ਕਿਰਦਾਰ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਲ-ਪਲ ਬਦਲਦੇ ਯਾਰੋ ਅੱਜ -ਕੱਲ੍ਹ ਕਿਰਦਾਰ ਨੇ ,
ਕਿੱਥੋਂ ਭਾਲੀਏ ਵਫ਼ਾ ਸਭ ਰਿਸ਼ਤੇ ਹੀ ਦਾਗ਼ਦਾਰ ਨੇ I

ਰੰਗ ਬਦਲਣ 'ਚ ਗਿਰਗਟ ਨੂੰ ਵੀ ਕਰ ਜਾਂਦੇ ਮਾਤ ,
ਜਿਹੜੇ ਰਹਿਣ ਦਿਖਾਉਂਦੇ, ਖ਼ਦ ਨੂੰ ਵਫ਼ਾਦਾਰ ਨੇ ।

ਮੂੰਹ ਤੇ ਮਿਠੀਆਂ-ਮਿਠੀਆਂ, ਪਿੱਠ ਤੇ ਮਾਰਨ ਛੂਰੀਆ ,
ਰੱਬ ਹੀ ਬਚਾਏ ! ਇਹ ਕਿਹੋ -ਜਿਹੇ ਕਿਰਦਾਰ ਨੇ I

ਖ਼ੂਬ ਕਰਦੇ ਰਹਿਣ ਵਿਖਾਵਾਂ ਇਹ ਭਲਾਂ ਮੰਗਣ ਦਾ ,
ਪਰ ਸੜ੍ਹਦੇ - ਭੁੱਜਦੇ , ਅੰਦਰੋ ਖਾਂਦੇ ਇਹ ਖ਼ਾਰ ਨੇ  I

ਕੋਲ਼ ਹੋਵੇ ਜੇੇ ਧੇਲੀ ਸਭ ਬਣਦੇ ਨੇ ਫਿਰ ਯਾਰ-ਵੈਲੀ ,
ਉੱਝ ਮੈ ਕੌਣ ਤੂੰ ਕੌਣ ਇਥੇ ਸਭ  ਮਤਲਬੀ ਯਾਰ ਨੇ ।

ਇੱਧਰ ਦੀਆਂ ਉੱਧਰ, ਉੱਧਰ ਦੀਆਂ ਲਾਉਣ ਇੱਧਰ,
ਕੀ ਕਹੀਏ ਯਾਰੋ ਇਹ ਲੋਕ ਤਾਂ ਮਾਨਸ਼ਿਕ ਬੀਮਾਰ ਨੇ I

ਮਨਦੀਪ ਰੱਬ ਆਪੇ ਕਰੂਗਾ ! ਇਨਸਾਫ਼ ਇੱਕ ਦਿਨ ,
ਭ੍ਰਿਸਟਾਚਾਰੀ ਵੱਢੀ ਲੈ ਕੇ ਕਰਦੇ ਜੋ ਗ਼ਰੀਬ ਮਾਰ ਨੇ I