ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਗ਼ਜ਼ਲ (ਗ਼ਜ਼ਲ )

  ਮਹਿੰਦਰ ਮਾਨ   

  Email: m.s.mann00@gmail.com
  Cell: +91 99158 03554
  Address: ਪਿੰਡ ਤੇ ਡਾਕ ਰੱਕੜਾਂ ਢਾਹਾ
  ਸ਼ਹੀਦ ਭਗਤ ਸਿੰਘ ਨਗਰ India
  ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰੋਟੀ ਖਾਤਰ ਤਰਸ ਰਹੇ ਨੇ ਮੇਰੇ ਮਾਂ ਤੇ ਬਾਪ,
  ਤੂੰ ਹੀ ਦੱਸ ਮੈਂ ਕਿੰਜ ਕਰਾਂ ਹੁਣ ਤੇਰੇ ਨਾਂ ਦਾ ਜਾਪ?

  ਪੰਡਤ ਜੀ, ਚੁਪ ਕਰਕੇ ਇੱਥੋਂ ਛੇਤੀ ਹੋਵੋ ਚਲਦੇ,
  ਮੈਂ ਆਪਣੀ ਵਿਗੜੀ ਤਕਦੀਰ ਸੁਆਰ ਲਵਾਂਗਾ ਆਪ।

  ਜ਼ੁਲਮਾਂ ਦੀ ਚੱਕੀ ਵਿੱਚ ਪਿਸਦੇ ਰਹਿਣੇ ਨੇ ਉਹ ਲੋਕ,
  ਜੋ ਆਪਣੇ ਹੱਕਾਂ ਲਈ ਲੜਨਾ ਸਮਝ ਰਹੇ ਨੇ ਪਾਪ।

  ਜੇ ਕਰ ਲੋਕਾਂ ਨੂੰ ਇਹ ਸਾਧੂ ਦੇ ਸਕਦਾ ਵਰਦਾਨ,
  ਦਰ ਦਰ ਉੱਤੇ ਧੱਕੇ ਖਾਂਦਾ ਇਹ ਕਿਉਂ ਫਿਰਦਾ ਆਪ?

  ਅੱਜ ਕਲ ਲੋਕੀਂ ਪੀਈ ਜਾਂਦੇ ਦਾਰੂ ਪਾਣੀ ਵਾਂਗ,
  ਭਾਵੇਂ ਥਾਂ-ਥਾਂ ਲਿਖਿਆ ਮਿਲਦਾ, 'ਦਾਰੂ ਪੀਣਾ ਪਾਪ।'

  ਉਹ ਰੱਬ ਦੇ ਨਾਂ ਉੱਤੇ ਅੱਗ ਬਬੂਲਾ ਹੋ ਜਾਂਦਾ ਹੈ,
  ਘਰ ਦੇ ਜਿਸ ਨੂੰ ਹਾਕਾਂ ਮਾਰਨ ਕਹਿ ਕਹਿ ਕੇ 'ਹਰਜਾਪ।'

  ਮਹਿਲਾਂ ਵਾਲੇ ਦੋਸਤ ਤੇਰੇ , ਵੈਰੀ  ਛੰਨਾਂ ਵਾਲੇ,
  ਤੂੰ ਆਪੇ ਸੋਚ, ਤੇਰਾ ਮੇਰਾ ਹੋਊ ਕਿੰਜ ਮਿਲਾਪ?