ ਕੇ ਲਿਆਈ। ਸਭ ਤੋਂ ਪਹਿਲਾਂ ਭੂਆ ਜੀ ਅੱਗੇ ਲੈ ਕੇ ਗਈ। ਭੂਆ ਜੀ ਨੇ ਕਿਹਾ, " ਪਹਿਲਾਂ ਪ੍ਰਹਾਉਣੇ ਨੂੰ ਦਿਉ।"
" ਕੋਈ ਨਹੀ ਭੂਆ ਜੀ, ਤੁਸੀ ਲੈ ਲਉ।" ਹਰਨੀਤ ਨੇ ਮੁਸਕ੍ਰਾਉਂਦੇ ਹੋਏ ਕਿਹਾ, " ਉਹ ਤਾਂ ਘਰ ਦੇ ਨੇ।"
" ਨਾ ਅਸੀ ਕਿਤੇ ਬਾਹਰਲੇ ਆਂ।" ਭੂਆ ਜੀ ਨੇ ਗਿਲਾਸ ਚੁੱਕਦੇ ਕਿਹਾ, " ਸੁਣ ਲੈ ਬਲਦੀਸ਼, ਹਰਨੀਤ ਹੁਣ ਪ੍ਰਹਾਉਣੇ ਨੂੰ ਆਪਣਾ ਸਮਝਦੀ ਆ ਤੇ ਸਾਨੂੰ ਪਰਾਇਆ।ਅਖੇ ਨਵੇ ਬਣੇ ਮਿਤ ਪੁਰਾਣੇ ਕਿਹਦੇ ਚਿਤ।"
" ਨਹੀ , ਨਹੀ।" ਹਰਨੀਤ ਨੇ ਸ਼ਰਮਿੰਦੇ ਜਿਹੇ ਹੁੰਦੇ ਕਿਹਾ, " ਮੇਰਾ ਇਹ ਮਤਲਵ ਨਹੀ ਸੀ।"
ਥੋੜ੍ਹਾ ਚਿਰ ਸਾਰੇ ਉੱਥੇ ਬੈਠ ਕੇ ਗੱਲਾਂ ਕਰਦੇ ਰਿਹੇ। ਹਰਨੀਤ ਦੇ ਡੈਡੀ ਨੇ ਮੈਨੂੰ ਕਿਹਾ, " ਤੁਸੀ ਇਸ ਤਰਾਂ ਕਰੋ, ਨਹਾ ਕੇ ਥੋੜ੍ਹੀ ਦੇਰ ਅਰਾਮ ਕਰ ਲਉ, ਸ਼ਾਮ ਨੂੰ ਹੋਰ ਪ੍ਰਾਹਉਣਿਆਂ ਨੇ ਆ ਜਾਣਾ ਹੈ,ਫਿਰ ਅਰਾਮ ਨਹੀ ਹੋਣਾ।"
" ਹਾਂਜੀ, ਨਹਾ ਕੇ ਤੁਸੀ ਫਰੈਸ਼ ਹੋ ਜਾਉਂਗੇ।" ਹਰਨੀਤ ਦੀ ਮੱਮੀ ਬਲਦੀਸ਼ ਨੇ ਕਿਹਾ, " ਹਰਨੀਤ ਇਹਨਾਂ ਨੂੰ ਵਾਸ਼ਰੂਮ ਦਿਖਾ ਦੇ।"
" ਆ, ਜਾਉ।" ਹਰਨੀਤ ਨੇ ਮੇਰੇ ਅੱਗੇ ਅੱਗੇ ਜਾਂਦੇ ਕਿਹਾ, " ਗਰਮ ਪਾਣੀ ਦਾ ਜਰਾ ਧਿਆਨ ਰੱਖਣਾ, ਕਈ ਵਾਰੀ ਇਕਦਮ ਹੀ ਗਰਮ ਹੋ ਜਾਂਦਾ ਏ।"
" ਧਿਆਨ ਤਾਂ ਮੈ ਬਹੁਤ ਗੱਲਾਂ ਦਾ ਰੱਖ ਰਿਹਾ ਹਾਂ।" 
ਉਸ ਨੇ ਗੁਸਲਖਾਣੇ ਦੇ ਨਾਲ ਬਣੀ ਅਲਮਾਰੀ ਵਿਚੋਂ ਤੋਲੀਆ ਕੱਢਦੇ ਕਿਹਾ, "ਥੈਂਕਸ, ਜੋ ਤੁਸੀ ਬਹੁਤ ਗੱਲਾਂ ਦਾ ਧਿਆਨ ਰੱਖ ਰਹੇ ਹੋ।"
ਉਸ ਦੀ ਇਸ ਗੱਲ ਦਾ ਮੈ ਕੋਈ ਜ਼ਵਾਬ ਨਹੀ ਦਿੱਤਾ ਅਤੇ ਚੁੱਪ-ਚਾਪ ਘਰ ਦਾ ਆਲਾ- ਦੁਆਲਾ ਦੇਖਦਾ ਰਿਹਾ।
ਵੱਡੇ ਵਾਸ਼ਰੂਮ ਵਿਚ ਵੜਦੇ ਹੀ ਵੱਡੇ ਟੱਬ ਵੱਲ ਇਸ਼ਾਰਾ ਕਰਦੇ ਉਸ ਨੇ ਕਿਹਾ, " ਆਹ ਟੂਟੀ ਗਰਮ ਪਾਣੀ ਦੀ ਤੇ ਆਹ ਠੰਡੇ ਦੀ।"
 ਉਸ ਦੀ ਸਾਂਗ ਲਾਉਂਦਿਆਂ ਮੈ ਕਿਹਾ, " ਥੈਂਕਸ॥"
" ਜ਼ੂਅਰ ਵੈਲਕਮ।" ਉਸ ਨੇ ਇਸ ਤਰਾਂ ਕਿਹਾ ਜਿਵੇ ਵੈਲਕਮ ਕੋਈ ਗੇਂਦ ਹੋਵੇ ਅਤੇ ਮੇਰੇ ਵੱਲ ਰੋੜ੍ਹ ਦਿੱਤੀ ਹੋਵੇ।
" ਦੇਖ ਲਉ ਪਾਣੀ ਦਾ ਤਾਂ ਟੂਟੀਆਂ ਤੋਂ ਪਤਾ ਲਗ ਜਾਂਦਾ।" ਮੈਂ ਫਿਰ ਬੋਲਿਆ, " ਬੰਦੇ ਦੇ ਅੰਦਰ ਕੀ ਹੈ, ਇਹ ਪਤਾ ਲਾਉਣਾ ਕਿੰਨਾ ਔਖਾ ਹੈ।"
" ਮੈਨੂੰ ਲਾ ਕੇ ਗੱਲ ਕਰਨ ਦੀ ਕੋਈ ਲੋੜ ਨਹੀ।" ਉਸ ਨੇ ਤੋਲੀਆ ਹੈਂਗਰ 'ਤੇ ਟੰਗ ਦੇ ਕਿਹਾ, " ਨਾਲੇ ਮਂੈ ਹੀ ਤਹਾਨੂੰ ਦੱਸਿਆ ਕਿ ਕਿਹੜੀ ਟੂਟੀ ਕਿਹੜੇ ਪਾਣੀ ਦੀ ਆ।aਸ ਤਰਾਂ ਤਹਾਨੂੰ ਕੀ ਪਤਾ ਲੱਗਣਾ ਸੀ।"
ਦਿਲ ਵਿਚ ਆਇਆ ਕਿ ਕਹਾਂ ਕਿ ਆਪਣੇ ਬਾਰੇ ਵੀ ਦੱਸ ਦੇ ਤੂੰ ਕਿਹੜੀ ਘਾਟ ਦਾ ਪਾਣੀ ਪੀਤਾ ਏ,ਜੋ ਅਜੇ ਤੱਕ ਸਮਝ ਹੀ ਨਹੀ ਆਇਆ, ਪਰ ਮੈ ਚੁੱਪ ਰਿਹਾ ਅਤੇ ਦਰਵਾਜ਼ਾ ਬੰਦ ਕਰਕੇ ਨਹਾਉਣ ਲੱਗਾ।ਕੋਸਾ ਕੋਸਾ ਪਾਣੀ ਮੇਰੇ ਸਫਰ ਦੀ ਥਕਾਵਟ ਦੂਰ ਕਰਨ ਲੱਗਾ ਅਤੇ ਮੈ ਵੀ ਅਨੰਦ ਨਾਲ ਸਮਾਂ ਲਾ ਕੇ ਨਾਹਉਦਾ ਰਿਹਾ।

...ਚਲਦਾ...


samsun escort canakkale escort erzurum escort Isparta escort cesme escort duzce escort kusadasi escort osmaniye escort