ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਬਨਸਪਤੀ (ਕਵਿਤਾ)

  ਗੁਰਪ੍ਰੀਤ ਕੌਰ ਗੈਦੂ    

  Email: rightangleindia@gmail.com
  Address:
  Greece
  ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇਹ ਵੱਡੇ -ਵੱਡੇ ਪਹਾੜ 

  ਅਣ -ਘੜਤ ਬੇ- ਢਵੇ

  ਬੇ- ਤਰਤੀਬੇ ਨੇ

  ਪਰ ਆਪਣੇ ਆਪ ਵਿੱਚ 

  ਪੂਰਣਤਾ ਤੇ ਆਤਮ-ਵਿਸ਼ਵਾਸ 

  ਨਾਲ ਖੜ੍ਹੇ ਹਨ ....

  ਕੁਦਰਤ ਨੇ ਇੱਕ ਨਹੀਂ ,

  ਦੋ ਨਹੀਂ, ਹਜ਼ਾਰਾਂ ਸਾਲਾਂ ਵਿੱਚ ਇਹਨਾਂ ਨੂੰ ਤਰਾਸ਼ਿਆ ਹੈ

  ਇਹਨਾਂ ਨੂੰ ਕੁਦਰਤ ਜਿਵੇਂ ਸੇਧ ਦਿੰਦੀ ਗਈ 

  ਇਹ ਆਪਣੇ ਆਪ ਨੂੰ ਘੜ 

  ਇੱਕ ਸਾਖਸ਼ਾਤ

  ਉਸ ਸਰਵ ਸਰੇਸ਼ਠ ਤੇ ਵਿਲੱਖਣ ਹਸਤੀ ਦੀ ਸਮਾਧੀ ਵਿੱਚ ਲੀਨ ਹੋ ਗਏ ਲਗਦੇ ਨੇ।

  ਮੈਨੂੰ ਇਹ ਚਿੱਤਰ ਤੇ ਚਿੱਤਰਕਾਰ ਦਾ ਸੁਮੇਲ ਲੱਗ ਰਹੇ ਨੇ।

  ਜਿੱਥੇ ਵੀ ਉੱਗਿਆ ਹੈ 

  ਝਾੜ -ਬੂਟ ਜਾਂ ਫਿਰ ਦਰਖਤ

  ਇਹਨਾਂ ਦੀ ਗੋਦ ਦਾ ਆਨੰਦ ਮਾਣਦਾ ਲੱਗ ਰਿਹਾ।

  ਦੂਰੋਂ ਦਿਸਦੇ ਇਹ ਛੋਟੇ- ਛੋਟੇ ਲਗਦੇ,

  ਅਸਲ ਵਿੱਚ ਵਿਸ਼ਾਲ ਜੰਗਲ ਹਨ 

  ਇੰਜ ਲੱਗਦਾ ਹੈ , ਜਿਵੇਂ ਭੁੱਖਾ ਬੱਚਾ ਮਾਂ ਤੋਂ ਦੁੱਧ ਪੀ ਕੇ ਸੰਤੁਸ਼ਟ ਹੋ, ਖੇਡ ਰਿਹਾ ਹੋਵੇ।

  ਸੱਚੀਂ! ਇਹ ਮਾਂ- ਪੁੱਤ,ਧੀਆਂ, ਸਾਰੇ ਇਕੱਠੇ ਹੀ ਤਾਂ ਲੱਗ ਰਹੇ ਹਨ।

  ਇਹ ਏਵੇਂ ਈ ਐ ਕਿ ਮੈਨੂੰ, ਪਰਦੇਸੀਂ ਬੈਠੀ ਨੂੰ ਮਾਂ ਯਾਦ ਆ ਰਹੀ ਹੈ!

  ਜੋ ਅਜ਼ਲਾਂ ਦਾ ਅਸੂਲ ਹੋਈ ਨੂੰ ਜ਼ਮਾਨੇ ਬੀਤ ਗਏ!

  ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਾਰੇ ਬਨਸਪਤੀ ਪਰਿਵਾਰ

  ਹਰ ਹਾਲ ਵਿੱਚ ਇਕੱਠੇ ਹੀ ਰਹਿੰਦੇ ਨੇ, 

  ਹੋਰ ਕਿਤੇ ਪ੍ਰਦੇਸਾਂ ਨੂੰ ਥੋੜ੍ਹਾ ਕੂਚ ਕਰਦੇ ਨੇ!

  ਗੂੜੇ ਸਿਆਲਾਂ ਵਿੱਚ ਇਹਨਾਂ ਦੇ ਘਰ ਬਰਫ ਮਹਿਮਾਨ ਬਣ ਕੇ

  ਵੀ ਤਾਂ ਆਉਂਦੀ ਹੈ,

  ਇਹ ਉਸਦਾ ਨਿੱਘਾ ਸਵਾਗਤ ਕਰਦੇ ਹਨ, ਜਿੰਨਾ ਚਿਰ ਮਰਜ਼ੀ ਰਹੇ,

  ਕੋਈ ਫਰਕ ਨਹੀਂ ਪੈਂਦਾ, 

  ਤੇ ਫਿਰ ਅਗਲੇ ਸਾਲ ਆਉਣ ਦਾ ਵਾਅਦਾ ਕਰ ਵਿਦਾ ਲੈ ਲੈਂਦੀ ਹੈ । 

  ਹੂੰਮਮਮਮ! ਇਹਨਾਂ ਦੇ ਇੱਕ ਪਾਸੇ,

  ਐਨ ਸਾਹਮਣੇ ਇਹਨਾਂ ਦਾ ਹੀ ਰਿਸ਼ਤੇਦਾਰ ,

  ਵਿਸ਼ਾਲ ਅਤੇ  ਵੱਡੇ ਜ਼ਿਗਰੇ ਵਾਲਾ ,ਸਮੁੰਦਰ ਵੀ  ਹੈ।

  ਜੋ ਜ਼ਿੰਦਗੀ ਦੇ ਸਬਕ ਵਿੱਚ ਪਿੱਛੇ ਨਹੀਂ ਰਹਿੰਦਾ 

  ਕੁਦਰਤ ਦਾ ਪਹਿਲ ਪਲੇਠਾ ਸਾਂਝੀ ਦਾਰ ਵੀ ਹੈ .....

  ਕਈ ਵਾਰੀ ਇਹ ਸਾਰੇ ਘਬਰਾ ਜਾਂਦੇ  ਹਨ,

   ਜਿਵੇਂ ਇਹਨਾਂ ਨੂੰ ਕਿਸੇ ਭਿਆਨਕ ਬੀਮਾਰੀ ਨੇ ਘੇਰ ਲਿਆ ਹੋਵੇ 

  ਕਦੇ ਇਹ ਬਗਾਵਤ ਤੇ ਉੱਤਰ ਆਉਂਦੇ ਹਨ

  ਓਦੋਂ ਇਹ ਪਵਨ ਨੂੰ ਗੁਰੂ ਬਣਾ  ਤਾਂਡਵ ਕਰਨ ਲਗਦੇ ਹਨ ।

  ਉਖਾੜ- ਉਖਾੜ ਕੇ ਸੁੱਟਦੀ ਹੈ

  ਫਿਰ ਇਹ ਪਹਾੜੀ ਧਰਤੀ ਆਪਣੇ ਹੀ ਜਾਇਆਂ ਨੂੰ,

  ਇਹ ਬਦਲੇ-ਖੋਰ ਤੇ

  ਕਰੂਪ ਹੋ ਜਾਂਦੀ ਹੈ,

  ਗਾਲ੍ਹਾਂ ਕੱਢਦੀ ਹੈ ਮਨੁੱਖ ਨੂੰ ਜੋ ਇਸ ਨੂੰ ਮਜਬੂਰ ਕਰਦਾ ਹੈ

  ਇਸ ਬਰਬਾਦੀ ਵੱਲ ਨੂੰ ਧਕੇਲ ਦਿੰਦਾ ਹੈ ।

  ਤਰਲੇ ਪਾ ਰਹੀ ਹੈ

  ਸਾਰੀ ਜੰਗਲੀ ਬਨਸਪਤੀ, 

  ਮੈਂ ਬਚਾ ਰਹੀ ਹਾਂ ਤੁਹਾਨੂੰ ਐ ਇਨਸਾਨੋ!

  ਤੁਸੀਂ ਮੈਨੂੰ ਬਚਾ ਕੇ ਰੱਖੋ 

  ਤੁਸੀਂ ਮੈਨੂੰ ਬਰਬਾਦ ਨਾ ਕਰੋ

  ਤਰਾਸ਼ੋ ਨਾ,

  ਮੇਰੇ ਸਾਰੇ ਆਰ- ਪਰਿਵਾਰ ਨੂੰ 

  ਬੇ-ਤਰਤੀਬਾ, ਬੇ- ਢਵਾ  ਤੇ

  ਅਣ -ਘੜਿਆ ਹੀ ਰਹਿਣ ਦਿਓ।

  ਅਣ -ਘੜਿਆ ਹੀ ਰਹਿਣ ਦਿਓ।

  ਅਸੀਂ ਇੰਜ ਈ ਬਾਗੋ -ਬਾਗ ਹਾਂ!

  ਇੰਜ ਈ ਬਾਗੋ -ਬਾਗ ਹਾਂ !!!