ਕਵਿਤਾਵਾਂ

 •    ਉਦਾਸੇ ਪਿੰਡ ਦੀ ਗਾਥਾ / ਗੁਰਦੀਸ਼ ਗਰੇਵਾਲ (ਗੀਤ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਕਰ ਲਈਏ ਸੰਭਾਲ / ਗੁਰਦੀਸ਼ ਗਰੇਵਾਲ (ਗੀਤ )
 •    ਧੰਨ ਗੁਰੂ ਨਾਨਕ / ਗੁਰਦੀਸ਼ ਗਰੇਵਾਲ (ਗੀਤ )
 •    ਆ ਨੀ ਵਿਸਾਖੀਏੇ / ਗੁਰਦੀਸ਼ ਗਰੇਵਾਲ (ਗੀਤ )
 •    ਦੋਹੇ (ਵਿਦੇਸ਼ਾਂ ਬਾਰੇ) / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰ ਨੂੰ / ਗੁਰਦੀਸ਼ ਗਰੇਵਾਲ (ਗੀਤ )
 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਗੁਰੂ ਤੇ ਸਿੱਖ / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰਾ ਅੱਜ ਦੇ ਸ਼ੁਭ ਦਿਹਾੜੇ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਮਾਪਿਆਂ ਦੇ ਸਾਏ / ਗੁਰਦੀਸ਼ ਗਰੇਵਾਲ (ਗੀਤ )
 •    ਵਾਹ ਕਨੇਡਾ! ਵਾਹ..! / ਗੁਰਦੀਸ਼ ਗਰੇਵਾਲ (ਗੀਤ )
 •    ਪਗੜੀ ਸੰਭਾਲ ਜੱਟਾ / ਗੁਰਦੀਸ਼ ਗਰੇਵਾਲ (ਗੀਤ )
 •    ਗਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਧੀ ਵਲੋਂ ਦਰਦਾਂ ਭਰਿਆ ਗੀਤ / ਗੁਰਦੀਸ਼ ਗਰੇਵਾਲ (ਗੀਤ )
 •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
 • ਸਭ ਰੰਗ

 •    ਐਵੇਂ ਕਿਉਂ ਸੜੀ ਜਾਨੈਂ ? / ਗੁਰਦੀਸ਼ ਗਰੇਵਾਲ (ਲੇਖ )
 •    ਇਕੱਲਾਪਨ ਕਿਵੇਂ ਦੂਰ ਹੋਵੇ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖੀ 'ਚ ਬ੍ਰਾਹਮਣਵਾਦੀ ਖੋਟ- ਇਕ ਕੌੜਾ ਸੱਚ / ਗੁਰਦੀਸ਼ ਗਰੇਵਾਲ (ਪੁਸਤਕ ਪੜਚੋਲ )
 •    ਪੰਜਾਬ ਦਾ ਪੈਲੇਸ ਕਲਚਰ / ਗੁਰਦੀਸ਼ ਗਰੇਵਾਲ (ਲੇਖ )
 •    ਪਿੱਪਲੀ ਦੀ ਛਾਂ ਵਰਗੀ / ਗੁਰਦੀਸ਼ ਗਰੇਵਾਲ (ਲੇਖ )
 •    ਏਨਾ ਫਰਕ ਕਿਉਂ? / ਗੁਰਦੀਸ਼ ਗਰੇਵਾਲ (ਲੇਖ )
 •    ਹਰੀਆਂ ਐਨਕਾਂ / ਗੁਰਦੀਸ਼ ਗਰੇਵਾਲ (ਵਿਅੰਗ )
 •    ਮਿੱਟੀ ਦਾ ਮੋਹ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਚਿੰਤਾ ਚਿਖਾ ਬਰਾਬਰੀ / ਗੁਰਦੀਸ਼ ਗਰੇਵਾਲ (ਲੇਖ )
 •    ਪਾ ਲੈ ਸੱਜਣਾ ਦੋਸਤੀ / ਗੁਰਦੀਸ਼ ਗਰੇਵਾਲ (ਲੇਖ )
 •    ਏਕ ਜੋਤਿ ਦੁਇ ਮੂਰਤੀ / ਗੁਰਦੀਸ਼ ਗਰੇਵਾਲ (ਲੇਖ )
 •    ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ ? / ਗੁਰਦੀਸ਼ ਗਰੇਵਾਲ (ਲੇਖ )
 •    ਥਾਂ ਥਾਂ ਤੇ ਬੈਠੇ ਨੇ ਰਾਵਣ. / ਗੁਰਦੀਸ਼ ਗਰੇਵਾਲ (ਲੇਖ )
 •    ਬਾਬਾ ਨਾਨਕ ਤੇ ਅਸੀਂ / ਗੁਰਦੀਸ਼ ਗਰੇਵਾਲ (ਲੇਖ )
 •    ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ / ਗੁਰਦੀਸ਼ ਗਰੇਵਾਲ (ਲੇਖ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ॥ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖ ਧਰਮ ਵਿੱਚ ਔਰਤ ਦਾ ਸਥਾਨ / ਗੁਰਦੀਸ਼ ਗਰੇਵਾਲ (ਲੇਖ )
 •    ਸੁੱਖ ਦਾ ਚੜ੍ਹੇ ਨਵਾਂ ਸਾਲ..! / ਗੁਰਦੀਸ਼ ਗਰੇਵਾਲ (ਲੇਖ )
 •    ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ / ਗੁਰਦੀਸ਼ ਗਰੇਵਾਲ (ਲੇਖ )
 •    ਖੁਸ਼ੀ ਦੀ ਕਲਾ-2 / ਗੁਰਦੀਸ਼ ਗਰੇਵਾਲ (ਲੇਖ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ / ਗੁਰਦੀਸ਼ ਗਰੇਵਾਲ (ਲੇਖ )
 • ਸਿੱਖ ਧਰਮ ਵਿੱਚ ਔਰਤ ਦਾ ਸਥਾਨ (ਲੇਖ )

  ਗੁਰਦੀਸ਼ ਗਰੇਵਾਲ   

  Email: gurdish.grewal@gmail.com
  Cell: +1403 404 1450, +91 98728 60488 (India)
  Address:
  Calgary Alberta Canada
  ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ- ਇੱਕ ਸਨਾਤਨ ਮੱਤ ਭਾਵ ਹਿੰਦੂ ਮੱਤ ਤੇ ਦੂਜਾ ਇਸਲਾਮ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ ਕਿ- ਦੋਹਾਂ ਮੱਤਾਂ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਤਾਂ ਔਰਤ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੋਈ ਹੈ। ਇਸ ਤੋਂ ਬਿਨਾ ਔਰਤਾਂ ਨੂੰ, ਪੂਜਾ ਪਾਠ ਕਰਨ ਜਾਂ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਬਿਨਾ ਸ਼ੱਕ- ਹਿੰਦੁਸਤਾਨ ਦੇ ਕਈ ਵੱਡੇ ਮੰਦਰਾਂ ਵਿੱਚ ਤਾਂ ਅੱਜ ਤੱਕ ਵੀ ਔਰਤਾਂ ਦੇ ਜਾਣ ਦੀ ਮਨਾਹੀ- ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਣ ਖਾਤਿਰ, ਮਰਦਾਂ ਤੋਂ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ। 
  ਇਸਲਾਮ ਮੱਤ ਵਿੱਚ ਵੀ, ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ। ਅਜੇ ਤੱਕ ਵੀ ਕਿਸੇ ਮਸਜਿਦ ਵਿੱਚ ਔਰਤਾਂ ਆਦਮੀਆਂ ਦੇ ਸਾਹਮਣੇ ਨਹੀਂ ਬੈਠ ਸਕਦੀਆਂ ਤੇ ਨਾ ਹੀ ਕੋਈ ਧਾਰਮਿਕ ਪ੍ਰਵਚਨ ਸੁਣ ਸਕਦੀਆਂ ਹਨ- ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ, ਓਹਲੇ ਬਿਠਾਇਆ ਜਾਂਦਾ ਹੈ। ਦੋਹਾਂ ਧਰਮਾਂ ਦੇ ਲੋਕ, ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ। ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਸਰ ਕਰਦੀ ਰਹੀ। ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ ਤਾਂ ਉਹ ਜਦ ਮਰਜ਼ੀ ਦੂਸਰੀ ਨਾਲ ਵਿਆਹ ਕਰ ਲੈਂਦਾ। ਪਰ ਇਸ ਦੇ ਉਲਟ ਕਿਸੇ ਔਰਤ ਨੂੰ, ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ- ਸਗੋਂ ਉਸ ਨੂੰ ਜਿਉਂਦੇ ਜੀਅ ਪਤੀ ਦੇ ਨਾਲ ਸਤੀ ਕਰ ਦਿੱਤਾ ਜਾਂਦਾ। ਔਰਤ ਨੂੰ ਮਰਦ ਦੀ ਦਾਸੀ ਜਾਂ ਇੱਕ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ? ਭਗਤ ਛੱਜੂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ-'ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਉਸ ਤੋਂ ਦੂਰ ਹੀ ਰਹੋ'। ਪਤੀ ਕਿੰਨਾ ਵੀ ਦੁਰਾਚਾਰੀ ਹੋਵੇ, ਨਸ਼ਈ ਹੋਵੇ- ਉਹ ਉਸ ਦਾ ਮਾਲਕ ਹੈ ਤੇ ਪਤਨੀ ਨੇ ਉਸ ਦੀ ਸੇਵਾ ਹੀ ਕਰਨੀ ਹੈ। ਔਰਤ ਦੇ ਦੈਵੀ ਗੁਣਾਂ- ਸੰਜਮ, ਸੇਵਾ, ਪਿਆਰ, ਪਰਉਪਕਾਰ, ਸਹਿਨਸ਼ੀਲਤਾ, ਮਮਤਾ, ਮਿਹਨਤੀ ਸੁਭਾਅ ਆਦਿ ਵੱਲ ਕਿਸੇ ਦਾ ਕਦੇ ਧਿਆਨ ਹੀ ਨਹੀਂ ਸੀ ਗਿਆ।
  ਅਜੇਹੇ ਭਿਆਨਕ ਸਮੇਂ, ਪੰਦਰਵੀਂ ਸਦੀ ਦੇ ਅੱਧ ਤੋਂ ਬਾਅਦ, ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ- ਜੋ ਔਰਤ ਜ਼ਾਤ ਲਈ ਇੱਕ ਮਸੀਹਾ ਬਣ ਕੇ ਆਏ। ਉਹਨਾਂ ਔਰਤ ਮਰਦ ਦੀ ਬਰਾਬਰਤਾ ਤੇ, ਸਿੱਖ ਧਰਮ ਦੀ ਨੀਂਹ ਰੱਖੀ। ਉਹਨਾਂ ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ ਰਾਜਿਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਸੁਆਲ ਕੀਤਾ-
  ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨੁ॥ (ਅੰਗ ੪੭੩)
  ਉਹ ਆਪਣੇ ਮਾਤਾ ਤ੍ਰਿਪਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ। ਜਦ ਅੱਠ ਕੁ ਸਾਲ ਦੀ ਉਮਰ ਵਿੱਚ, ਹਿੰਦੂ ਮੱਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਸੁਆਲ ਕੀਤਾ ਕਿ- 'ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ?' ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ ਔਰਤ ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦੇ। ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ। ਜਦ ਬੇਬੇ ਨਾਨਕੀ ਨੇ ਸੁਲਤਾਨਪੁਰ ਜਾਣ ਕਈ ਉਹਨਾਂ ਨੂੰ ਕਿਹਾ ਤਾਂ ਉਹ ਨਾਂਹ ਨਹੀਂ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਪਿੱਛੋਂ ਜਦੋਂ ਗੁਰੁ ਸਾਹਿਬ ਉਦਾਸੀਆਂ ਤੇ ਜਾਂਦੇ, ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸੁਲੱਖਣੀ ਅਤੇ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਵੀ ਜ਼ਿੰਮੇਵਾਰੀ ਵੀ ਸੌਂਪ ਕੇ ਜਾਂਦੇ। ਇਹ ਸਭ ਗੁਰੂ ਘਰ ਵਿੱਚ ਔਰਤ ਦੇ ਸਤਿਕਾਰ ਦੀਆਂ ਹੀ ਮਿਸਾਲਾਂ ਹਨ।
  ਦਸ ਜਾਮਿਆਂ ਵਿੱਚ, ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ, ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ, ਕੇਵਲ ਦੋਹਾਂ ਦੀ ਆਤਮਾ ਨੂੰ ਜੀਵ-ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ- ਜੋ ਪ੍ਰਭੂ ਪਤੀ ਦੇ ਮਿਲਾਪ ਲਈ ਤੜਪਦੀ ਹੈ- ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ। ਗੁਰਬਾਣੀ ਅਨੁਸਾਰ- ਸਾਰੇ ਜਗਤ ਦਾ ਪਤੀ ਪ੍ਰਮੇਸ਼ਰ ਹੈ ਤੇ ਸਾਰੇ ਮਰਦ- ਔਰਤਾਂ, ਉਸੇ ਦੀਆਂ ਇਸਤਰੀਆਂ ਹਨ। ਇਸ ਤਰ੍ਹਾਂ, ਗੁਰੁ ਸਾਹਿਬਾਂ ਨੇ ਬਾਣੀ ਵਿੱਚ ਸ਼ਿੰਗਾਰ ਰਸ ਭਰ ਕੇ, ਅਧਿਆਤਮਕ ਪ੍ਰੇਮ ਨੂੰ, ਲੋਕਾਂ ਦੇ ਦਿਲਾਂ ਤੱਕ ਸਰਲਤਾ ਨਾਲ ਪੁਚਾ ਦਿੱਤਾ। ਨਾਲ ਹੀ ਗੁਰੂ ਸਾਹਿਬਾਂ ਨੇ, ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਵੀ, ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ। ਉਹਨਾਂ ਉਸ ਸਮੇਂ ਦੇ- ਮੁੱਲਾਂ, ਮੁਲਾਣਿਆਂ, ਕਾਜੀਆਂ ਹਾਜੀਆਂ, ਪੰਡਤਾਂ, ਵਿਦਵਾਨਾਂ, ਨਾਥਾਂ, ਜੋਗੀਆਂ ਤੇ ਧਾਰਮਿਕ ਜਾਂ ਰਾਜਸੀ ਆਗੂਆਂ ਦੀ, ਔਰਤ ਪ੍ਰਤੀ ਨੀਵੀਂ ਸੋਚ ਦੀ ਖੁਲ੍ਹ ਕੇ ਨਿੰਦਾ ਕੀਤੀ ਤੇ ਇਨਸਾਨੀਅਤ ਦਾ ਸੱਚਾ- ਸੁੱਚਾ ਮਾਰਗ ਦਰਸਾਇਆ। ਉਹ ਆਪਣੇ ਸਮੇਂ ਦੇ ਪਹਿਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ ਜਿਹਨਾਂ ਧਾਰਮਿਕ ਆਗੂਆਂ ਦੀਆਂ ਅੱਖਾਂ ਖੋਲ੍ਹਦੇ ਹੋਏ, ਨਗਾਰੇ ਦੀ ਚੋਟ ਤੇ ਕਿਹਾ ਕਿ- ਜਿਸ ਔਰਤ ਤੋਂ ਜਨਮ ਲੈਂਦੇ ਹੋ- ਤੇ ਜਿਸ ਬਿਨਾ ਕੋਈ ਸਮਾਜਿਕ ਜਾਂ ਭਾਈਚਾਰਕ ਕੰਮ ਨਹੀਂ ਚਲ ਸਕਦਾ- ਉਸ ਦੀ ਨਿਰਾਦਰੀ ਕਰਨਾ ਕਿਥੋਂ ਦੀ ਸਿਆਣਪ ਹੈ?-
  ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
  ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ (ਅੰਗ ੪੭੩)
  ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ- ਉਥੇ ਮਰਦ ਤੇ ਔਰਤਾਂ ਨੂੰ ਇੱਕੱਠੇ ਬਿਠਾ, ਇੱਕੋ ਜਿਹਾ ਉਪਦੇਸ਼ ਦਿੰਦੇ। ਵੈਸੇ ਵੀ ਸਿੱਖ ਧਰਮ ਦਾ ਸਿਧਾਂਤ- 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਇੰਨਾ ਸਰਲ ਸੀ ਕਿ- ਹਰੇਕ ਮੱਤ ਦੇ ਲਿਤਾੜੇ ਹੋਏ, ਮਰਦ ਔਰਤਾਂ ਵੱਡੀ ਗਿਣਤੀ ਵਿੱਚ, ਇਸ ਮੱਤ ਨੂੰ ਧਾਰਨੀ ਹੋ ਗਏ।
  ਦੂਸਰੇ ਪਾਤਸ਼ਾਹ ਸ੍ਰੀ ਗੁਰੁ ਅੰਗਦ ਦੇਵ ਜੀ ਨੇ ਤਾਂ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦੇ ਇੰਚਾਰਜ ਥਾਪ ਦਿੱਤਾ। ਜਿਸ ਕਾਰਨ ਉਹ, ਸੰਗਤ ਵਿੱਚ ਜਿਸ ਮਾਣ ਸਤਿਕਾਰ ਦੇ ਪਾਤਰ ਬਣੇ- ਉਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ, ਨਾਮ ਸਿਮਰਨ ਵਿੱਚ ਰੰਗੀ ਹੋਈ ਐਸੀ ਰੱਬੀ ਰੂਹ ਸਨ ਕਿ- ਉਹ ਦੂਰੋਂ ਨੇੜਿਉਂ ਆਈ ਸੰਗਤ ਦੀ ਆਓ ਭਗਤ ਵਿੱਚ ਕੋਈ ਕਸਰ ਨਾ ਛੱਡਦੇ। ਉਹਨਾਂ ਦੀ ਆਪਣੇ ਹੱਥੀਂ ਬਣਾਈ ਖੀਰ ਦੀ ਮਿਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ। ਆਪ ਜੀ ਦੀ ਜਾਣਕਾਰੀ ਹਿੱਤ ਇਹ ਵੀ ਦੱਸ ਦਿਆਂ ਕਿ- ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੋ ਕਰਨਾਟਕਾ ਤੋਂ ਹਨ- ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ, ਆਪਣੀ ਬੇਟੀ ਦਾ ਨਾਮ ਵੀ 'ਖੀਵੀ' ਰੱਖਿਆ ਹੈ, ਅਤੇ ਉਹ ਉਸਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਾਉਂਦੇ ਹਨ। ਕਾਸ਼! ਅਸੀਂ ਵੀ ਇਹਨਾਂ ਸਨਮਾਨਯੋਗ ਸਿੱਖ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਲ ਮਾਡਲ ਬਣਾ ਸਕੀਏ!
  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮ ਚਿੰਨ੍ਹਾਂ ਤੇ ਚਲਦੇ ਹੋਏ, ਤੀਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਨੇ ਵੀ, ਔਰਤ ਦੀ ਸਥਿਤੀ ਸੁਧਾਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਹਨਾਂ ਔਰਤ ਜ਼ਾਤ ਦੇ ਮੱਥੇ ਦਾ ਕਲੰਕ ਬਣ ਚੁੱਕੀ, ਸਤੀ ਦੀ ਪ੍ਰਥਾ ਦਾ ਵਿਰੋਧ ਕਰਦਿਆਂ ਹੋਇਆਂ ਫੁਰਮਾਇਆ-
  ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
  ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ (ਅੰਗ ੭੮੭)
  ਉਹਨਾਂ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ, ਸਤੀ ਪ੍ਰਥਾ ਬੰਦ ਕਰਵਾਉਣ ਲਈ ਕਨੂੰਨ ਬਣਵਾਇਆ। ਗੁਰੁ ਸਾਹਿਬਾਂ ਨੇ ਇਹ ਵੀ ਕਿਹਾ ਕਿ- ਜੇ ਮਰਦ ਦੂਜਾ ਵਿਆਹ ਕਰਾ ਸਕਦਾ ਹੈ ਤਾ ਔਰਤ ਕਿਉਂ ਨਹੀਂ? ਸੋ ਉਹਨਾਂ ਵਿਧਵਾ ਵਿਆਹ ਦੀ ਰੀਤ ਵੀ ਸ਼ੁਰੂ ਕੀਤੀ। ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀ ਹਿਦਾਇਤ ਸਦਕਾ- ਬੀਬੀਆਂ ਸੰਗਤ ਵਿੱਚ ਵੀ ਘੁੰਡ ਕੱਢ ਕੇ ਆਉਂਦੀਆਂ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ- ਕੋਈ ਵੀ ਔਰਤ ਸੰਗਤ ਵਿੱਚ ਪਰਦਾ ਕਰਕੇ ਨਾ ਆਵੇ। ਸੋ ਇਸ ਤਰ੍ਹਾਂ ਔਰਤਾਂ ਨੂੰ ਘੁੰਡ ਤੋਂ ਛੁਟਕਾਰਾ ਮਿਲ ਗਿਆ। ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਬਾਈ ਮੰਜੀਆਂ ਥਾਪੀਆਂ- ਭਾਵ ਬਾਈ ਸਿੱਖਾਂ ਨੂੰ ਵੱਖ ਵੱਖ ਥਾਵਾਂ ਤੇ ਪ੍ਰਚਾਰਕ ਨਿਯੁਕਤ ਕੀਤਾ- ਜਿਹਨਾਂ ਵਿੱਚੋਂ ਦੋ ਮੰਜੀਆਂ ਬੀਬੀਆਂ ਨੂੰ ਸੌਂਪੀਆਂ। ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ- ਜੋ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਮਹਿਲ, ਤੇ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਮਾਤਾ ਜੀ ਸਨ- ਦਾ ਨਾਮ ਵੀ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। 
  ਛੇਵੇਂ ਪਾਤਸ਼ਾਹ ਨੇ ਵੀ, ਗੁਜਰਾਤ ਵਿੱਚ ਫਕੀਰ ਸ਼ਾਹਦੌਲਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ 'ਔਰਤ ਈਮਾਨ' ਕਹਿ- ਔਰਤ ਨੂੰ ਵਡਿਆਇਆ। ਉਹਨਾਂ ਦੇ ਇਹ ਵੀ ਬਚਨ ਸਨ ਕਿ- ਹਰ ਮਾਂ ਕੋਲ ਇੱਕ ਬੇਟੀ ਜਰੂਰ ਹੋਣੀ ਚਾਹੀਦੀ ਹੈ-
  ਸੀਲ ਖਾਨ ਕੰਨਿਆ ਇਕ ਹੋਵੈ।
  ਨਹੀਂ ਤੋ ਮਾ ਗ੍ਰਹਿਸਤ ਵਿਗੋਵੈ। (ਗੁਰਬਿਲਾਸ ਪਾਤਸ਼ਾਹੀ ਛੇਵੀਂ)
  ਸਿੱਖ ਧਰਮ ਵਿੱਚ ਗ੍ਰਹਿਸਤ ਆਸ਼ਰਮ ਨੂੰ ਵਡਿਆਇਆ ਗਿਆ ਹੈ। ਕਿਤੇ ਵੀ ਔਰਤ ਜਾਂ ਗ੍ਰਹਿਸਤ ਨੂੰ ਤਿਆਗ ਕੇ ਭਗਤੀ ਕਰਨ ਦੀ ਗੱਲ ਨਹੀਂ ਕੀਤੀ ਗਈ। 
  ਗੁਰਮਤਿ ਵਿੱਚ- ਔਰਤ ਨੂੰ ਮਰਦ ਦੀ ਕਮਜ਼ੋਰੀ ਨਹੀਂ, ਸਗੋਂ ਤਾਕਤ ਦਰਸਾਇਆ ਗਿਆ ਹੈ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿੱਚ- ਬੇਬੇ ਨਾਬਕੀ, ਬੀਬੀ ਅਮਰੋ, ਬੀਬੀ ਭਾਨੀ, ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਤੋਂ ਬਿਨਾ ਮਾਈ ਭਾਗੋ, ਮਹਾਂਰਾਣੀ ਸਦਾ ਕੌਰ ਤੇ ਰਾਣੀ ਜਿੰਦਾਂ ਵਰਗੀਆਂ ਅਨੇਕ ਸੂਰਬੀਰ ਔਰਤਾਂ ਦੀ ਮਹਾਨਤਾ ਕਿਸੇ ਤੋਂ ਲੁਕੀ ਛਿਪੀ ਨਹੀਂ। ਮਾਈ ਭਾਗੋ ਵਰਗੀਆਂ ਇੱਕ ਦਿਨ 'ਚ ਨਹੀਂ ਮੈਦਾਨੇ ਜੰਗ ਵਿੱਚ, ਚਾਲ਼ੀ ਸਿੰਘਾਂ ਦੀ ਅਗਵਾਈ ਕਰਨ ਦੇ ਯੋਗ ਹੋ ਗਈਆਂ। ਉਹਨਾਂ ਨੂੰ ਬਚਪਨ ਵਿੱਚ ਹੀ ਘੋੜ ਸਵਾਰੀ ਤੇ ਤਲਵਾਰ ਦੇ ਜੌਹਰ ਸਿੱਖਣ ਦੇ ਅਵਸਰ ਪ੍ਰਦਾਨ ਹੋਏ ਸਨ। ਇਸ ਤੋਂ ਜ਼ਾਹਿਰ ਹੈ ਕਿ- ਸਿੱਖ ਪਰਿਵਾਰਾਂ ਵਿੱਚ ਬੱਚੀਆਂ ਨੂੰ, ਮਰਦਾਂ ਦੇ ਬਰਾਬਰ ਹੀ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਿੱਖਣ ਦੀ ਖੁਲ੍ਹ ਸੀ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ  ਗੁਰੂ ਸਾਹਿਬ ਤੋਂ ਬਾਅਦ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ, ਕੌਮ ਦੀ ਅਗਵਾਈ ਕਰਦੀਆਂ ਰਹੀਆਂ। ਦਸ਼ਮੇਸ਼ ਪਿਤਾ ਵਲੋਂ, ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਦੇਣਾ- ਔਰਤ ਦੇ ਸਨਮਾਨ ਦੀ ਸਿਖਰ ਹੈ।
  ਇਥੇ ਹੀ ਬੱਸ ਨਹੀਂ- ਸਿੱਖ ਧਰਮ ਵਿੱਚ ਤਾਂ, ਔਰਤ ਆਪਣੇ ਪਰਿਵਾਰ ਦੀ ਮੈਂਬਰ ਹੋਵੇ ਜਾਂ  ਪਰਾਈ- ਸਭ ਦਾ ਹੀ ਬਰਾਬਰ ਸਤਿਕਾਰ ਕਰਨ ਦੀ ਹਿਦਾਇਤ ਹੈ। ਭਾਈ ਗੁਰਦਾਸ ਜੀ ਅਨੁਸਾਰ-
  ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।
  ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਖਾਲਸਾ ਪੰਥ ਦੀ ਸਾਜਨਾ ਕਰਕੇ, ਮਨੁੱਖਤਾ ਨੂੰ ਇੱਕ ਉੱਚੇ ਸੁੱਚੇ ਕਿਰਦਾਰ ਵਾਲਾ, ਸੰਪੂਰਨ ਖ਼ਾਲਸ ਇਨਸਾਨ, ਦੇਣ ਦਾ ਮਹਾਨ ਕਾਰਜ ਕੀਤਾ। ਇਹੀ ਕਾਰਨ ਸੀ ਕਿ- ਪਿਤਾ ਦਸ਼ਮੇਸ਼ ਦਾ ਹੁਕਮ ਮੰਨ ਕੇ ਸਾਹਿਬਜ਼ਾਦਾ ਅਜੀਤ ਸਿੰਘ ੧੪ ਸਾਲ ਦੀ ਛੋਟੀ ਜਿਹੀ ਉਮਰੇ, ਪੰਡਤ ਦੇਵ ਦਾਸ ਦੀ ਬ੍ਰਾਹਮਣੀ ਨੂੰ ਮੁਗਲਾਂ ਹੱਥੋਂ ਛੁਡਾ ਲਿਆਉਂਦਾ ਹੈ। ਇਤਿਹਾਸ ਗਵਾਹ ਹੈ ਕਿ- ਖਾਲਸੇ ਨੇ ਦੁਸ਼ਮਣਾਂ ਦੀਆਂ ਔਰਤਾਂ ਨਾਲ ਵੀ ਕਦੇ ਦੁਰਵਿਹਾਰ ਨਹੀਂ ਕੀਤਾ। ਜਦੋਂ ਅਬਦਾਲੀ ਵਰਗੇ ਹਿੰਦੁਸਤਾਨ ਤੇ ਹਮਲੇ ਕਰਦੇ- ਤਾਂ ਉਹ ਲੁੱਟ ਦੇ ਮਾਲ ਦੇ ਨਾਲ ਨਾਲ ਹਿੰਦੂ ਔਰਤਾਂ ਨੂੰ ਵੀ ਬੰਦੀ ਬਣਾ ਕੇ ਲੈ ਜਾਂਦੇ। ਪਰ ਉਸ ਵੇਲੇ ਹਿੰਦੂ ਕੌਮ ਤਾਂ ਇੰਨੀ ਨਿਤਾਣੀ ਹੋ ਚੁੱਕੀ ਸੀ ਕਿ- ਉਹ ਆਪਣੀਆਂ ਔਰਤਾਂ ਨੂੰ ਛੁਡਾਉਣ ਦੀ ਜੁਰਅਤ ਨਹੀਂ ਸੀ ਕਰ ਸਕਦੀ। ਪਰ ਅੱਧੀ ਰਾਤ ਵੇਲੇ, ਜਦੋਂ ਧਾੜਵੀ ਨਸ਼ਿਆਂ ਵਿੱਚ ਧੁੱਤ ਹੋ ਕੇ ਸੌਂ ਜਾਂਦੇ- ਤਾਂ ਅਜੇਹੇ ਸਮੇਂ ਇਹ ਖਾਲਸਾ ਹੀ ਸੀ, ਜੋ ਰਾਤ ਦੇ ਬਾਰਾਂ ਵਜੇ ਮੈਦਾਨ 'ਚ ਨਿੱਤਰਦਾ- ਤੇ ਉਹਨਾਂ ਲਾਚਾਰ ਔਰਤਾਂ ਨੂੰ ਛੁਡਾ, ਘਰੋ ਘਰੀ ਪੁਚਾ ਕੇ ਆਉਂਦਾ।
  ਸਾਰੀ ਗੁਰਬਾਣੀ ਵਿੱਚ ਵੀ, ਪਤੀ-ਪਤਨੀ ਦੇ ਆਪਸੀ ਪ੍ਰੇਮ, ਇੱਕਰੂਪਤਾ, ਵਿਸ਼ਵਾਸ ਤੇ ਬਰਾਬਰਤਾ ਦੀ ਗੱਲ ਕੀਤੀ ਗਈ ਹੈ ਜਿਵੇਂ-
  ਧਨ ਪਿਰ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
  ਏਕ ਜੋਤਿ ਦੋਇ ਮੂਰਤੀ ਧਨ ਪਿਰ ਕਹੀਐ ਸੋਇ॥ (ਅੰਗ ੭੮੮)
  ਅੱਜ ਅਸੀਂ ਉਦੋਂ ਭਰੂਣ ਹੱਤਿਆ ਦੀ ਦੁਹਾਈ ਦੇਣ ਲੱਗੇ ਹਾਂ- ਜਦ ਕੁੜੀਆਂ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਹਜ਼ਾਰ ਪਿੱਛੇ ਸੱਤ ਸੌ ਰਹਿ ਗਿਆ- ਪਰ ਗੁਰਮਤਿ ਵਿੱਚ ਤਾਂ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ, ਕੰਨਿਆਂ ਨੂੰ ਮਾਰਨਾ ਮਹਾਂ ਪਾਪ ਗਿਣਿਆਂ ਗਿਆ ਹੈ-
  ਬ੍ਰਾਹਮਣ ਕੈਲੀ ਘਾਤੁ ਕੰਜਕਾ ਅਣਚਾਰੀ ਕਾ ਧਾਨੁ॥
  ਫਿਟਕੁ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਅੰਗ ੧੪੧੩)
  ਗੁਰਮਤਿ ਵਿੱਚ ਕੁੜੀਮਾਰ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਤੋਂ ਮਨਾਹੀ ਕੀਤੀ ਗਈ ਹੈ। ਰਹਿਤ ਨਾਮੇ ਅਨੁਸਾਰ-
  ਕੁੜੀ ਮਾਰ ਆਦਿਕ ਹੈ ਜੇਤੇ।
  ਮਨ ਤੇ ਦੂਰ ਤਿਆਗੋ ਤੇਤੇ।
  ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਭਰੂਣ ਹੱਤਿਆ ਤੇ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਭਾਵੇਂ ਇਸ ਸਬੰਧ ਵਿੱਚ ਕਨੂੰਨ ਵੀ ਬਣੇ ਹੋਏ ਹਨ- ਪਰ ਸਾਡੇ ਲੋਕ ਚੋਰ ਮੋਰੀਆਂ ਰਾਹੀਂ, ਅਜੇ ਵੀ ਇਹ ਪਾਪ ਕਰੀ ਜਾ ਰਹੇ ਹਨ। ਸਾਥੀਓ- ਜੇ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਆਪ ਹੀ ਦੱਸੋ ਕਿ- ਕਿੰਨੇ ਕੁ ਪੁੱਤਰ ਮਾਪਿਆਂ ਦੀ ਸੇਵਾ ਕਰਦੇ ਹਨ ਭਲਾ? ਮੈਂ ਵਿਦੇਸ਼ 'ਚ ਦੇਖਦੀ ਹਾਂ ਕਿ ਬਹੁਤੇ ਮਾਪੇ, ਧੀਆਂ ਨੇ ਹੀ ਮੰਗਵਾਏ ਹਨ ਤੇ ਧੀਆਂ ਪਾਸ ਹੀ ਰਹਿ ਰਹੇ ਹਨ- ਭਾਵੇਂ ਕਿ ਉਸੇ ਸ਼ਹਿਰ ਵਿੱਚ ਪੁੱਤਰ ਵੀ ਰੰਗੀਂ ਵੱਸਦਾ ਹੋਵੇ। ਹਾਂ- ਜਦੋਂ ਬੱਚੇ ਸਾਂਭਣ ਲਈ ਲੋੜ ਹੁੰਦੀ ਹੈ ਤਾਂ ਉਦੋਂ ਜਰੂਰ ਪੁੱਤ ਆਪਣਾ ਹੱਕ ਜਤਾ ਦਿੰਦੇ ਹਨ। ਪਤਾ ਨਹੀਂ ਫਿਰ ਵੀ, ਕਿਉਂ ਸਾਡੇ ਲੋਕਾਂ ਅੰਦਰੋਂ ਪੁੱਤਰ ਦੀ ਲਾਲਸਾ ਜਾਂਦੀ ਨਹੀਂ?
  ਮੁੱਕਦੀ ਗੱਲ ਤਾਂ ਇਹ ਹੈ ਕਿ- ਜੋ ਆਦਰ ਸਨਮਾਨ ਔਰਤ ਨੂੰ ਸਿੱਖ ਧਰਮ ਨੇ ਦਿੱਤਾ ਹੈ, ਉਹ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਫੇਰ ਇਹ ਗੁਰਮਤਿ ਦਾ ਗਿਆਨ ਤਾਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਜੇ ਇਸ ਤੇ ਅਮਲ ਕੀਤਾ ਜਾਵੇ ਤਾਂ- ਭਰੂਣ ਹੱਤਿਆ ਤੇ ਬਲਾਤਕਾਰ ਵਰਗੀਆਂ ਘਟਨਾਵਾਂ- ਜੋ ਸਖਤ ਕਨੂੰਨਾਂ ਦੇ ਬਾਵਜੂਦ ਵੀ ਨਹੀਂ ਰੁਕ ਰਹੀਆਂ- ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਦੇਖਣ ਵਿੱਚ ਆਇਆ ਹੈ ਕਿ- ਅੱਜ ਮੁੰਡਿਆਂ ਦੇ ਮੁਕਾਬਲੇ, ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਸੋ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ- ਔਰਤ ਦੇ ਅੰਦਰ ਪ੍ਰਮਾਤਮਾ ਨੇ ਕਿੰਨੀ ਅਥਾਹ ਸ਼ਕਤੀ ਭਰੀ ਹੋਈ ਹੈ। ਜੇ ਉਸ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ- ਤਾਂ ਉਹ ਕੀ ਨਹੀਂ ਕਰ ਸਕਦੀ? ਫਿਰ ਵੀ ਉਸ ਦਾ ਨਿਰਾਦਰ ਕਿਉਂ? 
  ਅੱਜ ਭਾਵੇਂ ਸਰਕਾਰੀ ਕਨੂੰਨ ਜਾਂ ਮੀਡੀਆ ਲੋਕਾਂ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ- ਪਰ ਮੈਂਨੂੰ ਲਗਦਾ ਕਿ ਮਨੁੱਖੀ ਮਨ ਦੀ ਸਥਾਈ ਚੇਤਨਾ ਜਗਾਉਣ ਵਿੱਚ ਗੁਰਮਤਿ ਕਾਫੀ ਹੱਦ ਤੱਕ ਸਹਾਈ ਹੋ ਸਕਦੀ ਹੈ। ਜੇ ਆਪਾਂ ਆਪਣੇ ਬੱਚੇ ਬੱਚੀਆਂ ਨੂੰ, ਅੱਜ ਦੇ ਯੁੱਗ ਵਿੱਚ, ਗੁਰਮਤਿ ਦੇ ਪ੍ਰਸੰਗ ਦੁਆਰਾ, ਔਰਤ ਮਰਦ ਦੀ ਬਰਾਬਰਤਾ ਦਾ ਅਹਿਸਾਸ ਕਰਵਾ ਕੇ- ਇੱਕ ਦੂਜੇ ਦਾ ਸਨਮਾਨ ਕਰਨਾ ਸਿਖਾ ਦੇਈਏ- ਤਾਂ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ!