ਕਵਿਤਾਵਾਂ

  •    ਉਦਾਸੇ ਪਿੰਡ ਦੀ ਗਾਥਾ / ਗੁਰਦੀਸ਼ ਗਰੇਵਾਲ (ਗੀਤ )
  •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
  •    ਕਰ ਲਈਏ ਸੰਭਾਲ / ਗੁਰਦੀਸ਼ ਗਰੇਵਾਲ (ਗੀਤ )
  •    ਧੰਨ ਗੁਰੂ ਨਾਨਕ / ਗੁਰਦੀਸ਼ ਗਰੇਵਾਲ (ਗੀਤ )
  •    ਆ ਨੀ ਵਿਸਾਖੀਏੇ / ਗੁਰਦੀਸ਼ ਗਰੇਵਾਲ (ਗੀਤ )
  •    ਦੋਹੇ (ਵਿਦੇਸ਼ਾਂ ਬਾਰੇ) / ਗੁਰਦੀਸ਼ ਗਰੇਵਾਲ (ਕਵਿਤਾ)
  •    ਵੀਰ ਨੂੰ / ਗੁਰਦੀਸ਼ ਗਰੇਵਾਲ (ਗੀਤ )
  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
  •    ਗੁਰੂ ਤੇ ਸਿੱਖ / ਗੁਰਦੀਸ਼ ਗਰੇਵਾਲ (ਕਵਿਤਾ)
  •    ਵੀਰਾ ਅੱਜ ਦੇ ਸ਼ੁਭ ਦਿਹਾੜੇ / ਗੁਰਦੀਸ਼ ਗਰੇਵਾਲ (ਗੀਤ )
  •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
  •    ਮਾਪਿਆਂ ਦੇ ਸਾਏ / ਗੁਰਦੀਸ਼ ਗਰੇਵਾਲ (ਗੀਤ )
  •    ਵਾਹ ਕਨੇਡਾ! ਵਾਹ..! / ਗੁਰਦੀਸ਼ ਗਰੇਵਾਲ (ਗੀਤ )
  •    ਪਗੜੀ ਸੰਭਾਲ ਜੱਟਾ / ਗੁਰਦੀਸ਼ ਗਰੇਵਾਲ (ਗੀਤ )
  •    ਗਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
  •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
  •    ਧੀ ਵਲੋਂ ਦਰਦਾਂ ਭਰਿਆ ਗੀਤ / ਗੁਰਦੀਸ਼ ਗਰੇਵਾਲ (ਗੀਤ )
  •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
  •    ਮਾਂ ਤੇ ਮਾਸੀ..! / ਗੁਰਦੀਸ਼ ਗਰੇਵਾਲ (ਕਵਿਤਾ)
  •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਗੀਤ )
  •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
  •    ਮਾਂ ਬੋਲੀ ਪੰਜਾਬੀ / ਗੁਰਦੀਸ਼ ਗਰੇਵਾਲ (ਕਵਿਤਾ)
  •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
  •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
  •    ਅਸੀਂ ਕਰੀਏ ਨਾ ਈਨ ਪਰਵਾਨ / ਗੁਰਦੀਸ਼ ਗਰੇਵਾਲ (ਗੀਤ )
  •    ਯਾਦ ਮੇਰੇ, ਬਾਪ ਦੀ ਸਤਾਏ / ਗੁਰਦੀਸ਼ ਗਰੇਵਾਲ (ਗੀਤ )
  • ਸਭ ਰੰਗ

  •    ਐਵੇਂ ਕਿਉਂ ਸੜੀ ਜਾਨੈਂ ? / ਗੁਰਦੀਸ਼ ਗਰੇਵਾਲ (ਲੇਖ )
  •    ਇਕੱਲਾਪਨ ਕਿਵੇਂ ਦੂਰ ਹੋਵੇ / ਗੁਰਦੀਸ਼ ਗਰੇਵਾਲ (ਲੇਖ )
  •    ਸਿੱਖੀ 'ਚ ਬ੍ਰਾਹਮਣਵਾਦੀ ਖੋਟ- ਇਕ ਕੌੜਾ ਸੱਚ / ਗੁਰਦੀਸ਼ ਗਰੇਵਾਲ (ਪੁਸਤਕ ਪੜਚੋਲ )
  •    ਪੰਜਾਬ ਦਾ ਪੈਲੇਸ ਕਲਚਰ / ਗੁਰਦੀਸ਼ ਗਰੇਵਾਲ (ਲੇਖ )
  •    ਪਿੱਪਲੀ ਦੀ ਛਾਂ ਵਰਗੀ / ਗੁਰਦੀਸ਼ ਗਰੇਵਾਲ (ਲੇਖ )
  •    ਏਨਾ ਫਰਕ ਕਿਉਂ? / ਗੁਰਦੀਸ਼ ਗਰੇਵਾਲ (ਲੇਖ )
  •    ਹਰੀਆਂ ਐਨਕਾਂ / ਗੁਰਦੀਸ਼ ਗਰੇਵਾਲ (ਵਿਅੰਗ )
  •    ਮਿੱਟੀ ਦਾ ਮੋਹ / ਗੁਰਦੀਸ਼ ਗਰੇਵਾਲ (ਲੇਖ )
  •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
  •    ਚਿੰਤਾ ਚਿਖਾ ਬਰਾਬਰੀ / ਗੁਰਦੀਸ਼ ਗਰੇਵਾਲ (ਲੇਖ )
  •    ਪਾ ਲੈ ਸੱਜਣਾ ਦੋਸਤੀ / ਗੁਰਦੀਸ਼ ਗਰੇਵਾਲ (ਲੇਖ )
  •    ਏਕ ਜੋਤਿ ਦੁਇ ਮੂਰਤੀ / ਗੁਰਦੀਸ਼ ਗਰੇਵਾਲ (ਲੇਖ )
  •    ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ ? / ਗੁਰਦੀਸ਼ ਗਰੇਵਾਲ (ਲੇਖ )
  •    ਥਾਂ ਥਾਂ ਤੇ ਬੈਠੇ ਨੇ ਰਾਵਣ. / ਗੁਰਦੀਸ਼ ਗਰੇਵਾਲ (ਲੇਖ )
  •    ਬਾਬਾ ਨਾਨਕ ਤੇ ਅਸੀਂ / ਗੁਰਦੀਸ਼ ਗਰੇਵਾਲ (ਲੇਖ )
  •    ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ / ਗੁਰਦੀਸ਼ ਗਰੇਵਾਲ (ਲੇਖ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸਚੁ ਸੁਣਾਇਸੀ ਸਚ ਕੀ ਬੇਲਾ॥ / ਗੁਰਦੀਸ਼ ਗਰੇਵਾਲ (ਲੇਖ )
  •    ਸਿੱਖ ਧਰਮ ਵਿੱਚ ਔਰਤ ਦਾ ਸਥਾਨ / ਗੁਰਦੀਸ਼ ਗਰੇਵਾਲ (ਲੇਖ )
  •    ਸੁੱਖ ਦਾ ਚੜ੍ਹੇ ਨਵਾਂ ਸਾਲ..! / ਗੁਰਦੀਸ਼ ਗਰੇਵਾਲ (ਲੇਖ )
  •    ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ / ਗੁਰਦੀਸ਼ ਗਰੇਵਾਲ (ਲੇਖ )
  •    ਖੁਸ਼ੀ ਦੀ ਕਲਾ-2 / ਗੁਰਦੀਸ਼ ਗਰੇਵਾਲ (ਲੇਖ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
  •    ਸਚੁ ਸੁਣਾਇਸੀ ਸਚ ਕੀ ਬੇਲਾ / ਗੁਰਦੀਸ਼ ਗਰੇਵਾਲ (ਲੇਖ )
  •    ਸਿੱਖ ਧਰਮ ਵਿੱਚ ਔਰਤ ਦਾ ਸਥਾਨ / ਗੁਰਦੀਸ਼ ਗਰੇਵਾਲ (ਲੇਖ )
  •    ਖੁਸ਼ੀ ਤੇ ਆਨੰਦ / ਗੁਰਦੀਸ਼ ਗਰੇਵਾਲ (ਲੇਖ )
  • ਸਚੁ ਸੁਣਾਇਸੀ ਸਚ ਕੀ ਬੇਲਾ॥ (ਲੇਖ )

    ਗੁਰਦੀਸ਼ ਗਰੇਵਾਲ   

    Email: gurdish.grewal@gmail.com
    Cell: +1403 404 1450, +91 98728 60488 (India)
    Address:
    Calgary Alberta Canada
    ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ।
    ਹਿੰਦ ਕੋ ਇੱਕ ਮਰਦ-ਇ-ਕਾਮਿਲ ਨੇ ਜਗਾਯਾ ਖ਼ਾਅਬ ਸੇ।

    ਜਿੱਥੇ ਡਾ. ਮੁਹੰਮਦ ਇਕਬਾਲ ਦਾ ਇਹ ਸ਼ੇਅਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਸ਼ਖ਼ਸੀਅਤ ਦੀ ਤਰਜਮਾਨੀ ਕਰਦਾ ਹੈ- ਉਥੇ ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦੇ ਆਗਮਨ ਬਾਰੇ ਲਿਖਦਿਆਂ ਹੋਇਆਂ ਕਿਹਾ ਹੈ ਕਿ- 
    ਸੁਣੀ ਪੁਕਾਰ ਦਾਤਾਰ ਪ੍ਰਭ ਗੁਰੁ ਨਾਨਕ ਜਗ ਮਾਹਿ ਪਠਾਇਆ।
    ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ, ਜਦ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਤਾਂ ਚਾਰੇ ਪਾਸੇ ਕੂੜ੍ਹ ਦਾ ਬੋਲ ਬਾਲਾ ਸੀ। ਉਸ ਸਮੇਂ ਦੇ ਤਿੰਨ ਪ੍ਰਮੁੱਖ ਮੱਤ ਸਨ- ਹਿੰਦੂ ਮੱਤ, ਇਸਲਾਮ ਤੇ ਜੋਗ ਮੱਤ। ਪਰੰਤੂ ਤਿੰਨਾਂ ਵਿੱਚ ਹੀ ਗਿਰਾਵਟ ਇੰਨੀ ਆ ਚੁੱਕੀ ਸੀ ਕਿ- ਕੋਈ ਵੀ ਮਾਨਵਤਾ ਨੂੰ ਸਹੀ ਸੇਧ ਦੇਣ ਦੇ ਕਾਬਲ ਨਹੀਂ ਸੀ ਰਿਹਾ। ਲੋਕ ਅੰਧ ਵਿਸ਼ਵਾਸਾਂ ਤੇ ਵਹਿਮਾਂ ਭਰਮਾਂ ਦੇ ਜਾਲ਼ ਵਿੱਚ ਫਸ ਕੇ ਆਪਣਾ ਮਨੁੱਖਾ ਜਨਮ ਵਿਅਰਥ ਗੁਆ ਰਹੇ ਸਨ। ਸੋ ਉਸ ਵੇਲੇ ਧਰਤੀ ਦੀ ਪੁਕਾਰ ਸੁਣ ਕੇ ਪ੍ਰਮਾਤਮਾ ਨੇ ਆਪਣਾ ਦੂਤ ਗੁਰੂ ਨਾਨਕ ਇਸ ਦੁਨੀਆਂ ਵਿੱਚ ਭੇਜਿਆ- ਜਿਸ ਦੇ ਆਉਣ ਨਾਲ-
    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗੁ ਚਾਨਣੁ ਹੋਆ।
    ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।
    ………
    ਗੁਰਮੁਖ ਕਲਿ ਵਿਚ ਪਰਗਟ ਹੋਆ।
    ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਬਾਣੀ ਜਾਂ ਉਹਨਾਂ ਦੀ ਸ਼ਖ਼ਸੀਅਤ ਬਾਰੇ ਕੋਈ ਗਲ ਕਰਨੀ ਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ-
    ਏਵਡ ਊਚਾ ਹੋਵੈ ਕੋਇ॥
    ਤਿਸ ਊਚੇ ਕੋ ਜਾਣੈ ਸੋਇ॥
    ਫਿਰ ਵੀ ਆਓ ਆਪਣੀ ਤੁੱਛ ਜਿਹੀ ਬੁੱਧੀ ਅਨੁਸਾਰ, ਸੱਚ ਦਾ ਹੋਕਾ ਦਿੰਦੀ ਉਹਨਾਂ ਦੀ ਬਾਣੀ ਦੇ ਕੁੱਝ ਕੁ ਅੰਸ਼ਾਂ ਤੇ, ਵਿਚਾਰ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰੀਏ।
    ਬਾਬੇ ਨਾਨਕ ਨੇ ਭੁੱਲੀ ਭਟਕੀ ਲੋਕਾਈ ਨੂੰ ਜ਼ਿੰਦਗੀ ਜਿਊਣ ਦਾ ਬੜਾ ਸੁਖਾਲਾ ਜਿਹਾ ਢੰਗ ਸਿਖਾਇਆ। ਸੂਰਜ, ਚੰਦਰਮਾਂ, ਰੁੱਖਾਂ, ਪਸ਼ੂਆਂ, ਪੱਥਰਾਂ, ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਨੂੰ, ਇਸ ਸਾਰੀ ਸ੍ਰਿਸ਼ਟੀ ਦੇ ਰਚਨਹਾਰੇ ਇੱਕ ਨਿਰੰਕਾਰ ਨਾਲ ਜੋੜਿਆ। ਉਸ ਦਾ 'ਇੱਕ ਓਂਕਾਰ' ਦਾ ਨਾਅਰਾ, ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ। ਕਿੰਨੀ ਵੱਡੀ ਸਚਾਈ ਛੁਪੀ ਹੈ ਇਹਨਾਂ ਦੋ ਲਫਜ਼ਾਂ 'ਚ। ਇਹ ਅਕਾਲ ਪੁਰਖ ਪ੍ਰਮੇਸ਼ਰ ਦੇ ਸਰਗੁਣ ਤੇ ਨਿਰਗੁਣ- ਦੋਹਾਂ ਸਰੂਪਾਂ ਦੀ ਵਿਆਖਿਆ ਕਰਦੇ ਹਨ। ਭਾਵ- ਉਹ ਪਰਮਾਤਮਾਂ, ਇਸ ਬ੍ਰਹਿਮੰਡ ਦੀ ਰਚਨਾ ਕਰਨ ਵਾਲਾ ਵੀ ਹੈ ਤੇ ਇਸ ਦੇ ਕਣ-ਕਣ ਵਿੱਚ ਸਮਾਇਆ ਹੋਇਆ ਵੀ ਹੈ। ਇਹ ਖੰਡ-ਬ੍ਰਹਿਮੰਡ, ਆਕਾਸ਼-ਪਾਤਾਲ, ਕੁਦਰਤ ਤੇ ਧਰਤੀ ਤੇ ਪੈਦਾ ਹੋਈਆਂ ਚੁਰਾਸੀ ਲੱਖ ਜੂਨਾਂ, ਚੰਨ, ਸੂਰਜ, ਧਰਤੀ ਸਮੇਤ ਸਾਰੇ ਗ੍ਰਹਿ- ਉਸ ਦੇ ਹੁਕਮ ਵਿੱਚ ਬੱਝੇ, ਆਪੋ ਆਪਣਾ ਰੋਲ ਨਿਭਾਅ ਰਹੇ ਹਨ। ਪਰ ਉਸ ਦੀ ਜਾਂ ਉਸ ਦੀ ਰਚਨਾ ਦੀ ਥਾਹ ਪਾਉਣੀ- ਕਿਸੇ ਮਨੁੱਖੀ ਦਿਮਾਗ ਦੇ ਵੱਸ ਦੀ ਗੱਲ ਨਹੀਂ-
    ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥
    ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
    ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥
    ਲੇਖਾ ਹੋਇ ਤ ਲਿਖਿਐ ਲੇਖੈ ਹੋਇ ਵਿਣਾਸੁ॥
    ਨਾਨਕੁ ਵਡਾ ਆਖੀਐ ਆਪੇ ਜਾਣੈ ਆਪਿ॥
    ਉਸ ਸਮੇਂ ਦੇ ਪੁਜਾਰੀ ਵਰਗ ਵਲੋਂ ਹਜ਼ਾਰਾਂ ਸਾਲਾਂ ਤੋਂ ਬਣਾਈਆਂ ਪੁਰਾਣੀਆਂ ਮਿੱਥਾਂ ਨੂੰ ਤੋੜਨਾ ਕੋਈ ਆਸਾਨ ਕੰਮ ਨਹੀਂ ਸੀ। ਪਰ ਮੇਰੇ ਬਾਬੇ ਨਾਨਕ ਨੇ ਕਿਸੇ ਨਾਲ ਲੜਾਈ ਨਹੀਂ ਕੀਤੀ, ਉੱਚਾ ਨਹੀਂ ਬੋਲਿਆ ਸਗੋਂ ਬੜੇ ਹੀ ਠਰੰਮ੍ਹੇ ਨਾਲ ਗੱਲ ਦਲੀਲ ਨਾਲ ਸਮਝਾਈ। ਪੁਜਾਰੀ ਵਰਗ ਨੂੰ ਬਾਣੀ ਰਾਹੀਂ ਐਸੇ ਸੁਆਲ ਕੀਤੇ- ਜਿਹਨਾਂ ਦੇ ਉਹਨਾਂ ਕੋਲ ਕੋਈ ਜੁਆਬ ਨਹੀਂ ਸਨ। ਉਦਾਹਰਣ ਦੇ ਤੌਰ ਤੇ- ਉਸ ਵਕਤ ਲੋਕਾਂ ਦੇ ਦਿਲੋ ਦਿਮਾਗ ਤੇ ਇਹ ਗੱਲ ਬਿਠਾ ਦਿੱਤੀ ਗਈ ਸੀ ਕਿ- ਧਰਤੀ ਇੱਕ ਬਲਦ ਦੇ ਸਿੰਗ ਤੇ ਖੜ੍ਹੀ ਹੈ ਤੇ ਜਦੋਂ ਬਲਦ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਪਰ ਬਾਬੇ ਨਾਨਕ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ-
    ਧੌਲੁ ਧਰਮ ਦਇਆ ਕਾ ਪੂਤੁ॥
    ਸੰਤੋਖ ਥਾਪਿ ਰਖਿਆ ਜਿਨਿ ਸੂਤਿ॥
    ਜੇ ਕੋ ਬੁਝੈ ਹੋਵੇ ਸਚਿਆਰੁ॥
    ਧਵਲੈ ਉਪਰਿ ਕੇਤਾ ਭਾਰੁ॥
    ਧਰਤੀ ਹੋਰੁ ਪਰੈ ਹੋਰੁ ਹੋਰੁ॥
    ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
    ਭਾਵ- ਧਰਮ ਰੂਪੀ ਨਿਯਮ ਹੀ ਬਲਦ ਹੈ, ਜੋ ਦਇਆ ਦਾ ਪੁੱਤਰ ਹੈ ਤੇ ਜਿਸ ਦੀ ਮਰਿਆਦਾ ਨਾਲ ਸੰਤੋਖ ਦਾ ਜਨਮ ਹੁੰਦਾ ਹੈ- ਇਸ ਦੇ ਸਹਾਰੇ ਧਰਤੀ ਖੜ੍ਹੀ ਹੈ। ਤੁਸੀਂ ਆਪ ਹੀ ਸੋਚੋ ਜ਼ਰਾ ਕਿ- ਇਹ ਦੁਨਿਆਵੀ ਬਲਦ ਵਿਚਾਰਾ ਇਸ ਧਰਤੀ ਦਾ ਬੇਅੰਤ ਭਾਰ ਕਿਵੇਂ ਚੁੱਕ ਸਕਦਾ ਹੈ? ਜੇ ਇਹ ਵੀ ਮੰਨ ਲਿਆ ਜਾਵੇ ਕਿ ਇਸ ਬਲਦ ਦੇ ਪੈਰਾਂ ਹੇਠ ਵੀ ਇੱਕ ਧਰਤੀ ਹੈ ਜਿਸ ਤੇ ਉਹ ਖੜ੍ਹਾ ਹੈ- ਕਿਉਂਕਿ ਧਰਤੀਆਂ ਤਾਂ ਅਨੇਕਾਂ ਹਨ, ਤਾਂ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ- ਜਿੱਥੇ ਧਰਤੀਆਂ ਖਤਮ ਜੋ ਜਾਣ ਫਿਰ ਉੱਥੇ ਆਖਿਰੀ ਬਲਦ ਕਿਸ ਦੇ ਸਹਾਰੇ ਖੜ੍ਹਾ ਹੈ? 
    ਅਰਬਦ ਨਰਬਦ ਧੁੰਧੂਕਾਰਾ॥ ਤੋਂ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ? ਬਾਰੇ ਦੱਸਦੇ ਹੋਏ ਬਾਬਾ ਨਾਨਕ ਕਹਿ ਰਹੇ ਹਨ ਕਿ-
    ਕੀਤਾ ਪਸਾਓ ਏਕੋ ਕਵਾਓ॥
    ਤਿਸ ਤੇ ਹੋਏ ਲਖ ਦਰੀਆਉ॥
    ਉਸ ਦੇ ਇੱਕ ਹੁਕਮ ਨਾਲ ਹੀ ਸਾਰੀ ਕਾਇਨਾਤ ਦਾ ਪਸਾਰਾ ਹੋ ਗਿਆ। ਪਰ ਉਹ ਕਿਹੜਾ ਵੇਲਾ ਸੀ? ਕਿਹੜੀ ਤਾਰੀਖ ਸੀ? ਕਿਹੜੀ ਰੁੱਤ ਸੀ? ਕਿਹੜਾ ਮਹੀਨਾ ਸੀ? ਕਿਹੜਾ ਸਾਲ ਸੀ? ਇਸ ਦੇ ਉੱਤਰ ਵਿੱਚ ਆਪ ਫੁਰਮਾਉਂਦੇ ਹਨ-
    ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
    ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ॥
    ਬਾਬੇ ਨਾਨਕ ਨੇ ਚਾਰੇ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕਰਕੇ, ੨੩ ਸਾਲ ਪੈਦਲ ਚਲ ਕੇ, ਤਪਦੀ ਲੋਕਾਈ ਨੂੰ ਠੰਢ ਵਰਤਾਈ। ਹਰਦੁਆਰ ਗਏ ਤਾਂ ਪਿੱਤਰਾਂ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਸਮਝਾਉਣ ਲਈ, ਆਪ ਉਲਟ ਪਾਸੇ ਪਾਣੀ ਦੇਣ ਲੱਗ ਪਏ। ਪੁਜਾਰੀਆਂ ਦੇ ਸੁਆਲ ਪੁੱਛਣ ਤੇ ਆਪ ਜੀ ਨੇ ਕਿਹਾ ਕਿ- ਜੇ ਤੁਹਾਡਾ ਪਾਣੀ ਉਹਨਾਂ ਪਿੱਤਰਾਂ ਤੱਕ ਪਹੁੰਚ ਸਕਦਾ ਹੈ ਜਿਹਨਾਂ ਦਾ ਕੋਈ ਥਹੁ ਪਤਾ ਨਹੀਂ ਤਾਂ ਮੇਰਾ ਪਾਣੀ ਕਰਤਾਰਪੁਰ ਮੇਰੇ ਖੇਤ ਵਿੱਚ ਕਿਉਂ ਨਹੀਂ ਪਹੁੰਚੇਗਾ- ਜਿਸ ਦਾ ਮੈਂਨੂੰ ਪਤਾ ਹੈ? ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ਰਾਹੀਂ ਕਿਰਤ ਕਰਨ ਦਾ ਸੰਕਲਪ ਦਿੱਤਾ। ਆਪ ਵੀ ੭੦ ਸਾਲ ਦੀ ਆਯੂ ਵਿੱਚ, ਕਰਤਾਰਪੁਰ ਵਿਖੇ ਹਲ਼ ਵਾਹ ਕੇ ਕਿਰਤ ਕਰਨ ਦੀ ਮਿਸਾਲ ਕਾਇਮ ਕੀਤੀ।
    ਬਾਬੇ ਨਾਨਕ ਦੀ ਸੱਚ ਦੀ ਬਾਣੀ ਦੇ ਬਾਣ, ਕੁਕਰਮ ਕਰਨ ਵਾਲੇ ਦੇ ਦਿੱਲ ਵਿੱਚ ਖੁੱਭ ਜਾਂਦੇ ਤੇ ਉਹ ਆਪਣੇ ਗੁਨਾਹ ਕਬੂਲ ਕਰ, ਅੱਗੋਂ ਤੋਂ ਤੋਬਾ ਕਰ ਸੱਚ ਦੇ ਲੜ ਲੱਗ ਜਾਂਦਾ। ਸੱਜਣ ਠੱਗ ਦੀ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਕਿ- ਜਿਹੜਾ ਸੱਜਣ ਅਨੇਕਾਂ ਲੋਕਾਂ ਨੂੰ ਮਿੱਠਾ ਪਿਆਰਾ ਬਣ ਕੇ ਲੁੱਟ ਚੁੱਕਾ ਸੀ- ਗੁਰੁ ਨਾਨਕ ਦੀ 'ਸੂਹੀ ਰਾਗੁ' ਵਿੱਚ ਉਚਾਰੀ ਇਸ ਬਾਣੀ ਨੂੰ ਸੁਣ ਕੇ ਉਸ ਦੇ ਵੀ ਪਾਪ ਕੰਬਣ ਲੱਗੇ ਤੇ ਉਹ ਆਪ ਜੀ ਦੇ ਚਰਨਾਂ ਤੇ ਢਹਿ ਪਿਆ-
    ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
    ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥
    ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
    ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥
    ਉਸ ਵੇਲੇ ਇਹ ਵੀ ਸੰਕਲਪ ਆਮ ਪ੍ਰਚਲਿਤ ਸੀ- ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ- ਸਾਰੇ ਪਾਪ ਧੋਤੇ ਜਾਂਦੇ ਹਨ। ਪਰ ਬਾਬੇ ਨਾਨਕ ਨੇ ਇਸ ਤੇ ਕਟਾਖਸ਼ ਕਰਦੇ ਹੋਏ ਕਿਹਾ ਕਿ- ਘਰ ਬੈਠ ਕੇ ਸੱਚੇ ਮਨ ਨਾਲ ਨਾਮ ਜਪਣਾ ਵੀ ਤੀਰਥ ਹੈ-
    ਤੀਰਥ ਨਾਵਣ ਜਾਉ ਤੀਰਥ ਨਾਮੁ ਹੈ॥
    ਤੀਰਥ ਸਬਦ ਬੀਚਾਰੁ ਅੰਤਰਿ ਗਿਆਨ ਹੈ॥
    ਬਾਹਰਲੇ ਕਰਮ ਕਾਂਡਾਂ ਨਾਲੋਂ ਮਨ ਦੀ ਸ਼ੁਧੀ ਤੇ ਜ਼ੋਰ ਦਿੰਦਿਆਂ, ਉਚਾਰਣ ਕਰਦੇ ਹਨ-
    ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥
    ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸ ਹੋਰੁ॥
    ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
    ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥
    ਬਹੁਤ ਸਾਰੇ ਜੋਤਸ਼ੀ, ਤਾਂਤਰਿਕ, ਪੰਡਤ ਜਾਂ ਬਾਬੇ ਕਹਾਉਣ ਵਾਲੇ ਲੋਕ ਵੀ, ਦੁੱਖਾਂ ਕਸ਼ਟਾਂ ਵਿੱਚ ਫਸੇ ਲੋਕਾਂ ਨੂੰ, ਮੰਤਰਾਂ ਦੇ ਤਵੀਤ ਬਣਾ ਕੇ ਦਿੰਦੇ ਤੇ ਚੋਖੀ ਮਾਇਆ ਵਸੂਲ ਲੈਂਦੇ ਜੋ ਅੱਜ ਵੀ ਜਾਰੀ ਹੈ। ਗੁਰੁ ਸਾਹਿਬ ਉਹਨਾਂ ਨੂੰ ਫਿੱਟ ਲਾਹਨਤ ਪਾਉਂਦੇ ਹੋਏ ਕਹਿ ਰਹੇ ਹਨ ਕਿ-
    ਧ੍ਰਿਗ ਤਿਨਾ ਕਾ ਜੀਵਿਆ ਜਿ ਲਿਖ ਲਿਖ ਵੇਚਹਿ ਨਾਉ॥
    ਅਤੇ ਵਿਹਲੜ ਤੇ ਪੂਜਾ ਦਾ ਮਾਲ ਖਾਣ ਵਾਲਿਆਂ ਨੂੰ ਵੀ ਫਿਟਕਾਰਦੇ ਹੋਏ ਕਹਿ ਰਹੇ ਹਨ-
    ਫਿਟ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
    ਰਾਜ, ਮਾਲ ਤੇ ਉੱਚੀ ਜਾਤ ਆਦਿ ਦਾ ਹੰਕਾਰ ਕਰਨ ਵਾਲਿਆਂ ਨੂੰ ਵੀ ਸਮਝਾ ਰਹੇ ਹਨ-
    ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗੁ॥
    ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥
    ਉਹ ਜ਼ੁਲਮ ਜਬਰ ਕਰਨ ਵਾਲਿਆਂ ਨੂੰ ਵੰਗਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ-
    ਰਾਜੇ ਸੀਹ ਮੁਕਦਮ ਕੁਤੇ॥
    ਜਾਇ ਜਗਾਇਨਿ ਬੈਠੇ ਸੁਤੇ॥
    ਇਹ ਕਹਿਣ ਦੀ ਜੁਰਅਤ ਮੇਰੇ ਬਾਬੇ ਨਾਨਕ ਤੋਂ ਬਿਨਾ ਹੋਰ ਕੌਣ ਕਰ ਸਕਦਾ ਹੈ?
    ਉਸ ਸਮੇਂ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾਸੀ। ਜਦ ਕਿ ਮਨੂੰ ਸਮਰਿਤੀ ਅਨੁਸਾਰ ਤਾਂ-
    ਢੋਰ, ਗਵਾਰ, ਸ਼ੂਦਰ, ਪਸ਼,ੂ ਨਾਰੀ।
    ਪਾਂਚਹਿ ਤਾੜਨਿ ਕੇ ਅਧਿਕਾਰੀ।
    ਅਜੇਹੇ ਵੇਲੇ ਔਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ, ਮੇਰਾ ਬਾਬਾ ਨਾਨਕ ਹੀ ਮੈਦਾਨ ਵਿੱਚ ਨਿਤਰਦਾ ਹੈ ਅਤੇ ਔਰਤ ਨੂੰ ਦੁਰਕਾਰਨ ਵਾਲਿਆਂ ਨੂੰ ਵੰਗਾਰਦਾ ਹੋਇਆ ਸੁਆਲ ਕਰਦਾ ਹੈ-
    ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
    ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
    ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
    ਭਾਵ- ਔਰਤ ਰਾਹੀਂ ਜਨਮ ਲੈਂਦੇ ਹੋ- ਔਰਤ ਦੇ ਸਰੀਰ ਵਿੱਚ ਹੀ ਤੁਹਾਡਾ ਸਰੀਰ ਬਣਦਾ ਹੈ-ਔਰਤ ਨਾਲ ਹੀ ਕੁੜਮਾਈ ਵਿਆਹ ਹੁੰਦਾ ਹੈ-ਔਰਤ ਰਾਹੀਂ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ- ਇੱਕ ਔਰਤ ਦੀ ਮੌਤ ਹੋ ਜਾਏ ਤਾਂ ਦੂਜੀ ਦੀ ਭਾਲ ਸ਼ੁਰੂ ਹੋ ਜਾਂਦੀ ਹੈ- ਤੇ ਜੋ ਰਾਜਿਆਂ ਦੀ ਜਨਮਦਾਤੀ ਹੈ- ਉਸ ਨੂੰ ਮੰਦਾ ਕਿਉਂ ਕਹਿੰਦੇ ਹੋ?
    ਮੇਰਾ ਬਾਬਾ ਨਾਨਕ, ਮਲਕ ਭਾਗੋਆਂ ਦਾ ਨਹੀਂ- ਲਾਲੋਆਂ ਦਾ ਸੰਗੀ ਹੈ- ਕਿਰਤੀਆਂ ਦਾ ਸੰਗੀ ਹੈ-
    ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
    ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
    ਧਾਰਮਿਕ ਪਹਿਰਾਵੇ ਵਿੱਚ ਰਹਿ ਕੇ, ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਵੀ ਕਹਿੰਦੇ ਹਨ-
    ਗਲੀਂ ਅਸੀ ਚੰਗੀਆ ਆਚਾਰੀਬੁਰੀਆਹ॥
    ਪਰਾਇਆ ਹੱਕ ਖਾਣ ਵਾਲੇ, ਹਿੰਦੂ ਮੁਸਲਮਾਨ ਦੋਹਾਂ ਨੂੰ ਸਮਝਾਉਂਦੇ ਹਨ-
    ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
    ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
    ਬਾਬੇ ਨਾਨਕ ਨੇ ਵਿਹਲੜਾਂ ਤੇ ਮੰਗ ਕੇ ਖਾਣ ਵਾਲਿਆਂ ਨੂੰ ਨਕਾਰਿਆ ਤੇ ਕਿਰਤੀਆਂ ਨੂੰ ਵਡਿਆਇਆ। ਪਹਾੜਾਂ ਦੀਆਂ ਕੁੰਦਰਾਂ 'ਚ ਬੈਠੇ ਜੋਗੀਆਂ ਨਾਲ ਸੰਵਾਦ ਰਚਾਏ। ਉਹਨਾਂ ਨੂੰ ਸੁਆਲ ਕੀਤੇ ਕਿ- 'ਇੱਕ ਪਾਸੇ ਤਾਂ ਤੁਸੀਂ ਗ੍ਰਹਿਸਤ ਆਸ਼ਰਮ ਤਿਆਗ ਕੇ, ਜੋਗ ਮੱਤ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰੀ ਬੈਠੇ ਹੋ- ਪਰ ਦੂਜੇ ਪਾਸੇ ਖਾਣਾ ਮੰਗਣ ਫਿਰ ਗ੍ਰਹਿਸਥੀਆਂ ਦੇ ਘਰੀਂ ਜਾਂਦੇ ਹੋ?' ਉਹਨਾਂ ਨੂੰ ਸਮਝਾਉਂਦੇ ਹੋਏ ਆਪ ਉਚਾਰਣ ਕਰਦੇ ਹਨ-
    ਜੋਗ ਨ ਖਿੰਥਾ ਜੋਗੁ ਨਾ ਡੰਡੈ ਜੋਗ ਨ ਭਸਮ ਚੜ੍ਹਾਈਐ॥
    ਜੋਗੁ ਨ ਮੁੰਦੀ ਮੂੰਡਿ ਮੁਡਾਈਐ ਜੋਗੁ ਨ ਸਿੰਗੀ ਵਾਈਐ॥
    ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ॥
    ਸਾਥੀਓ- ਇਸ ਨਵੰਬਰ ਤੋਂ ਬਾਬੇ ਨਾਨਕ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਸ਼ਨ ਸ਼ੁਰੁ ਹੋ ਜਾਣੇ ਹਨ ਜੋ ਦੇਸ਼-ਵਿਦੇਸ਼ 'ਚ ਸਾਰਾ ਸਾਲ ਭਾਵ ਅਗਲੇ ਨਵੰਬਰ ਤੱਕ ਚਲਣਗੇ। ਇਸ ਵਿੱਚ ਗੁਰੁ ਘਰਾਂ ਦੀ ਸਜਾਵਟ, ਕਥਾ- ਕੀਰਤਨ ਤੋਂ ਇਲਾਵਾ- ਵੰਨ-ਸੁਵੰਨੇ ਪਕਵਾਨ ਵੀ ਲੰਗਰ ਵਿੱਚ ਸ਼ਾਮਲ ਹੋਣਗੇ। ਨਗਰ ਕੀਰਤਨ ਵੀ ਹੋਣਗੇ। ਹੋ ਸਕਦਾ ਹੈ ਅਸੀਂ ਖੁਸ਼ੀ ਦਾ ਇਜ਼ਹਾਰ ਕਰਨ ਲਈ, ਪਟਾਖੇ ਜਾਂ ਆਤਸ਼ਬਾਜ਼ੀ ਵੀ ਚਲਾਈਏ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ- ਕੀ ਅਸੀਂ ਬਾਬੇ ਨਾਨਕ ਦੀ ਤੁਕ- ਪਵਣ ਗੁਰੁ ਪਾਣੀ ਪਿਤਾ ਮਾਤਾ ਧਰਤੁ ਮਹਤੁ॥ ਤੇ ਅਮਲ ਕਰਦੇ ਹਾਂ?
    ਆਓ ਅੱਜ ਆਪਣੇ ਆਪ ਨੂੰ ਵੀ ਕੁੱਝ ਸੁਆਲ ਕਰੀਏ। ਤਕਰੀਬਨ ਢਾਈ ਸੌ ਸਾਲ ਦਾ ਸਮਾਂ ਲਾ ਕੇ, ਦਸ ਜਾਮੇ ਧਾਰਨ ਕਰਕੇ, ਵਹਿਮਾਂ ਭਰਮਾਂ ਦੇ ਜਿਸ ਅੰਨ੍ਹੇ ਖੂਹ ਵਿੱਚੋਂ ਸਾਨੂੰ ਬਾਬੇ ਨਾਨਕ ਨੇ ਬਾਹਰ ਕੱਢਿਆ ਸੀ- ਕੀ ਅਸੀਂ ਮੁੜ ਉਸੇ ਵਿੱਚ ਤਾਂ ਨਹੀਂ ਡਿਗ ਪਏ? ਕਿਤੇ ਅੱਜ ਵੀ ਪੁਜਾਰੀ ਵਰਗ- ਚਾਹੇ ਉਹ ਕਿਸੇ ਵੀ ਪਹਿਰਾਵੇ ਵਿੱਚ ਹੋਵੇ- ਸਾਨੂੰ ਲੁੱਟ ਕੇ ਤਾਂ ਨਹੀਂ ਖਾ ਰਿਹਾ? ਕੀ ਅਸੀਂ ਬਾਬੇ ਨਾਨਕ ਦੀ ਬਾਣੀ ਤੋਂ ਸੇਧ ਲੈ ਕੇ- ਚੱਜ ਦਾ ਜੀਵਨ ਜਿਊਣ ਦਾ ਢੰਗ ਤਰੀਕਾ ਸਿੱਖ ਲਿਆ ਹੈ?
    ਨਾਨਕ ਨਾਮ ਲੇਵਾ ਸੰਗਤਾਂ ਵਿੱਚ ਬਾਬੇ ਨਾਨਕ ਪ੍ਰਤੀ ਅਥਾਹ ਸ਼ਰਧਾ ਹੈ। ਉਹਨਾਂ ਦੇ ਮੁਰੀਦ ਹਿੰਦੂ ਵੀ ਹਨ- ਮੁਸਲਮਾਨ ਵੀ ਹਨ-ਸਿੰਧੀ ਵੀ ਹਨ ਤੇ ਤਿੱਬਤੀ ਵੀ। ਉਸ ਦਾ ਘੇਰਾ ਬਹੁਤ ਵਿਸ਼ਾਲ ਹੈ। ਉਸ ਨੇ ਕਿਸੇ ਨੂੰ ਵੀ ਧਰਮ ਪ੍ਰੀਵਰਤਨ ਕਰਨ ਨੂੰ ਨਹੀਂ ਕਿਹਾ ਕਦੇ। ਕਿਸੇ ਨਾਲ ਵੈਰ ਵਿਰੋਧ ਨਹੀਂ ਕੀਤਾ। ਮੱਤ-ਭੇਦ ਹੁੰਦੇ ਹੋਏ ਵੀ- ਕਿਸੇ ਨਾਲ ਝਗੜਾ ਨਹੀਂ ਕੀਤਾ। ਸਭ ਨਾਲ ਸੰਵਾਦ ਰਚਾਇਆ- ਤਰਕ ਨਾਲ ਗੱਲ ਕੀਤੀ। ਲੋਕ ਆਪਣੇ ਆਪਉਸ ਦੀ ਵਿਚਾਰਧਾਰਾ ਨਾਲ ਜੁੜਦੇ ਗਏ। ਅੱਜ ਲੋੜ ਹੈ- ਬਾਬੇ ਨਾਨਕ ਦੀ ਫਿਲਾਸਫੀ ਤੇ ਅਮਲ ਕਰਨ ਦੀ। ਉਸ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਦੀ। ਵਿਰੋਧੀਆਂ ਨਾਲ ਵੀ ਸਿਰ ਜੋੜ ਕੇ ਬੈਠ ਕੇ ਦਲੀਲ ਨਾਲ ਗੱਲ ਕਰਨ ਦੀ। ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਹਨ।
    ਆਓ ਇਸ ਸ਼ੁਭ ਦਿਹਾੜੇ ਤੇ ਬਾਬੇ ਨਾਨਕ ਦਾ ਉਪਦੇਸ਼ ਮਨ 'ਚ ਵਸਾਈਏ-
    ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥