ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਇਕ ਸਦੀ ਦੇ ਹੋਏ - ਈਸ਼ਰ ਸਿੰਘ ਸੋਬਤੀ (ਲੇਖ )

  ਦਵਿੰਦਰ ਸਿੰਘ ਸੇਖਾ   

  Email: dssekha@yahoo.com
  Phone: +161 6549312
  Cell: +91 9814070581
  Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
  Sara Knitting Works, 433/2 Hazuri Road, Ludhiana Punjab India 141008
  ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੰਜਾਬੀ ਸਾਹਿਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਲੇਖਕ ਈਸ਼ਰ ਸਿੰਘ ਸੋਬਤੀ ਨੇ ਆਪਣੇ ਜੀਵਨ ਦੀ ਇਕ ਸਦੀ ਪੂਰੀ ਕਰ ਲਈ ਹੈ। ਈਸ਼ਰ ਸਿੰਘ ਸੋਬਤੀ ਦਾ ਜਨਮ ੧੫ ਮਈ ੧੯੧੯ ਨੂੰ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਮੀਰ ਪੁਰ ਖਾਸ ਵਿਚ ਹੋਇਆ। ਗੁਲਾਮ ਦੇਸ਼ ਵਿਚ ਪੈਦਾ ਹੋਏ ਸੋਬਤੀ ਦੇ ਪਰਿਵਾਰ ਪਾਸ ਦੋ ਹਜ਼ਾਰ ਏਕੜ ਜ਼ਮੀਨ ਸੀ। ਆਪ ਨੇ ਉਸ ਵਕਤ ਬੀ ਏ ਪਾਸ ਕੀਤੀ। ਵਿਦਿਆਰਥੀ ਜੀਵਨ ਵਿਚ ਆਪ ਦਾ ਝੁਕਾਅ ਕਰਾਂਤੀਕਾਰੀ ਸਭਾ ਵੱਲ ਹੋ ਗਿਆ। ਆਪ ਪੂਰੇ ਜ਼ੋਰ ਸ਼ੋਰ ਨਾਲ  ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਆਪ ਅਜੇ ਸਕੂਲ ਵਿਚ ਹੀ ਪੜ੍ਹਦੇ ਸਨ ਜਦੋਂ ਆਪ ਨੇ ਅੰਗਰੇਜ ਹਕੂਮਤ ਦਾ ਝੰਡਾ ਪਾੜ ਦਿੱਤਾ। ਜਿਸ ਕਾਰਣ ਆਪ ਨੂੰ ਗ੍ਰਿਫਤਾਰ ਕਰ ਕੇ ਤਸ਼ੱਦਦ ਕੀਤਾ ਗਿਆ। ਸਵਤੰਤਰਤਾ ਸੈਨਾਨੀ ਆਪ ਦੇ ਘਰ ਵਿਚ ਪਨਾਹ ਲੈਂਦੇ ਸਨ। ਪਾਕਿਸਤਾਨ ਵਿਚ ਸਰਦਾਰ ਪਟੇਲ ਆਪ ਦੇ ਜ਼ਿਗਰੀ ਯਾਰਾਂ ਵਿਚੋਂ ਸਨ । ਅਜ਼ਾਦੀ ਪਿਛੋਂ ਸੋਬਤੀ ਦਾ ਪਰਿਵਾਰ ਉਜੜ ਕੇ ਰਾਜਸਥਾਨ ਦੇ ਸ਼ਹਿਰ ਅਜਮੇਰ ਵਿਚ ਆ ਗਾਂਆ। ਖੁਸ਼ਹਾਲ ਜ਼ਿੰਦਗੀ ਤੋਂ ਇਕ ਦਮ ਗਰੀਬੀ ਦੀ ਅਵਸਥਾ ਵਿਚ ਆਉਣਾ ਕਿੰਨਾ ਤਕਲੀਫ ਦੇਹ ਹੁੰਦਾ ਹੈ ਇਹ ਸੋਬਤੀ ਪਰਿਵਾਰ ਹੀ ਜਾਣਦਾ ਹੈ।ਇਥੇ ਆਪ ਛੋਟੇ ਮੋਟੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਰ ਬਸ਼ਰ ਕਰਨ ਲੱਗੇ। ਬੜੀ ਭੱਜ ਨੱਸ ਤੋਂ ਬਾਅਦ ਇਨਾ੍ਹਂ ਨੂੰ ਪੰਜਾਬ ਵਿਚ ਸਿਰਫ ਦੋ ਸੌ ਏਕੜ ਜ਼ਮੀਨ ਅਲਾਟ ਹੋਈ। ਜੋ ਅਲੱਗ ਅਲੱਗ ਟੋਟਿਆਂ ਵਿਚ ਵੰਡੀ ਹੋਈ ਸੀ। ਪਰ ਆਪ ਨੇ ਹਿੰਮਤ ਨਹੀਂ ਹਾਰੀ ਸਗੋਂ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ। ਈਸ਼ਰ ਸਿੰਘ ਸੋਬਤੀ ਦਾ ਜੀਵਨ ਗੁਰਸਿੱਖੀ ਨੂੰ ਪਰਨਾਇਆ ਹੋਇਆ ਹੈ। ਆਪ ਨੇ ਆਪਣੇ ਪਰਿਵਾਰ ਵਿਚ ਵੀ ਨੈਤਿਕ ਗੁਣ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਸੋਬਤੀ ਦਾ ਵਿਆਹ  ਸਰਦਾਰਨੀ ਹਰਸ਼ਰਨ ਕੌਰ ਨਾਲ ਹੋਇਆ ਜਿਸ ਤੋਂ ਆਪ ਦੇ ਤਿੰਨ ਬੇਟੇ ਹਨ। ਆਪ ਨੇ ਬੱਚਿਆਂ ਦੀ ਵਿਦਿਆ ਵੱਲ ਖਾਸ ਤਵੱਜੋਂ ਦਿੱਤੀ। ਇਸ ਦਾ ਹੀ ਨਤੀਜਾ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਉਚ ਯੋਗਤਾ ਪ੍ਰਾਪਤ ਪਰਿਵਾਰ ਹੈ।ਇਨ੍ਹਾਂ ਦਾ ਇਕ ਬੇਟਾ ਡਾਕਟਰ, ਇਕ ਬੇਟਾ ਸੁਪਰੀਮ ਕੋਰਟ ਵਿਚ ਵਕੀਲ ਅਤੇ ਇਕ ਬੇਟਾ ਇੰਗਲੈਂਡ ਵਿਚ ਸਥਾਪਿਤ ਹੈ। ਆਪ ਦੀਆਂ ਨੂੰਹਾਂ ਵੀ ਉਚ ਯੋਗਤਾ ਵਾਲੀਆਂ ਹਨ।ਖਾਸ ਗੱਲ ਇਹ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਸਿੱਖੀ ਨੂੰ ਪਰਣਾਇਆ ਹੋਇਆ ਹੈ। ਲੇਖਕ ਦੇ ਤੌਰ ਤੇ ਸੋਬਤੀ ਨੇ ੯ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚੋਂ ਇਕ ਅੰਗਰੇਜ਼ੀ, ਇਕ ਉਰਦੂ ਅਤੇ ਸੱਤ ਪੰਜਾਬੀ ਵਿਚ ਹਨ। ਆਪ ਦੀ ਵਿਸ਼ਵ ਪ੍ਰਸਿਧ ਪੁਸਤਕ 'ਕਿਵੇਂ ਮਰਨਾ' ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ  ਨੇ ਵੀ ਮਾਨਤਾ ਦਿੱਤੀ ਅਤੇ ਸੋਬਤੀ ਨੂੰ ਡੀ ਲਿਟ ਦੀ ਉਪਾਧੀ ਨਾਲ ਨਿਵਾਜਿਆ। ਉਸ ਵੇਲੇ ਆਪ ਦੀ ਉਮਰ ੯੪ ਸਾਲ ਦੀ ਸੀ। ਆਪ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਹਨ। ਸਾਹਿਤ ਸੇਵਾ ਦੇ ਨਾਲ ਆਪ ਸਮਾਜ ਸੇਵਕ ਵੀ ਹਨ।ਇਸ ਵੇਲੇ ਆਪ ਸਭ ਤੋਂ ਵਡੀ ਉਮਰ ਦੇ ਸਵਤੰਤਰਤਾ ਸੈਨਾਨੀ ਹਨ।ਇਹ ਪਰਿਵਾਰ ਸ਼ਹਿਰ ਦਾ ਅਮੀਰ ਪਰਿਵਾਰ ਹੈ ਪਰ ਕਿਸੇ ਵੀ ਮੈਂਬਰ ਵਿਚ ਕਦੇ ਹੰਕਾਰ ਵਾਲੀ ਗੱਲ ਨਹੀਂ ਦੇਖੀ। ਸਾਡੇ ਇਸ ਮਾਣ ਮੱਤੇ ਲੇਖਕ ਨੇ ਆਪਣੇ ਜੀਵਨ ਦੀਆਂ ਸੌ ਬਹਾਰਾਂ ਤੇ ਪਤਝੜਾਂ ਨੂੰ ਮਾਣਿਆ ਹੈ। ਸਿਰਜਣਧਾਰਾ ਵੱਲੋਂ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਹਮ ਖਿਆਲ ਸਾਹਿਤਕ ਸੰਸਥਾਵਾ ਨਾਲ ਮਿਲ ਕੇ ਉਨਾਂ੍ਹ• ਦਾ ੧੦੧ਵਾਂ ਜਨਮ ਦਿਨ ਬੁਧਵਾਰ ੧੫ ਮਈ ਸਵੇਰੇ ੧੦ ਤੋਂ ੧੨ ਵਜੇ ਤਕ ਗੁਰਦਵਾਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਮਨਾਇਆ ਗਿਆ/