ਤੁਸੀਂ ਹਾਕਮ ਸਿੰਘ ਮੀਤ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਬਿਗਾਨੀਆਂ ਧੀਆਂ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਨਵੀਂ ਖਰੀਦੀ ਕੋਠੀ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਮਤਰੇਈ ਮਾਂ / ਹਾਕਮ ਸਿੰਘ ਮੀਤ (ਕਹਾਣੀ)
  •    ਸੋਨੇ ਦੀ ਚਿੜੀ / ਹਾਕਮ ਸਿੰਘ ਮੀਤ (ਕਹਾਣੀ)
  •    ਮਾਂ ਦਾ ਦੂਜਾ ਰੂਪ / ਹਾਕਮ ਸਿੰਘ ਮੀਤ (ਕਹਾਣੀ)
  •    ਖੂਨ ਦੀ ਖਿੱਚ / ਹਾਕਮ ਸਿੰਘ ਮੀਤ (ਕਹਾਣੀ)
  •    ਬੀਤਿਆ ਹੋਇਆ ਪਲ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਧੀ ਦੀ ਦਾਤ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਬਾਪ ਦੀ ਅਰਥੀ ਨੂੰ ਮੋਢਾ / ਹਾਕਮ ਸਿੰਘ ਮੀਤ (ਕਹਾਣੀ)
  •    ਨਵੀਂ ਜਿੰਦਗੀ ਦੀ ਤਲਾਸ਼ / ਹਾਕਮ ਸਿੰਘ ਮੀਤ (ਕਹਾਣੀ)
  •    ਅਣਜੰਮੀ ਬੱਚੀ ਦੀ ਮੌਤ / ਹਾਕਮ ਸਿੰਘ ਮੀਤ (ਕਹਾਣੀ)
  •    ਕੰਜਕਾਂ ਬਨਾਮ ਪੱਥਰ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਹੀਰਾ ਬਨਾਮ ਪੱਥਰ / ਹਾਕਮ ਸਿੰਘ ਮੀਤ (ਕਹਾਣੀ)
  •    ਵਿਸ਼ਵਾਸ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਪ੍ਰਦੇਸੀ ਦੀ ਜ਼ਿੰਦਗੀ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਗਹਿਰੇ ਜ਼ਖ਼ਮ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਤੇਜਾਬ ਤੋਂ ਗੁਲਾਬ / ਹਾਕਮ ਸਿੰਘ ਮੀਤ (ਕਹਾਣੀ)
  •    ਡੈਡੀ ਜੀ ! ਗੱਲ ਦਾ ਜਵਾਬ ਦਿਓ / ਹਾਕਮ ਸਿੰਘ ਮੀਤ (ਕਹਾਣੀ)
  •    ਦੁਖਦੀ ਰਗ / ਹਾਕਮ ਸਿੰਘ ਮੀਤ (ਕਹਾਣੀ)
  •    ਗਰੀਬ ਜਿਹੀ ਕੁੜੀ / ਹਾਕਮ ਸਿੰਘ ਮੀਤ (ਕਹਾਣੀ)
  •    ਮਾਂ ਦੇ ਕਾਤਲ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਇਕ ਪਰੀ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਪੁੱਤ ਦਾ ਮੋਹ / ਹਾਕਮ ਸਿੰਘ ਮੀਤ (ਕਹਾਣੀ)
  •    ਦਰਵਾਜ਼ਾ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਦਿਮਾਗੀ ਦੌਰਾ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  •    ਬੁਢਾਪੇ ਦਾ ਦਰਦ / ਹਾਕਮ ਸਿੰਘ ਮੀਤ (ਮਿੰਨੀ ਕਹਾਣੀ)
  • ਕਵਿਤਾਵਾਂ

  •    ਜ਼ੁਲਮ / ਹਾਕਮ ਸਿੰਘ ਮੀਤ (ਕਵਿਤਾ)
  •    ਬਾਪੂ ਦਿਵਸ / ਹਾਕਮ ਸਿੰਘ ਮੀਤ (ਕਵਿਤਾ)
  •    ਬਚਪਨ ਦੀਆਂ ਯਾਦਾਂ / ਹਾਕਮ ਸਿੰਘ ਮੀਤ (ਕਵਿਤਾ)
  •    ਪੁਰਾਣਾ ਪੰਜਾਬ / ਹਾਕਮ ਸਿੰਘ ਮੀਤ (ਕਵਿਤਾ)
  •    ਕਿਸਾਨ ਦੇ ਬੋਲ / ਹਾਕਮ ਸਿੰਘ ਮੀਤ (ਕਵਿਤਾ)
  •    ਮੌਤ ਨਾਲ ਖੇਡਾਂ / ਹਾਕਮ ਸਿੰਘ ਮੀਤ (ਕਵਿਤਾ)
  •    ਘਾਹੀਂ ਦਾ ਪੁੱਤ / ਹਾਕਮ ਸਿੰਘ ਮੀਤ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਦਿਲ ਦੀਆਂ ਚੀਸਾਂ / ਹਾਕਮ ਸਿੰਘ ਮੀਤ (ਕਵਿਤਾ)
  •    ਪੀੜ ਹਮੇਸ਼ਾ ਝੱਲੀ / ਹਾਕਮ ਸਿੰਘ ਮੀਤ (ਕਵਿਤਾ)
  •    ਕਲਮ / ਹਾਕਮ ਸਿੰਘ ਮੀਤ (ਕਵਿਤਾ)
  •    ਕਿਹੜੇ ਰਿਸ਼ਤੇ ? / ਹਾਕਮ ਸਿੰਘ ਮੀਤ (ਕਵਿਤਾ)
  •    ਲੱਗ ਗਈ ਨਜ਼ਰ / ਹਾਕਮ ਸਿੰਘ ਮੀਤ (ਕਵਿਤਾ)
  •    ਹੰਕਾਰ / ਹਾਕਮ ਸਿੰਘ ਮੀਤ (ਕਵਿਤਾ)
  •    ਨਵੇਂ ਸਾਲ ਦੀ ਵਧਾਈ / ਹਾਕਮ ਸਿੰਘ ਮੀਤ (ਕਵਿਤਾ)
  •    ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ / ਹਾਕਮ ਸਿੰਘ ਮੀਤ (ਕਵਿਤਾ)
  •    ਸੁਪਨੇ / ਹਾਕਮ ਸਿੰਘ ਮੀਤ (ਕਵਿਤਾ)
  • ਕੰਜਕਾਂ ਬਨਾਮ ਪੱਥਰ (ਮਿੰਨੀ ਕਹਾਣੀ)

    ਹਾਕਮ ਸਿੰਘ ਮੀਤ   

    Email: hakimsingh100@gmail.com
    Cell: +91 82880 47637
    Address:
    ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
    ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , " ਕਿਤੇ ਜਾਣਾ ?" ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ - ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ ਨੇ ," ਫਿਰ ਕਹਿੰਦੀਆਂ ਨੇ ਸੱਸਾਂ ਮਾੜੀਆਂ ਨੇ " ਦੇ ਕੋਈ ਦੁੱਖ ਤਕਲੀਫ ਹੈ ਬੱਚੇ ਨੂੰ ਦੱਸਣਾ ਚਾਹੀਦਾ ਹੈ । ਐਵੇਂ ਮੂੰਹ ਮੋਟਾ ਕਰਕੇ ਫਿਰੀ ਜਾਣਾ ਕੋਈ ਚੰਗੀ ਗੱਲ ਥੌੜੀ ਹੈ ।
                  ਕੋਈ ਗੱਲ ਨਹੀਂ ਬੀਜੀ ਮੈਂ ਨਹਾਕੇ ਆਉਂਣੀ ਆ ?
    ਚੰਗਾ ਆਮਰੋ ਤੂੰ ਇੱਥੇ ਬੈਠ ਫਿਰ ਗੱਲਾਂ ਕਰਦੇ ਹਾਂ , " ਮੈਂ ਜਾਕੇ ਕੰਨਿਆਂ ਦੇਵੀਆਂ ਨੂੰ ਇਕੱਠੀਆਂ ਲਿਆਵਾਂ , ਅੱਜ ਜੋ ਦੇਵੀਆਂ ਨੂੰ ਪੂਜਣਾ ਹੋਇਆ । 
            ਨੀ ਨਸੀਬੋ ਕੀ ਤੇਰੇ ਪੈਰਾਂ ਥੱਲੇ ਅੱਗ ਲੱਗੀ ਐ ਕਿੱਧਰ ਨੂੰ ਸਾਝਰੇ ਸਾਝਰੇ ਮੂੰਹ ਚੱਕਿਆ ਹੋਰ ਸਭ ਠੀਕ ਹੈ । ਅੰਮਾਂ ਜੀ ਪੈਰੀਂ ਪੈਂਦੀ ਆ , ਗੁਰੂ ਭਲਾ ਕਰੇ , ਹੋਰ ਸਭ ਠੀਕ ਠਾਕ ਹੈ , ਅੰਮਾਂ ਜੀ ਸਭ ਠੀਕ ਹੈ । ਮੈਂ ਤਾਂ ਸੋਚਿਆ ਸੀ ਕਿ ਕੰਜਕਾਂ ਪੂਜ ਦਈਏ , ਕੁੱਝ ਪਾਪ ਲੱਥ ਜਾਣਗੇ  । ਪਰ ਕੁੜੀਆਂ ਤਾਂ ਨਜ਼ਰ 'ਚ ਪਾਈਆਂ ਨੀ ਰੜਕਦੀਆਂ , ਜਿਵੇਂ ਕੁੜੀਆਂ ਦਾ ਕਾਲ ਹੀ ਪੈ ਗਿਆ ਹੋਵੇ । ਰੱਬ ਵੀ ਦਿਆਲ ਹੈ ਸਭ ਮੂੰਡੇ ਹੀ ਵੰਡੀ ਜਾਂਦਾ , ਕੁੜੀਆਂ ਦਾ ਕੋਟਾ ਤਾਂ ਇਉਂ ਲੱਗਦਾ ਜਿਵੇਂ ਰੱਬ ਦੇ ਘਰ ਵੀ ਖ਼ਤਮ ਹੋ ਗਿਆ ਹੋਵੇ । " ਮੂੰਹ ਹਨ੍ਹੇਰੇ ਦੀ ਘੁੰਮ ਰਹੀ ਹਾਂ, ਸੱਤ ਕੁੜੀਆਂ ਨੀ ਕੱਠੀਆਂ ਹੋਈਆਂ । ਅੱਜ ਕੱਲ੍ਹ ਤਾਂ ਨਸੀਬੋ ਹਰੇਕ ਹੀ ਡਾਕਟਰ ਦੇ ਦਰ ਤੇ ਜਾ ਖੜਦਾ , ਕਹਿੰਦੇ ਨੇ ਆਹ ਕਰੀ ਤਾਂ ਚੈੱਕ " ਮੁੰਡਾ ਹੈ ਜਾਂ ਕੁੜੀ " ਪਤਾ ਨੀ ਕਿੱਥੋਂ ਇਹ ਮਸ਼ੀਨਾਂ ਆ ਗਈਆਂ ਚੈੱਕ ਕਰਨ ਵਾਲੀਆਂ , " ਮੁੰਡਾ ਹੈ ਸੱਤੋ- ਸੱਤ , ਕੁੜੀ ਹੈ ਕਰਦੇ ਸਫਾਈ ਕੀ ਕਰਵਾਉਣਾ ਪੱਥਰ ਤੋਂ ।" ਮਸ਼ੀਨਾਂ ਤਾਂ ਇਹੋ ਜਿਹੀਆਂ ਆ ਗਈਆਂ ਪੰਜ ਮਿੰਟ ਨੀ ਲਾਉਂਦੀਆਂ ਦੱਸਣ ਨੂੰ , ਨਾਲੇ ਹਰੇਕ ਹੀ ਮੁੰਡਾ ਭਾਲਦਾ , ਕੁੜੀਆਂ ਨੂੰ ਕਿਹੜਾ ਭਾਉਂਦਾ ।" ਜਦੋਂ ਸਾਡਾ ਟਾਈਮ ਸੀ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸੀ ਸਮਝਦਾ ਹਰੇਕ ਘਰ ਦੋ ਦੋ ਤਿੰਨ ਤਿੰਨ ਕੁੜੀਆਂ ਹੁੰਦੀਆਂ ਸੀ , ਨਾਲੇ ਕੁੜੀਆਂ ਦੀ ਇੱਜ਼ਤ ਕਰਦੇ ਸੀ । ਗੱਲ ਤਾਂ ਤੁਹਾਡੀ ਠੀਕ ਹੈ ਇਹ ਵੇਖ ਲਵੋਂ ਕੋਈ ਛੋਟੀ ਕੁੜੀ ਨਹੀਂ ਮਿਲੀ , ਸਾਰੀਆਂ ਵੱਡੀਆਂ ਹੀ ਕੁੜੀਆਂ ਮਿਲੀਆਂ ਨੇ ਇਹ ਵੀ ਕਹਿੰਦੀਆਂ ਨੇ ਅਸੀਂ ਕਾਲਜ ਪੜ੍ਹਨ ਜਾਣਾ, ਸਾਨੂੰ ਛੇਤੀ ਛੇਤੀ ਪੂਜ ਲਏ ਕਿਤੇ ਅਸੀਂ ਲੇਟ ਨਾ ਹੋ ਜਾਈਏ , ਨਾਲੇ ਆਪਸ ਵਿੱਚੀਂ ਹੱਸਦੀਆਂ ਹੋਈਆਂ ਕਹਿੰਦੀਆਂ ਸੀ ," ਜਦੋਂ ਕੁੜੀਆਂ ਲੋੜ ਪੈਂਦੀ ਹੈ ਉਦੋਂ ਹੀ ਚੇਤੇ ਆਉਂਦੀਆਂ ਨੇ ਨਹੀਂ ਤਾਂ ਪੱਥਰ ਹੀ ਸਮਝਦੇ ਨੇ । 
               ਨੀ ਨਸੀਬੋ ਮੈਂ ਤਾਂ ਗੱਲੀਂ ਬਾਤੀਂ ਭੁੱਲ ਹੀ ਗਈ ਸੀ , ਤੈਨੂੰ ਵੀ ਤਾਂ ਮੁੰਡੇ ਵਿਆਹੇ ਨੂੰ ਸਾਲ ਹੋ ਗਿਆ । ਤੂੰ ਦਾਦੀ ਬਣੀ ਕਿ ਨਹੀਂ , ਆਪਣੀ ਗਲਤੀ ਨੂੰ ਛੁਪਾਉਂਦੀ ਹੋਈ ਨੇ ਗੱਲ ਅਣਗੌਲਿਆ ਜਿਹਾ ਕਰ ਦਿੱਤਾ । ਚੰਗਾ ਮਾਂ ਜੀ ਮੈਂ ਚੱਲਦੀ ਹਾਂ , ਕਿਉਂਕਿ ਕੁੜੀ ਨੂੰ ਪੱਥਰ ਕਹਿਣੇ ਵਾਲਿਆਂ ਵਿੱਚ ਸੀ । ਨੀ ਮੇਰੀ ਗੱਲ ਦਾ ਜਵਾਬ ਤਾਂ ਦਿੰਦੀ ਜਾਹ ਮੈਂ ਕਿਹੜਾ ਤੇਰੇ ਕੋਲੋਂ ਮਠਿਆਈ ਮੰਗਦੀ ਹਾਂ । ਮੈਂ ਵੀ ਇਹ ਬੇਰਹਿਮੀ ਦੀ ਹਵਾ ਵਿੱਚ ਆ ਗਈ , " ਪੱਥਰ ਸੀ ਸਫ਼ਾਈ ਕਰਵਾਈ ਦਿੱਤੀ । ਨੀ ਇਹ ਕੀ ਕਹਿ ਰਹੀ ਐਂ , " ਮੈਨੂੰ ਮਜ਼ਾਕ ਕਰ ਰਹੀ ਐਂ ?" ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ ਆਪਣਾ ਸਿਰ ਅੰਮਾਂ ਜੀ ਸਾਹਮਣੇ ਚੁੱਕਣ ਦੀ ਹਿੰਮਤ ਨਹੀਂ ਪਈ । ਆਪਣੇ ਆਪ ਤੇ ਸ਼ਰਮ ਮਹਿਸੂਸ ਕਰ ਰਹੀ ਸੀ ।
                ਨਸੀਬੋ ਦੇ ਮੂੰਹ ਤੇ ਸਰਦੀ ਦੇ ਮਹੀਨੇ ਤਰੇਲੀਆਂ ਦੇਖਕੇ ਕਿਹਾ , ਤੈਨੂੰ ਰੱਬ ਨੇ ਲੱਛਮੀ ਦਿੱਤੀ ਨੀ ਤੂੰ ਰੱਬ ਦੀ ਰਹਿਮਤ ਨੂੰ ਠੋਕਰ ਮਾਰ ਦਿੱਤੀ ਘਰ ਆਈ ਦੇਵੀਂ ਨੂੰ ਪੱਥਰ ਸਮਝਕੇ , ਅੱਜ ਨਮਿੱਤ ਕੰਜਕਾਂ ਪੂਜਣ ਚੱਲੀ ਐਂ । ਨੀ ਭਲੀਏ ਲੋਕੇ ਤੈਥੋਂ ਆਪਣੇ ਖੂਨ ਦੀ ਦੇਵੀਂ ਤਾਂ ਸਾਂਭੀ ਨਹੀਂ ਗਈ ," ਕੰਜਕਾਂ ਪੂਜਣ ਲਈ ਘਰ ਘਰ ਪੱਥਰ ਲੱਭਦੀ ਫਿਰਦੀ ਐਂ " ਤੂੰ ਪ੍ਰਮਾਤਮਾ ਤੋਂ ਡਰ , " ਇਹ ਕੰਜਕਾਂ ਬਨਾਮ ਪੱਥਰ ਨੇ ਇਹ ਤਾਂ ਸਾਰੀ ਉਸਦੀ ਰਹਿਮਤ ਹੈ ।" ਬੱਸ ਅੰਮਾਂ ਜੀ ਬੱਸ ਮੈਂ ਪਾਪਣ ਹਾਂ ਰੋਂਦੀ ਹੋਈ ਨੇ ਕਿਹਾ । ਨੀ ਤੂੰ ਇਹ ਕੀ ਕੀਤਾ ਤੈਨੂੰ ਪ੍ਰਮਾਤਮਾ ਨੇ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਪੂਜਣ ਲਈ ਦੂਜਿਆਂ ਦੇ ਘਰਾਂ ਵਿੱਚ ਕੰਜਕਾਂ ਵਾਸਤੇ ਕੁੜੀਆਂ ਭਾਲਦੀ ਫਿਰਦੀ ਐਂ । ਲੋਕਾਂ ਨੂੰ ਭਗਤਣੀ ਬਣਕੇ ਦਿਖਾਉਂਦੀ ਫਿਰਦੀ ਐਂ ," ਇਹ ਪਾਪ ਨੂੰ ਲੁਕਾਉਣ ਲਈ ਅੱਜ ਕੰਜਕਾਂ ਪੂਜਣ ਜਾ ਰਹੀ ਐਂ , ਇਹ ਪਾਪ ਕਦੇ ਛੁਪਾਏ ਨਹੀਂ ਛਪਦੇ  ਇਕ ਦਿਨ ਸਾਹਮਣੇ ਜ਼ਰੂਰ ਆਉਂਦੇ ਨੇ ।" ਅੰਮਾਂ ਜੀ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਨੂੰ ਹਲੂਣਾ ਦੇ ਦਿੱਤਾ। ਮੇਰੀਆਂ ਅੱਖਾਂ ਤੋਂ ਪਾਪਾਂ ਵਾਲਾ ਪਰਦਾ ਹਟਾ ਦਿੱਤਾ । ਮੈਂ ਅਣਜਾਣ ਪੁਣੇ ਵਿੱਚ ਬਹੁਤ ਵੱਡੀ ਪਾਪਣ ਬਣ ਗਈ ਹਾਂ । 
             ਆਪਣੇ ਸਿਰ ਤੇ ਲਈ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਘਰ ਵੱਲ ਨੂੰ ਤੁਰ ਪਈ । ਘਰ ਆਕੇ ਆਪਣੀ ਨੂੰਹ ਪਾਲੀ ਨੂੰ ਬੁੱਕਲ ਵਿੱਚ ਲੈਕੇ ਕਹਿ ਰਹੀ ਸੀ , ਧੀਏ ਮੈਨੂੰ ਮੁਆਫ਼ ਦੇਵੀਂ , ਬੀਜੀਂ ਮੁਆਫੀ ਉਸ ਪ੍ਰਮਾਤਮਾ ਕੋਲੋਂ ਮੰਗੋ ਜਿਨ੍ਹਾਂ ਨੇ ਆਪਣੇ ਘਰ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਸੀ । ਤੁਸੀਂ ਪੱਥਰ ਸਮਝਕੇ ਉਸ ਨੂੰ ਇਸ ਰੰਗਲੀ ਦੁਨੀਆਂ ਤੋਂ ਵਾਪਸ ਭੇਜ ਦਿੱਤਾ । ਤੁਸੀਂ ਮੇਰੀਆਂ ਮਿੰਨਤਾਂ ਤਰਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ , ਤੁਸੀਂ ਪੱਥਰ ਕਹਿਕੇ ਕਤਲ ਕਰਵਾ ਦਿੱਤਾ । ਕਹਿ ਰਹੇ ਸੀ ਸਾਨੂੰ ਤਾਂ ਮੁੰਡਾ ਚਾਹੀਦਾ ਹੈ। ਪਰ ਅੱਜ ਉਸ ਪ੍ਰਮਾਤਮਾ ਨੇ ਜ਼ੁਲਮ ਦੇਖਕੇ ਆਪਣਾ ਦਰਵਾਜ਼ਾ ਸਦਾ ਲਈ ਬੰਦ ਕਰ ਦਿੱਤਾ । ਇਹ ਕੀ ਕਹਿ ਰਹੀ ਐ ਪੁੱਤ । ਹਾਂ ਬੀਜੀ ਮੈਂ ਠੀਕ ਹੀ ਕਹਿ ਰਹੀ ਹਾਂ ? ਅੱਜ ਡਾਕਟਰ ਨੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੱਤਾ ਤੁਸੀਂ ਹੁਣ ਕਦੇ ਮਾਂ ਨਹੀਂ ਬਣ ਸਕਦੇ । ਮੇਰੇ ਚਿਹਰੇ ਤੇ ਕਦੇ ਵੀ ਖੁਸ਼ੀ ਨਹੀਂ ਝਲਕ ਦਿਖਾਈ ਦੇਣੀ ਮੇਰੀ ਕੁੱਖ ਸਦਾ ਲਈ ਸੁਲੱਖਣੀ ਹੋ ਗਈ ਹੈ । ਦੁਨੀਆਂ ਵਾਲਿਓ ਆਪਣੀਆਂ ਨੂੰ ਪੱਥਰ ਦੂਜਿਆਂ ਦੇ ਘਰੋਂ ਕੰਜਕਾਂ ਨਾ ਲੱਭੋ । ਕੰਜਕਾਂ ਬਨਾਮ ਪੱਥਰ ਨੂੰ ਯਾਦ ਕਰਦੀ ਹੋਈ ਨੇ ਆਪਣੀ ਨੂੰਹ ਬੁੱਕਲ਼ ਵਿੱਚ ਲੈਕੇ ਕਿਹਾ ਧੀਏ ਮੈਨੂੰ ਮੁਆਫ਼ ਕਰ ਦੇਵੀਂ ਤੇਰੀ ਸੁਲੱਖਣੀ ਕੁੱਖ ਹੋਣ ਦੀ ਜ਼ੁਮੇਵਾਰ ਮੈਂ ਆ । ਅੰਮਾਂ ਜੀ ਮੈਂ ਹੁਣ ਮੈਂ ਕਦੇ ਵੀ ਤੁਹਾਡਾ ਮੂੰਹ ਮਿੱਠਾ ਨਹੀਂ ਕਰਵਾ ਸਕਦੀ ," ਮੈਨੂੰ ਕੀਤੇ ਪਾਪਾਂ ਦੀ ਸਜ਼ਾ ਮਿਲ ਗਈ ਹੈ ।