ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਸ਼ਹੀਦ ਊਧਮ ਸਿੰਘ (ਕਵਿਤਾ)

  ਮਹਿੰਦਰ ਮਾਨ   

  Email: m.s.mann00@gmail.com
  Cell: +91 99158 03554
  Address: ਪਿੰਡ ਤੇ ਡਾਕ ਰੱਕੜਾਂ ਢਾਹਾ
  ਸ਼ਹੀਦ ਭਗਤ ਸਿੰਘ ਨਗਰ India
  ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਭਾਰਤ ਮਾਂ ਦੇ ਬਹਾਦਰ ਸਪੂਤ ਨੇ ਜਨਮ ਲਿਆ ੨੬ ਦਸੰਬਰ ੧੮੯੯ ਈ: ਨੂੰ ਵਿੱਚ ਸੁਨਾਮ।
  ਮਾਤਾ-ਪਿਤਾ ਉਸ ਨੂੰ ਤੇ ਉਸ ਦੇ ਭਰਾ ਨੂੰ ਛੋਟੀ ਉਮਰ ਵਿੱਚ ਹੀ ਕੱਲਾ ਛੱਡ ਗਏ ਵਿੱਚ ਜਹਾਨ।
  ਚਾਚਾ ਚੈਂਚਲ ਸਿੰਘ ਨੇ ਦੋਹਾਂ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਾਲੇ ਯਤੀਮਖਾਨੇ 'ਚ ਦਾਖਲ ਕਰਵਾ ਦਿੱਤਾ।
  ੧੯੧੭ ਈ: ਵਿੱਚ ਉਸ ਦਾ ਭਰਾ ਮੁਕਤਾ ਸਿੰਘ ਵੀ ਉਸ ਨੂੰ  ਸਦਾ ਲਈ ਛੱਡ ਕੇ ਚਲਾ ਗਿਆ।
  ਉਸ ਨੇ ਉੱਥੇ ਰਹਿ ਕੇ ਦਸਵੀਂ ਪਾਸ ਕੀਤੀ ਤੇ ਤਰਖਾਣੇ ਕੰਮ  ਨੂੰ ਵੀ ਨੀਝ ਨਾਲ ਸਿੱਖ ਲਿਆ।
  ਇਨ੍ਹਾਂ ਦਿਨਾਂ ਵਿੱਚ ਅੰਗਰੇਜ਼ ਸਰਕਾਰ ਨੇ ਕਾਲਾ ਕਾਨੂੰਨ 'ਰੌਲਟ ਐਕਟ' ਪਾਸ ਕਰ ਦਿੱਤਾ।
  ਇਸ ਕਾਨੂੰਨ ਦੀ ਆੜ ਵਿੱਚ ਭਾਰਤੀਆਂ ਦੇ ਮਨੁੱਖੀ ਹੱਕਾਂ ਨੂੰ ਕੁਚਲਣ ਦਾ ਪ੍ਰਬੰਧ ਕਰ ਦਿੱਤਾ।
  ਇਸ ਦੇ ਵਿਰੋਧ 'ਚ ਜਲ੍ਹਿਆਂ ਵਾਲੇ ਬਾਗ 'ਚ ਵੀ ਦੇਸ਼ ਭਗਤਾਂ ਨੇ  ਜਲਸੇ ਦਾ ਆਯੋਜਨ ਕੀਤਾ।
  ਬ੍ਰਿਗੇਡੀਅਰ ਜਨਰਲ ਡਾਇਰ ਨੂੰ ਜਲੰਧਰ ਛਾਉਣੀ ਤੋਂ ਇਸ ਜਲਸੇ ਨੂੰ ਕੁਚਲਣ ਲਈ  ਸੱਦਿਆ ਗਿਆ।                            
  ਉਸ ਦੀ ਕਮਾਨ ਹੇਠ ਮਸ਼ੀਨ ਗੰਨਾਂ ਨਾਲ ਲੈਸ ਗੋਰਖਾ ਰਾਇਫਲ ਨੇ ਲੋਕਾਂ ਨੂੰ ਘੇਰਾ ਪਾ ਲਿਆ।
  ਉਸ ਨੇ ਪੰਜਾਬ ਦੇ ਗਵਰਨਰ ਜਨਰਲ ਓਡਵਾਇਰ ਤੋਂ ਸਖ਼ਤ ਕਾਰਵਾਈ ਦੀ ਆਗਿਆ ਲੈ ਲਈ ਸੀ।
  ਉਸ ਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਲੋਕਾਂ ਦੇ ਇਕੱਠ ਤੇ ਅੰਧਾ ਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ।
  ਕਾਫੀ ਲੋਕ ਗੋਲੀਆਂ ਦੀ ਮਾਰ ਤੋਂ ਬਚਣ ਲਈ ਬਾਗ ਵਿਚਲੇ ਖੂਹ 'ਚ ਛਾਲਾਂ ਮਾਰ ਗਏ।
  ੧੬੫੦ ਗੋਲੀਆਂ ਚਲਾਈਆਂ ਗਈਆਂ,ਜਿਨ੍ਹਾਂ ਨਾਲ ੧੫੦੦ ਲੋਕ ਮਰੇ , ੧੦੦੦ ਜ਼ਖ਼ਮੀ ਹੋ ਗਏ।
  ਊਧਮ ਸਿੰਘ ਨੇ ਆਪਣੀਆਂ ਅੱਖਾਂ ਨਾਲ ਇਹ ਜਲ੍ਹਿਆਂ ਵਾਲੇ ਬਾਗ ਦਾ ਮੰਜ਼ਰ ਤੱਕਿਆ।
  ਉਸ ਨੇ ਬਾਹਰ ਆ ਕੇ ਇਹ ਕਾਰਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਪ੍ਰਣ ਲੈ ਲਿਆ।
  ਇਸ ਪ੍ਰਣ ਦੀ ਪੂਰਤੀ ਲਈ ਉਸ ਨੇ ਆਪਣਾ ਨਾਂ 'ਰਾਮ ਮੁਹੰਮਦ ਸਿੰਘ ਆਜ਼ਾਦ'ਰੱਖਿਆ।
  ਏਸ਼ੀਅਨ ਦੇਸ਼ਾਂ, ਰੂਸ ਤੇ ਅਮਰੀਕਾ 'ਚ ਜਾਣ ਪਿੱਛੋਂ ਉਹ ਇਸ ਨਾਂ ਥੱਲੇ ਇਗਲੈਂਡ ਆ ਗਿਆ।
  ੧੩ ਮਾਰਚ ੧੯੪੦ ਈ: ਵਾਲੇ ਦਿਨ ਲੰਦਨ ਦੇ 'ਕੈਕਸਟਨ ਹਾਲ' 'ਚ ਓਡਵਾਇਰ ਭਾਸ਼ਣ ਦੇਣ ਪਹੁੰਚਿਆ।
  ਊਧਮ ਸਿੰਘ ਰਿਵਾਲਵਰ ਸਮੇਤ 'ਕੈਕਸਟਨ ਹਾਲ' ਦੀ ਅਗਲੀ ਕਤਾਰ ਵਿੱਚ ਜਾ ਬੈਠਿਆ।
  ਜਦ ਓਡਵਾਇਰ ਸੋਹਿਲੇ ਗਾ ਰਿਹਾ ਸੀ ਜਲ੍ਹਿਆਂ ਵਾਲੇ ਬਾਗ 'ਚ ਕੀਤੀ ਬਰਬਰਤਾ ਦੇ,
  ਓਸੇ ਵਕਤ ਸ਼ੇਰ ਊਧਮ ਸਿੰਘ ਨੇ ਆਪਣੇ ਰਿਵਾਲਵਰ ਚੋਂ ਗੋਲੀਆਂ ਚਲਾ ਦਿੱਤੀਆਂ ਉਸ ਤੇ।
  ਉਸ ਨੇ ਲੰਦਨ ਪੁਲਸ ਸਾਮ੍ਹਣੇ ਆਖਿਆ,  "ਮੈਨੂੰ ਆਪਣੇ ਕੀਤੇ ਤੇ ਅਫਸੋਸ ਨਹੀਂ ਕੋਈ।"
  ਉਸ ਖ਼ਿਲਾਫ ਦੋਸ਼ ਪੱਤਰ ਪੇਸ਼ ਹੋਣ ਪਿੱਛੋਂ ਜਸਟਿਸ ਐਟਕਿਨਸਨ ਦੀ ਅਦਾਲਤ ਵਿੱਚ ਪੇਸ਼ੀ ਹੋਈ।
  ਉਸ ਨੇ ਆਪਣਾ ਜੁਰਮ ਮੰਨ ਕੇ ਆਖਿਆ,"ਅੰਗਰੇਜ਼ ਸਰਕਾਰ ਖ਼ਿਲਾਫ ਅਸੀਂ ਘੋਲ ਰਹਾਂਗੇ ਕਰਦੇ।
  ਜਦ ਤੱਕ ਇਹੋ ਜਹੇ ਸਾਕੇ ਹੁੰਦੇ ਰਹਿਣਗੇ, ਪੰਜਾਬ  ਵਿੱਚ ਊਧਮ ਸਿੰਘ ਪੈਦਾ ਰਹਿਣਗੇ ਹੁੰਦੇ।"
  ੩੧ ਜੁਲਾਈ ੧੯੪੦ ਈ: ਨੂੰ ਲੰਦਨ ਦੀ ਪੇਂਟੋਵਿਲੇ ਜੇਲ੍ਹ 'ਚ ਉਸ ਨੇ ਫਾਂਸੀ ਦਾ ਰੱਸਾ ਚੁੰਮ ਲਿਆ।
  ੨੧ ਸਾਲਾਂ ਪਿੱਛੋਂ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੇ ਸ਼ਿਕਾਰ ਨੂੰ ਦਬੋਚ ਕੇ ਸ਼ਾਂਤ ਹੋ ਗਿਆ।