ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਸੁੰਦਰ ਭਵਿੱਖ ਲਈ ਵਰਤਮਾਨ ਦੀ ਸੁਚੱਜੀ ਵਰਤੋਂ ਕਰੋ (ਲੇਖ )

  ਕੈਲਾਸ਼ ਚੰਦਰ ਸ਼ਰਮਾ   

  Email: kailashchanderdss@gmail.com
  Cell: +91 80540 16816
  Address: 459,ਡੀ ਬਲਾਕ,ਰਣਜੀਤ ਐਵੀਨਿਊ,
  ਅੰਮ੍ਰਿਤਸਰ India
  ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਜੀਵਨ ਰਮਣੀਕ ਬਣਿਆ ਰਹੇ ਤੇ ਇਸ ਦੀ ਪ੍ਰਾਪਤੀ ਲਈ ਉਹ ਕੋਸ਼ਿਸ਼ ਵੀ ਕਰਦਾ ਹੈ।ਜ਼ਿੰਦਗੀ ਸਮੁੰਦਰ ਦੀ ਤਰ੍ਹਾਂ ਹੈ।ਅਸੀਂ ਇਸ ਵਿਚੋਂ ਕੀ ਲੱਭਣਾ ਚਾਹੁੰਦੇ ਹਾਂ ਇਹ ਕੇਵਲ ਸਾਡੀ ਸੋਚ 'ਤੇ ਨਿਰਭਰ ਕਰਦਾ ਹੈ।ਜ਼ਿੰਦਗੀ ਦਾ ਹਰ ਪਲ ਸਿਖਾਉਂਦਾ ਹੈ ਬਸ਼ਰਤੇ ਅਸੀਂ ਸਿੱਖਣਾ ਚਾਹੀਏ।ਅੱਜ ਮਨੁੱਖ ਦਾ ਮਨ ਚਿੰਤਾਵਾਂ ਨਾਲ ਭਰਿਆ ਹੋਇਆ ਹੈ ਪਰ ਇਹ ਚਿੰਤਾਵਾਂ ਵਰਤਮਾਨ ਦੀਆਂ ਨਹੀਂ ਬਲਕਿ ਬੀਤੇ ਹੋਏ ਸਮੇਂ ਤੇ ਭਵਿੱਖ ਦੀਆਂ ਹਨ ਜਿਨ੍ਹਾਂ ਬਾਰੇ ਸੋਚ-ਸੋਚ ਕੇ ਮਨੁੱਖ ਆਪਣੀ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਗੁਆ ਰਿਹਾ ਹੈ।ਇਨ੍ਹਾਂ ਚਿੰਤਾਵਾਂ ਦਾ ਪ੍ਰਭਾਵ ਇਸ ਕਦਰ ਮਨੁੱਖ 'ਤੇ ਪੈ ਰਿਹਾ ਹੈ ਕਿ   ਇਨ੍ਹਾਂ ਦੇ ਬੋਝ ਹੇਠ ਵਿਅਕਤੀ ਆਪਣੇ ਵਰਤਮਾਨ ਨੂੰ ਵੀ ਨਸ਼ਟ ਕਰ ਰਿਹਾ ਹੈ।ਵਰਤਮਾਨ ਨੂੰ ਅਤੀਤ ਅਤੇ ਭਵਿੱਖ ਦੀ ਚਿੰਤਾ ਵਿਚ ਗੁਆਉਣ ਦਾ ਅਰਥ ਹੈ ਆਤਮ-ਵਿਨਾਸ਼।ਇਸ ਵਿਨਾਸ਼ ਤੋਂ ਮੁਕਤੀ ਜ਼ਰੂਰੀ ਹੈ। ਜੇਕਰ ਵਰਤਮਾਨ ਨੂੰ ਬੀਤੇ ਅਤੇ ਆਉਣ ਵਾਲੇ ਕੱਲ੍ਹ 'ਤੇ ਖਰਚ ਕਰ ਦੇਵਾਂਗੇ ਤਾਂ ਅਸੀਂ ਵਰਤਮਾਨ ਦੀ ਉਪਲਬਧੀ ਤੋਂ ਵੀ ਖੁਦ ਨੂੰ ਦੂਰ ਕਰ ਲਵਾਂਗੇ। 
              ਬੀਤ ਗਿਆ ਸਮਾਂ ਉਹ ਅਤੀਤ ਹੈ ਜਿਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ।ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ, ਉਸ ਨੂੰ ਬਦਲਣਾ ਕਿਸੇ ਦੇ ਵੀ ਵੱਸ 'ਚ ਨਹੀਂ ਹੈ।ਜੋ ਲੰਘ ਗਿਆ ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ।ਸਿਆਣੇ ਕਹਿੰਦੇ ਹਨ ਕਿ ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ ਸਗੋਂ ਉਸ ਦਾ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ।ਭੂਤਕਾਲ 'ਚ ਅਸੀਂ ਜੋ ਵੀ ਚੰਗੇ-ਮਾੜੇ ਕਰਮ ਕੀਤੇ ਹਨ ਜਾਂ ਦੂਜਿਆਂ ਵੱਲੋਂ ਸਾਡੇ ਨਾਲ ਕੀਤੇ ਗਏ ਹਨ, ਉਨ੍ਹਾਂ ਤੋਂ ਸਿੱਖਿਆ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤਾਂ ਹੀ ਸਾਡਾ ਵਰਤਮਾਨ ਰਜਨੀਗੰਧਾ ਦੇ ਫੁੱਲਾਂ ਵਾਂਗ ਬਣ ਸਕਦਾ ਹੈ।ਅਤੀਤ ਨੂੰ ਲੈ ਕੇ ਚਿੰਤਾ ਵਿਚ ਡੁੱਬੇ ਰਹਿਣ ਵਾਲੇ ਲੋਕਾਂ ਦੀ ਸ਼ਕਤੀ ਹੌਲੀ-ਹੌਲੀ ਘਟਦੀ ਜਾਂਦੀ ਹੈ ਜਿਸ ਕਾਰਨ ਉਹ ਆਪਣੀ ਸਮਰੱਥਾ ਤੋਂ ਘੱਟ ਕੰਮ ਕਰਦੇ ਹਨ।ਉਨ੍ਹਾਂ ਵਿਚ ਦਲਿੱਦਰਤਾ ਜਲਦੀ ਆ ਜਾਂਦੀ ਹੈ ਤੇ ਉਤਸ਼ਾਹੀ ਨਾ ਹੋਣ ਕਾਰਨ ਜੀਵਨ ਵਿਚ ਅਕਸਰ ਅਸਫਲਤਾ ਦਾ ਸਾਹਮਣਾ ਕਰਦੇ ਹਨ।ਉਨ੍ਹਾਂ ਦਾ ਆਤਮ-ਵਿਸ਼ਵਾਸ ਡਗਮਗਾ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਉਹ ਆਤਮ-ਚਿੰਤਨ ਵੀ ਨਹੀਂ ਕਰਦੇ। ਯਕੀਨਨ ਅਜਿਹੇ ਲੋਕ ਬਦਕਿਸਮਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਖੁਸ਼ੀ ਅਤੇ ਜੀਵਨ ਦਾ ਸਵਾਦ ਚਲਾ ਜਾਂਦਾ ਹੈ।ਭੂਤਕਾਲ ਵੱਲ ਨਜ਼ਰ ਮਾਰੋ ਪਰ ਸਿਰਫ ਆਪਣੀ ਔਕਾਤ ਜਾਣਨ ਲਈ ਕਿ ਅਸੀਂ ਕਿੱਥੋਂ ਚੱਲੇ ਸਾਂ ਅਤੇ ਕਿੱਥੇ ਪਹੁੰਚੇ ਹਾਂ।ਜੇਕਰ ਕੁਝ ਤਰੁਟੀਆਂ ਲੱਭਣ ਤਾਂ ਬੀਤੇ ਤਜਰਬੇ ਤੋਂ ਸੇਧ ਲੈ ਕੇ ਵਰਤਮਾਨ ਅਤੇ ਭਵਿੱਖ ਨੂੰ ਸੋਨ-ਸੁਨਹਿਰੀ ਬਣਾਉਣ ਲਈ ਯਤਨ ਕਰੀਏ।ਦੁਨੀਆਂ ਦੀ ਭੀੜ ਵਿਚੋਂ ਕੇਵਲ ਉਹੀ ਇਨਸਾਨ ਅੱਗੇ ਨਿਕਲਦੇ ਹਨ ਜਿਨ੍ਹਾਂ ਨੇ ਵਰਤਮਾਨ ਨੂੰ ਯਾਰ ਬਣਾਇਆ ਹੈ ਅਤੇ ਇਸ ਨੂੰ ਚਮਕਦਾਰ ਅਤੇ ਦਮਦਾਰ ਬਣਾਉਣ ਲਈ ਸੱਚੇ ਦਿਲੋਂ ਯਤਨ ਕੀਤੇ ਹਨ।ਯਾਦ ਰੱਖੋ, ਵਰਤਮਾਨ ਦੀ ਸਦਵਰਤੋਂ ਕਰਨ ਨਾਲ ਸਵਰਗ ਵੀ ਧਰਤੀ 'ਤੇ ਉਤਰ ਸਕਦਾ ਹੈ ਅਤੇ ਦੁਰਵਰਤੋਂ ਨਾਲ ਸਵਰਗ ਵੀ ਨਰਕ ਵਿਚ ਬਦਲ ਸਕਦਾ ਹੈ।ਜੀਵਨ ਦੀ ਸਭ ਤੋਂ ਮਹਿੰਗੀ ਚੀਜ਼ ਹੈ, ਤੁਹਾਡਾ ਵਰਤਮਾਨ।ਜੇ ਇੱਕ ਵਾਰ ਵਰਤਮਾਨ ਚਲਾ ਜਾਵੇ ਤਾਂ ਫਿਰ ਉਸ ਨੂੰ ਦੁਨੀਆਂ ਦੀ ਪੂਰੀ ਸੰਪਤੀ ਨਾਲ ਵੀ ਨਹੀਂ ਖਰੀਦ ਸਕਦੇ।ਜੇਕਰ ਅੰਦਰੋਂ ਬਾਹਰ ਵੱਲ ਵਿਕਸਤ ਹੋਣਾ ਹੈ ਤਾਂ ਵਰਤਮਾਨ ਦੀ ਸੁਚੱਜੀ ਵਰਤੋਂ ਲਾਜ਼ਮੀ ਹੈ।ਸੁਨਹਿਰਾ ਕੱਲ੍ਹ ਅੱਜ ਦੇ ਪਲਾਂ ਵਿਚ ਹੀ ਹੈ।ਅੱਜ ਦੀ ਸਦਵਰਤੋਂ ਕਰਨ ਲਈ ਅਸੀਂ ਜੋ ਪੁਰਸ਼ਾਰਥ ਕਰਦੇ ਹਾਂ, ਉਹੋ ਜੀਵਨ ਨੂੰ ਸਾਰਥਕ ਬਣਾਉਂਦਾ ਹੈ।
              ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਭਵਿੱਖ ਸੁੰਦਰ ਅਤੇ ਸੁਰੱਖਿਅਤ ਹੋਵੇ।ਵਰਤਮਾਨ ਦੇ ਸੁਚੱਜੇ ਇਸਤੇਮਾਲ 'ਤੇ ਹੀ ਭਵਿੱਖ ਦੀ ਸੁੰਦਰਤਾ ਨਿਰਭਰ ਕਰਦੀ ਹੈ।ਜੋ ਲੋਕ ਭਵਿੱਖ ਦੀ ਤਸਵੀਰ ਨੂੰ ਸਾਕਾਰ ਕਰਨ ਲਈ ਵਰਤਮਾਨ ਵਿਚ ਧਮਾਕੇਦਾਰ ਯਤਨ ਨਹੀਂ ਕਰਦੇ ਉਹ ਭਵਿੱਖ ਵਿਚ ਵੀ ਪਛਤਾਉਂਦੇ ਰਹਿੰਦੇ ਹਨ।ਜੋ ਵਰਤਮਾਨ ਵਿਚ ਉਪਲਬਧ ਹੈ ਉਹ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਭਵਿੱਖ ਦੀ ਇਮਾਰਤ ਇਸੇ ਅੱਜ ਦੀ ਨੀਂਹ 'ਤੇ ਹੀ ਖੜੀ ਹੈ।ਜੇਕਰ ਅਸੀਂ ਬੀਤੇ ਸਮੇਂ ਤੇ ਭਵਿੱਖ ਦਰਮਿਆਨ ਹੀ ਭਟਕਦੇ ਰਹਾਂਗੇ ਤਾਂ ਅੱਜ ਵਿਚ ਨਹੀਂ ਜੀ ਸਕਾਂਗੇ।ਲਾਂਗਫੈਲੋ ਦਾ ਕਥਨ ਹੈ:
                " ਭਵਿੱਖ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।ਭਵਿੱਖ ਭਾਵੇਂ ਕਿੰਨਾ ਵੀ ਸੁੱਖਦਾਇਕ ਦਿਸੇ, ਉਸ 'ਤੇ ਯਕੀਨ ਨਾ ਕਰੋ।ਬੀਤੇ ਸਮੇਂ ਦਾ ਵੀ ਫਿਕਰ ਨਾ ਕਰੋ।ਦਿਲ ਵਿਚ ਉਤਸ਼ਾਹ ਭਰ ਕੇ ਆਤਮ-ਵਿਸ਼ਵਾਸ ਨਾਲ ਆਪਣੇ ਅੱਜ ਵਿਚ ਕਰਮਸ਼ੀਲ ਰਹੋ।ਅੱਜ ਕੁਦਰਤ ਦਾ ਵਰਦਾਨ ਹੈ ਜਦੋਂ ਕਿ ਬੀਤੇ ਸਮੇਂ ਦਾ ਬੋਝ ਅਤੇ ਭਵਿੱਖ ਦੀ ਚਿੰਤਾ ਸਰਾਪ ਸਮਾਨ ਹਨ"।
              ਇਸ ਲਈ ਭਵਿੱਖ ਦੀ ਕਲਪਨਾ ਅਤੇ ਅਤੀਤ ਦੀ ਚਿੰਤਾ ਵਿਚ ਉਲਝ ਕੇ ਅੱਜ ਰੂਪੀ ਫਲ ਨੂੰ ਠੋਕਰ ਨਾ ਮਾਰੋ।ਅੱਜ ਨੂੰ ਕਿਸੇ ਵੀ ਤਰ੍ਹਾਂ ਬੇਫਜ਼ੂਲ ਚਿੰਤਾਵਾਂ ਵਿਚ ਨਸ਼ਟ ਨਾ ਕਰੋ।ਵਰਤਮਾਨ ਦੀ ਅਣਦੇਖੀ ਅਗਿਆਨ ਦੀ ਹਾਲਤ ਹੁੰਦੀ ਹੈ।ਵਰਤਮਾਨ 'ਚ ਚੌਕੰਨੇ ਨਾ ਰਹਿਣ ਨੂੰ ਸੌਣਾ ਕਹਿੰਦੇ ਹਨ।ਅਗਿਆਨੀ ਸਦਾ ਸੌਂਦੇ ਰਹਿੰਦੇ ਹਨ ਅਤੇ ਗਿਆਨੀ ਜਾਗਦੇ ਹਨ।ਅਤੀਤਕਾਲ ਤਜਰਬੇ ਦਾ ਕਾਲ ਹੈ।ਦੋਸ਼ ਹੋਣਾ ਮਨੁੱਖੀ ਜੀਵਨ ਵਿਚ ਸੁਭਾਵਕ ਹੈ ਪਰ ਇਨ੍ਹਾਂ ਦੋਸ਼ਾਂ ਦੇ ਪ੍ਰਭਾਵਾਂ ਤੋਂ ਸਿੱਖ ਕੇ ਵਰਤਮਾਨ ਨੂੰ ਨਾ ਸੁਧਾਰਨਾ ਮੂਰਖਤਾ ਹੈ।ਜੀਵਨ ਦਾ ਹਰ ਇਕ ਪਲ ਅਨਮੋਲ ਹੈ।ਜੀਵਨ ਕਦੋਂ ਸਮਾਪਤ ਹੋ ਜਾਵੇ ਇਸ ਦਾ ਗਿਆਨ ਕਿਸੇ ਨੂੰ ਵੀ ਨਹੀਂ।ਸਿਆਣੇ ਕਹਿੰਦੇ ਹਨ:
      " ਬੰਦ ਲਿਫਾਫੇ ਮੇਂ ਰਖੀ ਸੀ ਹੈ ਯਹ ਜ਼ਿੰਦਗੀ, ਪਤਾ ਨਹੀਂ ਅਗਲੇ ਹੀ ਪਲ ਕੌਣ ਸਾ ਪੈਗਾਮ ਲੇ ਆਏ"।
               ਇਸ ਲਈ ਆਪਣੇ ਵਰਤਮਾਨ ਨੂੰ ਜ਼ਾਇਕੇਦਾਰ ਬਣਾਓ, ਸਭ ਸੁਧਰ ਜਾਵੇਗਾ।ਇਸ ਵਾਸਤੇ ਜ਼ਰੂਰੀ ਹੈ ਸਰੀਰ ਦੀ ਕਿਰਿਆ, ਗਿਆਨ-ਤੰਤਰ ਤੇ ਕਿਰਿਆ-ਤੰਤਰ ਦਰਮਿਆਨ ਤਾਲਮੇਲ।ਮਨ ਤੇ ਸਰੀਰ ਜਦੋਂ ਇਕ ਹੀ ਕੰਮ ਵਿਚ ਲੱਗੇ ਹੁੰਦੇ ਹਨ ਤਾਂ ਤਣਾਅ ਦੀ ਸਥਿਤੀ ਪੈਦਾ ਨਹੀਂ ਹੁੰਦੀ।ਜੇਕਰ ਕੰਮ ਕਰਦੇ-ਕਰਦੇ ਅਸੀਂ ਭਵਿੱਖ ਦੀ ਕਲਪਨਾ ਜਾਂ ਬੀਤੇ ਸਮੇਂ ਵਿਚ ਪਹੁੰਚ ਜਾਵਾਂਗੇ ਤਾਂ ਅੱਜ ਵਿਅਰਥ ਹੋ ਜਾਵੇਗਾ।ਵਰਤਮਾਨ ਵਿਚ ਪ੍ਰਾਪਤੀਆਂ ਦਾ ਢੇਰ ਲੱਗਾ ਹੋਇਆ ਹੈ।ਇਸ ਵਿਚ ਝਾਕੋ ਤੇ ਜੋ ਵੀ ਚੰਗਾ ਲੱਗਦਾ ਹੈ ਉਸ ਨੂੰ ਲੈ ਲਓ।ਜੋ ਵਿਅਕਤੀ ਆਪਣਾ ਵਰਤਮਾਨ ਸੁਧਾਰ ਲੈਂਦੇ ਹਨ, ਉਨ੍ਹਾਂ ਦਾ ਅਗਲਾ-ਪਿਛਲਾ ਸਭ ਮਨਮੋਹਕ ਬਣ ਜਾਂਦਾ ਹੈ।ਅਤੀਤ ਅਤੇ ਭਵਿੱਖ ਦੀ ਚਿੰਤਾ ਵਿਚ ਰਹਿਣ ਵਾਲੇ ਵਿਅਕਤੀਆਂ ਦੇ ਸੁਪਨੇ ਤਰੇਲ ਦੀਆਂ ਬੂੰਦਾਂ ਵਰਗੇ ਹੁੰਦੇ ਹਨ।ਜ਼ਰਾ ਜਿੰਨੀ ਵਾਤਾਵਰਣ ਵਿਚ ਗਰਮਾਈ ਆਈ ਨਹੀਂ ਕਿ ਸਭ ਗਾਇਬ ਹੋ ਜਾਂਦੇ ਹਨ।ਵਰਤਮਾਨ ਦੀ ਸੁਚੱਜੀ ਵਰਤੋਂ ਬਿਹਤਰ ਕੰਮ ਕਰਨ ਵਿਚ ਹੈ ਤਾਂ ਹੀ ਊਰਜਾ ਇਕੱਠੀ ਹੋ ਸਕੇਗੀ।ਸਾਡੇ ਹੱਥ ਵਿਚ ਨਾ ਤਾਂ ਬੀਤਿਆ ਸਮਾਂ ਹੈ ਅਤੇ ਨਾ ਹੀ ਭਵਿੱਖ।ਦੋਵੇਂ ਹੀ ਸਾਡੇ ਤੋਂ ਦੂਰ ਹਨ।ਸਾਡੇ ਨਜ਼ਦੀਕ ਹੈ ਤਾਂ ਸਿਰਫ ਅੱਜ ਦਾ ਸਮਾਂ ਅਤੇ ਇਹੋ ਹੀ ਸੱਚ ਹੈ।ਇਸ ਲਈ ਇਸ ਦੀ ਸਦਵਰਤੋਂ ਕਰਦੇ ਹੋਏ ਜਿਊਣ ਦਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਹੀ ਤੁਹਾਡੇ ਸੁਪਨਿਆਂ ਨੂੰ ਬੂਰ ਪਵੇਗਾ।