ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੰਜਾਬ ਸੂਬਾ ਗੁਰੂਆਂ ਪੀਰਾਂ,ਦੀ ਧਰਤੀ ਦੇ ਨਾਲ ਨਾਲ ਤਿਉਹਾਰਾਂ ਦਾ ਸੂਬਾ ਵੀ ਹੈ। ਕੋਈ ਵੀ ਐਸਾ ਮਹੀਨਾ ਨਹੀਂ ਹੋਵੇਗਾ ਜਿਸ ਮਹੀਨੇ ਵਿੱਚ ਕੋਈ ਤਿਉਹਾਰ ਨਾ ਆਉਂਦਾ ਹੋਵੇ। ਗੁਰੂਆਂ ਦੇ ਜਨਮ ਦਿਨ, ਕਿਸੇ ਸੰਤ ਮਹਾਂਪੁਰਸ਼ ਦੇ ਦਿਨ ਦਿਹਾੜੇ,ਮੇਲੇ, ਤੇ ਹੋਰ ਵੀ ਐਸੇ ਅਨੇਕਾਂ ਦਿਨ ਦਿਹਾਰ ਹੋਣਗੇ,ਜੋ ਸਾਰੇ ਪੰਜਾਬੀ ਭਰਾ ਬਿਨਾਂ ਕਿਸੇ ਭੇਦ-ਭਾਵ ਜਾਂ ਵਿਤਕਰੇ ਤੋਂ ਭਾਵ ਇਕੱਠੇ ਰਲਮਿਲ ਕੇ ਮਨਾਉਂਦੇ ਹਨ। ਉਦਾਹਰਣ ਦੇ ਤੌਰ ਤੇ ਜੇ ਈਦ ਦੀ ਗੱਲ ਕਰੀਏ ਤਾਂ ਇਹ ਮੁਸਲਿਮ ਭਾਈਚਾਰੇ ਦਾ ਤਿਉਹਾਰ ਹੈ ਜਿਸ ਨੂੰ ਆਪਾਂ ਸਾਰੇ ਹੀ ਬਾਖ਼ੂਬੀ ਜਾਣਦੇ ਵੀ ਹਾਂ।ਪਰ ਜਿਸ ਦਿਨ ਇਹ ਤਿਉਹਾਰ ਹੁੰਦਾ ਹੈ ਉਸ ਦਿਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਰਲਮਿਲ ਕੇ ਮਨਾਉਂਦੇ ਹਨ ਤੇ ਭਾਵੇਂ ਕਿਸੇ ਵੀ ਫਿਰਕੇ ਮਤਲਬ ਕਿਸੇ ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਦੁਕਾਨ ਤੇ ਬਰਾਬਰ ਦਾ ਇਕੱਠ ਵੇਖਿਆ ਜਾ ਸਕਦਾ ਹੈ।
     ਸਾਵਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਰਿਹਾ ਹੈ ਬੇਸ਼ੱਕ ਅਜੋਕੇ ਸਮਿਆਂ ਵਿੱਚ ਇਸ ਤਿਉਹਾਰ ਦਾ ਰੰਗ ਰੂਪ ਬਦਲ ਗਿਆ ਹੈ,ਪਰ ਫਿਰ ਵੀ ਕਿਤੇ ਕਿਤੇ ਹਾਲੇ ਵੀ ਸਾਡੇ ਵੱਡ ਵਡੇਰਿਆਂ ਵੱਲੋਂ ਪਾਏ ਪੂਰਨਿਆਂ ਤੇ ਅਮਲ ਕੀਤਾ ਜਾਂਦਾ ਹੈ।ਇਸ ਮਹੀਨੇ ਸੱਜ ਵਿਆਹੀਆਂ ਭੈਣਾਂ ਧੀਆਂ ਬੜੇ ਚਾਅ ਨਾਲ ਸਹੁਰਿਆਂ ਤੋਂ ਪੇਕਿਆਂ ਦੇ ਘਰ ਆਉਂਦੀਆਂ ਹਨ ਤੇ ਰਲਮਿਲ ਕੇ ਤੀਆਂ ਦਾ ਤਿਉਹਾਰ ਮਨਾਉਣ ਦੇ ਬਹਾਨੇ ਆਪਣੇ ਸਹੁਰੇ ਪਰਿਵਾਰਾਂ ਦੇ ਸੁੱਖ ਦੁੱਖ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰਦੀਆਂ ਹਨ ਪਰ ਅਜੋਕੇ ਸਮਿਆਂ ਵਿੱਚ ਸਹੇਲੀਆਂ ਸ਼ਬਦ ਅਲੋਪ ਹੋ ਚੁੱਕਾ ਹੈ ਇਸ ਦੀ ਥਾਂ ਫਰਿੰਡ ਨੇ ਲੈ ਲਈ ਹੈ, ਤੇ ਸਹੇਲੀ ਸ਼ਬਦ ਨੂੰ ਪੁਰਾਤਨ ਵਿਚਾਰਾਂ ਦੇ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ।
     ਕਿਸੇ ਕਾਰਨ ਕਰਕੇ ਜਾਂ ਘਰੇਲੂ ਜ਼ਿਆਦਾ ਕੰਮ ਕਾਰਾਂ ਭਾਵ ਖੇਤੀਬਾੜੀ ਵਾਲੇ ਘਰਾਂ ਵਿਚੋਂ ਧੀਆਂ ਭੈਣਾਂ ਨੂੰ ਮਜ਼ਬੂਰੀ ਵੱਸ ਪੇਕਿਆਂ ਦੇ ਘਰ ਨਹੀਂ ਘੱਲਿਆ ਜਾਂਦਾ। ਓਥੇ ਫਿਰ ਪੇਕਿਆਂ ਵਾਲੇ ਪਾਸਿਓਂ ਉਨ੍ਹਾਂ ਨੂੰ ਸਾਵਣ ਮਹੀਨੇ ਦੇ ਤੀਆਂ ਦੇ ਤਿਉਹਾਰ ਦਾ ਸੰਧਾਰੇ ਦੇ ਰੂਪ ਵਿੱਚ ਘਰ ਦੇ ਬਣਾਏ ਹੋਏ ਬਿਸਕੁਟ ਬੜੇ ਲਾਡਾਂ ਚਾਵਾਂ ਨਾਲ ਭਰਾ ਦੇ ਕੇ ਆਉਂਦੇ ਹਨ। ਬੇਸ਼ੱਕ ਅੱਜ ਕੱਲ੍ਹ ਇਹ ਬਿਸਕੁਟਾਂ ਦੀ ਜਗ੍ਹਾ ਭਾਂਤ ਭਾਂਤ ਦੀਆਂ ਮਠਿਆਈਆਂ ਨੇ ਲੈ ਲਈ ਹੈ ਤੇ ਬਿਸਕੁਟਾਂ ਨੂੰ ਕੋਈ ਖਾ ਵੀ ਰਾਜ਼ੀ ਨਹੀਂ,ਪਰ ਪੰਜਾਬ ਦੇ ਕਿਸੇ ਕਿਸੇ ਖਿੱਤੇ ਵਿੱਚ ਹਾਲੇ ਵੀ ਓਨਾ ਪੁਰਾਣੇ ਰਸਮ ਰਿਵਾਜਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।(ਬਿਲਕੁਲ ਫੋਟੋ ਦੀ ਤਰ੍ਹਾਂ)ਭੱਠ ਦੇ ਕੋਲ ਬੈਠ ਕੇ ਬਿਸਕੁਟ ਕਢਵਾਉਣੇ ਘਰ ਦਾ ਆਟਾ ਦੁੱਧ ਵਗੈਰਾ ਨਾਲ ਲਿਜਾ ਕੇ ਆਪਣੇ ਸਾਹਮਣੇ ਬਿਸਕੁਟ ਕਢਵਾ ਕੇ ਧੀ ਭੈਣ ਦੇ ਘਰ ਸਾਵਣ ਮਹੀਨੇ ਦੇ ਸੰਧਾਰੇ ਦੇ ਰੂਪ ਵਿੱਚ ਬੜੇ ਚਾਵਾਂ ਨਾਲ ਦਿੱਤਾ ਜਾਂਦਾ ਹੈ। ਬੇਸ਼ੱਕ ਨਰਾਤਿਆਂ ਦੇ ਦੌਰਾਨ ਸਹੁਰਿਆਂ ਵੱਲੋਂ ਆਪਣੀ ਨੂੰਹ ਨੂੰ ਪੇਕਿਆਂ ਦੇ ਘਰ ਆਏ ਗਿਫਟਾਂ ਭਾਵ ਫੇਨੀਆਂ ਮਠਿਆਈਆਂ ਮੱਠਿਆਂ ਨੂੰ ਵੀ ਸੰਧਾਰਾ ਹੀ ਕਿਹਾ ਜਾਂਦਾ ਹੈ,ਪਰ ਸਾਵਣ ਮਹੀਨੇ ਵਿੱਚ ਦਿੱਤੇ ਜਾਣ ਵਾਲੇ ਇਸ ਗਿਫਟ ਨੂੰ ਵੀ ਸੰਧਾਰੇ ਦਾ ਨਾਮ ਹੀ ਦਿੱਤਾ ਜਾਂਦਾ ਹੈ।
     ਸਾਲ ਦੇ ਵਿੱਚ ਇਹੀ ਇਕੋ-ਇਕ ਸਾਵਣ ਮਹੀਨਾ ਹੀ ਬਾਰਿਸ਼ ਵਾਲਾ ਮਹੀਨਾ ਵੀ ਹੁੰਦਾ ਹੈ,ਇਸ ਮਹੀਨੇ ਕਾਲੀਆ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤੇ ਬਹੁਤ ਜ਼ਿਆਦਾ ਮੀਂਹ ਪੈਕੇ ਜੇਠ ਹਾੜ ਦੀਆਂ ਤਪਦੀਆਂ ਲੂਆਂ ਤੋਂ ਨਿਜਾਤ ਮਿਲਦੀ ਹੈ।ਪਰ ਇਸ ਸਾਵਣ ਮਹੀਨੇ ਵਿੱਚ ਬਿਸਕੁਟਾਂ ਨਾਲ ਇਹ ਸੰਧਾਰਾ ਭੇਜਣ ਦੀ ਪਰੰਪਰਾ ਸਾਡੀ ਸਦੀਆਂ ਪੁਰਾਣੀ ਪਰੰਪਰਾ ਹੈ ਤੇ ਬਿਸਕੁਟਾਂ ਦੇ ਅਦਾਨ ਪ੍ਰਦਾਨ ਤੋਂ ਬਿਨਾਂ ਇਸ ਤਿਉਹਾਰ ਨੂੰ ਅਧੂਰਾ ਸਮਝਿਆ ਜਾਂਦਾ ਹੈ।
    ਇਸੇ ਸਾਵਣ ਮਹੀਨੇ ਵਿੱਚ ਹੀ ਅੱਜ ਕੱਲ੍ਹ ਬਹੁਤ ਦਰੱਖਤ ਲਾਉਣਾ ਵੀ ਇਕ ਪਰੰਪਰਾ ਚੱਲੀ ਹੋਈ ਹੈ ਜੋ ਕਿ ਅਜੋਕੇ ਸਮਿਆਂ ਦੀ ਅਤਿਅੰਤ ਜ਼ਰੂਰੀ ਲੋੜ ਹੈ, ਕਿਉਂਕਿ ਆਪਾਂ ਆਪਣੇ ਹੱਥੀਂ ਆਪ ਉਜਾੜਾ ਕਰਨ ਦੇ ਦੋਸ਼ੀ ਵੀ ਹਾਂ।ਇਸ ਮੀਂਹ ਵਾਲੇ ਸਾਵਣ ਮਹੀਨੇ ਵਿੱਚ ਲਾਏ ਬੂਟੇ ਪੂਰੇ ਹਰੇ ਭਰੇ ਤੇ ਜਲਦੀ ਵੱਡੇ ਹੁੰਦੇ ਹਨ। ਬਹੁਤ ਸਾਰੀਆਂ ਜਮਾਜ ਸੇਵੀ ਸੰਸਥਾਵਾਂ ਇਸ ਉਪਰਾਲੇ ਨੂੰ ਬੜ੍ਹਾਵਾ ਦੇਣ ਲੱਗੀਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ।ਪਰ ਇਹ ਸਾਵਣ ਮਹੀਨਾ ਬਿਸਕੁਟਾਂ ਦੇ ਗਿਫਟ ਬਿਨਾਂ ਬਿਲਕੁਲ ਅਧੂਰਾ ਜਾਪਦਾ ਹੈ,ਸੋ ਸਾਨੂੰ ਆਪਣੇ ਪੁਰਖਿਆਂ ਦੀਆਂ ਪਾਈਆਂ ਲੀਹਾਂ ਤੇ ਤੁਰਦਿਆਂ ਸ਼ੁਰੂਆਤ ਬਿਸਕੁਟਾਂ ਨਾਲ ਹੀ ਕਰਨੀ ਚਾਹੀਦੀ ਹੈ ਬਾਕੀ ਭਾਵੇਂ ਬਹੁਤਾਤ ਹੋਰ ਕਿਸਮ ਦੇ ਵਿਅੰਜਨਾਂ ਜਾਂ ਮਠਿਆਈਆਂ ਓਹ ਮਨ ਮੰਨੇ ਦੀਆਂ ਗੱਲਾਂ ਹਨ।